ਪੰਜਾਬ ਦੇ ਰਾਜਪਾਲ ਵੱਲੋਂ “ਪੰਜਾਬ: ਵੇਅਰ ਕਲਚਰ, ਹੈਰੀਟੇਜ ਐਂਡ ਨੇਚਰ ਬ੍ਰਿਦਸ” ਥੀਮ ਅਧਾਰਿਤ ਚਿੱਤਰਾਤਮਕ ਕੈਲੰਡਰ 2026 ਦਾ ਵਿਮੋਚਨ
ਪੰਜਾਬ ਦੇ ਰਾਜਪਾਲ ਵੱਲੋਂ “ਪੰਜਾਬ: ਵੇਅਰ ਕਲਚਰ, ਹੈਰੀਟੇਜ ਐਂਡ ਨੇਚਰ ਬ੍ਰਿਦਸ” ਥੀਮ ਅਧਾਰਿਤ ਚਿੱਤਰਾਤਮਕ ਕੈਲੰਡਰ 2026 ਦਾ ਵਿਮੋਚਨ
ਕੈਲੰਡਰ 2026 ਦਾ ਸੰਕਲਨ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਵੱਲੋਂ ਕੀਤਾ ਗਿਆ
ਚੰਡੀਗੜ੍ਹ 31 ਦਸੰਬਰ ( ਰਣਜੀਤ ਧਾਲੀਵਾਲ ) : ਅੱਜ ਪੰਜਾਬ ਦੇ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ“ਪੰਜਾਬ: ਵੇਅਰ ਕਲਚਰ, ਹੈਰੀਟੇਜ ਐਂਡ ਨੇਚਰ ਬ੍ਰਿਦਸ” (“ਪੰਜਾਬ: ਜਿੱਥੇ ਸੰਸਕ੍ਰਿਤੀ, ਵਿਰਾਸਤ ਅਤੇ ਪ੍ਰਕ੍ਰਿਤੀ ਸਾਹ ਲੈਂਦੀਆਂ ਹਨ”) ਥੀਮ ਅਧਾਰਿਤ ਪੰਜਾਬ ਰਾਜ ਲਈ ਤਿਆਰ ਕੀਤਾ ਗਿਆ ਚਿੱਤਰਾਤਮਕ ਕੈਲੰਡਰ 2026 ਵਿਧਿਵਤ ਤੌਰ ’ਤੇ ਜਾਰੀ ਕੀਤਾ। ਇਸ ਕੈਲੰਡਰ ਦੀ ਪਰਿਕਲਪਨਾ ਅਤੇ ਸੰਕਲਨ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਬੜੀ ਬਾਰੀਕੀ ਅਤੇ ਮੇਹਨਤ ਨਾਲ ਕੀਤਾ ਗਿਆ ਹੈ। ਇਹ ਕੈਲੰਡਰ ਪੰਜਾਬ ਦੀ ਸਮ੍ਰਿੱਧ ਸੰਸਕ੍ਰਿਤਕ ਵਿਰਾਸਤ, ਪਵਿੱਤਰ ਧਾਰਮਿਕ ਧਰੋਹਰ, ਜੀਵੰਤ ਖੇਤੀਬਾੜੀ ਪਰੰਪਰਾ ਅਤੇ ਸੁੱਚੇ ਪ੍ਰਾਕ੍ਰਿਤਕ ਸੁੰਦਰਤਾ ਦੀ ਇਕ ਜੀਵੰਤ ਅਤੇ ਸਮੂਹਕ ਦ੍ਰਿਸ਼ਟੀਗਤ ਝਲਕ ਪੇਸ਼ ਕਰਦਾ ਹੈ।
ਕੈਲੰਡਰ ਦਾ ਵਿਮੋਚਨ ਕਰਦੇ ਹੋਏ ਮਾਨਯੋਗ ਰਾਜਪਾਲ ਨੇ ਪੰਜਾਬ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਕੀਤੇ ਗਏ ਇਸ ਮਹੱਤਵਪੂਰਨ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ਟੀਗਤ ਦਸਤਾਵੇਜ਼ ਸੰਸਕ੍ਰਿਤਕ ਚੇਤਨਾ ਨੂੰ ਮਜ਼ਬੂਤ ਕਰਨ, ਵਿਰਾਸਤ ਨਾਲ ਜੁੜਾਵ ਵਧਾਉਣ ਅਤੇ ਸਾਲ 2026 ਦੌਰਾਨ ਪੰਜਾਬ ਦੀ ਵਿਲੱਖਣ ਪਛਾਣ ਨੂੰ ਵਿਸ਼ਾਲ ਪੱਧਰ ’ਤੇ ਉਜਾਗਰ ਕਰਨ ਵਿੱਚ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ। ਇਸ ਮੌਕੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਕੈਲੰਡਰ 2026 ਦਾ ਸੰਕਲਨ ਇਸ ਉਦੇਸ਼ ਨਾਲ ਕੀਤਾ ਹੈ ਤਾਂ ਜੋ ਇਹ ਨਾਗਰਿਕਾਂ, ਸੈਲਾਨੀਆਂ ਅਤੇ ਵਿਸ਼ੇਸ਼ ਤੌਰ ’ਤੇ ਨੌਜਵਾਨ ਵਰਗ ਲਈ ਪ੍ਰੇਰਣਾ ਦਾ ਸਰੋਤ ਬਣੇ, ਜਿਸ ਰਾਹੀਂ ਉਹ ਪੰਜਾਬ ਦੀ ਗੌਰਵਸ਼ਾਲੀ ਵਿਰਾਸਤ ਨਾਲ ਮੁੜ ਜੁੜ ਸਕਣ ਅਤੇ ਪ੍ਰਕ੍ਰਿਤੀ ਤੇ ਖੇਤੀਬਾੜੀ ਨਾਲ ਇਸ ਦੇ ਅਟੁੱਟ ਸੰਬੰਧਾਂ ਦਾ ਆਦਰ ਕਰ ਸਕਣ।ਪੰਜਾਬ ਦੇ ਮਾਨਯੋਗ ਰਾਜਪਾਲ ਦੇ ਸੰਰਕਸ਼ਣ ਹੇਠ ਤਿਆਰ ਕੀਤੇ ਗਏ ਇਸ ਕੈਲੰਡਰ ਦਾ ਹਰ ਮਹੀਨਾ ਕਲਾ, ਵਿਰਾਸਤ, ਖੇਤੀਬਾੜੀ, ਆਧਿਆਤਮਿਕਤਾ ਅਤੇ ਪ੍ਰਾਕ੍ਰਿਤਕ ਸ਼ਾਂਤੀ ਦਾ ਸੁਮੇਲ ਪੇਸ਼ ਕਰਦਾ ਹੈ, ਜੋ ਪ੍ਰਭਾਵਸ਼ਾਲੀ ਦ੍ਰਿਸ਼ਾਂ ਰਾਹੀਂ ਪੰਜਾਬ ਦੀ ਆਤਮਾ ਨੂੰ ਦਰਸਾਉਂਦਾ ਹੈ। ਇਸ ਕੈਲੰਡਰ ਵਿੱਚ ਮਾਨਯੋਗ ਰਾਜਪਾਲ ਦਾ ਇਕ ਅਰਥਪੂਰਨ ਸੰਦੇਸ਼ ਵੀ ਸ਼ਾਮਲ ਕੀਤਾ ਗਿਆ ਹੈ। ਗੌਰਤਲਬ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਅੰਗਦ ਦੇਵ ਪਸ਼ੂ ਚਿਕਿਤਸਾ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਲੁਧਿਆਣਾ) ਅਤੇ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦੇ ਕੁਲਪਤੀਆਂ ਵੱਲੋਂ ਇਸ ਕੈਲੰਡਰ ਪ੍ਰਤੀ ਆਪਣੀ ਸਹਿਮਤੀ ਅਤੇ ਸਮਰਥਨ ਜ਼ਾਹਿਰ ਕੀਤਾ ਗਿਆ ਹੈ, ਜੋ ਪੰਜਾਬ ਦੀ ਸੰਸਕ੍ਰਿਤਕ, ਪ੍ਰਾਕ੍ਰਿਤਕ ਅਤੇ ਆਧਿਆਤਮਿਕ ਵਿਰਾਸਤ ਦੇ ਸੰਰਕਸ਼ਣ, ਸੰਵਰਧਨ ਅਤੇ ਪ੍ਰਚਾਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Comments
Post a Comment