ਪਿੰਡ ਕੁੰਭੜਾ ਵਿੱਚ ਮਹਾਰਿਸ਼ੀ ਬਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ
ਪਿੰਡ ਵਾਸੀਆਂ ਨੇ 5 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਗਈ ਤੇ ਅੱਜ ਖੀਰ ਪੁੜਿਆ ਦਾ ਲੰਗਰ ਲਗਾਇਆ
ਐਸ.ਏ.ਐਸ.ਨਗਰ 7 ਅਕਤੂਬਰ ( ਰਣਜੀਤ ਧਾਲੀਵਾਲ ) : ਮਹਾਰਿਸ਼ੀ ਬਾਲਮੀਕ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰਾ ਵਾਲਮੀਕੀ ਸਮਾਜ ਇਸ ਦਿਨ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਂਦਾ ਹੈ। ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ, ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਹਨ ਅਤੇ ਬਾਲਮੀਕਿ ਜੀ ਦੇ ਉਪਦੇਸ਼ਾਂ ਦੀ ਕਥਾ ਅਤੇ ਕੀਰਤਨ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਪਿੰਡ ਕੁੰਭੜਾ (ਮੋਹਾਲੀ) ਵਿੱਚ ਵੀ ਇਸ ਦਿਨ ਸਮੂਹ ਪਿੰਡ ਵਾਸੀਆਂ ਨੇ ਮਿਲਜੁਲ ਕੇ ਇਸ ਦਿਨ ਨੂੰ ਧੂਮਧਾਮ ਨਾਲ ਮਨਾਇਆ ਗਿਆ। 5 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਗਈ ਤੇ ਅੱਜ 7 ਅਕਤੂਬਰ ਨੂੰ ਲੰਗਰ ਲਗਾਏ ਗਏ। ਸਮੂਹ ਨਗਰ ਨਿਵਾਸੀਆਂ ਨੇ ਹੁਮਹੁਮਾ ਕੇ ਭਾਗ ਲਿਆ ਅਤੇ ਮਹਾਨ ਰਿਸ਼ੀ ਵਾਲਮੀਕਿ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਖੀਰ ਪੂੜਿਆਂ ਦਾ ਲੰਗਰ ਲਗਾਇਆ ਗਿਆ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਪਿੰਡ ਕੁੰਭੜਾ ਤੇ ਉੱਘੇ ਸਮਾਜ ਸੇਵੀ ਅਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਮੂਹ ਨਿਵਾਸੀ ਇਸ ਦਿਨ ਨੂੰ ਮਿਲਜੁਲ ਕੇ ਆਪਸੀ ਭਾਈਚਾਰੇ ਨਾਲ ਮਨਾਉਂਦੇ ਹਾਂ। ਕਿਸੇ ਵੀ ਗੁਰੂ ਮਹਾਰਾਜ ਦਾ ਗੁਰਪੁਰਬ ਹੋਵੇ ਜਾਂ ਤਿਉਹਾਰ ਹੋਵੇ। ਸਾਡਾ ਪਿੰਡ ਇਕਜੁੱਟ ਹੋਕੇ ਧੂਮ ਧਾਮ ਨਾਲ ਮਨਾਉਂਦੇ ਹਨ। ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ ਤੇ ਸਮੂਹ ਦੇਸ਼ ਲਈ ਏਕਤਾ ਅਖੰਡਤਾ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਇਸ ਮੌਕੇ ਯੋਗਰਾਜ ਸਿੰਘ, ਅਵਤਾਰ ਸਿੰਘ, ਬਚਨ ਸਿੰਘ, ਗੁਰਪ੍ਰੀਤ ਸਿੰਘ, ਮੌਂਟੀ, ਮਹਿੰਦਰ ਸਿੰਘ, ਰਤਨ ਸਿੰਘ, ਮਨਜੀਤ ਸਿੰਘ, ਬੱਬਲੂ, ਸਰਬਜੀਤ ਸਿੰਘ, ਭਾਗ ਸਿੰਘ, ਸੁਖਵਿੰਦਰ ਸਿੰਘ, ਰੋਹਿਤ, ਗੋਲੂ ,ਰੂਬਲ ,ਗੁਰਮੀਤ ਸਿੰਘ, ਜਗਦੀਪ ਕੁੰਭੜਾ ਆਦਿ ਹਾਜ਼ਰ ਹੋਏ।
Comments
Post a Comment