ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਦੇ ਖਿਲਾਫ ਮੁਹਾਲੀ ਜ਼ਿਲੇ ਵਿੱਚ ਵਧਿਆ ਰੋਹ
ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ 20 ਜਥੇਬੰਦੀਆਂ ਹੋਈਆਂ ਸ਼ਾਮਿਲ
ਬਿਜਲੀ ਸੋਧ ਬਿੱਲ ਸੰਸਦ ਵਿੱਚ ਪੇਸ਼ ਕੀਤਾ ਤਾਂ ਜ਼ਿਲੇ ਦੇ ਚਾਰੇ ਟੋਲ ਪਲਾਜੇ ਹੋਣਗੇ ਫਰੀ।
ਪਿੰਡਾਂ ਵਿੱਚ ਚੇਤਨਾ ਮਾਰਚ, ਝੰਡਾ ਮਾਰਚ ਕਰਨ ਦਾ ਹੋਇਆ ਫੈਸਲਾ
ਐਸ.ਏ.ਐਸ.ਨਗਰ 17 ਦਸੰਬਰ ( ਰਣਜੀਤ ਧਾਲੀਵਾਲ ) : ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਚਾਰ ਲੇਬਰ ਕੋਡਜ਼, ਮੁਕਤ ਵਪਾਰ ਸਮਝੌਤੇ ਅਤੇ ਲੋਕਾਂ ਦੀਆਂ ਹੋਰ ਮੰਗਾਂ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਮੋਹਾਲੀ ਦੇ ਸੱਦੇ ਤੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 20 ਤੋਂ ਵੱਧ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੰਘਰਸ਼ ਦੇ ਸਾਂਝੇ ਸੱਦੇ ਨੂੰ ਵਿਚਾਰਿਆ ਗਿਆ ਜੇਕਰ ਬਿਜਲੀ ਸੋਧ ਬਿੱਲ ਸੰਸਦ ਵਿੱਚ ਪੇਸ਼ ਕੀਤਾ ਗਿਆ ਤਾਂ ਜਥੇਬੰਦੀਆਂ ਦੇ ਸੱਦੇ ਅਨੁਸਾਰ ਜ਼ਿਲ੍ਹੇ ਦੇ ਚਾਰੇ ਟੋਲ ਪਲਾਜੇ ਅਜੀਜਪੁਰ, ਭਾਗੋ ਮਾਜਰਾ, ਬੜੌਦੀ ਅਤੇ ਦੱਪਰ ਨੂੰ 12 ਵਜੇ ਤੋਂ 3 ਵਜੇ ਤੱਕ ਟੋਲ ਫਰੀ ਕੀਤਾ ਜਾਵੇਗਾ। ਇਸ ਸਬੰਧੀ ਜਥੇਬੰਦੀਆਂ ਨੇ ਸੰਘਰਸ਼ ਨੂੰ ਤਿੱਖਾ ਕਰਨ ਅਤੇ ਵਧੀਆ ਢੰਗ ਨਾਲ ਲਾਗੂ ਕਰਨ ਲਈ ਆਪੋ ਆਪਣੇ ਸੁਝਾਅ ਦਿੱਤੇ।
ਇਸ ਤੋਂ ਇਲਾਵਾ 16 ਜਨਵਰੀ ਨੂੰ ਪਾਵਰਕਾਮ ਦੇ ਸਾਰੇ ਨਿਗਰਾਨ ਇੰਜੀਨੀਅਰ ਦਫਤਰਾਂ ਤੇ ਲੱਗਣ ਵਾਲੇ ਤਿੰਨ ਘੰਟੇ ਦੇ ਧਰਨਿਆਂ ਬਾਰੇ ਵੀ ਵਿਉਂਤਬੰਦੀ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਨੇ ਵੱਡਾ ਸਹਿਯੋਗ ਅਤੇ ਪ੍ਰਬੰਧ ਕਰਨ ਦਾ ਵਾਅਦਾ ਕੀਤਾ।
ਮੀਟਿੰਗ ਵਿੱਚ ਬੋਲਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਸੋਧ ਬਿੱਲ, ਬੀਜ ਬਿੱਲ, ਚਾਰ ਲੇਬਰ ਕੋਡ ਅਤੇ ਮੁਕਤ ਵਪਾਰ ਸਮਝੌਤਿਆਂ ਤੇ ਚਾਨਣਾ ਪਾਇਆ ਕਿ ਕਿਵੇਂ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਲੁੱਟ ਨੂੰ ਤੇਜ਼ ਕਰਨਾ ਚਾਹੁੰਦੀ ਹੈ। ਆਗੂਆਂ ਨੇ ਮਗਨਰੇਗਾ ਸਕੀਮ ਨੂੰ ਰੱਦ ਕਰਕੇ ਨਵਾਂ ਮਜ਼ਦੂਰ ਵਿਰੋਧੀ ਕਾਨੂੰਨ ਪਾਰਲੀਮੈਂਟ ਵਿੱਚ ਪੇਸ਼ ਕਰਨ ਦੀ ਵੀ ਨਿਖੇਧੀ ਕੀਤੀ। ਮੀਟਿੰਗ ਵਿੱਚ ਚਿੱਪ ਵਾਲੇ ਸਮਾਰਟ ਮੀਟਰਾਂ ਬਾਰੇ ਕਾਫੀ ਚਰਚਾ ਹੋਈ। ਜਿਸ ਵਿੱਚ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਸੁਝਾਅ ਭੇਜਿਆ ਜਾਵੇ ਕਿ ਸਮਾਰਟ ਮੀਟਰਾਂ ਦੇ ਸੰਬੰਧ ਵਿੱਚ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਨੂੰ ਮਜਬੂਰ ਕਰਨ ਦੇ ਖਿਲਾਫ ਐਸਈ ਦਫਤਰਾਂ ਦੇ ਘਿਰਾਓ ਕਰਕੇ ਚੇਤਾਵਨੀ ਦਿੱਤੀ ਜਾਵੇ।ਮੀਟਿੰਗ ਦੀ ਕਾਰਵਾਈ ਬੀਕੇਯੂ ਏਕਤਾ ਡਕੌਂਦਾ ਜਿਲਾ ਮੋਹਾਲੀ ਦੇ ਕਨਵਿੰਦਰ ਪ੍ਰਦੀਪ ਮੁਸਾਹਿਬ ਨੇ ਚਲਾਈ। ਬੀਕੇਯੂ ਲੱਖੋਵਾਲ ਵੱਲੋਂ ਮਨਪ੍ਰੀਤ ਸਿੰਘ ਅਮਲਾਲਾ, ਬੀਕੇਯੂ ਰਾਜੇਵਾਲ ਵੱਲੋਂ ਸਰਪੰਚ ਕਿਰਪਾਲ ਸਿੰਘ ਸਿਆਊ, ਬੀਕੇਯੂ ਡਕੌਂਦਾ ਵੱਲੋਂ ਜਗਜੀਤ ਸਿੰਘ ਕਰਾਲਾ ਬੀਕੇਯੂ ਪੁਆਦ ਵੱਲੋਂ ਤ੍ਰਲੋਚਨ ਸਿੰਘ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਬਲਵਿੰਦਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਵਤਾਰ ਸਿੰਘ ਪੂਨੀਆ ਇਮਪਲਾਈਜ ਫੈਡਰੇਸ਼ਨ ਏਟਕ ਵੱਲੋਂ ਸੁਰਿੰਦਰ ਸਿੰਘ ਲਹੌਰੀਆ ਐਸੋਸੀਏਸ਼ਨ ਆਪ ਜੂਨੀਅਰ ਇੰਜੀਨੀਅਰ ਵੱਲੋਂ ਹਰਵਿੰਦਰ ਸਿੰਘ ਟੀਐਸਯੂ ਭੰਗਲ ਵੱਲੋਂ ਗੁਰਬਖਸ਼ ਸਿੰਘ ਬੈਦਵਾਨ ,ਪੈਨਸ਼ਨਰ ਐਸੋਸੀਏਸ਼ਨ ਮੋਹਾਲੀ ਵੱਲੋਂ ਫੂਲ ਸਿੰਘ ਪਾਵਰ ਕਾਮ ਠੇਕਾ ਮੁਲਾਜ਼ਮ ਜਥੇਬੰਦੀ ਵੱਲੋਂ ਏਕਮ ਸਿੰਘ ਸਿੱਧੂ ਜਮਹੂਰੀ ਕਿਸਾਨ ਸਭਾ ਵੱਲੋਂ ਮਹਿੰਦਰ ਸਿੰਘ, ਲੋਕ ਹਿੱਤ ਮਿਸ਼ਨ ਵੱਲੋਂ ਰਵਿੰਦਰ ਸਿੰਘ ਬਜੀਦਪੁਰ, ਡੈਮੋਕਰੈਟਿਕ ਟੀਚਰਜ ਫਰੰਟ ਵੱਲੋਂ ਗੁਰ ਪਿਆਰ ਸਿੰਘ ਮਾਨਸਾ, ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਰਜਿੰਦਰ ਸਿੰਘ, ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਭਦੌੜ ਲਖਵਿੰਦਰ ਸਿੰਘ ਕਰਾਲਾ ਦਰਸ਼ਨ ਸਿੰਘ ਦਰਾਲੀ, ਲੱਖਾ ਸਿੰਘ, ਜੋਰਾਵਰ ਸਿੰਘ, ਕੁਲਵੰਤ ਸਿੰਘ ਚਿੱਲਾ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਰੁਸਤਮ ਸ਼ੇਖ ਤੋਂ ਇਲਾਵਾ 60 ਆਗੂ ਹਾਜ਼ਰ ਸਨ। ਮੀਟਿੰਗ ਦੀ ਸਮਾਪਤੀ ਤੇ ਸਾਰਿਆਂ ਦਾ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਵੈਦਵਾਨ ਨੇ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਸਟੂਡੈਂਟਸ ਫਾਰ ਸੁਸਾਇਟੀ, ਵਰਗ ਚੇਤਨਾ ਮੰਚ ਵੱਲੋਂ ਯਸ਼ਪਾਲ, ਕਾਰਖਾਨਾ ਮਜ਼ਦੂਰ ਯੂਨੀਅਨ ਚੰਡੀਗੜ੍ਹ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਹਮਾਇਤ ਲਈ ਸੁਨੇਹੇ ਭੇਜੇ ਗਏ।

Comments
Post a Comment