ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਮੌਕੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਐੱਮਡੀਯੂ), ਰੋਹਤਕ ਵਿੱਚ ‘ਰਨ ਫਾਰ ਯੂਨਿਟੀ' ਦਾ ਆਯੋਜਨ ਕੀਤਾ
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਮੌਕੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਐੱਮਡੀਯੂ), ਰੋਹਤਕ ਵਿੱਚ ‘ਰਨ ਫਾਰ ਯੂਨਿਟੀ' ਦਾ ਆਯੋਜਨ ਕੀਤਾ
ਸਰਦਾਰ ਪਟੇਲ ਦੀ ਏਕਤਾ ਦੀ ਭਾਵਨਾ ਅਤੇ ਬਾਪੂ ਦਾ ਸਵਦੇਸ਼ੀ ਤੇ ਖਾਦੀ ਦਾ ਵਿਚਾਰ, ਪ੍ਰਧਾਨ ਮੰਤਰੀ ਨਰੇੰਦਰ ਮੋਦੀ ਦੀ ਅਗਵਾਈ ਵਿੱਚ ‘ਸੰਕਲਪ ਸੇ ਸਿੱਧੀ’ ਵੱਲ ਵਧ ਰਿਹਾ ਅੱਗੇ: ਚੇਅਰਮੈਨ, ਕੇਵੀਆਈਸੀ ਮਨੋਜ ਕੁਮਾਰ
ਖਾਦੀ ਉਤਪਾਦਾਂ ਤੇ ਜੀਏਸਟੀ ਸਿਫ਼ਰ : ਚੇਅਰਮੈਨ, ਕੇਵੀਆਈਸੀ
ਪਿਛਲੇ 11 ਵਰ੍ਹਿਆਂ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਵਿੱਚ ਉਤਪਾਦਨ 4 ਗੁਣਾ, ਵਿਕਰੀ 5 ਗੁਣਾ ਅਤੇ ਰੁਜ਼ਗਾਰ ਵਿੱਚ 49 ਪ੍ਰਤੀਸ਼ਤ ਦਾ ਵਾਧਾ: ਚੇਅਰਮੈਨ, ਕੇਵੀਆਈਸੀ ਮਨੋਜ ਕੁਮਾਰ
ਰੋਹਤਕ/ਚੰਡੀਗੜ੍ਹ 31 ਅਕਤੂਬਰ ( ਰਣਜੀਤ ਧਾਲੀਵਾਲ ) : ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਦੇ ਮੌਕੇ 'ਤੇ, ਸ਼ੁੱਕਰਵਾਰ ਨੂੰ ਰੋਹਤਕ ਸਥਿਤ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (MDU) ਕੈਂਪਸ ਵਿੱਚ 'ਰਨ ਫਾਰ ਯੂਨਿਟੀ ' ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ), ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ, ਭਾਰਤ ਸਰਕਾਰ ਦੇ ਰਾਜ ਦਫ਼ਤਰ, ਅੰਬਾਲਾ ਵਲੋਂ ਖਾਦੀ ਗ੍ਰਾਮ ਉਦਯੋਗ ਭਵਨ, ਨਵੀਂ ਦਿੱਲੀ ਅਤੇ MDU ਪ੍ਰਸ਼ਾਸਨ ਨਾਲ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਕੇਵੀਆਈਸੀ ਚੇਅਰਮੈਨ ਮਨੋਜ ਕੁਮਾਰ ਮੌਜੂਦ ਰਹੇ। ਉਨ੍ਹਾਂ ਨੇ ਐੱਮਡੀਯੂ ਦੇ ਰਜਿਸਟਰਾਰ ਡਾ. ਕ੍ਰਿਸ਼ਨ ਕਾਂਤ ਗੁਪਤਾ ਦੇ ਨਾਲ ਸੰਯੁਕਤ ਤੌਰ ‘ਤੇ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਭਾਗੀਦਾਰਾਂ ਨੂੰ ਏਕਤਾ, ਸਵਦੇਸ਼ੀ ਅਤੇ ਆਤਮਨਿਰਭਰ ਭਾਰਤ ਦਾ ਸੰਦੇਸ਼ ਦਿੱਤਾ। ਮੈਰਾਥੌਨ ਦਾ ਉਦੇਸ਼ ਨੌਜਵਾਨਾਂ ਵਿੱਚ ਰਾਸ਼ਟਰ ਏਕਤਾ, ਸਵਦੇਸ਼ੀ ਉਤਪਾਦਾਂ ਦੇ ਪ੍ਰਤੀ ਮਾਣ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਸਸ਼ਕਤ ਕਰਨਾ ਸੀ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ-ਵਿਦਿਆਰਥਣਾਂ, ਵਲੰਟੀਅਰਾਂ ਅਤੇ ਸਥਾਨਕ ਨਾਗਰਿਕ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਮਨੋਜ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਕ ਅਗਵਾਈ ਵਿੱਚ ਖਾਦੀ ਸਿਰਫ ਕੱਪੜਾ ਨਹੀਂ, ਸਗੋਂ ਰਾਸ਼ਟਰ ਦੀ ਆਤਮਾ ਦਾ ਪ੍ਰਤੀਕ ਬਣ ਚੁੱਕੀ ਹੈ। ਪ੍ਰਧਾਨ ਮੰਤਰੀ ਦੇ ‘ਵੋਕਲ ਫਾਰ ਲੋਕਲ’ ‘ਹਰ ਘਰ ਸਵਦੇਸ਼ੀ, ਘਰ-ਘਰ ਸਵਦੇਸ਼ੀ’, ‘ਮਾਣ ਨਾਲ ਕਹੋ ਇਹ ਸਵਦੇਸ਼ੀ ਹੈ’ ਅਤੇ ‘ਆਤਮਨਿਰਭਰ ਭਾਰਤ’ ਦੇ ਸੱਦੇ ਨੇ ਪੂਰੇ ਦੇਸ਼ ਵਿੱਚ ‘ਖਾਦੀ ਦੀ ਸਵਦੇਸ਼ੀ ਕ੍ਰਾਂਤੀ’ ਦਾ ਨਵਾਂ ਅਧਿਆਏ ਲਿਖਿਆ ਹੈ। ਸਰਦਾਰ ਪਟੇਲ ਦੀ ਏਕਤਾ ਦੀ ਭਾਵਨਾ ਅਤੇ ਬਾਪੂ ਦੇ ਸਵਦੇਸ਼ੀ ਅਤੇ ਖਾਦੀ ਦੇ ਵਿਚਾਰ ਅੱਜ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ‘ਸੰਕਲਪ ਸੇ ਸਿੱਧੀ’ ਦੀ ਦਿਸ਼ਾ ਵਿੱਚ ਵਧ ਰਹੇ ਹਨ। ਕੁਮਾਰ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣ ਅਤੇ ਖਾਦੀ ਨੂੰ ਮਾਣ ਨਾਲ ਅਪਣਾਉਣ, ਕਿਉਂਕਿ ਇਹ ਸੱਚੇ ਅਰਥਾਂ ਵਿੱਚ ਦੇਸ਼ ਦੀ ਆਰਥਿਕ ਆਜ਼ਾਦੀ ਦਾ ਮਾਰਗ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਜੀਐੱਸਟੀ ਸੁਧਾਰ ਖਾਦੀ ਜਗਤ ਦੇ ਲਈ ਇਤਿਹਾਸਿਕ ਕਦਮ ਹੈ। ਹੁਣ ਖਾਦੀ ਉਤਪਾਦਾਂ ‘ਤੇ ਜੀਐੱਸਟੀ ਜ਼ੀਰੋ ਕਰ ਦਿੱਤਾ ਗਿਆ ਹੈ, ਜਿਸ ਨਾਲ ਖਾਦੀ ਕਾਰੀਗਰਾਂ ਅਤੇ ਉਦਯੋਗ ਨੂੰ ਸਿੱਧੇ ਲਾਭ ਮਿਲਣਗੇ। ਇਸ ਫੈਸਲੇ ਨਾਲ ਖਾਦੀ ਦੇ ਉਤਪਾਦਨ, ਵਿਕਰੀ ਅਤੇ ਪ੍ਰਸਿੱਧੀ ਵਿੱਚ ਵਾਧਾ ਹੋਵੇਗਾ ਅਤੇ ਦੇਸ਼ ਭਰ ਵਿੱਚ ਖਾਦੀ ਦੇ ਪ੍ਰਤੀ ਲੋਕਾਂ ਦੀ ਦਿਲਚਸਪੀ ਅਤੇ ਜਾਗਰੂਕਤਾ ਵਧੇਗੀ। ਉਨ੍ਹਾਂ ਨੇ ਅੱਗੇ ਕਿਹਾ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਨਾਲ ਖਾਦੀ ਅਤੇ ਗ੍ਰਾਮ ਉਦਯੋਗ ਨੇ ਪਿੰਡ-ਪਿੰਡ ਤੱਕ ‘ਕਾਰੀਗਰ ਕ੍ਰਾਂਤੀ’ ਦੀ ਇੱਕ ਨਵੀਂ ਲਹਿਰ ਚਲਾਈ ਹੈ। ਵਿੱਤ ਵਰ੍ਹੇ 2024-25 ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਦਾ ਕੁੱਲ ਉਤਪਾਦਨ 1,16,599 ਕਰੋੜ ਰੁਪਏ ਅਤੇ ਵਿਕਰੀ 1,70,551 ਕਰੋੜ ਰੁਪਏ ਰਹੀ ਹੈ, ਜਿਸ ਨਾਲ ਕਰੀਬ 2 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ।” ਉਨ੍ਹਾਂ ਨੇ ਅੱਗੇ ਕਿਹਾ, “ਪਿਛਲੇ 11 ਵਰ੍ਹਿਆਂ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਖੇਤਰ ਵਿੱਚ ਉਤਪਾਦਨ 4 ਗੁਣਾ, ਵਿਕਰੀ 5 ਗੁਣਾ ਅਤੇ ਰੁਜ਼ਗਾਰ 49 ਪ੍ਰਤੀਸ਼ਤ ਤੱਕ ਵਧਿਆ ਹੈ। ਇਹ ਬੇਮਿਸਾਲ ਤਰੱਕੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੋਏ ਆਰਥਿਕ ਅਤੇ ਸਮਾਜਿਕ ਬਦਲਾਅ ਦੀ ਮਿਸਾਲ ਹੈ।” ਪ੍ਰੋਗਰਾਮ ਦੇ ਅੰਤ ਵਿੱਚ ਪੁਰਸ਼ ਅਤੇ ਮਹਿਲਾ ਵਰਗ ਦੇ ਜੇਤੂਆਂ ਨੂੰ ਪਹਿਲੇ ਪੁਰਸਕਾਰ ਦੇ ਰੂਪ ਵਿੱਚ 4,000 ਰੁਪਏ, ਦੂਜੇ ਪੁਰਸਕਾਰ ਦੇ ਰੂਪ ਵਿੱਚ 3,000 ਰੁਪਏ ਅਤੇ ਤੀਜੇ ਪੁਰਸਕਾਰ ਦੇ ਰੂਪ ਵਿੱਚ 2000 ਰੁਪਏ ਦੇ ਖਾਦੀ ਕੂਪਨ ਅਤੇ ਮੈਡਲ ਪ੍ਰਦਾਨ ਕੀਤੇ ਗਏ। ਪੁਰਸ਼ਾਂ ਦੇ ਵਰਗ ਵਿੱਚ, ਮਾਸਟਰ ਪਰਵੀਨ ਨੇ ਪਹਿਲਾ ਸਥਾਨ, ਮਾਸਟਰ ਅਨੀਸ਼ ਨੇ ਦੂਜਾ ਅਤੇ ਮਾਸਟਰ ਸਾਹਿਲ ਸਿੰਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਔਰਤਾਂ ਦੇ ਵਰਗ ਵਿੱਚ, ਸੁਧਾ ਯਾਦਵ ਨੇ ਪਹਿਲਾ ਸਥਾਨ, ਵੰਦਨਾ ਨੇ ਦੂਜਾ ਸਥਾਨ, ਜਦੋਂ ਕਿ ਅਵਨੀ ਅਤੇ ਸ਼੍ਰੀਮਤੀ ਨਿਕਿਤਾ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ‘ਏਕ ਪੇੜ ਮਾਂ ਕੇ ਨਾਮ” ਅਤੇ ‘ਸਵੱਛ ਭਾਰਤ ਅਭਿਆਨ’ ਦੇ ਤਹਿਤ ਕੈਂਪਸ ਵਿੱਚ ਰੁੱਖ ਲਗਾਉਣ ਦੇ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਰੋਹਤਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀ, ਪ੍ਰੋਫੈਸਰਾਂ ਅਤੇ ਵੱਡੀ ਗਿਣਤੀ ਵਿੱਚ ਖਾਦੀ ਸੰਸਥਾਨਾਂ ਦੇ ਪ੍ਰਤੀਨਿਧੀ, ਕਾਰੀਗਰ, ਯੂਨੀਵਰਸਿਟੀ ਦੇ ਵਿਦਿਆਰਥੀ-ਵਿਦਿਆਰਥਨਾਂ ਅਤੇ ਸਥਾਨਕ ਲੋਕ ਮੌਜੂਦ ਰਹੇ।

Comments
Post a Comment