ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਸਾਹਿਤਿਕ ਮਿਲਣੇ ਅਤੇ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੰਡੀਗੜ੍ਹ ਸਨਮਾਨਿਤ
ਚੰਡੀਗੜ੍ਹ 8 ਅਗਸਤ ( ਰਣਜੀਤ ਧਾਲੀਵਾਲ ) : ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਸੈਕਟਰ 42 ਦੇ ਕਮਿਊਨਿਟੀ ਸੈਂਟਰ ਵੇਖਿਆ ਇੱਕ ਸ਼ਾਨਦਾਰ ਸਹਾਇਕ ਮਿਲਣੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਰਾਮ ਕੁਮਾਰ ਸਾਹੂਵਾਲੀਆ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੌਸਲ, ਬਿਕਟਰ ਸਿੱਧੂ( ਬਿੱਟੂ)ਅਤੇ ਡਾਕਟਰ ਪੰਨਾ ਲਾਲ ਮੁਸਤਫਾਵਾਦੀ ਸ਼ਾਮਿਲ ਸਨ ਇਸ ਸਮਾਗਮ ਵਿੱਚ ਉੱਚ ਕੋਟੀ ਦੇ ਕਵੀਆਂ ਅਤੇ ਗੀਤਕਾਰਾਂ ਨੇ ਭਾਗ ਲਿਆ ਸਮਾਗਮ ਦੀ ਆਰੰਭਤਾ ਜਗਤਾਰ ਸਿੰਘ ਜੋਗ ਵੱਲੋਂ ਪ੍ਰਿੰਸੀਪਲ ਗੋਸਲ ਰਚਿਤ ਗੀਤ "ਘਰ ਕਾਕੀ ਆਈ" ਬੁਲੰਦ ਆਵਾਜ਼ ਵਿੱਚ ਗਾ ਕੇ ਪੇਸ਼ ਕੀਤਾ ਗਿਆ ਇਸ ਉਪਰਾਂਤ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੌਸਲ ਵੱਲੋਂ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਏ ਗਏ ਉਹਨਾਂ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਗਮ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਵਾਂ ਮੁੱਢ ਬਣੇਗਾ ਅਤੇ ਸੰਸਥਾ ਵੱਲੋਂ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੂੰ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿੱਚ ਦਲਬੀਰ ਸਿੰਘ ਸਰੋਆ ਵੱਲੋਂ ਰੱਖੜੀ ਦੇ ਤਿਉਹਾਰ ਦੀ ਸਾਰਥਿਕ ਬਾਰੇ ਆਪਣੇ ਇੱਕ ਰਚਨਾ ਸਾਂਝੀ ਕੀਤੀ ਗਈ ਇਸ ਉਪਰਾਂਤ ਰਾਜਵਿੰਦਰ ਸਿੰਘ ਗੱਡੂ ਵੱਲੋਂ ਕਵਿਤਾ ਰਾਹੀਂ ਮਾਇਆ ਚੱਕਰ ਦੀਆਂ ਪਰਤਾਂ ਨੂੰ ਵਧੀਆ ਢੰਗ ਨਾਲ ਫਰੋਲਿਆ ਗਿਆ। ਗੀਤਕਾਰ ਭੁਪਿੰਦਰ ਸਿੰਘ ਭਾਗੋ ਮਾਜਰਾ ਨੇ ਲਾਰੀ ਦੀ ਗਾਥਾ ਵਧੀਆ ਅੰਦਾਜ਼ ਵਿੱਚ ਪੇਸ਼ ਕੀਤੀ। ਡਾਕਟਰ ਪੰਨਾ ਲਾਲ ਮੁਸਤਫਾਵਦੀ ਵੱਲੋਂ ਇਹ ਸੁਨੇਹਾ ਭਰਪੂਰ ਰਚਨਾ "ਯਤੀਮ ਬੱਚੇ ਦੀ ਆਸ" ਨਾਲ ਕਵੀ ਦਰਬਾਰ ਵਿੱਚ ਫਿਜ਼ਾ ਵਿੱਚ ਰੰਗੀਨੀ ਭਰੀ। ਦਰਸ਼ਨ ਤਿਉਣਾ ਨੇ ਆਪਣੇ ਭਾਵਪੂਰਤ ਸ਼ੇਰਾਂ ਤੇ ਗੀਤ ਨਾਲ ਹਾਜਰੀ ਲਗਵਾਈ। ਰਾਜਕੁਮਾਰ ਸਾਹੋਵਾਲੀਆ ਵੱਲੋਂ ਇੱਕ ਨਵੇਲੀ ਸੋਧਆਤਮਕ ਰਚਨਾ ,"ਜੀਵਨ ਬਿਰਤੀ "ਪੇਸ਼ ਕੀਤੀ ਗਈ ਵਿਕਟਰ ਸਿੱਧੂ ਬਿੱਟੂ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਜਦੋਂ ਕਿ ਰਾਜਕੁਮਾਰ ਸ਼ਰਮਾ ਨੇ ਗੁਰਦਾਸ ਮਾਨ ਦੇ ਇੱਕ ਚਰਚਿਤ ਗੀਤ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕਰਕੇ ਚੰਗਾ ਰੰਗ ਬੰਨਿਆ। ਸਮਾਗਮ ਦੇ ਦੂਜੇ ਗੇੜ ਵਿੱਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੂੰ ਇੱਕ ਸ਼ਾਲ, ਇੱਕ ਮੁਮੈਂਟੋ, ਗੋਲਡ ਮੈਡਲ, ਕਿਤਾਬਾਂ ਦਾ ਸੈਟ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਸਨਮਾਨ ਅੱਜ ਦੇ ਪ੍ਰਧਾਨਗੀ ਕਰ ਰਹੇ ਰਾਜਕੁਮਾਰ ਸਾਹੋਵਾਲੀਆ ਤੇ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੌਸਲ, ਡਾਕਟਰ ਪੰਨਾ ਲਾਲ ਮੁਸਤਫਾਵਾਦੀ ਅਤੇ ਦੂਜੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਬਹਾਦਰ ਸਿੰਘ ਕੌਂਸਲ ਨੇ ਜਿੱਥੇ ਸੀਨੀਅਰ ਡਿਪਟੀ ਮੇਅਰ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਸੰਸਥਾ ਦੀਆਂ ਦੋ ਪ੍ਰਮੁੱਖ ਮੰਗਾਂ 1. ਐਮਸੀ ਚੰਡੀਗੜ੍ਹ ਦੇ ਸਮੂਹ ਦਫਤਰ ਵਿੱਚ ਪੁਰਜ਼ੋਰ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ 2.ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਹਿੰਦ ਦੀ ਚਾਦਰ ਟੀਚਰ ਹੋਮ ਦੀ ਸਥਾਪਨਾ ਕਰਨ ਅਤੇ ਇਸਦੇ ਨਾਲ ਹੀ ਵੱਡੇ ਸਮਾਗਮਾਂ ਦਾ ਆਰੰਭ ਕਰਨਾ ਰੱਖੀਆਂ ਗਈਆਂ ਇਸ ਮੌਕੇ ਤੇ ਖੇਡ ਜਗਤ ਦੇ ਪ੍ਰਸਿੱਧ ਖਿਡਾਰੀ ਅੰਸ਼ ਸ਼ਰਮਾ ਜੋ ਕਿ ਸਾਊਥ ਕੋਰੀਆ ਵਿੱਚ ਹੋਈਆਂ ਏਸ਼ੀਅਨ ਗੇਮਾਂ ਵਿੱਚ ਗੋਲਡ ਮੈਡਲ ਹਾਸਿਲ ਕਰਨ ਦੀ ਉਪਲਬਧੀ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਥਾ ਵੱਲੋਂ ਗੋਲਡ ਮੈਡਲ ਫੁੱਲਾਂ ਦੇ ਗੁਲਦਸਤੇ ਅਤੇ ਕਿਤਾਬਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਨੇ ਭਰੋਸਾ ਦਿੱਤਾ ਕਿ ਉਹ ਇਸ ਸੰਸਥਾ ਦੀਆਂ ਮੰਗਾਂ ਨਾਲ ਸਹਿਮਤ ਹਨ ਅਤੇ ਉਹ ਇਹਨਾਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੁਰਜੋਰ ਯਤਨ ਕਰਨਗੇ। ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਰਾਜਕੁਮਾਰ ਸਾਹੂਵਾਲੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਰਚਨਾਵਾਂ ਦੀ ਤਾਰੀਫ਼ ਕਰਦੇ ਹੋਏ ਸੰਸਥਾ ਦੇ ਇਸ ਉਪਰਾਲੇ ਨੂੰ ਬਹੁਤ ਹੀ ਉਪਯੋਗੀ ਦੱਸਿਆ ਅਤੇ ਸੀਨੀਅਰ ਡਿਪਟੀ ਮੇਅਰ ਵੱਲੋਂ ਮੰਗਾਂ ਦੇ ਪ੍ਰਤੀ ਦਿਖਾਏ ਗਈ ਸੰਵੇਦਨਸ਼ੀਲਤਾ ਲਈ ਉਹਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਬਲਵਿੰਦਰ ਸਿੰਘ, ਅਮਨਪ੍ਰੀਤ ਕੌਰ ਫੂਡ ਇੰਸਪੈਕਟਰ ,ਪਵਨ ਕੁਮਾਰ, ਗੁਰਸ਼ਰਨ ਮਾਨ ,ਵਿਕਟਰ ਸਿੱਧੂ, ਸਨੀ ,ਰਾਜੇਸ਼ ਸ਼ਰਮਾ ਅਤੇ ਮਨੋਹਰ ਲਾਲ ਸ਼ਾਮਿਲ ਸਨ ਇਸ ਤਰਹਾਂ ਇਹ ਸਮਾਗਮ ਨਿਵੇਕ ਲਿਆ ਪੈੜਾਂ ਛੱਡਦਿਆਂ ਹੋਇਆ ਸੰਪੰਨ ਹੋਇਆ।
Comments
Post a Comment