Skip to main content

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...

‘ਦੇਸ਼ ਸੇਵਕ’ ਦੇ 30 ਵਰ੍ਹੇ ਪੂਰੇ ਹੋਣ ਮੌਕੇ ਪ੍ਰਭਾਵਸ਼ਾਲੀ ਸਮਾਗਮ

‘ਦੇਸ਼ ਸੇਵਕ’ ਦੇ 30 ਵਰ੍ਹੇ ਪੂਰੇ ਹੋਣ ਮੌਕੇ ਪ੍ਰਭਾਵਸ਼ਾਲੀ ਸਮਾਗਮ

ਕਾਮਰੇਡ ਸੁਰਜੀਤ ਦਾ ਲਾਇਆ ਬੂਟਾ ਵਿਸ਼ਾਲ ਰੁੱਖ ਬਣ ਚੁੱਕਿਐ : ਕਾਮਰੇਡ ਸੇਖੋਂ

ਚੰਡੀਗੜ੍ਹ 1 ਜਨਵਰੀ ( ਰਣਜੀਤ ਧਾਲੀਵਾਲ ) : ‘ਦੇਸ਼ ਸੇਵਕ’ ਦੇ ਧਰਮ ਨਿਰਪੱਖ, ਲੋਕਪੱਖੀ ਤੇ ਮਿਆਰੀ ਪੱਤਰਕਾਰੀ ਦੇ ਸਫ਼ਰ ਦੇ 30ਵਰ੍ਹੇ ਪੂਰੇ ਹੋਣ ’ਤੇ ਸਥਾਨਕ ਸੈਕਟਰ 29-ਡੀ ਦੇ ਬਾਬਾ ਸੋਹਨ ਸਿੰਘ ਭਕਨਾ ਭਵਨ ਵਿਖੇ ਸਮਾਗਮ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਸੀਪੀਆਈ(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਕੀਤੀ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਨੇ ਨਿਭਾਈ।

ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ‘ਦੇਸ਼ ਸੇਵਕ’ ਦੇ ਐਮਡੀ ਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਜਤਿੰਦਰ ਪਾਲ ਸਿੰਘ, ਕਾਮਰੇਡ ਅਬਦੁਲ ਸਤਾਰ, ਕਾਮਰੇਡ ਸਤਿਨਾਮ ਸਿੰਘ ਬੜੈਚ, ਕਾਮਰੇਡ ਸਵਰਨਜੀਤ ਸਿੰਘ ਦਲਿਓ, ਕਾਮਰੇਡ ਬਲਜੀਤ ਸਿੰਘ ਗਰੇਵਾਲ, ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ, ਸੰਪਾਦਕ ਰਿਪੁਦਮਨ ਰਿੱਪੀ, ਛਾਪਕ ਤੇ ਪ੍ਰਕਾਸ਼ਕ ਕਾਮਰੇਡ ਰਣਜੀਤ ਸਿੰਘ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ’ਚ ‘ਦੇਸ਼ ਸੇਵਕ’ ਦਾ ਸਾਲ 2026 ਦਾ ਕੈਲੰਡਰ ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੈ, ਜਾਰੀ ਕੀਤਾ ਗਿਆ। ਇਸੇ ਤਰ੍ਹਾਂ    ਨਵਾਬ ਸ਼ੇਰ ਖ਼ਾਨ ਮਾਲੇਰਕੋਟਲਾ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਸੀ, ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਟ ਕੀਤੀ ਗਈ ਸ੍ਰੀ ਸਾਹਿਬ ਦੀ ਤਸਵੀਰ ਅਤੇ ਉਸ ਪੱਤਰ ਦੀ ਕਾਪੀ ਜੋ ਸਾਹਿਬਜ਼ਾਦਿਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦਿਆਂ ਨਵਾਬ ਸ਼ੇਰ ਖ਼ਾਨ ਮਾਲੇਰਕੋਟਲਾ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਸੇਵਾਦਾਰ ਮੁਹੰਮਦ ਇਸ਼ਫ਼ਾਕ ਸੈਫ਼ੀ ਤੇ ਮੁਹੰਮਦ ਮਹਿਮੂਦ ਵੱਲੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ ਭੇਟ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ 30 ਸਾਲ ਪਹਿਲਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵੱਲੋਂ ਲਾਇਆ ‘ਦੇਸ਼ ਸੇਵਕ’ ਦਾ ਬੂਟਾ ਅੱਜ ਵਿਸ਼ਾਲ ਰੁੱਖ ਬਣ ਚੁੱਕਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਇਹ ਮਿਸ਼ਨ ਸੀ ਕਿ ਫ਼ਿਰਕੂ, ਵੰਡਵਾਦੀ ਤੇ ਰੂੜੀਵਾਦ ਨੂੰ ਭਾਂਜ ਦੇਣ ਵਾਲਾ ਇੱਕ ਅਖ਼ਬਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਨੇ 17 ਨਵੰਬਰ, 1995 ਨੂੰ ‘ਦੇਸ਼ ਸੇਵਕ’ ਦਾ ਸਦਭਾਵਨਾ ਅੰਕ ਜਾਰੀ ਕੀਤਾ ਸੀ। ਇਸ ਮਗਰੋਂ ਕਾਮਰੇਡ ਸੁਰਜੀਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਘੁੰਮੇ ਤੇ ਇਸ ਅਖ਼ਬਾਰ ਸਬੰਧੀ ਵਿਚਾਰਾਂ ਨੂੰ ਜਾਣਿਆ। 1 ਜਨਵਰੀ, 1996 ਨੂੰ ‘ਦੇਸ਼ ਸੇਵਕ’ ਪੂਰੀ ਤਰ੍ਹਾਂ ਨਾਲ ਸ਼ੁਰੂ ਕੀਤਾ ਗਿਆ ਜੋ ਕਿ ਅੱਜ ਆਪਣਾ 30 ਸਾਲ ਦਾ ਸਫ਼ਰ ਪੂਰਾ ਕਰਦਿਆਂ 31ਵੇਂ ਸਾਲ ’ਚ ਪ੍ਰਵੇਸ਼ ਕਰ ਗਿਆ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਸਭ ਤੋਂ ਪਹਿਲਾਂ ‘ਦੇਸ਼ ਸੇਵਕ’ ਆਜ਼ਾਦੀ ਤੋਂ ਪਹਿਲਾਂ ਜਲੰਧਰ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਕਿ ਅੰਗਰੇਜ਼ ਹਕੂਮਤ ਨੇ ਆਪਣੇ ਹੱਥਕੰਢੇ ਵਰਤਦਿਆਂ 1906 ’ਚ ਬੰਦ ਕਰਵਾ ਦਿੱਤਾ ਸੀ। ਉਸ ਮੌਕੇ ਜਿਹੜੇ ‘ਦੇਸ਼ ਸੇਵਕ’ ਦੇ ਸੰਪਾਦਕ ਰਹੇ, ਉਨ੍ਹਾਂ ’ਚ ਕਾਮਰੇਡ ਸੁਰਜੀਤ ਦੇ ਪਿਤਾ ਜੋ ਕਿ ਦੇਸ਼ ਭਗਤ ਸਨ, ਵੀ ਸ਼ਾਮਲ ਰਹੇ।

ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਵੱਡੀਆਂ ਮੁਸ਼ਕਲਾਂ ਆਈਆਂ ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ‘ਦੇਸ਼ ਸੇਵਕ’ ਆਪਣੀ ਤੋਰ ਤੁਰਦਾ ਰਿਹਾ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਨੇ ਕਈ ਖ਼ਬਰਾਂ ਨੂੰ ਪ੍ਰਮੁੱਖ਼ਤਾ ਨਾਲ ਛਾਪਿਆ, ਜਿਨ੍ਹਾਂ ਦਾ ਸਰੋਕਾਰ ਸਮਾਜ ਦੇ ਨਾਲ ਸੀ। ‘ਦੇਸ਼ ਸੇਵਕ’ ’ਚ 25 ਸਤੰਬਰ, 2002 ਨੂੰ ਸਿਰਸਾ ਦੇ ਅਖੌਤੀ ਸਾਧ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਇੱਕ ਲੜਕੀ ਵੱਲੋਂ ਲਿਖੀ ਗਈ ਗੁੰਮਨਾਮ ਚਿੱਠੀ ਪ੍ਰਕਾਸ਼ਿਤ ਕੀਤੀ ਗਈ, ਜਿਸ ਦਾ ਸੋਮੋਟੋ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਜਦੋਂ 25 ਅਗਸਤ, 2017 ਵਿੱਚ ਇਸ ਅਖੌਤੀ ਸਾਧ ਨੂੰ ਸਜ਼ਾ ਸੁਣਾਈ ਗਈ ਤਾਂ 26 ਅਗਸਤ, 2017 ਦੇ ‘ਅੰਗਰੇਜ਼ੀ ਟਿ੍ਬਿਊਨ’ ਨੇ ਆਪਣੀ ਛਾਪੀ ਖ਼ਬਰ ਵਿੱਚ ‘ਦੇਸ਼ ਸੇਵਕ’ ਵੱਲੋਂ ਨਿਭਾਈ ਭੂਮਿਕਾ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਅਤੇ ‘ਦੇਸ਼ ਸੇਵਕ’ ਵਿੱਚ ਅਖੌਤੀ ਸਾਧ ਦੇ ਖ਼ਿਲਾਫ਼ ਲੱਗੀ ਖ਼ਬਰ ਦੀ ਕਾਤਰ ਵੀ ਪ੍ਰਕਾਸ਼ਿਤ ਕੀਤੀ। ਕਾਮਰੇਡ ਸੇਖੋਂ ਨੇ ਕਿਹਾ ਕਿ ‘ਦੇਸ਼ ਸੇਵਕ’ ਆਪਣੀ ਤੋਰੇ ਤੁਰਦਾ ਹੋਇਆ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਉਠਾਉਂਦਾ ਰਹੇਗਾ।

ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਸੁਰਜੀਤ ਦੀ ‘ਦੇਸ਼ ਸੇਵਕ’ ਅਖ਼ਬਾਰ ਸ਼ੁਰੂ ਕਰਨ ਪਿਛੇ ਦੂਰ ਦ੍ਰਿਸ਼ਟੀ ਸੀ। ਉਹ ਅਜਿਹਾ ਅਖ਼ਬਾਰ ਸ਼ੁਰੂ ਕਰਨਾ ਚਾਹੁੰਦੇ ਸਨ ਜੋ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਸਕੇ। ਉਨ੍ਹਾਂ ਕਿਹਾ ਕਿ ‘ਦੇਸ਼ ਸੇਵਕ’ ਆਪਣੇ ਸੀਮਤ ਸਾਧਨਾਂ ਨਾਲ ਧਰਮ ਨਿਰਪੱਖਤਾ ਤੇ ਜਮਹੂਰੀਅਤ ਨੂੰ ਬਚਾਉਂਦਿਆਂ ਫ਼ਿਰਕਾਪ੍ਰਸਤੀ ਖ਼ਿਲਾਫ਼ ਹਥਿਆਰ ਵਜੋਂ ਕੰਮ ਕਰ ਰਿਹਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਜੋ ਇਸ਼ਾਰਾ ਕਈ ਦਹਾਕੇ ਪਹਿਲਾਂ ਦੇ ਦਿੱਤਾ ਸੀ, ਉਹ ਅੱਜ ਸੱਚ ਹੋ ਰਿਹਾ ਹੈ। ਭਾਜਪਾ ਸਰਕਾਰ ਆਰਐਸਐਸ ਦੇ ਏਜੰਡੇ ਨੂੰ ਅੱਗੇ ਵਧਾਉਂਦਿਆਂ ਦੇਸ਼ ’ਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਫੈਲਾ ਰਹੀ ਹੈ ਅਤੇ ਲੋਕਾਂ ਨੂੰ ਵੰਡ ਕੇ ਕੁੱਟਿਆ ਮਾਰਿਆ ਜਾ ਰਿਹਾ ਹੈ। ਇਸ ਸਰਕਾਰ ਵੱਲੋਂ ਸੰਵਿਧਾਨ ਨੂੰ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਰਕਾਰ ਦੀ ਸੋਚ ਹੈ ਕਿ ਸੰਵਿਧਾਨ ’ਚੋਂ ਸਮਾਜਵਾਦ ਸ਼ਬਦ ਕੱਢ ਦਿੱਤਾ ਜਾਵੇ, ਅਜਿਹਾ ਹੋਣ ਨਾਲ ਸੰਵਿਧਾਨ ਦਾ ਸਵਰੂਪ ਕੀ ਰਹਿ ਜਾਵੇਗਾ? ਕਾਮਰੇਡ ਸੇਖੋਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਰਤੀਆਂ ਦੇ ਹੱਕਾਂ ਨੂੰ ਦਰੜਦਿਆਂ  ਖੱਬੀਆਂ ਪਾਰਟੀਆਂ ਵੱਲੋਂ 2004 ’ਚ ਯੂਪੀਏ ਸਰਕਾਰ ’ਤੇ ਦਬਾਅ ਪਾ ਕੇ ਬਣਵਾਇਆ ਗਿਆ ਕਿਰਤ ਕਾਨੂੰਨ ਚਾਰ ਕੋਡਾਂ ’ਚ ਬਦਲ ਦਿੱਤਾ ਹੈ। ਚਾਰ ਕੋਡਾਂ ਦੇ ਤਹਿਤ ਕਮੇਟੀ ਜੋ ਕਿਰਤੀਆਂ ਬਾਰੇ ਫ਼ੈਸਲਾ ਲੈਂਦੀ ਹੈ, ਉਸ ਖ਼ਿਲਾਫ਼ ਕਿਰਤੀ ਕਿਸੇ ਅਦਾਲਤ ’ਚ ਨਹੀਂ ਜਾ ਸਕਣਗੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਅਜਿਹਾ ਅੰਬਾਨੀਆਂ, ਅਡਾਨੀਆਂ ਜਿਹੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਹੈ। ਇਸੇ ਤਰ੍ਹਾਂ ਖੱਬੀਆਂ ਪਾਰਟੀਆਂ ਨੇ ਮਗਨਰੇਗਾ ਕਾਨੂੰਨ ਬਣਵਾਇਆ ਸੀ ਜੋ ਕਿ ਕਿਰਤੀਆਂ ਨੂੰ ਸਾਲ ’ਚ 100 ਦਿਨ ਕੰਮ ਦੀ ਗਰੰਟੀ ਦਿੰਦਾ ਸੀ ਪਰ ਭਾਜਪਾ ਨੇ ਇਸ ਨੂੰ ਖ਼ਤਮ ਕਰਦਿਆਂ ਨਵਾਂ ਕਾਨੂੰਨ ‘ਵੀਬੀ-ਜੀ ਰਾਮ ਜੀ’ ਬਣਾ ਦਿੱਤਾ ਹੈ। ਜੋ ਕਿ ਕਿਰਤੀਆਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਵਾਲਾ ਹੈ। ਖੱਬੀਆਂ ਪਾਰਟੀਆਂ ਨੇ ਯੂਪੀਏ ਸਰਕਾਰ ਤੋਂ ਆਰਟੀਏ ਕਾਨੂੰਨ ਬਣਵਾਇਆ ਸੀ, ਜਿਸ ਦਾ ਅੱਜ ਲੋਕਾਂ ਨੂੰ ਵੱਡਾ ਫ਼ਾਇਦਾ ਹੋ ਰਿਹਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਸਾਡੀ ਇਹ ਕਮੀ ਹੈ ਕਿ ਅਸੀਂ ਇਸ ਬਾਰੇ ਲੋਕਾਂ ’ਚ ਜਾ ਕੇ ਇਨ੍ਹਾਂ ਕਾਨੂੰਨਾਂ ਦਾ ਪ੍ਰਚਾਰ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਾਨੂੰਨ ਬਣਵਾਉਣ ’ਚ ਕਾਮਰੇਡ ਸੁਰਜੀਤ ਦੀ ਵੱਡੀ ਭੂਮਿਕਾ ਸੀ। ਇਸ ਦੌਰਾਨ ਕਾਮਰੇਡ ਸੇਖੋਂ ਨੇ ਸੱਦਾ ਦਿੱਤਾ ਕਿ 4 ਲੇਬਰ ਕੋਡਾਂ, ‘ਵੀਬੀ-ਜੀ ਰਾਮ ਜੀ’ ਅਤੇ ਬਿਜਲੀ (ਸੋਧ) ਬਿੱਲ-2025 ਖ਼ਿਲਾਫ਼ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ 3 ਜਨਵਰੀ ਤੋਂ 20 ਜਨਵਰੀ ਤੱਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਇਸ ਦੌਰਾਨ ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਕਰਕੇ ਪਿੰਡਾਂ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਥਾਨਕ ਪੱਧਰ ਦੇ ਮੁੱਦੇ ਵੀ ਸ਼ਾਮਲ ਕੀੇਤੇ ਜਾ ਸਕਦੇ ਹਨ।

ਕਾਮਰੇਡ ਸੇਖੋਂ ਨੇ ਪੰਜਾਬ ਦੀ ਹੁਕਮਰਾਨ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਾਰਟੀ ਨੂੰ ਸੂਬੇ ਦੇ ਲੋਕਾਂ ਨੇ ਬਦਲਾਅ ਦੇ ਤਹਿਤ 92 ਸੀਟਾਂ ਦੇ ਕੇ ਸੱਤਾ 'ਚ ਲਿਆਂਦਾ ਪਰ ਇਹ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ ਅਤੇ ਅੱਜ ਲੋਕਾਂ ਦਾ ਮੋਹ ਇਸ ਪਾਰਟੀ ਤੋਂ ਭੰਗ ਹੋ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ 2027 ’ਚ ਦੁਬਾਰਾ ਸਰਕਾਰ ਬਣਾਉਣ ਦੇ ਸੁਫ਼ਨੇ ਨਾ ਦੇਖਣ। ਅਖ਼ੀਰ ’ਚ ਕਾਮਰੇਡ ਸੇਖੋਂ ਨੇ ਸੱਦਾ ਕਿਹਾ ਕਿ ‘ਦੇਸ਼ ਸੇਵਕ’ ਅਗਾਂਹ ਵੀ ਆਪਣੀ ਉਸਾਰੂ ਭੂਮਿਕਾ ਅਦਾ ਕਰਦਾ ਰਹੇਗਾ।

ਇਸ ਦੌਰਾਨ ਸੰਬੋਧਨ ਕਰਦਿਆਂ ਕਾਮਰੇਡ ਰਣਜੀਤ ਸਿੰਘ ਨੇ ਕਿਹਾ ਕਿ ‘ਦੇਸ਼ ਸੇਵਕ’ ਦੀ ਭੂਮਿਕਾ ਆਜ਼ਾਦੀ ਤੋਂ ਪਹਿਲਾਂ ਵੀ ਅਹਿਮ ਸੀ ਅਤੇ ਅੱਜ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ਇਸ ਅਖ਼ਬਾਰ ਨੇ ਕਈ ਉਤਰਾਅ-ਚੜ੍ਹਾਅ ਦੇਖੇ ਪਰ ਕਦੇ ਡੋਲਿਆ ਨਹੀਂ। ਉਨ੍ਹਾਂ ਅਖ਼ਬਾਰ ਦੀ ਬਿਹਤਰੀ ਲਈ ਪਾਠਕਾਂ ਅਤੇ ਸਨੇਹੀਆਂ ਨੂੰ ਆਪੋ-ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ ਨੇ ਕਿਹਾ ਕਿ ‘ਦੇਸ਼ ਸੇਵਕ’ ਨੂੰ 2018 ’ਚ ਆਈ ਨਵੀਂ ਮੈਨੇਜ਼ਮੈਂਟ ਨੇ ਆਪਣੀ ਮਿਹਨਤ ਦੇ ਸਦਕਾ ਜੀਅ-ਜਾਨ ਲਾ ਕੇ ਲੀਹ ’ਤੇ ਲਿਆਂਦਾ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਨੇ ਜਦੋਂ ‘ਦੇਸ਼ ਸੇਵਕ’ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦਾ ਸੁਫ਼ਨਾ ਸੀ ਕਿ ਇਹ ਅਖ਼ਬਾਰ ਤਿੰਨ ਭਾਸ਼ਾਵਾਂ ’ਚ ਪ੍ਰਕਾਸ਼ਿਤ ਹੋਵੇ, ਜਿਸ ਨੂੰ ਪੂਰਾ ਕਰਨ ਦੇ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਕੰਡੇ ਹੀ ਇੰਨੇ ਬੀਜੇ ਗਏ ਹਨ ਕਿ ਜਦੋਂ ਕੋਈ ਨਵਾਂ ਕਾਰਜ ਆਰੰਭ ਕਰਨ ਦੀ ਸੋਚਦੇ ਹਾਂ ਤਾਂ ਉਨ੍ਹਾਂ ਕੰਡਿਆਂ ਨੂੰ ਚੁਗਣਾ ਪੈ ਜਾਂਦਾ ਹੈ।  ਉਨ੍ਹਾਂ ‘ਦੇਸ਼ ਸੇਵਕ’ ਅਖ਼ਬਾਰ ਨੂੰ ਵੱਧ ਤੋਂ ਵੱਧ ਪੜ੍ਹਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ।

ਸੀਪੀਆਈ(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸਤਿਨਾਮ ਸਿੰਘ ਬੜੈਚ ਨੇ ਕਿਹਾ ਕਿ ਇਹ ਅਖ਼ਬਾਰ ਕਾਮਰੇਡ ਸੁਰਜੀਤ ਵੱਲੋਂ ਇਕ ਵਿਚਾਰਧਾਰਾ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਅੱਗੇ ਲੈ ਕੇ ਜਾਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੈਨੇਜਮੈਂਟ ਇਸ ਅਖ਼ਬਾਰ ਦੀ ਬਿਹਤਰੀ ਲਈ ਚੰਗੇ ਉਪਰਾਲੇ ਕਰ ਰਹੀ ਹੈ।

ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਦੇਸ਼ ਸੇਵਕ’ ਦੀ ਆਜ਼ਾਦੀ ਸੰਗ੍ਰਾਮ ਦੌਰਾਨ ਅਹਿਮ ਭੂਮਿਕਾ ਰਹੀ। ਕਾਮਰੇਡ ਸੁਰਜੀਤ ਨੇ ਇਹ ਸੋਚਿਆ ਸੀ ਕਿ ਇੱਕ ਆਜ਼ਾਦ ਲਿਖਣ ਵਾਲਾ ਅਖ਼ਬਾਰ ਹੋਣਾ ਚਾਹੀਦਾ ਹੈ, ਜਿਸ ’ਤੇ ‘ਦੇਸ਼ ਸੇਵਕ’ ਪੂਰਾ ਉਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਬਾ ਸੋਹਨ ਸਿੰਘ ਭਕਨਾ ਭਵਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਵਿੱਚ ਮਰਹੂਮ ਕਾਮਰੇਡ ਰਤਨ ਦਾ ਉੱਘਾ ਯੋਗਦਾਨ ਰਿਹਾ।

ਇਕੱਠ ਨੂੰ ਸੰਬੋਧਨ ਕਰਦਿਆਂ ‘ਦੇਸ਼ ਸੇਵਕ’ ਦੇ ਸੰਪਾਦਕ ਰਿਪੁਦਮਨ ਰਿੱਪੀ ਨੇ ਕਿਹਾ ਕਿ ਇਹ ਅਖ਼ਬਾਰ ਖ਼ਾਸ ਕਿਸਮ ਦੀਆਂ ਸਿਆਸੀ ਤੇ ਸਮਾਜਿਕ ਲੋੜਾਂ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਅਖ਼ਬਾਰ ਦੀ ਭਰੋਸੇਯੋਗਤਾ ’ਤੇ ਅੱਜ ਤੱਕ ਕੋਈ ਉਂਗਲ ਨਹੀਂ ਚੁੱਕ ਸਕਿਆ। ਅੱਜ ਜਦੋਂ ਜ਼ਿਆਦਾਤਰ ਮੀਡੀਆ ਘਰਾਣੇ ਸਰਕਾਰਾਂ ਦੇ ਪੱਖ ਵਿੱਚ ਚੱਲ ਰਹੇ ਹਨ ਤਾਂ ਉਦੋਂ ‘ਦੇਸ਼ ਸੇਵਕ’ ਅਖ਼ਬਾਰ ਦੀ ਭੂਮਿਕਾ ਅਹਿਮ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰ ਦੀ ਬਿਹਤਰੀ ਲਈ ਸਾਰਿਆਂ ਦਾ ਸਹਿਯੋਗ ਲਾਜ਼ਮੀ ਹੈ।

ਅਖ਼ੀਰ ਵਿੱਚ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਸਮਾਗਮ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਦੇਸ਼ ਸੇਵਕ’ ਇਕ ਵਿਗਿਆਨਕ ਸੋਚ ਨੂੰ ਲੈ ਕੇ ਚੱਲ ਰਿਹਾ ਹੈ। ਇਸ ਦੀ ਸਾਰੀ ਟੀਮ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਭਿੱਖੀਵਿੰਡ ’ਚ 7 ਕਤਲ ਹੋ ਗਏ ਸਨ ਤਾਂ ਕਿਸੇ ਅਖ਼ਬਾਰ ਨੇ ਇਹ ਖ਼ਬਰ ਨਸ਼ਰ ਨਹੀਂ ਕੀਤੀ ਪਰ ‘ਦੇਸ਼ ਸੇਵਕ’ ਨੇ ਪੂਰੇ ਸਫ਼ੇ ’ਤੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ‘ਦੇਸ਼ ਸੇਵਕ’ ਨਿੱਗਰ ਸੋਚ ਤੇ ਨਿਡਰ ਆਵਾਜ਼ ਵਾਲਾ ਅਖ਼ਬਾਰ ਹੈ। ਉਨ੍ਹਾਂ ਕਿਹਾ ਕਿ ਸਰਮਾਏਦਾਰੀ ਇਹ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਖ਼ਬਰਾਂ ਛਪਣ।

Comments

Most Popular

ਪ੍ਰਾਇਮਰੀ ਸਕੂਲਾਂ ਦੀ ਸਮਾਂ ਤਬਦੀਲੀ ਕੀਤੀ ਜਾਵੇ

ਸਰਬਜੀਤ ਝਿੰਜਰ ਨੇ ਪਟਿਆਲਾ ਵਿਖੇ ਆਊਟਸੋਰਸ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਹੱਕਾਂ ਦੀਆਂ ਮੰਗਾਂ ਲਈ ਜਤਾਇਆ ਸਮਰਥਨ

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

ਯੂਟੀ ਇੰਪਲਾਈਜ਼ ਐਂਡ ਵਰਕਰਜ਼ ਫੈਡਰੇਸ਼ਨ, ਚੰਡੀਗੜ੍ਹ ਦੇ ਅਧਿਕਾਰੀ, ਸਾਥੀ ਰਾਜੇਂਦਰ ਕਟੋਚ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੇ ਮੌਕੇ 'ਤੇ ਵਿਸ਼ੇਸ਼ ਸਨਮਾਨ ਦਿੰਦੇ ਹੋਏ

450 crore rupees embezzled at the World Trade Center, Mohali

ਜਗਮੋਹਣ ਸਿੰਘ ਨੌਲੱਖਾ ਦੀ ਮੌਤ ਤੇ ਕੀਤਾ ਦੁੱਖ ਪ੍ਗਟਾਵਾ : ਦਰਸ਼ਨ ਬੇਲੂਮਾਜਰਾ

ਨਵੇਂ ਸਾਲ ਦੀ ਆਮਦ ਮੌਕੇ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

The raids being conducted by the Punjab government on Jagbani and the Punjab Kesari group are reminiscent of the days of the Emergency : Hardev Singh Ubha

ਤਨਖਾਹ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਘੇਰਿਆ ਵਣ ਮੰਡਲ ਦਫਤਰ