ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਡੀ.ਸੀ. ਦਫ਼ਤਰ ਅੱਗੇ ਵਿਸ਼ਾਲ ਰੈਲੀ
ਬਿਜਲੀ ਬਿਲ, ਬੀਜ ਬਿਲ, ਲੇਬਰ ਕੋਡ ਅਤੇ ਮਗਨਰੇਗਾ ਸੋਧ ਕਾਨੂੰਨ ਵਾਪਸ ਲੈਣ ਲਈ ਦਿੱਤੀ ਸਖਤ ਚੇਤਾਵਨੀ
ਪਟਿਆਲਾ 16 ਜਨਵਰੀ ( ਪੀ ਡੀ ਐਲ ) : ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਸੱਦੇ ਤਹਿਤ ਅੱਜ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਰੈਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਈ ਵਿਵਾਦਿਤ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੀਤੀ ਗਈ, ਜਿਨ੍ਹਾਂ ਵਿੱਚ ਬਿਜਲੀ ਸੋਧ ਬਿੱਲ 2025 ਜਨਤਕ ਖੇਤਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ,ਬੀਜ ਬਿੱਲ 2025 ਰਾਹੀਂ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਰਨ ਦੀ ਨੀਤੀ,ਜੀ ਰਾਮ ਜੀ (G-RAM-G) ਸਕੀਮ ਨਾਲ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਣ ਅਤੇ ਚਾਰ ਲੇਬਰ ਕੋਡ ਨਾਲ ਮਜ਼ਦੂਰਾਂ ਦੇ ਜਮਹੂਰੀ ਹੱਕਾਂ ਨੂੰ ਖ਼ਤਮ ਕਰਨ ਦੀ ਨੀਤੀ ਲਿਆਉਂਦੀ ਜਾ ਰਹੀ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਕੰਪਨੀਆਂ ਨੂੰ ਵੇਚਣ ਦੀ ਤਿਆਰੀ ਵਿੱਚ ਹੈ।ਸਰਕਾਰ ਨਿੱਜੀਕਰਨ ਦੀ ਨੀਤੀ ਨਾਲ ਆਮ ਲੋਕਾਂ ਨੂੰ ਮਿਲਣ ਵਾਲੀਆਂ ਹਰ ਪ੍ਰਕਾਰ ਦੀਆਂ ਬਿਜਲੀ ਸਬਸਿਡੀਆਂ ਖ਼ਤਮ ਕਰਨਾ ਚਾਉਂਦੀ ਹੈ ਜਿਸ ਬਾਅਦ ਕੰਪਨੀਆਂ ਆਪਣੀ ਮਰਜ਼ੀ ਅਨੁਸਾਰ ਰੇਟ ਤੈਅ ਕਰਨਗੀਆਂ,
ਬੀਜ ਬਿੱਲ ਰਾਹੀਂ ਸਮੁੱਚੀ ਖੇਤੀ ਵਿਵਸਥਾ ਨੂੰ ਨਿੱਜੀ ਕੰਪਨੀਆਂ ਦੇ ਰਹਿਮੋ-ਕਰਮ 'ਤੇ ਛੱਡਿਆ ਜਾ ਰਿਹਾ ਹੈ। ਜੀ ਰਾਮ ਜੀ ਸਕੀਮ ਤਹਿਤ 125 ਦਿਨਾਂ ਦੇ ਰੁਜ਼ਗਾਰ ਦਾ ਵਾਅਦਾ ਸਿਰਫ਼ ਝੂਠਾ ਪ੍ਰਚਾਰ ਹੈ। ਇਸ ਰਾਹੀਂ ਕੇਂਦਰ ਸਰਕਾਰ ਆਪਣਾ ਬੋਝ ਸੂਬਾ ਸਰਕਾਰਾਂ 'ਤੇ ਪਾ ਕੇ ਮਜ਼ਦੂਰਾਂ ਦੀ ਲੁੱਟ ਕਰਨਾ ਚਾਹੁੰਦੀ ਹੈ। ਸੰਯੁਕਤ ਕਿਸਾਨ ਮੋਰਚਾ ਲੋਕਾਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰੇਗਾ। ਅੱਜ ਦੇ ਇਹ ਵਿਸ਼ਾਲ ਇਕੱਠ ਕੇਂਦਰ ਸਰਕਾਰ ਲਈ ਇੱਕ ਚੇਤਾਵਨੀ ਹਨ। ਜੇਕਰ ਇਹ ਕਾਲੇ ਬਿੱਲ ਰੱਦ ਨਾ ਕੀਤੇ ਗਏ, ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਤੇ ਪਾਏੇ ਬੇਹੂਦਾ ਕੇਸਾਂ ਦੀ ਕਰੜੀ ਨਿੰਦਾ ਕਰਦੇ ਹੋਏ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਗਈ ।
ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਅੱਜ ਦਾ ਇਹ ਪ੍ਰਦਰਸ਼ਨ ਸਿਰਫ਼ ਇੱਕ ਸ਼ੁਰੂਆਤ ਹੈ। ਜੇਕਰ ਸਰਕਾਰ ਨੇ ਇਨ੍ਹਾਂ ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਨਾ ਲਿਆ, ਤਾਂ ਦੇਸ਼ ਵਿਆਪੀ ਵੱਡੇ ਅੰਦੋਲਨ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਰਾਮਿੰਦਰ ਸਿੰਘ ਪਟਿਆਲਾ , ਧਰਮਪਾਲ ਸੀਲ , ਬੂਟਾ ਸਿੰਘ ਸ਼ਾਦੀਪੁਰ, ਜਸਵਿੰਦਰ ਬਰਾਸ, ਅਵਤਾਰ ਸਿੰਘ ਕੌਰਜੀਵਾਲਾ, ਜਗਮੇਲ ਸਿੰਘ , ਨਿਰਮਲ ਸਿੰਘ ਧਾਲੀਵਾਲ, ਦਲਜੀਤ ਸਿੰਘ , ਜਗਪਾਲ ਊਧਾ,ਹਰਿੰਦਰ ਲਾਖਾ, ਹਰਭਜਨ ਸਿੰਘ ਬੁੱਟਰ, ਧਰਮਵੀਰ ਹਰੀਗੜ, ਗੁਰਮੀਤ ਥੂਹੀ, ਹਰੀ ਸਿੰਘ , ਗੁਰਦਰਸ਼ਨ ਸਿੰਘ , ਸਤਿਨਾਮ ਅੰਮਰਿਤਪਾਲ ਕੌਰ, ਵਿਜੈਦੇਵ, ਦਲਜਿੰਦਰ ਸਿੰਘ , ਬਲਰਾਜ ਜੋਸ਼ੀ , ਦਵਿੰਦਰ ਸਿੰਘ ਪੂਨੀਆ, ਹਰੀ ਸਿੰਘ , ਪੱਤਰਕਾਰਾਂ ਵੱਲੋਂ ਸੁਖਵਿੰਦਰ ਸਿੰਘ ਤਖਤ ਪੰਜਾਬ ਚੈਨਲ ,ਜਸਵਿੰਦਰ ਸੌਜਾ, ਸੁਖਦੇਵ ਸਿੰਘ ਹਰਿਆਊ,ਜਸਵਿੰਦਰ ਸਮਾਣਾ , ਪਰਭਜੀਤ ਸਿੰਘ ਐਡਵੋਕੇਟ, ਲਖਵਿੰਦਰ ਸਿੰਘ ਹਾਜ਼ਰ ਹੋਏ । ਸਟੇਜ ਸਕੱਤਰ ਦੀ ਜਿੰਮੇਵਾਰੀ ਸਾਂਝੇ ਤੌਰ ’ਤੇ ਦਰਸ਼ਨ ਬੇਲੂਮਾਜਰਾ, ਗੁਰਨਾਮ ਘਨੌਰ ਅਤੇ ਜਸਵਿੰਦਰ ਸਿੰਘ ਬਾਰਨ ਨੇ ਨਿਭਾਈ।

Comments
Post a Comment