ਚੰਡੀਗੜ੍ਹ ’ਚ 100 ਫੁੱਟ ਲੰਮੇ ਤਿਰੰਗੇ ਨਾਲ ਨਿਕਲੀ ਰਾਸ਼ਟਰਭਕਤੀ ਰੈਲੀ
‘ਓਪਰੇਸ਼ਨ ਸਿੰਦੂਰ’ ਦੀ ਸਫਲਤਾ ਦੇ ਉਤਸਾਹ ’ਚ ਕੱਰਤਵ੍ਯਨਿਸ਼ਠ ਸੰਸਥਾ ਵੱਲੋਂ ਆਯੋਜਿਤ ਰੈਲੀ
1 ਜੂਨ ਦੇ ਇਤਿਹਾਸਿਕ ਸਮਾਰੋਹ ਦੀ ਰਹਰਸਲ ਰਈ ਰੈਲੀ
ਚੰਡੀਗੜ੍ਹ 31 ਮਈ ( ਰਣਜੀਤ ਧਾਲੀਵਾਲ ) : ‘ਓਪਰੇਸ਼ਨ ਸਿੰਦੂਰ’ ਦੀ ਸਫਲਤਾ ਨੂੰ ਸਮਰਪਿਤ ਕਰਦਿਆਂ ਕੱਰਤਵ੍ਯਨਿਸ਼ਠ ਸੰਸਥਾ ਵੱਲੋਂ ਅੱਜ ਸੈਕਟਰ 17 ਪਲਾਜ਼ਾ, ਚੰਡੀਗੜ੍ਹ ’ਚ ਇੱਕ ਸ਼ਾਨਦਾਰ ਰਾਸ਼ਟਰਭਕਤੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ’ਚ ਸੰਸਥਾ ਦੇ ਸੈਂਕੜੇ ਸੇਵਕ 100 ਫੁੱਟ ਲੰਮੇ ਤਿਰੰਗੇ ਦੇ ਨਾਲ ਭਾਗ ਲੈ ਕੇ ਦੇਸ਼ਭਕਤੀ ਦਾ ਸੁਨੇਹਾ ਫੈਲਾਉਂਦੇ ਹੋਏ ਸ਼ਹਿਰ ਵਿਚ ਮਾਰਚ ਕਰਦੇ ਨਜ਼ਰ ਆਏ। ਇਹ ਰੈਲੀ 1 ਜੂਨ ਨੂੰ ਹੋਣ ਵਾਲੇ ਮੁੱਖ ਸਮਾਰੋਹ ਦੀ ਰਹਰਸਲ ਸੀ, ਜਿਸ ਵਿੱਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਭਾ.ਜ.ਪਾ ਦੇ ਰਾਸ਼ਟਰੀ ਮਹਾਂਸਚਿਵ ਤਰੁਣ ਚੁਘ, ਸੈਕੰਡਰੀ ਐਜੂਕੇਸ਼ਨ ਵਿਭਾਗ ਚੰਡੀਗੜ੍ਹ ਦੀ ਅਧਿਕਾਰੀ ਪ੍ਰੇਰਣਾ ਪੁਰੀ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਅਤੇ ਲੀਫਟਿਨੈਂਟ ਜਨਰਲ ਕੇ.ਜੇ. ਸਿੰਘ (ਸੇ.ਨਿ.) ਸ਼ਾਮਲ ਹੋਣਗੇ। ਸੰਸਥਾ ਦੇ ਸੰਯੋਜਕ ਸੰਜੀਵ ਰਾਣਾ ਨੇ ਦੱਸਿਆ: “ਇਹ ਰੈਲੀ ਸਿਰਫ਼ ਇੱਕ ਜੰਗੀ ਜਿੱਤ ਦੀ ਖੁਸ਼ੀ ਨਹੀਂ, ਸਗੋਂ ਉਹ ਤਾਕਤ ਹੈ ਜੋ ਦੇਸ਼ ਦੇ ਯੋਧਿਆਂ ਦੀ ਭਗਤੀ ਅਤੇ ਕੁਰਬਾਨੀ ਨੂੰ ਯਾਦ ਰੱਖਦੀ ਹੈ।” ਰੈਲੀ ਵਿੱਚ ਸਾਬਕਾ ਫੌਜੀ, ਵਿਦਿਆਰਥੀ, ਸਮਾਜ ਸੇਵਕ ਅਤੇ ਚੰਡੀਗੜ੍ਹ ਵਾਸੀਆਂ ਨੇ ਜੋਸ਼ ਨਾਲ ਭਾਗ ਲਿਆ। ਰਾਸ਼ਟਰਭਕਤੀ ਦੇ ਨਾਰੇ ਅਤੇ ਤਿਰੰਗੇ ਦੀ ਸ਼ਾਨ ਨਾਲ ਸਾਰਾ ਮਾਹੌਲ ਗੂੰਜ ਉਠਿਆ। 1 ਜੂਨ ਦੇ ਮੁੱਖ ਸਮਾਰੋਹ ਵਿੱਚ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਦੇਸ਼ ਲਈ ਆਪਣੀ ਕੁਰਬਾਨੀ ਦੇਣ ਵਾਲਿਆਂ ਦੀ ਯਾਦ ਨੂੰ ਸਦਾਕਾਲ ਲਈ ਜੀਵੰਤ ਰੱਖਦਾ ਹੈ।
Comments
Post a Comment