ਜੁਡੀਸ਼ਲ ਕਮਿਸ਼ਨ ਅੱਗੇ ਝੀਂਡਾ ਦਾ ਝੂਠ ਨੰਗਾ: ਬਜਟ ਇਜ਼ਲਾਸ ਬਾਰੇ ਗਲਤ ਬਿਆਨਾਂ ਦੀ ਅਦਾਲਤ ਵਿੱਚ ਖੁੱਲੀ ਪੋਲ
ਚੰਡੀਗੜ੍ਹ/ਹਰਿਆਣਾ 29 ਜਨਵਰੀ ( ਰਣਜੀਤ ਧਾਲੀਵਾਲ ) : ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਵੱਲੋਂ ਬਜਟ ਨੂੰ ਲੈ ਕੇ ਦਾਇਰ ਕੀਤੇ ਕੇਸ ਦੀ ਸੁਣਵਾਈ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਅਦਾਲਤ ਵਿੱਚ ਪੇਸ਼ ਹੋਏ ਸੀਨੀਅਰ ਮੈਂਬਰ ਸ. ਜੋਗਾ ਸਿੰਘ (ਯਮੁਨਾਨਗਰ) ਅਤੇ ਜਥੇਦਾਰ ਬਲਦੇਵ ਸਿੰਘ ਹਾਬੜੀ ਨੇ ਝੀਂਡਾ ਵੱਲੋਂ ਕੀਤੇ ਗਏ ਬਿਆਨਾਂ ਨੂੰ ਝੂਠ ਸਾਬਤ ਕਰ ਦਿੱਤਾ।
ਉਨ੍ਹਾਂ ਅਦਾਲਤ ਵਿੱਚ ਦਰਜ਼ ਕਰਵਾਏ ਬਿਆਨਾਂ ਵਿੱਚ ਸਾਫ਼ ਕੀਤਾ ਕਿ ਉਹ 7 ਜਨਵਰੀ ਨੂੰ ਕੁਰੂਕਸ਼ੇਤਰ ਵਿੱਚ ਹੋਏ ਬਜਟ ਇਜ਼ਲਾਸ ਵਿੱਚ ਹਾਜ਼ਰ ਨਹੀਂ ਸਨ, ਜਦਕਿ ਝੀਂਡਾ ਵੱਲੋਂ ਇਸ ਸਬੰਧੀ ਗਲਤ ਦਾਅਵੇ ਕੀਤੇ ਗਏ ਸਨ। ਇਸ ਖੁਲਾਸੇ ਨਾਲ ਝੀਂਡਾ ਦੇ ਬਿਆਨਾਂ ਦੀ ਸੱਚਾਈ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਕਿਹਾ ਕਿ ਝੂਠ ਦੇ ਆਧਾਰ ‘ਤੇ ਸੰਸਥਾਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਦੇ ਕਾਮਯਾਬ ਨਹੀਂ ਹੁੰਦੀ ਅਤੇ ਸੱਚ ਅਦਾਲਤ ਵਿੱਚ ਸਾਹਮਣੇ ਆ ਕੇ ਰਹਿੰਦਾ ਹੈ। ਅਦਾਲਤ ਵਿੱਚ ਫੜਿਆ ਗਿਆ ਝੀਂਡਾ ਦਾ ਝੂਠ: ਬਜਟ ਇਜ਼ਲਾਸ ਮਾਮਲੇ ਨੇ ਹਿਲਾਈ ਸਿਆਸਤ, ਬਿਆਨਬਾਜ਼ੀ ਦੀ ਹਵਾ ਨਿਕਲੀ: ਜੁਡੀਸ਼ਲ ਕਮਿਸ਼ਨ ਅੱਗੇ ਝੀਂਡਾ ਬੇਨਕਾਬ, ਸੱਚ ਨੇ ਦਿੱਤਾ ਝੂਠ ਨੂੰ ਝਟਕਾ: 7 ਜਨਵਰੀ ਬਜਟ ਇਜ਼ਲਾਸ ‘ਚ ਹਾਜ਼ਰੀ ਦਾ ਦਾਅਵਾ ਝੂਠਾ ਸਾਬਤ।

Comments
Post a Comment