ਨੈਕਸਸ ਐਲਾਂਤੇ ਬਣਿਆ ਸਮੁੰਦਰੀ ਰੋਮਾਂਚ ਦਾ ਕੇਂਦਰ – 'ਦ ਸਨਕੇਨ ਕਿੰਗਡਮ' ਦਾ ਸ਼ਾਨਦਾਰ ਆਗਾਜ਼
ਚੰਡੀਗੜ੍ਹ 31 ਮਈ ( ਰਣਜੀਤ ਧਾਲੀਵਾਲ ) : ਟ੍ਰਾਈਸਿਟੀ ਦੇ ਦਿਲ ਵਿੱਚ ਸਥਿਤ ਅਤੇ ਸਭ ਤੋਂ ਪ੍ਰਸਿੱਧ ਸ਼ਾਪਿੰਗ ਅਤੇ ਲਾਈਫਸਟਾਈਲ ਡੈਸਟਿਨੇਸ਼ਨ ਨੈਕਸਸ ਐਲਾਂਤੇ ਮਾਲ ਨੇ 'ਦ ਸਨਕੇਨ ਕਿੰਗਡਮ' ਨਾਂ ਦੇ ਇੱਕ ਇੰਟਰਐਕਟਿਵ ਅਨੁਭਵ ਦੀ ਸ਼ੁਰੂਆਤ 31 ਮਈ ਤੋਂ ਕਰ ਦਿੱਤੀ ਹੈ। ਇਹ ਅਨੁਭਵ ਸਮੁੰਦਰੀ ਜੀਵਾਂ ਅਤੇ ਮਹਾਂਸਾਗਰ ਦੀ ਜਾਦੂਈ ਦੁਨੀਆਂ ਨੂੰ ਹਰ ਉਮਰ ਦੇ ਦਰਸ਼ਕਾਂ ਲਈ ਜੀਵੰਤ ਬਣਾਉਂਦਾ ਹੈ। ਦ ਸਨਕੇਨ ਕਿੰਗਡਮ ਦਰਸ਼ਕਾਂ ਨੂੰ ਸਮੁੰਦਰ ਦੀ ਅਦਭੁੱਤ ਦੁਨੀਆਂ ਵਿੱਚ ਲੈ ਜਾਂਦਾ ਹੈ, ਜਿੱਥੇ ਸੁੰਦਰ ਵਿਜ਼ੂਅਲ ਸਜਾਵਟ ਅਤੇ ਇੰਟਰਐਕਟਿਵ ਜ਼ੋਨ ਰਾਹੀਂ ਸਮੁੰਦਰੀ ਜੀਵਨ ਦਾ ਰੋਮਾਂਚਕ ਅਨੁਭਵ ਕਰਵਾਇਆ ਜਾਂਦਾ ਹੈ। ਮਾਲ ਦੇ ਐਟਰੀਅਮ 'ਚ ਸਥਿਤ ਇਸ ਜ਼ੋਨ ਵਿੱਚ ਦਰਸ਼ਕ ਜਲਪਰੀਆਂ, ਵ੍ਹੇਲ, ਸੀ ਕਿੰਗ, ਡੁੱਬੇ ਹੋਏ ਜਹਾਜ਼, ਕਛੂਏ, ਸੀਲ, ਕੇਕੜੇ ਅਤੇ ਇੱਥੋਂ ਤੱਕ ਕਿ ਵਾਈਟ ਸ਼ਾਰਕ ਵਰਗੇ ਜੀਵਾਂ ਨੂੰ ਦੇਖ ਸਕਣਗੇ – ਉਹ ਵੀ ਮਾਲ ਦੇ ਆਰਾਮਦਾਇਕ ਅਤੇ ਮਨੋਰੰਜਕ ਮਾਹੌਲ ਵਿੱਚ। ਇਹ ਇਮਰਸਿਵ ਇਵੈਂਟ 31 ਮਈ ਤੋਂ ਹਰ ਰੋਜ਼ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ 6 ਜੁਲਾਈ ਤੱਕ ਖੁੱਲ੍ਹਾ ਰਹੇਗਾ, ਅਤੇ ਮਾਲ ਨੂੰ ਇੱਕ ਜਾਦੂਈ ਸਮੁੰਦਰੀ ਦੁਨੀਆਂ ਵਿੱਚ ਤਬਦੀਲ ਕਰ ਦੇਵੇਗਾ। ਟਿਕਟਾਂ ਸਿਰਫ 399/- ਰੁਆਏ ਤੋਂ ਸ਼ੁਰੂ ਹੁੰਦੀਆਂ ਹਨ, ਜੋ ਬੁਕ ਮਾਈ ਸ਼ੋ ਤੇ ਮਾਲ ਪ੍ਰੰਗਣ ਵਿੱਚ ਉਪਲਬਧ ਹਨ। ਇਹ ਗਰਮੀਆਂ ਨੂੰ ਯਾਦਗਾਰ ਬਣਾਉਣ ਦਾ ਸੋਨਹਿਰੀ ਮੌਕਾ ਨਾ ਗਵਾਓ – ਸਿਰਫ ਨੈਕਸਸ ਐਲਾਂਤੇ ਮਾਲ ਵਿੱਚ, ਜਿੱਥੇ ਕਲਪਨਾ ਮਿਲਦੀ ਹੈ ਤਕਨਾਲੋਜੀ ਨਾਲ ਅਤੇ ਕਹਾਣੀਆਂ ਹੋ ਜਾਂਦੀਆਂ ਹਨ ਜੀਵੰਤ।
Comments
Post a Comment