ਚੰਡੀਗੜ੍ਹ ਪੋਸਟਲ ਡਿਵੀਜ਼ਨ ਅਤੇ ਪੀਜੀਆਈ ਨੇ ਸਫਲਤਾਪੂਰਵਕ ਵਲੰਟੀਅਰ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ
ਵਲੰਟੀਅਰ ਬਲੱਡ ਡੋਨੇਸ਼ਨ ਕੈਂਪ ਵਿੱਚ 51 ਸਿਹਤਮੰਦ ਵਲੰਟੀਅਰਜ਼ ਨੇ ਬਲੱਡ ਡੋਨੇਟ ਕੀਤਾ
ਚੰਡੀਗੜ੍ਹ 31 ਅਕਤੂਬਰ ( ਰਣਜੀਤ ਧਾਲੀਵਾਲ ) : "ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ" ਦੇ ਤਹਿਤ, ਚੰਡੀਗੜ੍ਹ ਡਾਕ ਮੰਡਲ ਨੇ ਪੀਜੀਆਈਐੱਮਈਆਰ, ਚੰਡੀਗੜ੍ਹ ਦੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਹੇਠ, ਪੀਜੀਆਈਐੱਮਈਆਰ ਦੇ ਸਹਿਯੋਗ ਨਾਲ, 31 ਅਕਤੂਬਰ 2025 ਨੂੰ ਜੀਪੀਓ, ਚੰਡੀਗੜ੍ਹ ਵਿੱਚ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਕੁਮਾਰ ਸੰਜੀਵ, ਸੀਨੀਅਰ ਡਾਕਘਰ ਸੁਪਰਡੈਂਟ, ਡਾ. ਅਨੁਭਵ ਗੁਪਤਾ, ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ, ਪੀਜੀਆਈਐੱਮਈਆਰ ਚੰਡੀਗੜ੍ਹ ਨੇ ਕੀਤਾ। ਕਿਸ਼ੋਰੀ ਲਾਲ, ਇੰਚਾਰਜ ਬੀਪੀਸੀ, ਚੰਡੀਗੜ੍ਹ, ਅਤੇ ਮੋਨਿਕਾ, ਸੀਨੀਅਰ ਪੋਸਟਮਾਸਟਰ, ਜੀਪੀਓ, ਚੰਡੀਗੜ੍ਹ ਨੇ ਵੀ ਇਸ ਮੌਕੇ ‘ਤੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਸਵੈ-ਸੇਵਕਾਂ ਨੂੰ ਇਸ ਨੇਕ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਚਿਤ ਚਿਕਿਤਸਾ ਜਾਂਚ ਤੋਂ ਬਾਅਦ, 51 ਸਿਹਤਮੰਦ ਸਵੈ-ਸੇਵਕਾਂ ਨੇ ਸਫਲਤਾਪੂਰਵਕ ਖੂਨਦਾਨ ਕੀਤਾ ਅਤੇ ਇਸ ਮਨੁੱਖੀ ਯਤਨ ਵਿੱਚ ਯੋਗਦਾਨ ਪਾਇਆ। ਬਲੱਡ ਬੈਂਕ ਅਤੇ ਚੰਡੀਗੜ੍ਹ ਡਾਕ ਮੰਡਲ ਵੱਲੋਂ ਸਾਰੇ ਬਲੱਡ ਡੋਨਰਾਂ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਾਂਝੇ ਤੌਰ ‘ਤੇ ਬਲੱਡ ਡੋਨੇਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

Comments
Post a Comment