ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਸਿਹਤ, ਖੂਨਦਾਨ ਕੈਂਪ ਲਗਾਏ ਗਏ
ਬਠਿੰਡਾ 30 ਦਸੰਬਰ ( ਪੀ ਡੀ ਐਲ ) : ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਾਰਕ ਗਰੁੱਪ ਆਫ਼ ਹਸਪਤਾਲ ਦੇ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਵੱਲੋਂ ਦੋ ਦਿਨਾਂ ਮੁਫ਼ਤ ਮੈਡੀਕਲ ਕੈਂਪ ਦੌਰਾਨ 1,000 ਲੋਕਾਂ ਦੀ ਜਾਂਚ ਕੀਤੀ ਗਈ।
ਕੈਂਪ ਦੌਰਾਨ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਦੇ ਡਾਕਟਰਾਂ ਦੀ ਟੀਮ ਵੱਲੋਂ ਡਾਕਟਰੀ ਸਲਾਹ-ਮਸ਼ਵਰੇ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ 'ਤੇ ਭਵਿੱਖ ਵਿੱਚ ਸਰਕਾਰੀ ਸਿਹਤ ਸੁਵਿਧਾਵਾਂ ਤੱਕ ਪਹੁੰਚ ਲਈ ਜ਼ਰੂਰਤਮੰਦਾਂ ਨੂੰ 185 ਆਯੁਸ਼ਮਾਨ ਭਾਰਤ ਸਿਹਤ ਕਾਰਡ ਜਾਰੀ ਕੀਤੇ ਗਏ।
ਖੂਨਦਾਨ ਕੈਂਪ ਦੌਰਾਨ 100 ਯੂਨਿਟ ਤੋਂ ਵੱਧ ਖੂਨ ਵੀ ਇਕੱਠਾ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਨੌਜਵਾਨ ਵਲੰਟੀਅਰਾਂ ਨੇ ਜਾਨਾਂ ਬਚਾਉਣ ਅਤੇ ਮਨੁੱਖਤਾ ਦੀ ਸੇਵਾ ਕਰਨ ਦੇ ਨੇਕ ਕਾਰਜ ਲਈ ਖੂਨਦਾਨ ਕੀਤਾ।
ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਕੈਂਪ ਕੋਆਰਡੀਨੇਟਰ ਅਜਵਿੰਦਰ ਕੌਰ, ਰਿਸ਼ਵ ਪਾਲ, ਡਾ ਲਵਕੇਸ਼ ਗਰਗ, ਡਾ ਸੋਨੀਆ ਅਤੇ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਦੇ ਪ੍ਰਸ਼ਾਸਕ ਅੰਗਰੇਜ ਸਿੰਘ ਵੀ ਮੌਜੂਦ ਸਨ।

Comments
Post a Comment