ਰੀਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਵੱਲ਼ੋਂ ਡਾਇਰੇਕਟਰ ਨੂੰ ਦਿੱਤਾ ਮੰਗ ਪੱਤਰ
ਐਸ.ਏ.ਐਸ.ਨਗਰ 30 ਅਕਤੂਬਰ ( ਰਣਜੀਤ ਧਾਲੀਵਾਲ ) : ਅੱਜ ਰੀਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਵੱਲ਼ੋਂ ਡਾਇਰੇਕਟਰ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਮੰਗ ਪੱਤਰ ਦਿੱਤਾ। ਇਸ ਸਮੇਂ ਮੋਰਚੇ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੀਆਂ ਐਸ ਸੀ/ਬੀ ਸੀ ਜਥੇਬੰਦੀਆ ਨੇ ਕਾਫੀ ਲੰਬੇ ਸਮੇਂ ਤੱਕ ਇਸ ਵਿਭਾਗ ਦੇ ਦਫ਼ਤਰ ਸਾਹਮਣੇ ਪੱਕਾ ਧਰਨਾ ਲਗਾਇਆ ਗਿਆ ਸੀ ਅਤੇ ਇਸ ਧਰਨੇ ਦਾ ਉਦੇਸ਼ ਪੰਜਾਬ ਵਿੱਚ ਬਣੇ ਜਾਅਲੀ ਅਨੂਸੂਚਿਤ ਜਾਤੀ ਸਰਟੀਫਿਕੇਟਾਂ ਨੂੰ ਰੱਦ ਕਰਵਾਉਣਾ ਸੀ ਅਤੇ ਜਾਅਲੀ ਸਰਟੀਫ਼ਿਕੇਟ ਬਣਾਉਣ ਵਾਲਿਆਂ ਨੂੰ ਕਾਨੂੰਨੀ ਤੌਰ ਤੇ ਬਣਦੀ ਸਜ਼ਾ ਦਵਾਉਣਾ ਸੀ। ਇਸ ਮੋਰਚੇ ਦਾ ਪੰਜਾਬ ਸਰਕਾਰ ਅਤੇ ਵੈਲਫੇਅਰ ਵਿਭਾਗ ਤੇ ਬਹੁਤ ਜਿਆਦਾ ਦਬਾਅ ਬਣ ਗਿਆ ਸੀ ਇਸ ਕਰਕੇ ਸਰਕਾਰ ਦੇ ਨੁਮਾਇੰਦਿਆਂ ਨੇ ਮੋਰਚਾ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਨੂੰ ਆਸ਼ਵਾਸਨ ਦਿੱਤਾ ਸੀ ਕਿ ਜਾਅਲੀ ਜਾਤੀ ਸਰਟੀਫਿਕੇਟਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਜਲਦੀ ਹੀ ਨਿਪਟਾਰਾ ਕਰ ਦਿਆਂਗੇ ਅਤੇ ਬੇਨਤੀ ਕੀਤੀ ਸੀ ਇਸ ਧਰਨੇ ਨੂੰ ਪੋਸਟਪੋਨ ਕਰ ਦਿੱਤਾ ਜਾਵੇ। ਸਰਕਾਰ ਦੇ ਇਸ ਆਸ਼ਵਾਸਨ ਨੂੰ ਮੰਨਕੇ ਧਰਨਾ ਅਸਥਾਈ ਤੌਰ ਤੇ ਚੁੱਕ ਲਿਆ ਗਿਆ। ਪਰੰਤੂ ਲੱਗਭਗ 2 ਸਾਲਾਂ ਬਾਅਦ ਵੀ ਜਾਅਲੀ ਜਾਤੀ ਸਰਟੀਫਿਕੇਟਾਂ ਦੀਆਂ ਸ਼ਿਕਾਇਤਾਂ ਦੀ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਸ ਕਰਕੇ ਮੋਰਚੇ ਨੇ ਅੱਜ ਵਿਚਾਰ ਵਟਾਂਦਰਾ ਕਰਕੇ ਇਹ ਫੈਸਲਾ ਕੀਤਾ ਕਿ ਜੇ ਅਜੇ ਵੀ ਵੈਲਫੇਅਰ ਵਿਭਾਗ ਇਸ ਮੁੱਦੇ ਨੂੰ ਸੀਰੀਅਸ ਨਹੀਂ ਲੈਂਦਾ ਤਾਂ ਆਉਣ ਵਾਲੇ ਕੁੱਝ ਦਿਨਾਂ ਚ ਮੋਰਚੇ ਵੱਲੋਂ ਮੁੜ ਦੋਬਾਰਾ ਤੋਂ ਵਿਭਾਗ ਦੇ ਗੇਟ ਸਾਹਮਣੇ ਸ਼ਾਂਤਮਈ ਪੱਕਾ ਧਰਨਾ ਲਗਾਉਣ ਲਈ ਮਜਬੂਰ ਨਾ ਹੋਣਾ ਪਵੇ ਅਤੇ ਇਸਦੀ ਸਾਰੀ ਜੁੰਮੇਵਾਰੀ ਵੈਲਫੇਅਰ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸਮੇਂ ਇਹਨਾਂ ਤੋਂ ਅਲਾਵਾ ਐਡਵੋਕੇਟ ਹਰਬੰਸ ਮੇਘ ਵੀ ਹਾਜ਼ਿਰ ਸਨ।

Comments
Post a Comment