ਮਾਨਯੋਗ ਹਾਈਕੋਰਟ ਦੇ ਸਟੇਅ ਦੇ ਹੁਕਮਾਂ ਤੋਂ ਬਾਅਦ ਵੀ ਫਿਨਿਕਸ ਮਾਲ ਫੇਜ਼ ਅੱਠ ਦੇ ਕਰਮਚਾਰੀਆਂ ਵੱਲੋਂ ਨਿਰੰਤਰ ਦਰੱਖਤਾਂ ਦੀ ਚੱਲ ਰਹੀ ਕਟਾਈ
ਮਾਨਯੋਗ ਹਾਈਕੋਰਟ ਦੇ ਸਟੇਅ ਦੇ ਹੁਕਮਾਂ ਤੋਂ ਬਾਅਦ ਵੀ ਫਿਨਿਕਸ ਮਾਲ ਫੇਜ਼ ਅੱਠ ਦੇ ਕਰਮਚਾਰੀਆਂ ਵੱਲੋਂ ਨਿਰੰਤਰ ਦਰੱਖਤਾਂ ਦੀ ਚੱਲ ਰਹੀ ਕਟਾਈ
ਮੌਕੇ ਤੇ ਪੁਲਿਸ ਬੁਲਾ ਕੇ ਰੁਕਵਾਏ ਕੰਮ ਮਸ਼ੀਨਰੀ ਦੇ ਮਾਲਕ ਤੇ ਮਾਲ ਦੇ ਮਾਲਕਾਂ ਤੇ ਕੀਤੀ ਜਾਵੇ ਕਾਰਵਾਈ : ਪ੍ਰਧਾਨ ਕੁੰਭੜਾ
ਭ੍ਰਿਸ਼ਟ ਪ੍ਰਸ਼ਾਸਨਿਕ ਕਰਮਚਾਰੀ ਹਾਈਕੋਰਟ ਦੇ ਹੁਕਮਾਂ ਦੀ ਨਹੀਂ ਕਰ ਰਹੇ ਪ੍ਰਵਾਹ: ਮੌਰਚਾ ਆਗੂ ਬਨਵਾਰੀ ਲਾਲ
ਐਸ.ਏ.ਐਸ.ਨਗਰ 23 ਨਵੰਬਰ ( ਰਣਜੀਤ ਧਾਲੀਵਾਲ ) : ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਫੇਜ਼ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਜੋ ਫੇਜ਼ ਅੱਠ ਵਿੱਚ ਨਵੇਂ ਬਣ ਰਹੇ ਫਿਨਿਕਸ ਮਾਲ ਦੇ ਮਾਲਕਾਂ ਵੱਲੋਂ ਬੇਰਹਿਮੀ ਨਾਲ ਫਲਦਾਰ ਅੰਬ ਤੇ ਹੋਰ ਦਰਖਤ ਕੱਟੇ ਜਾ ਰਹੇ ਸੀ ਜਿਸਦੀ ਲੜਾਈ ਪਿਛਲੇ ਇੱਕ ਸਾਲ ਚਲ ਰਹੀ ਸੀ ਜਦੋਂ ਸਾਰੇ ਸਰਕਾਰੀ ਅਦਾਰਿਆਂ ਵੱਲੋਂ ਸੁਣਵਾਈ ਨਾ ਕੀਤੀ ਗਈ ਤਾਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਸਨੂੰ ਲੈ ਕੇ ਮਾਨਯੋਗ ਹਾਈਕੋਰਟ ਵੱਲੋਂ 21,11,2025 ਨੂੰ ਪੀ ਆਈ ਐਲ ਨੰਬਰ 342 ਰਾਹੀਂ ਦਰੱਖਤ ਕੱਟਣ ਤੋਂ ਸਟੇਅ ਲਗਾਈ ਗਈ ਤੇ ਅਗਲੀ ਸੁਣਵਾਈ 3,12,2025 ਨੂੰ ਹੋਵੇਗੀ। ਪਰ ਫਿਨੀਕਸ ਮਾੱਲ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਅੱਜ ਵੀ ਅੰਨੇਵਾਹ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਸੀ ਜਿਸਨੂੰ ਲੈ ਕੇ ਅੱਜ ਮੌਰਚਾ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਗਮਾਂਡਾ ਖਿਲਾਫ ਜਬਰਦਸਤ ਨਾਰੇਬਾਜੀ ਕੀਤੀ ਗਈ ਤੇ ਮੌਕੇ ਤੇ ਇੱਕ ਲਿਖਤੀ ਦਰਖਾਸਤ ਸਟੇਅ ਦੇ ਆਰਡਰ ਲਗਾ ਕੇ ਥਾਣਾ ਫੇਜ਼ ਅੱਠ ਨੂੰ ਦਿੱਤੀ ਗਈ। ਉਪਰੰਤ ਪੁਲੀਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਜੇ ਸੀ ਬੀ ਟਰੈਕਟਰ ਟਰਾਲੀਆਂ ਚਲਦੀਆਂ ਦੇਖ ਕੇ ਕੰਮ ਬੰਦ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਜੋ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸ ਨੂੰ ਬਚਾਇਆ ਜਾ ਸਕੇ.ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਤੇ ਚਿਤਾਵਨੀ ਵੀ ਦਿੰਦੇ ਹਾਂ ਕਿ ਜੇਕਰ ਮਾਨਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਕ ਮਾੱਲ ਮਾਲਕ ਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਜ਼ਲਦ ਹੀ ਸਿੱਖ ਜਥੇਬੰਦੀਆਂ ਨੂੰ ਨਾਲ ਲੈਕੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਰਮ ਸਿੰਘ, ਬਨਵਾਰੀ ਲਾਲ, ਹਰਜਿੰਦਰ ਸਿੰਘ ਕੋਹਲੀ,ਨਿਲਮ, ਸੁਮਨ ਸ਼ਰਮਾ, ਮਨਦੀਪ ਸਿੰਘ,ਹਰਦੀਪ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Comments
Post a Comment