RWA Sector 18 held a meeting with police officials regarding security in Sector 18 Chandigarh 19 September ( Ranjeet Singh Dhaliwal ) : An important meeting was held at the Sector 18 Community Center on Saturday, September 19th, to discuss the security situation in the area and the concerns of residents. DSP-East P Abhinandan and Sector 19 Police Station in-charge Sarita Roy were special guests at the meeting. Organized under the auspices of RWA Sector 18 official Harman Mehta, the event was attended by Dr. Rajneesh Sharma, President of RWA Sector 18 A and B, and officials Sandhya Dharam, Sandhya Dham, and Harmel Singh, President of RWA Sector 18 D, and Harinder Bhatti, along with area councilors Anoop Gupta and Sumita Kohli, among others. The purpose of the meeting was to convey the residents' security concerns, fears, and feelings of insecurity to the police officials and to discuss potential security threats in the sector. Necessary steps to further strengthen security in the ar...
ਐਨਆਈਟੀਟੀਟੀਆਰ ਚੰਡੀਗੜ੍ਹ, ਆਈਐਸਏਸੀ ਅਤੇ ਜ਼ੀਸਕੇਲਰ ਮਿਲ ਕੇ 'ਕਾਪਕਨੈਕਟ ਸਾਇਬਰ ਵੈਲਨੈਸ ਕਲੀਨਿਕ' ਸ਼ੁਰੂ ਕੀਤਾ
ਚੰਡੀਗੜ੍ਹ 30 ਅਪ੍ਰੈਲ ( ਰਣਜੀਤ ਧਾਲੀਵਾਲ ) : ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ ਚੰਡੀਗੜ੍ਹ ਵੱਲੋਂ ਅੱਜ 'ਕਾਪਕਨੈਕਟ ਸਾਇਬਰ ਵੈਲਨੈਸ ਕਲੀਨਿਕ' ਦੀ ਸ਼ੁਰੂਆਤ ਕੀਤੀ। ਇਹ ਕਲੀਨਿਕ ਆਈਐਸਏਸੀ ਦੇ ਸਹਿਯੋਗ ਨਾਲ ਅਤੇ ਜ਼ੈਡਸਕੇਲਰ ਦੀ ਸੀਐਸਆਰ ਪਹਿਲ ਹੇਠ ਚਲਾਇਆ ਜਾਵੇਗਾ। ਇਸ ਦਾ ਮੁੱਖ ਮਕਸਦ ਸਾਇਬਰ ਸੁਰੱਖਿਆ ਸੰਬੰਧੀ ਟਰੇਨਿੰਗ, ਜਾਗਰੂਕਤਾ ਅਤੇ ਆਪਸੀ ਸਹਿਯੋਗ ਨੂੰ ਵਧਾਉਣਾ ਹੈ, ਤਾਂ ਜੋ ਵਿਦਿਆਕ ਸੰਸਥਾਵਾਂ, ਪੁਲਿਸ ਵਿਭਾਗ ਅਤੇ ਉਦਯੋਗ ਖੇਤਰ ਵਿਚਕਾਰ ਚੰਗੀ ਸਮਝ ਅਤੇ ਸਹਿਯੋਗ ਬਣ ਸਕੇ।
ਇਸ ਤੋਂ ਪਹਿਲਾਂ 4 ਮਾਰਚ 2025 ਨੂੰ ਪੰਜਾਬ ਯੂਨੀਵਰਸਿਟੀ ਵਿੱਚ ਅਜਿਹਾ ਹੀ ਇੱਕ ਕਲੀਨਿਕ ਸ਼ੁਰੂ ਕੀਤਾ ਗਿਆ ਸੀ, ਜਿਸਨੂੰ ਵਧੀਆ ਪ੍ਰਤਿਕਿਰਿਆ ਮਿਲੀ ਸੀ। ਹੁਣ ਐਨਆਈਟੀਟੀਟੀਆਰ ਚੰਡੀਗੜ੍ਹ ਦੀ ਇਹ ਨਵੀਂ ਪਹਿਲ ਵਿਦਿਆਰਥੀਆਂ, ਅਧਿਆਪਕਾਂ ਅਤੇ ਪੁਲਿਸ ਅਧਿਕਾਰੀਆਂ ਵਿੱਚ ਸਾਇਬਰ ਸੁਰੱਖਿਆ ਨੂੰ ਲੈ ਕੇ ਹੋਰ ਵਧੇਰੇ ਸਮਝ ਅਤੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਹੈ। ਆਈਐਸਏਸੀ ਦੇ ਤਕਨੀਕੀ ਸਹਿਯੋਗ ਅਤੇ ਜੀਸਕੇਲਰ ਦੇ ਸਹਿਯੋਗ ਨਾਲ ਇਹ ਕਲੀਨਿਕ ਲੋਕਾਂ ਨੂੰ ਡਿਜੀਟਲ ਸੁਰੱਖਿਆ ਸੰਬੰਧੀ ਜ਼ਰੂਰੀ ਜਾਣਕਾਰੀ ਅਤੇ ਹੁਨਰ ਪ੍ਰਦਾਨ ਕਰੇਗਾ।
ਚੰਡੀਗੜ੍ਹ ਦੇ ਸੈਕਟਰ 26 ਵਿੱਚ ਸਥਿਤ ਇਸ ਕਲੀਨਿਕ ਵਿੱਚ ਇਹ ਸਹੂਲਤਾਂ ਮਿਲਣਗੀਆਂ: ਸਾਇਬਰ ਸੁਰੱਖਿਆ ਉੱਤੇ ਜਾਗਰੂਕਤਾ ਸੈਸ਼ਨ – ਜਿਵੇਂ ਕਿ ਫਿਸ਼ਿੰਗ, ਪਛਾਣ ਚੋਰੀ ਅਤੇ ਔਨਲਾਈਨ ਧੋਖਾਧੜੀ ਤੋਂ ਕਿਵੇਂ ਬਚਣਾ, ਸਾਇਬਰ ਲੈਬਜ਼ ਵਿੱਚ ਪ੍ਰੈਕਟੀਕਲ ਟਰੇਨਿੰਗ – ‘ਸਾਈਬਰ ਰੇਂਜ ਲੈਬ. ’ ਰਾਹੀਂ ਅਸਲੀ ਖਤਰੇਆਂ ਨਾਲ ਨਿਪਟਣ ਦੀ ਤਿਆਰੀ, ਪੁਲਿਸ ਦੇ ਨਾਲ ਮਿਲ ਕੇ ਕੰਮ – ਸਾਇਬਰ ਕਰਾਈਮ ਦੀ ਜਾਂਚ ਵਿੱਚ ਮਦਦ ਅਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਸਾਇਬਰ ਸੁਰੱਖਿਆ ਦੇ ਕੋਰਸ ਅਤੇ ਸਰਟੀਫਿਕੇਸ਼ਨ – ਆਈਐਸਏਸੀ ਦੇ 26 ਸਰਟੀਫਾਈਡ ਪ੍ਰੋਗਰਾਮਾਂ ਤੱਕ ਪਹੁੰਚ, ਸਿਕਿਊਰਿਟੀ ਪਲੇਟਫਾਰਮ ਉੱਤੇ ਟਰੇਨਿੰਗ – ‘ਰਾਂਚ ਪੁਆਇੰਟ’, ‘ਐਥਿਕਸਫਸਟ ’ ਅਤੇ ‘ ਰਾਸ਼ਟਰੀ ਸੁਰੱਖਿਆ ਡੇਟਾਬੇਸ’ ਵਰਗੇ ਟੂਲਜ਼ ਦੀ ਟਰੇਨਿੰਗ। ਇਹ ਪੂਰੀ ਪਹਿਲ ਐਨਆਈਟੀਟੀਟੀਆਰ ਚੰਡੀਗੜ੍ਹ, ਆਈਐਸਏਸੀ ਅਤੇ ਜ਼ੀਸਕੇਲਰ ਵੱਲੋਂ ਮਿਲ ਕੇ ਇੱਕ ਸੁਰੱਖਿਅਤ ਅਤੇ ਜਾਗਰੂਕ ਡਿਜੀਟਲ ਮਾਹੌਲ ਬਣਾਉਣ ਦੀ ਕੋਸ਼ਿਸ਼ ਹੈ। ਇਸ ਦਾ ਮਕਸਦ ਇਹ ਹੈ ਕਿ ਵਿਦਿਆਰਥੀ, ਅਧਿਆਪਕ ਅਤੇ ਕਾਨੂੰਨ ਵਿਭਾਗ ਨਾਲ ਜੁੜੇ ਲੋਕ ਡਿਜੀਟਲ ਦੁਨੀਆ ਵਿੱਚ ਆਤਮ ਵਿਸ਼ਵਾਸ ਨਾਲ ਅੱਗੇ ਵਧ ਸਕਣ ਅਤੇ ਆਪਣੀ ਸੁਰੱਖਿਆ ਕਰ ਸਕਣ। 5 ਮਾਰਚ 2025 ਨੂੰ ਇਸ ਕਲੀਨਿਕ ਦੇ ਆਧਿਕਾਰਿਕ ਉਦਘਾਟਨ ਨਾਲ, ਐਨਆਈਟੀਟੀਟੀਆਰ ਚੰਡੀਗੜ੍ਹ ਦੇਸ਼ ਦੀ ਸਾਇਬਰ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।

Comments
Post a Comment