ਅਨਾਜ ਮੰਡੀ ਖਰੜ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਚੁਕਵਾਉਣ ਬਾਰੇ ਨਗਰ ਨਿਵਾਸੀਆਂ ਨੇ ਪ੍ਰੋਗਰੈਸਸਿਵ ਫਰੰਟ ਪੰਜਾਬ ਦੀ ਅਗਵਾਈ 'ਚ ਏ ਡੀ ਸੀ ਮੋਹਾਲੀ ਨੂੰ ਦਿੱਤਾ ਮੰਗ ਪੱਤਰ,
ਅਨਾਜ ਮੰਡੀ ਖਰੜ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਚੁਕਵਾਉਣ ਬਾਰੇ ਨਗਰ ਨਿਵਾਸੀਆਂ ਨੇ ਪ੍ਰੋਗਰੈਸਸਿਵ ਫਰੰਟ ਪੰਜਾਬ ਦੀ ਅਗਵਾਈ 'ਚ ਏ ਡੀ ਸੀ ਮੋਹਾਲੀ ਨੂੰ ਦਿੱਤਾ ਮੰਗ ਪੱਤਰ,
ਨਗਰ ਨਿਵਾਸੀਆਂ ਨੇ ਦੱਸਿਆ ਕਿ ਇੱਕ ਰਸਤਾ ਹੋਣ ਕਾਰਣ ਇਸ ਠੇਕੇ ਕੋਲੋਂ ਬੱਚਿਆਂ ਅਤੇ ਮਹਿਲਾਵਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੈ
ਐਸ.ਏ.ਐਸ.ਨਗਰ 27 ਨਵੰਬਰ ( ਰਣਜੀਤ ਧਾਲੀਵਾਲ ) : ਅਨਾਜ ਮੰਡੀ ਖਰੜ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤਾ ਚੁਕਵਾਉਣ ਬਾਰੇ ਬਾਬਾ ਫਤਹਿ ਸਿੰਘ ਨਗਰ ਅਤੇ ਗੋਲਡਨ ਸਿਟੀ ਨਿਵਾਸੀਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਏ ਡੀ ਸੀ ਗੀਤਿਕਾ ਸਿੰਘ (ਪੀ.ਸੀ.ਐਸ.) ਰਾਹੀਂ ਮੰਗ ਪੱਤਰ ਦਿੱਤਾ ਤੇ ਬੇਨਤੀ ਕੀਤੀ ਕਿ ਅਨਾਜ ਮੰਡੀ ਦੇ ਗੇਟ ਦੇ ਨਜ਼ਦੀਕ ਗੈਰ ਕਾਨੂੰਨੀ ਤੌਰ ਤੇ ਸ਼ਰਾਬ ਦਾ ਠੇਕਾ ਖੁਲਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਮੀਟ ਦੀਆਂ ਦੁਕਾਨਾਂ ਤੇ ਅਹਾਤਾ ਹੈ। ਜਿਸ ਕਾਰਨ ਨਗਰ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ ਜਾਣ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਪੈਂਦਾ ਕਰਨਾ ਪੈਂਦਾ ਹੈ। ਹੁਣ ਇਸ ਇਲਾਕੇ ਵਿੱਚ ਗੋਲਡਨ ਸਿਟੀ ਅਤੇ ਹੋਰ ਕਲੋਨੀਆਂ ਦੀ ਉਸਾਰੀ ਹੋਣ ਕਾਰਨ ਸੰਘਣੀ ਆਬਾਦੀ ਹੋ ਗਈ ਹੈ। ਸ਼ਾਮ ਸਮੇਂ ਬਹੁਤ ਸ਼ੋਰ ਸ਼ਰਾਬਾਂ ਹੁੰਦਾ ਹੈ ਅਤੇ ਖਾਸ ਕਰਕੇ ਇਸਤਰੀਆਂ ਵਾਸਤੇ ਇਥੋ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉਕਤ ਕਲੋਨੀਆਂ ਦਾ ਇਹ ਹੀ ਰਸਤਾ ਹੈ। ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਇਸ ਨਜਾਇਜ਼ ਠੇਕੇ ਨੂੰ ਇਸ ਥਾਂ ਤੋਂ ਚੁਕਵਾਉਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਜੋ ਨਗਰ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਨਗਰ ਨਿਵਾਸੀਆਂ ਨੇ ਕਿਹਾ ਕਿ ਅਨਾਜ ਮੰਡੀ ਦੇ ਦੂਜੇ ਗੇਟ ਦੇ ਸਾਹਮਣੇ ਬਡਾਲਾ ਰੋਡ ਤੇ ਪਹਿਲਾਂ ਹੀ ਠੇਕਾ ਮੌਜੂਦ ਹੈ। ਪਤਾ ਲੱਗਾ ਹੈ ਕਿ ਇਹਠੇਕਾ ਉਨ੍ਹਾਂ ਵਲੋਂ ਹੀ ਆਪਣੀ ਮਰਜ਼ੀ ਨਾਲ ਚਲਾਇਆ ਜਾ ਰਿਹਾ ਹੈ। ਜੋ ਕਿ ਇਥੋਂ ਚੁਕਵਾਉਣ ਦੀ ਕਿਰਪਾਲਤਾ ਕੀਤੀ ਜਾਵੇ। ਇਸ ਮੌਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾ ਰਹੀ ਹੈ। ਦੂਸਰੇ ਪਾਸੇ ਸ਼ਰਾਬ ਦੇ ਨਜਾਇਜ਼ ਠੇਕੇ ਧੜਾਧੜ ਖੁੱਲ ਰਹੇ ਹਨ। ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਜੇਕਰ ਜਲਦ ਇਸ ਠੇਕੇ ਨੂੰ ਬੰਦ ਨਾ ਕਰਵਾਇਆ ਗਿਆ ਤਾਂ ਸਾਰੇ ਨਗਰ ਨਿਵਾਸੀ ਅਤੇ ਸਮੂਹ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਆਗੂ ਅਤੇ ਅਹੁਦੇਦਾਰ ਇਸ ਵਿਰੁੱਧ ਵੱਡਾ ਸੰਘਰਸ਼ ਕਰਨਗੇ। ਇਸ ਮੌਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਰਾਬ ਵੀ ਇੱਕ ਨਸ਼ਾ ਹੈ, ਇਸ ਨਾਲ ਵੀ ਪਰਿਵਾਰਾਂ ਵਿੱਚ ਅਕਸਰ ਤਨਾਅ ਪੈਦਾ ਹੁੰਦਾ ਹੈ। ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਹੋਰ ਵੀਂ ਕਿਸੇ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਕੋਈ ਉਚਿਤ ਕਾਰਵਾਈ ਨਹੀਂ ਕੀਤੀ, ਸਿਰਫ ਖਾਨਾਪੂਰਤੀ ਕਰਨ ਲਈ ਮੁਹਿੰਮਾਂ ਚਲਾ ਕੇ ਆਪਣੀ ਇਸ਼ਤਿਹਾਰਬਾਜ਼ੀ ਕਰਦੇ ਰਹਿੰਦੇ ਹਨ। ਸ਼੍ਰੀ ਧਾਲੀਵਾਲ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਪ੍ਰਦੇਸ਼ ਸਰਕਾਰਾਂ ਸੂਬੇ ਨੂੰ ਸ਼ਰਾਬ ਮੁਕਤ ਕਰਵਾਉਣਗੀਆਂ ਪਰ ਪੰਜਾਬ ਸਰਕਾਰ ਇਸ ਤੋਂ ਉਲਟ ਸੂਬੇ ਵਿੱਚ ਹਰ ਸਾਲ ਸ਼ਰਾਬ ਦੀ ਖਪਤ ਵਧਾ ਰਹੀ ਹੈ ਅਤੇ ਹਰ ਸਾਲ ਠੇਕਿਆ ਦੀ ਗਿਣਤੀ ਵਿੱਚ ਵੀ ਵੱਡਾ ਕਰ ਰਹੀ ਹੈ। ਪਿਛਲੇ ਕਈ ਦਹਾਕਿਆ ਤੋ ਸੂਬੇ ਦੇ ਰਾਜਨੀਤਿਕ ਲੀਡਰ ਸ਼ਰਾਬ ਦਾ ਨਜਯੇਜ ਧੰਦਾ ਸੂਬੇ ਦੀ ਭਰਿਸ਼ਟ ਅਫ਼ਸਰਸ਼ਾਹੀ ਨਾਲ ਮਿਲ ਕੇ ਕਰ ਰਹੇ ਹਨ।ਉਹਨਾਂ ਕਿਹਾ ਕਿ ਜੇਕਰ ਜਲਦ ਇਸ ਨਜਾਇਜ਼ ਠੇਕਿਆਂ ਨੂੰ ਬੰਦ ਨਾ ਕੀਤਾ ਗਿਆ ਤਾਂ ਅਸੀਂ ਕਾਨੂੰਨੀ ਲੜਾਈ ਸ਼ੁਰੂ ਕਰਾਂਗੇ। ਇਸ ਮੌਕੇ ਗੁਰਵੰਤ ਸਿੰਘ, ਦਰਸ਼ਨ ਸਿੰਘ ਖੇੜਾ, ਗੁਰਮੇਲ ਸਿੰਘ, ਗੁਰਦਰਸ਼ਨ ਸਿੰਘ, ਨਛੱਤਰ ਸਿੰਘ, ਚਰਨ ਸਿੰਘ ਲੌਂਗੀਆ, ਜਥੇਦਾਰ ਫੌਜਾ ਸਿੰਘ, ਜੋਗਿੰਦਰ ਸਿੰਘ ਮਾਨਹੇੜੀ ਆਦਿ ਹਾਜ਼ਰ ਹੋਏ।

Comments
Post a Comment