ਸਵਾਦ ਦੀ ਵਿਰਾਸਤ ਪਹੁੰਚੀ ਟ੍ਰਾਈਸਿਟੀ: ਹੀਰਾ ਸਵੀਟਸ ਨੇ ਮੋਹਾਲੀ ’ਚ ਖੋਲ੍ਹਿਆ ਨਵਾਂ ਆਉਟਲੈੱਟ
ਐਸ.ਏ.ਐਸ.ਨਗਰ 30 ਜੁਲਾਈ ( ਰਣਜੀਤ ਧਾਲੀਵਾਲ ) : ਸੌ ਸਾਲ ਤੋਂ ਵੀ ਵੱਧ ਪੁਰਾਣੀ ਭਾਰਤੀ ਮਿਠਾਈ ਦੀ ਪਰੰਪਰਾਗਤ ਪਛਾਣ ਬਣਾਉਣ ਵਾਲਾ ਹੀਰਾ ਸਵੀਟਸ ਹੁਣ ਟ੍ਰਾਈਸਿਟੀ ਦੇ ਮਿਠਾਸ ਪ੍ਰੇਮੀਆਂ ਲਈ ਹੋਰ ਨੇੜੇ ਆ ਗਿਆ ਹੈ। ਅੱਜ ਸੈਕਟਰ 80, ਏਅਰਪੋਰਟ ਰੋਡ, ਮੋਹਾਲੀ ਵਿਖੇ ਇਸਦਾ ਨਵਾਂ ਆਉਟਲੈੱਟ ਸ਼ਾਨਦਾਰ ਢੰਗ ਨਾਲ ਉਦਘਾਟਨ ਕੀਤਾ ਗਿਆ। ਭਾਵੇਂ ਕਿ ਕੰਨਾਟ ਪਲੇਸ (ਦਿੱਲੀ) ਵਿੱਚ ਇਨ੍ਹਾਂ ਦਾ ਆਉਟਲੈੱਟ 2012 ਵਿੱਚ ਖੁਲਿਆ ਸੀ, ਪਰ ਹੀਰਾ ਸਵੀਟਸ ਦੀ ਸਥਾਪਨਾ 1912 ਵਿੱਚ ਸ਼ਾਹਦਰਾ ’ਚ ਪੰਡਿਤ ਹੀਰਾ ਲਾਲ ਸ਼ਰਮਾ ਵੱਲੋਂ ਕੀਤੀ ਗਈ ਸੀ। ਉਹ ਵਕਤ ਤੋਂ ਲੈ ਕੇ ਅੱਜ ਤੱਕ ਇਹ ਬ੍ਰਾਂਡ ਬਾਲੂਸ਼ਾਹੀ, ਪਿਸਤਾ ਬਰਫੀ, ਗਾਜਰ ਦਾ ਹਲਵਾ, ਮੋਤੀਚੂਰ ਲੱਡੂ ਵਰਗੀਆਂ ਮਸ਼ਹੂਰ ਰਵਾਇਤੀ ਮਿਠਾਈਆਂ ਲਈ ਉੱਤਰੀ ਭਾਰਤ ’ਚ ਜਾਣਿਆ ਜਾਂਦਾ ਹੈ। ਹੁਣ ਇਹ ਵਿਰਾਸਤ ਦਿਵੰਗਤ ਰਾਮ ਬਾਬੂ ਸ਼ਰਮਾ – ਜੋ ਦਿੱਲੀ ਦੇ ਮਸ਼ਹੂਰ ਕਾਂਗਰਸੀ ਆਗੂ ਸਨ ਅਤੇ ਇਸ ਸਥਾਨ ਦੇ ਪਹਿਲੇ ਮਾਲਕ ਸਨ – ਦੇ ਪਰਿਵਾਰ ਦੀ ਅਗਲੀ ਪੀੜ੍ਹੀ ਦੁਆਰਾ ਅੱਗੇ ਵਧਾਈ ਜਾ ਰਹੀ ਹੈ। ਉਦਘਾਟਨ ਮੌਕੇ ਸੁਖਮਣੀ ਸਾਹਿਬ ਦੇ ਪਾਠ, ਰਵਾਇਤੀ ਮਿਠਾਈਆਂ ਦੀ ਰਸਮ ਚੱਖੀ, ਅਤੇ ਮੋਹਾਲੀ ਵਾਸੀਆਂ ਦਾ ਤਹਿ ਦਿਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ’ਤੇ ਬ੍ਰਾਂਡ ਦੇ ਪ੍ਰਵਕਤਾ ਅੰਜਨਦੀਪ ਸਿੰਘ ਨੇ ਕਿਹਾ, “ਅਸੀਂ ਸਿਰਫ ਮਿਠਾਈ ਨਹੀਂ ਦੇ ਰਹੇ, ਸਗੋਂ ਇੱਕ ਸਦੀ ਤੋਂ ਵੱਧ ਪੁਰਾਣੀ ਸਵਾਦ ਅਤੇ ਭਰੋਸੇ ਦੀ ਵਿਰਾਸਤ ਲੈ ਕੇ ਆਏ ਹਾਂ। ਮੋਹਾਲੀ ਇੱਕ ਉਤਸ਼ਾਹੀ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੀ ਮਾਰਕੀਟ ਹੈ, ਅਤੇ ਇਸਦਾ ਹਿੱਸਾ ਬਣ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ।”
Comments
Post a Comment