ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...
ਸੰਤ ਨਿਰੰਕਾਰੀ ਸਤਿਸੰਗ ਭਵਨ ਮੁਹਾਲੀ 'ਚ ਹੋਇਆ ਮਹਿਲਾ ਸਮਾਗਮ
ਐਸ.ਏ.ਐਸ.ਨਗਰ 30 ਮਈ ( ਰਣਜੀਤ ਧਾਲੀਵਾਲ ) : ਸਤਿਸੰਗ ਵਿੱਚ ਆ ਕੇ ਕੇਵਲ ਸੁਣਨਾ ਨਹੀਂ , ਸਗੋਂ ਇਸ ਦਾ ਮਨਨ ਕਰਕੇ ਆਤਮ-ਨਿਰੀਖਣ ਵੀ ਕਰਨਾ ਚਾਹੀਦਾ ਹੈ। ਇਹ ਵਿਚਾਰ ਭੈਣ ਮੋਨਿਕਾ ਰਾਜਾ ਨੇ ਫੇਜ਼ 6 ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਆਯੋਜਿਤ ਮਹਿਲਾ ਸੰਤ ਸਮਾਗਮ ਪ੍ਰਗਟ ਕੀਤੇ। ਇਸ ਮੌਕੇ ਮਹਿਲਾ ਸ਼ਰਧਾਲੂਆਂ ਨੇ ਗੀਤਾਂ ਅਤੇ ਵਿਚਾਰਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੱਸਦੇ ਹਨ ਕਿ ਜਗਤ ਮਾਤਾ ਬੁਧਵੰਤੀ ਅਤੇ ਰਾਜਮਾਤਾ ਕੁਲਵੰਤ ਕੌਰ ਨੇ ਜੀਵਨ ਭਰ ਪਰਿਵਾਰ ਅਤੇ ਸਤਿਸੰਗ ਦੋਵਾਂ ਨੂੰ ਪਹਿਲ ਦੇ ਕੇ ਸਦਭਾਵਨਾ ਸਥਾਪਿਤ ਕੀਤੀ।
ਪਤੀ-ਪਤਨੀ ਇੱਕ ਗੱਡੀ ਦੇ ਦੋ ਪਹੀਏ ਹਨ ਅਤੇ ਬੱਚੇ ਗੱਡੀ ਦੇ ਯਾਤਰੀ ਹਨ। ਗ੍ਰਹਿਸਤ ਦੀ ਗੱਡੀ ਪਤੀ-ਪਤਨੀ ਦੀ ਸਦਭਾਵਨਾ ਕਾਰਨ ਹੀ ਸੁਚਾਰੂ ਢੰਗ ਨਾਲ ਚੱਲਦੀ ਹੈ। ਉਨ੍ਹਾਂ ਕਿਹਾ ਕਿ ਵਿਆਹੁਤਾ ਜੀਵਨ ਉਦੋਂ ਹੀ ਸੰਭਵ ਹੈ ਜਦੋਂ ਦੋ ਲੋਕ ਇੱਕ ਬੰਧਨ ਵਿੱਚ ਬੱਝੇ ਹੋਣ। ਇਸੇ ਤਰ੍ਹਾਂ, ਪਰਮਾਤਮਾ ਨਾਲ ਆਤਮਾ ਦਾ ਮੇਲ ਜਾਂ ਬੰਧਨ ਪਰਮਾਤਮਾ ਦੇ ਗਿਆਨ, ਬ੍ਰਹਮਗਿਆਨ ਦੀ ਭਾਵਨਾ ਦੁਆਰਾ ਹੀ ਹੁੰਦਾ ਹੈ। ਇਸ ਲਈ ਬ੍ਰਹਮਗਿਆਨ ਦੀ ਪ੍ਰਾਪਤੀ ਮਨੁੱਖੀ ਜੀਵਨ ਵਿੱਚ ਹੀ ਸੰਭਵ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਤਾਂ ਦਾ ਜੀਵਨ ਹਮੇਸ਼ਾ ਅੰਗਰੇਜ਼ੀ ਸ਼ਬਦ "ਈਜ਼" ਵਰਗਾ ਹੁੰਦਾ ਹੈ। ਈ ਦਾ ਅਰਥ ਹੈ (ਇੰਜੋਆਏ ਦ ਪ੍ਰੋਸੇਸ ਆਫ਼ ਲਾਈਫ) ਭਾਵ ਜੀਵਨ ਦੀ ਪ੍ਰਕਿਰਿਆ ਦਾ ਆਨੰਦ ਮਾਣੋ, ਭਾਵ ਹਰ ਸਥਿਤੀ ਵਿੱਚ ਖੁਸ਼ੀ ਨਾਲ ਜੀਓ। ਏ ਦਾ ਅਰਥ ਹੈ(ਐਕਸਪਟ )ਭਾਵ ਸਵੀਕਾਰ ਕਰਨਾ । ਉਸ ਨੂੰ ਵੀ ਸਵੀਕਾਰ ਕਰਨਾ ਜੋ ਪਸੰਦ ਨਹੀਂ ਹੈ। ਸ (ਸਾਈਲੈਂਟ) ਦਾ ਅਰਥ ਹੈ ਚੁੱਪ, ਭਾਵ ਇੱਕ ਚੁੱਪ ਸੌ ਸੁੱਖ । ਆਖਰੀ ਸ਼ਬਦ ਈ ਦਾ ਭਾਵ (ਇਨਵਾਲਵ ਯੌਰਸੈਲਫ ਇਨ ਯੂਅਰ ਲਾਈਫ) ਆਪਣੇ ਆਪ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨਾ, ਭਾਵ ਆਪਣੇ ਆਪ ਦਾ ਵਿਸ਼ਲੇਸ਼ਣ ਕਰਨਾ ਕਿ ਤੁਸੀਂ ਸਤਿਗੁਰੂ ਦੀਆਂ ਸਿੱਖਿਆਵਾਂ ਦੀ ਕਿਸ ਹੱਦ ਤੱਕ ਪਾਲਣਾ ਕਰ ਰਹੇ ਹੋ। ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ.ਪੀ. ਨਿਰੰਕਾਰੀ ਅਤੇ ਮੋਹਾਲੀ ਦੇ ਸੰਜੋਯਕ ਡਾ. ਜੇ.ਕੇ. ਚੀਮਾ ਨੇ ਮਹਿਲਾ ਸਮਾਗਮ ਦੇ ਸਫਲ ਆਯੋਜਨ ਲਈ ਸਤਿਗੁਰੂ ਮਾਤਾ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ।

Comments
Post a Comment