"ਯੂਨੀਵਰਸਿਟੀਆਂ ਰਾਜਨੀਤਿਕ ਦਖਲ ਅੰਦਾਜ਼ੀ ਤੋਂ ਮੁਕਤ ਹੋਣ," : 'ਲੋਕ-ਰਾਜ' ਪੰਜਾਬ
"ਯੂਨੀਵਰਸਿਟੀਆਂ ਪੂਰੀ ਤਰ੍ਹਾਂ ਖੁਦਮੁਖਤਿਆਰ ਹੋਣ "- ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਬੋਪਾਰਾਏ ਵੱਲੋਂ ਅਪੀਲ
ਚੰਡੀਗੜ੍ਹ 29 ਅਪ੍ਰੈਲ ( ਰਣਜੀਤ ਧਾਲੀਵਾਲ ) : "ਗਿਆਨ ਦੇ ਮੰਦਰਾਂ" ਦੀ ਪਵਿੱਤਰਤਾ ਦੀ ਰਾਖੀ ਲਈ, ਸਾਰੀਆਂ ਯੂਨੀਵਰਸਿਟੀਆਂ ਨੂੰ "ਪੂਰੀ ਤਰ੍ਹਾਂ ਖੁਦਮੁਖ਼ਤਿਆਰ ਅਤੇ ਸੁਤੰਤਰ" ਹੋਣ ਦੀ ਲੋੜ ਹੈ, ਕਿਉਂਕਿ ਇਹ "ਸਭ ਤੋਂ ਮਹੱਤਵਪੂਰਨ ਸਿੱਖਿਆ ਨਿਯੰਤਰਣ ਸੰਸਥਾਵਾਂ" ਹਨ। ਅਜਿਹਾ ਅੱਜ ਇੱਥੇ 'ਲੋਕ-ਰਾਜ' ਅਤੇ 'ਜਾਗੋ-ਪੰਜਾਬ' ਵੱਲੋਂ ਜਾਰੀ ਕੀਤੀ ਗਈ ਲੋਕ-ਅਪੀਲ ਵਿੱਚ ਕਿਹਾ ਗਿਆ ਹੈ। "ਵਾਈਸ-ਚਾਂਸਲਰ" ਦਾ ਅਹੁਦਾ "ਚਾਂਸਲਰ" ਵਜੋਂ ਮਨੋਨੀਤ ਕੀਤਾ ਜਾਂਦਾ ਹੈ। ਇਸ ਲਈ ਯੂਨੀਵਰਸਿਟੀ ਪ੍ਰਬੰਧਕ ਦੀ ਨਿਯੁਕਤੀ ਕਰਨ ਵਾਲੀ ਅਥਾਰਟੀ ਸਾਰੀ ਦੁਨੀਆ ਵਿੱਚ, "ਯੂਨੀਵਰਸਿਟੀ ਦੀ ਪ੍ਰਬੰਧਕੀ ਸੰਸਥਾ" ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ, ਨਾ ਕਿ ਰਾਜਪਾਲ। "ਞਰਸਿਟੀ ਚਾਂਸਲਰ ਦੀ ਚੋਣ ਉਸੇ ਯੂਨੀਵਰਸਿਟੀ ਦੀ ਸਤਿਕਾਰਤ ਫੈਕਲਟੀ ਵਿੱਚੋਂ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਯੂਨੀਵਰਸਿਟੀ ਦੇ ਬਾਹਰੋਂ," ਅਜਿਹਾ ਅਜੇ ਇਥੇ, ਸਾਬਕਾ ਵਾਈਸ ਚਾਂਸਲਰ ਐਸ ਸਵਰਨ ਸਿੰਘ ਬੋਪਾਰਾਏ 'ਪਦਮਸ਼੍ਰੀ', 'ਕਿਰਤੀ-ਚੱਕਰ', ਚੇਅਰਮੈਨ 'ਜਾਗੋ-ਪੰਜਾਬ' ਅਤੇ ਡਾ. ਮਨਜੀਤ ਸਿੰਘ ਰੰਧਾਵਾ, ਕਨਵੀਨਰ 'ਲੋਕ-ਰਾਜ' ਪੰਜਾਬ ਨੇ ਕਿਹਾ ਹੈ। ਮੌਜੂਦਾ ਸਮੇਂ ਵਿੱਚ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ, ਰਾਜ ਦੇ ਮੁੱਖ ਮੰਤਰੀ ਦੁਆਰਾ ਰਾਜਪਾਲ ਨੂੰ ਰਾਜ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਭੇਜੇ ਗਏ ਤਿੰਨ ਨਾਵਾਂ ਦੇ ਪੈਨਲ ਵਿੱਚੋਂ, ਚੁਣਿਆ ਜਾਂਦਾ ਹੈ। ਜੋ ਨਾਮ ਅਕਸਰ, ਉਸ ਯੂਨੀਵਰਸਿਟੀ ਦੇ ਬਾਹਰੋਂ ਹੀ ਹੁੰਦੇ ਹਨ। ਸਾਰੀਆਂ ਯੂਨੀਵਰਸਿਟੀਆਂ ਅਸਲ ਵਿੱਚ "ਵੱਖ-ਵੱਖ ਸਭਿਅਤਾਵਾਂ ਦੀ ਸੱਭਿਆਚਾਰਕ ਵਿਭਿੰਨਤਾ" ਦੀਆਂ "ਰੱਖਿਅਕ" ਹਨ। ਕਿਉਂ ਜੋ, ਉਸ ਭੂਗੋਲਿਕ ਖਿਤੇ ਜਾ ਸੂਬੇ ਦੀ ਮਾਤ ਭਾਸ਼ਾ, ਸੱਭਿਆਚਾਰ, ਵਿਰਾਸਤ ਅਤੇ ਇਤਿਹਾਸ, ਉਸੇ ਯੂਨੀਵਰਸਿਟੀ ਨੇ ਹੀ ਪੜ੍ਹਾਉਣਾ, ਖੋਜਣਾ ਅਤੇ ਸੰਭਾਲਣਾ ਹੁੰਦਾ ਹੈ। ਲੋਕ ਭਲਾਈ ਦੇ ਦੋਵੇਂ ਮੰਚ, ਹਾਲ ਹੀ ਵਿੱਚ ਪੀਏਯੂ ਲੁਧਿਆਣਾ ਕੈਂਪਸ ਵਿੱਚ ਵਾਪਰੀਆਂ, ਅਤੇ ਹੋਰ ਬਹੁਤ ਸਾਰੀਆਂ "ਜਨਤਾ ਨੂੰ ਸ਼ਰਮਿੰਦਾ ਕਰਨ ਵਾਲੀਆਂ ਨਿੰਦਣਯੋਗ ਘਟਨਾਵਾਂ" ਬਾਰੇ, ਆਪਣੀ ਪ੍ਰਤੀਕਿਰਿਆ ਦੇ ਰਹੇ ਸਨ। ਜਿਹੜੀਆਂ ਜ਼ਾਹਰਾ ਤੌਰ ਤੇ, "ਸਿਆਸੀ ਸੱਤਾ ਦੇ ਨਸ਼ੇ ਵਿੱਚ" ਬੇਈਮਾਨ ਰਾਜਨੀਤਿਕ ਗੁੰਡਿਆਂ ਦੁਆਰਾ ਯੂਨੀਵਰਸਟੀਆਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਦੇ ਨਤੀਜੇ ਵਜੋਂ ਵਾਪਰੀਆਂ।
Comments
Post a Comment