ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...
ਪਾਰਸ ਹੈਲਥ ਨੇ ਚੰਡੀਗੜ੍ਹ-ਪੰਚਕੂਲਾ ਖੇਤਰ ਦੀ ਪਹਿਲੀ ਰੋਬੋਟਿਕ ਸਰਜਰੀ ਪ੍ਰਣਾਲੀ ‘ਦਾ ਵਿਂਚੀ XI’ ਦੀ ਸ਼ੁਰੂਆਤ ਕੀਤੀ
ਪੰਚਕੂਲਾ 29 ਜੂਨ ( ਰਣਜੀਤ ਧਾਲੀਵਾਲ ) : ਪਾਰਸ ਹੈਲਥ ਪੰਚਕੂਲਾ ਨੇ ਰੋਬੋਟਿਕ ਸਰਜਰੀ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚਦਿਆਂ, ਉੱਤਰੀ ਭਾਰਤ ਦੀ ਸਭ ਤੋਂ ਅਗਰੀ ਰੋਬੋਟਿਕ ਸਰਜਰੀ ਪ੍ਰਣਾਲੀ ਦਾ ਵਿਂਚੀ XI ਲਾਂਚ ਕਰ ਦਿੱਤੀ ਹੈ। ਇਸ ਮੌਕੇ ਚੀਫ ਗੈਸਟ ਸ਼੍ਰੀ ਅਜੈ ਛਗਤੀ, ਆਈ.ਏ.ਐੱਸ., ਸਕੱਤਰ – ਸਿਹਤ, ਮੈਡੀਕਲ ਐਜੂਕੇਸ਼ਨ ਅਤੇ ਰਿਸਰਚ, ਚੰਡੀਗੜ੍ਹ ਨੇ ਉਦਘਾਟਨ ਕੀਤਾ। ਸ਼੍ਰੀਮਤੀ ਸੀਮਾ ਚੌਧਰੀ, ਸਾਬਕਾ ਮੇਅਰ, ਪੰਚਕੂਲਾ ਵੀ ਮੁੱਖ ਰੂਪ ਵਿੱਚ ਮੌਜੂਦ ਰਹੇ। ਦਾ ਵਿਂਚੀ XI ਦੁਨੀਆ ਦੀ ਸਭ ਤੋਂ ਅਧੁਨਿਕ ਮਿਨੀਮਲੀ ਇਨਵੇਸਿਵ ਸਰਜਰੀ ਤਕਨੀਕ ਹੈ, ਜੋ ਸੂਖਮ ਚੀਰੇ, ਘੱਟ ਖੂਨ ਵਗਣ, ਘੱਟ ਦਰਦ ਅਤੇ ਤੇਜ਼ ਠੀਕ ਹੋਣ ਦੀ ਸੰਭਾਵਨਾ ਦਿੰਦੀ ਹੈ।
ਵਿਦੇਸ਼ੀ ਮਿਆਰ ਦੀ ਇਹ ਤਕਨੀਕ ਹੁਣ ਉਰੋਲੋਜੀ, ਗਾਇਨੀ, ਅੰਤਰਾਂ ਦੀ ਬਿਮਾਰੀ, ਕੈਂਸਰ ਅਤੇ ਆਮ ਸਰਜਰੀ ਵਿੱਚ ਉਪਯੋਗ ਹੋਏਗੀ। ਪੰਚਕੂਲਾ ਅਤੇ ਨੇੜਲੇ ਖੇਤਰਾਂ ਦੇ ਮਰੀਜ਼ਾਂ ਲਈ ਇਹ ਤਕਨੀਕ ਮੈਟ੍ਰੋ ਸਿਟੀ ਜਾਣ ਦੀ ਲੋੜ ਤੋਂ ਬਿਨਾਂ ਉੱਚ ਮਿਆਰੀ ਇਲਾਜ ਪਹੁੰਚਯੋਗ ਬਣਾਏਗੀ। ਸੀਓਓ ਵੀਨੀਤ ਅਗਰਵਾਲ, ਡਾ. ਪੰਕਜ ਮਿੱਤਲ, ਅਤੇ ਮੁੱਖ ਡਾਕਟਰਾਂ — ਡਾ. ਰਾਜਨ ਸਾਹੂ, ਡਾ. ਸੁਨੀਲ ਕੁਮਾਰ, ਡਾ. ਜੀ.ਐੱਸ. ਸੈਥੀ, ਡਾ. ਕਰਣ ਮਿਧਾ, ਅਤੇ ਡਾ. ਅਮਿਤ ਬੰਸਲ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਤਕਨੀਕ ਦੁਲਭ ਅਤੇ ਜਟਿਲ ਕੇਸਾਂ ਵਿੱਚ ਵੀ ਸਰਜਰੀ ਨੂੰ ਬੇਹੱਦ ਸੁਰੱਖਿਅਤ ਅਤੇ ਸਫ਼ਲ ਬਣਾਏਗੀ।

Comments
Post a Comment