ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...
ਨਿਊ ਚੰਡੀਗੜ੍ਹ 'ਸਪਲੈਸ਼ ਐਂਡ ਪਲੇ' ਵਿੱਚ 1500 ਤੋਂ ਵੱਧ ਪਰਿਵਾਰਾਂ ਦੀ ਭੀੜ
'ਸਪਲੈਸ਼ ਐਂਡ ਪਲੇ' ਵਿੱਚ ਪਰਿਵਾਰਾਂ ਨੇ ਮਨਾਇਆ ਖੁਸ਼ੀ ਦਾ ਜਸ਼ਨ
ਨਿਊ ਚੰਡੀਗੜ੍ਹ 29 ਅਪ੍ਰੈਲ ( ਰਣਜੀਤ ਧਾਲੀਵਾਲ ) : ਓਮੈਕਸ ਗਰੁੱਪ ਨੇ ਆਪਣੇ ਨਿਊ ਚੰਡੀਗੜ੍ਹ ਟਾਊਨਸ਼ਿਪ ਵਿੱਚ ਦੋ ਦਿਨਾਂ ਦੇ ਵਿਸ਼ੇਸ਼ ਵਾਟਰ ਕਾਰਨੀਵਲ 'ਸਪਲੈਸ਼ ਐਂਡ ਪਲੇ' ਦਾ ਆਯੋਜਨ ਕੀਤਾ, ਜਿਸ ਵਿੱਚ 1500 ਤੋਂ ਵੱਧ ਪਰਿਵਾਰਾਂ ਨੇ ਭਾਗ ਲਿਆ। ਦੋ ਦਿਨ ਤੱਕ ਚੱਲੇ ਇਸ ਸਮਾਰੋਹ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਪਾਣੀ ਨਾਲ ਜੁੜੀਆਂ ਰੋਮਾਂਚਕ ਖੇਡਾਂ ਅਤੇ ਰੰਗੀਨ ਗਤਿਵਿਧੀਆਂ ਦਾ ਪੂਰਾ ਆਨੰਦ ਮਾਣਿਆ।
ਜਿਵੇਂ ਹੀ ਕਾਰਜਕ੍ਰਮ ਦੀ ਸ਼ੁਰੂਆਤ ਹੋਈ, ਬੱਚਿਆਂ ਦੀਆਂ ਖਿਲਖਿਲਾਹਟਾਂ ਅਤੇ ਮਸਤੀ ਨਾਲ ਪੂਰਾ ਮਾਹੌਲ ਗੂੰਜ ਉਠਿਆ। ਵੱਡੇ ਬੱਚੇ ਵਾਟਰ ਟ੍ਰੈਂਪੋਲੀਨ 'ਤੇ ਛਲਾਂਗਾਂ ਲਗਾਉਂਦੇ ਦਿੱਖੇ, ਤਾਂ ਛੋਟੇ ਬੱਚੇ ਕਿਡਜ਼ ਸਪਲੈਸ਼ ਪੂਲ ਵਿੱਚ ਪਾਣੀ ਦੀ ਠੰਢਕ ਦਾ ਆਨੰਦ ਲੈਂਦੇ ਵੇਖੇ ਗਏ। ਹਰ ਉਮਰ ਦੇ ਲੋਕਾਂ ਨੇ ਫੋਮ ਪਾਰਟੀ ਵਿੱਚ ਵੀ ਖੂਬ ਮਸਤੀ ਕੀਤੀ। ਤੈਰਨ ਦੇ ਸ਼ੌਕੀਨਾਂ ਲਈ 'ਸਵਿਮੀ' ਪੂਲ ਖਾਸ ਆਕਰਸ਼ਣ ਦਾ ਕੇਂਦਰ ਬਣਿਆ। ਬੱਚਿਆਂ ਲਈ ਖਾਸ ਤੌਰ 'ਤੇ ਫੇਸ ਪੇਂਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾਂ ਨੂੰ ਸੁਪਰਹੀਰੋਜ਼ ਅਤੇ ਜਲਪਰੀਆਂ ਦਾ ਰੂਪ ਦਿੱਤਾ ਗਿਆ। ਇਸ ਦੇ ਨਾਲ-ਨਾਲ, ਡਾਰਟ-ਬਾਲ ਗੇਮ ਅਤੇ 'ਪੌਪ ਸਟੋਰੀਜ਼' ਕਾਰਨਰ ਵਿੱਚ ਪਾਣੀ ਦੀ ਦੁਨੀਆਂ ਨਾਲ ਜੁੜੀਆਂ ਕਹਾਣੀਆਂ ਵੀ ਸੁਣਾਈਆਂ ਗਈਆਂ, ਜਿਨ੍ਹਾਂ ਨੇ ਬੱਚਿਆਂ ਅਤੇ ਪਰਿਵਾਰਾਂ ਦਾ ਦਿਲ ਜਿੱਤ ਲਿਆ।
ਓਮੈਕਸ ਲਿਮਿਟਡ ਦੇ ਐਗਜ਼ੀਕਿਊਟਿਵ ਡਾਇਰੈਕਟਰ ਜਤਿਨ ਗੋਯਲ ਨੇ ਕਿਹਾ ਕਿ 1500 ਤੋਂ ਵੱਧ ਪਰਿਵਾਰਾਂ ਨੂੰ ਇਕੱਠੇ ਹੱਸਦੇ-ਖੇਡਦੇ ਦੇਖਣਾ ਇਹ ਸਾਬਤ ਕਰਦਾ ਹੈ ਕਿ ਓਮੈਕਸ ਸਿਰਫ ਘਰ ਨਹੀਂ, ਸਗੋਂ ਖੁਸ਼ਹਾਲ ਸਮਾਜ ਬਣਾਉਣ ਵਿੱਚ ਵਿਸ਼ਵਾਸ ਕਰਦਾ ਹੈ। 'ਸਪਲੈਸ਼ ਐਂਡ ਪਲੇ' ਵੀ ਇਸੀ ਸੋਚ ਦਾ ਹਿੱਸਾ ਹੈ। ਨਿਊ ਚੰਡੀਗੜ੍ਹ ਵਿੱਚ 1000 ਏਕੜ ਵਿੱਚ ਫੈਲੇ ਸਾਡੇ ਟਾਊਨਸ਼ਿਪ ਵਿੱਚ ਅੱਜ 5000 ਤੋਂ ਵੱਧ ਪਰਿਵਾਰ ਵੱਸ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਅਸੀਂ ਇਨ੍ਹਾਂ ਵਰਗੇ ਸਮਾਰੋਹ ਕਰਦੇ ਰਹਾਂਗੇ, ਜੋ ਪੜੋਸੀਆਂ ਵਿੱਚ ਪਿਆਰ ਅਤੇ ਰਿਸ਼ਤੇ ਮਜ਼ਬੂਤ ਕਰਨਗੇ।

Comments
Post a Comment