ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਨੱਕ ਥੱਲੇ ਹੁੰਦੀ ਰਹੀ ਵੱਡੇ ਪੱਧਰ ਤੇ ਰਿਸ਼ਵਤਖੋਰੀ
ਡੀਆਈਜੀ ਭੁੱਲਰ ਦੀਆਂ ਪੁਰਾਣੀਆਂ ਕਰਤੂਤਾਂ ਦਾ ਵੀ ਹੋਇਆ ਪੜਦਾਫਾਸ਼, ਨਗਲਾ ਨੇ ਕੀਤੇ ਵੱਡੇ ਖੁਲਾਸੇ,
ਐਸਸੀ ਬੀਸੀ ਮੋਰਚੇ ਨੇ ਕਿਹਾ ਸ਼ਿਕਾਇਤ ਕਰਤਾ ਅਤੇ ਸੀਬੀਆਈ ਹਨ ਵਧਾਈ ਦੇ ਪਾਤਰ, ਜਿਨ੍ਹਾਂ ਨੇ ਕਰੱਪਸ਼ਨ ਦੀ ਮਾਂ ਨੂੰ ਦਬੋਚਿਆ
ਐਸ.ਏ.ਐਸ.ਨਗਰ 18 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਪੁਲਿਸ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਦਾ ਮਾਮਲਾ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀ ਸੀ ਮੋਰਚੇ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੋਰਚੇ ਦੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚੋਂ ਭਰਿਸ਼ਟਾਚਾਰ ਖਤਮ ਕੀਤਾ ਜਾ ਚੁੱਕਾ ਹੈ। ਜੇ ਭਰਿਸ਼ਟਾਚਾਰ ਖਤਮ ਹੋ ਗਿਆ ਹੈ ਤਾਂ ਇਹ ਇੰਨੇ ਵੱਡੇ ਪੁਲਿਸ ਅਧਿਕਾਰੀਆਂ ਦੇ ਕੋਲੋਂ ਇਹ ਸਭ ਕਿਵੇਂ ਮਿਲ ਰਿਹਾ ਹੈ। ਪੰਜਾਬ ਸਰਕਾਰ ਹੁਣ ਕਿਉਂ ਨਹੀਂ ਪ੍ਰੈਸ ਸਾਹਮਣੇ ਆਕੇ ਸਪਸ਼ਟੀਕਰਨ ਦੇ ਰਹੀ। ਉਨ੍ਹਾਂ ਕਿਹਾ ਕਿ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਖਾਕੀ ਇੱਕ ਵਾਰੀ ਫਿਰ ਸ਼ਰਮਸਾਰ ਹੋਈ ਹੈ ਉੱਚ ਪਦਵੀ ਤੇ ਬੈਠੇ ਹਰਚਰਨ ਸਿੰਘ ਭੁਲਰ ਡੀਆਈਜੀ ਰੇਂਜ ਰੂਪ ਨਗਰ ਦੀ ਗ੍ਰਿਫਤਾਰੀ ਨੇ ਪੰਜਾਬ ਸਰਕਾਰ ਉੱਤੇ ਵੱਡਾ ਸਵਾਲੀਆ ਛੱਡਿਆ ਹੈ ਪੰਜਾਬ ਸਰਕਾਰ ਵੀ ਇਸ ਸਮੇਂ ਚੁੱਪ ਵੱਟੀ ਬੈਠੀ ਹੈ, ਮੰਡੀ ਦੇ ਇੱਕ ਸਕਰੈਪ ਵਪਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੇ ਸੀ ਵੀ ਆਈ ਨੇ ਡੀ ਆਈ ਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਤੇ ਉਸਦੇ ਘਰ ਵਿੱਚੋਂ ਕਰੋੜਾਂ ਰੁਪਏ, ਸੋਨਾ, ਘੜੀਆਂ, ਮੈਹਗੀ ਸ਼ਰਾਬ ਬਰਾਮਦ ਕੀਤੀ ਗਈ, ਇਥੇ ਇਹ ਗੱਲ ਪੰਜਾਬ ਸਰਕਾਰ ਤੋਂ ਪੁੱਛਣੀ ਜਰੂਰ ਬਣਦੀ ਹੈ ਕਿ, ਜੇ ਇਨੇ ਵੱਡੇ ਵੱਡੇ ਅਧਿਕਾਰੀ ਰਿਸ਼ਵਤਖੋਰ ਹਨ ਤਾਂ, ਥਾਣਿਆਂ ਵਿੱਚ ਬੈਠੇ ਮੁਨਸ਼ੀ, ਏਐਸਆਈ, ਸਬ ਇੰਸਪੈਕਟਰ ਤੇ ਐਸ ਐਚ ਓ ਨੂੰ ਰੋਕਣ ਲਈ, ਕੌਣ ਆਏਗਾ ਅੱਗੇ, ਕੀ ਸਾਰਾ ਸਿਸਟਮ ਹੀ ਭਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਚੁੱਕਾ ਹੈ, ਕੀ ਮੌਜੂਦਾ ਪੰਜਾਬ ਸਰਕਾਰ ਭਰਿਸ਼ਟਾਚਾਰ ਨੂੰ ਨਕੇਲ ਪਾਉਣ ਵਿੱਚ ਨਾਕਾਮ ਰਹੀ ਹੈ, ਕੀ ਆਪ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ, ਦੂਸਰੇ ਸੂਬਿਆਂ ਵਿੱਚ ਜਾਕੇ ਪੰਜਾਬ ਭਰਿਸ਼ਟਾਚਾਰ ਮੁਕਤ ਸਟੇਟ ਕਹਿਣ ਦੇ ਦਾਅਵੇ, ਕੀ ਖੋਖਲੇ ਹਨ, ਕੀ ਇਸ ਡੀਆਈਜੀ ਦੀ ਗ੍ਰਿਫਤਾਰੀ ਤੋਂ ਬਾਅਦ, ਪੰਜਾਬ ਵਿੱਚ ਪੁਲਿਸ ਭਰਿਸ਼ਟਾਚਾਰ ਦੀ ਦਲਦਲ ਵਿਚੋਂ ਨਿਕਲ ਜਾਏਗੀ, ਕੀ ਵੱਡੇ ਅਫਸਰ ਤੇ ਛੋਟੇ ਅਧਿਕਾਰੀ ਰਿਸ਼ਵਤ ਲੈਣ ਤੋਂ ਡਰਨਗੇ। ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਅਤੇ ਸੀ ਐਲਪੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ, ਮੋਰਚੇ ਦੇ ਸੀਨੀਅਰ ਆਗੂ ਬਾਬੂ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ ਅਤੇ ਸ਼ਿਕਸ਼ਾ ਸ਼ਰਮਾ ਨੇ ਵੀ ਪ੍ਰੈਸ ਨੂੰ ਸੰਬੋਧਨ ਕੀਤਾ।
Comments
Post a Comment