ਪ੍ਰਧਾਨ ਜਗਜੀਤ ਸਿੰਘ ਸਾਂਗਵਾਨ ਨੇ ਆਰਐਲਡੀ ਹਰਿਆਣਾ ਰਾਜ ਦੀ ਕਾਰਜਕਾਰਨੀ ਕਮੇਟੀ ਦਾ ਕੀਤਾ ਐਲਾਨ
ਅਗਸਤ ਵਿੱਚ, ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਯੰਤ ਚੌਧਰੀ ਚੰਡੀਗੜ੍ਹ ਵਿੱਚ ਇੱਕ ਵਿਸ਼ਾਲ ਵਰਕਰ ਕਾਨਫਰੰਸ ਕਰਨਗੇ : ਜਗਜੀਤ ਸਿੰਘ ਸਾਂਗਵਾਨ
ਚੰਡੀਗੜ੍ਹ 30 ਜੁਲਾਈ ( ਰਣਜੀਤ ਹਾਲੀਵਾਲ ) : ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਜਗਜੀਤ ਸਿੰਘ ਸਾਂਗਵਾਨ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਯੰਤ ਚੌਧਰੀ, ਜੋ ਕਿ ਕੇਂਦਰੀ ਕੌਸ਼ਲ ਵਿਕਾਸ ਅਤੇ ਉਦਯਮਿਤਾ ਰਾਜ ਮੰਤਰੀ (ਸਵਤੰਤਰ ਭਾਰ) ਅਤੇ ਸਿੱਖਿਆ ਰਾਜ ਮੰਤਰੀ ਵੀ ਹਨ, ਅਤੇ ਪਾਰਟੀ ਦੇ ਮੁੱਖ ਜਨਰਲ ਸਕੱਤਰ (ਸੰਗਠਨ) ਤ੍ਰਿਲੋਕ ਤਿਆਗੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਪ੍ਰਦੇਸ਼ ਕਾਰਜਕਾਰੀ ਦਾ ਐਲਾਨ ਕੀਤਾ ਹੈ। ਜਗਜੀਤ ਸਿੰਘ ਸਾਂਗਵਾਨ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਵੀਂ ਐਲਾਨੀ ਕਾਰਜਕਾਰੀ ਵਿਚ 6 ਉਪ ਪ੍ਰਧਾਨ, 9 ਜਨਰਲ ਸਕੱਤਰ, 10 ਸਕੱਤਰ ਅਤੇ ਇੱਕ ਖਜਾਨਚੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ 15 ਹੋਰ ਕਾਰਜਕਾਰੀ ਮੈਂਬਰ ਵੀ ਬਣਾਏ ਗਏ ਹਨ। ਉਨ੍ਹਾਂ ਨੇ ਨਵੀਂ ਕਾਰਜਕਾਰੀ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਪ੍ਰਧਾਨਾਂ ਵਿੱਚ ਸ਼ਿਆਮਲਾਲ ਤਿਆਗੀ (ਸੋਨੀਪਤ), ਮੇਵਾ ਸਿੰਘ ਪਾਟੜ (ਹਿਸਾਰ), ਰਾਜਕੁਮਾਰ ਜਾਂਗੜਾ (ਚਰਖੀ ਦਾਦਰੀ), ਸੰਪੂਰਨ ਆਨੰਦ (ਗੁੜਗਾਂਵ), ਜਗਤ ਸਿੰਘ ਯਾਦਵ (ਨਾਰਨੌਲ) ਅਤੇ ਅਜੈ ਸਿੰਘ ਮਲਿਕ (ਸੋਨੀਪਤ) ਸ਼ਾਮਿਲ ਹਨ। ਇਸੇ ਤਰ੍ਹਾਂ, ਜਨਰਲ ਸਕੱਤਰਾਂ ਵਿੱਚ ਨਰੇੰਦਰ ਸਿੰਘ ਛਿਕਾਰਾ (ਸੋਨੀਪਤ), ਜਸਬੀਰ ਸਿੰਘ ਅਹਲਾਵਤ (ਜੀੰਦ), ਕ੍ਰਿਸ਼ਨ ਕੁਮਾਰ ਦੇਸ਼ਵਾਲ (ਕਰਨਾਲ), ਰਾਜਨਾਰਾਇਣ ਪੰਧਾਲ (ਰੋਹਤਕ), ਓਮਪ੍ਰਕਾਸ਼ ਸਰਦਾਨਾ (ਫਤਿਹਾਬਾਦ), ਬ੍ਰਹਮਾਨੰਦ ਵਕੀਲ (ਭਿਵਾਨੀ), ਹਾਜੀ ਨਿਯਾਜ ਪੁਨਹਾਣਾ (ਨੂੰਹ), ਅੰਕੁਰ ਦਿਕਸ਼ਿਤ (ਰੇਵਾੜੀ) ਅਤੇ ਮਾਸਟਰ ਹਵਾ ਸਿੰਘ ਸੋਨੀ (ਤੋਸ਼ਾਮ) ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਮੋਹਨਲਾਲ ਨਾਰੰਗ (ਫਤਿਹਾਬਾਦ) ਨੂੰ ਕੈਸ਼ੀਅਰ ਬਣਾਇਆ ਗਿਆ ਹੈ, ਜਦਕਿ ਉਮੇਦ ਸਿੰਘ ਸਰਪੰਚ (ਹਿਸਾਰ), ਮਹਿੰਦਰ ਕੁਮਾਰ (ਯਮੁਨਾ ਨਗਰ), ਰਾਜੇਸ਼ (ਭਿਵਾਨੀ), ਆਜ਼ਾਦ ਨੇਹਰਾ ਬਾਵਲ (ਰੇਵਾੜੀ), ਬਾਲੀ ਸ਼ਰਮਾ (ਪਾਣੀਪਤ), ਸੁਸ਼ੀਲ ਗਹਿਲੋਤ (ਸੋਨੀਪਤ), ਮਹਿੰਦਰ ਸ਼ਰਮਾ (ਚਰਖੀ ਦਾਦਰੀ), ਕਪਿਲ ਕੁਮਾਰ ਯਾਦਵ (ਝੱਜਰ), ਕ੍ਰਿਪਾਲ ਸਿੰਘ ਤੰਵਰ (ਕੁਰੂਕਸ਼ੇਤਰ) ਅਤੇ ਅਸ਼ੋਕ ਅਹਲਾਵਤ ਸਰਪੰਚ (ਝੱਜਰ) ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਗਜੀਤ ਸਿੰਘ ਸਾਂਗਵਾਨ ਨੇ ਕਿਹਾ ਕਿ ਕਾਰਜਕਾਰੀ ਦੇ ਗਠਨ ਵਿੱਚ ਹਰ ਜ਼ਿਲੇ ਨੂੰ ਪ੍ਰਤੀਨਿਧਿਤਾ ਦੇਣ ਦੇ ਨਾਲ ਨਾਲ ਹੋਰ ਸਮੀਕਰਨਾਂ ਦਾ ਵੀ ਧਿਆਨ ਰਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਰਐਲਡੀ ਦੇ ਰਾਸ਼ਟਰੀ ਅਧਿਕਸ਼ ਜਯੰਤ ਚੌਧਰੀ ਅਗਲੇ ਮਹੀਨੇ ਦੇ ਆਖ਼ਰ ਵਿਚ ਚੰਡੀਗੜ੍ਹ ਆਉਣਗੇ ਅਤੇ ਇੱਕ ਵਿਸ਼ਾਲ ਕਾਰਕੁਨ ਸੰਮੇਲਨ ਨੂੰ ਸੰਬੋਧਨ ਕਰਨਗੇ, ਜਿਸ ਵਿੱਚ ਪ੍ਰਦੇਸ਼ ਕਾਰਜਕਾਰੀ ਦੇ ਸਮੂਹ ਮੈਂਬਰ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਜ਼ਿਲਾ ਪੱਧਰ ਤੋਂ ਵਿਧਾਨ ਸਭਾ ਹਲਕਾ ਪੱਧਰ ਤੱਕ ਫੈਲਾਇਆ ਜਾਵੇਗਾ ਅਤੇ ਪਾਰਟੀ ਦੇ ਮਹੀਲਾ ਵਿਂਗ ਦੀ ਵੀ ਸਥਾਪਨਾ ਕੀਤੀ ਜਾਵੇਗੀ।
Comments
Post a Comment