ਸੁਤੰਤਰ ਭਵਨ ਸੰਗਰੂਰ ਵਿਖੇ ਕਾਮਰੇਡ ਭਾਨ ਸਿੰਘ ਭੌਰਾ ਦੀ ਬਰਸੀ ਮਨਾਈ ਗਈ
ਸੰਗਰੂਰ 4 ਜਨਵਰੀ ( ਪੀ ਡੀ ਐਲ ) : ਅੱਜ ਇੱਥੇ ਸੁਤੰਤਰ ਭਵਨ ਸੰਗਰੂਰ ਵਿਖੇ ਕਾਮਰੇਡ ਭਾਨ ਸਿੰਘ ਭੌਰਾ ਦੀ ਬਰਸੀ ਸਾਥੀ ਸੁਖਦੇਵ ਸ਼ਰਮਾ ਜਿਲਾ ਸਕੱਤਰ ਅਤੇ ਨਿਰਮਲ ਸਿੰਘ ਬੱਟੜਿਆਂਨਾ ਤੇ ਨਵਜੀਤ ਸਿੰਘਮੀਤ ਸਕੱਤਰ ਸੰਗਰੂਰ ਦੀ ਅਗਵਾਈ ਹੇਠ ਮਨਾਈ ਗਈ ਬਰਸੀ ਮੌਕੇ ਸੀਪੀਆਈ ਦਾ ਲਾਲ ਝੰਡਾ ਬਜ਼ੁਰਗ ਆਗੂ ਸਾਥੀ ਗੁਰਦਿਆਲ ਨਿਰਮਾਣ ਨੇ ਲਹਿਰਾਇਆ ਅਤੇ ਕਾਮਰੇਡ ਸੁਖਦੇਵ ਸ਼ਰਮਾ ਨੇ ਕਾਮਰੇਡ ਭਾਨ ਸਿੰਘ ਭੋਰਾ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਸਾਰੀ ਉਮਰ ਲੋਕਾਂ ਦੀ ਬੇਹਤਰੀ ਲਈ ਮਜ਼ਦੂਰ ਜਮਾਤ ਦੇ ਲੇਖੇ ਲਾਈ ਉਹ ਲਗਾਤਾਰ ਦੋ ਵਾਰ ਐਮਐਲਏ ਤੇ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਆਪ ਖੇਤ ਮਜ਼ਦੂਰ ਸਭਾ ਦੇ ਪੰਜਾਬ ਦੇ ਲੰਬਾ ਸਮਾਂ ਪ੍ਰਧਾਨ ਰਹੇ ਅਤੇ ਹਿੰਦੁਸਤਾਨ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਸਨ।
ਬਰਸੀ ਸਮੇ ਮੁੱਖ ਬੁਲਾਰੇ ਦੇ ਤੌਰ ਤੇ ਸਾਥੀ ਜਗਰੂਪ ਸਿੰਘ ਮੈਂਬਰ ਨੈਸ਼ਨਲ ਕੌਂਸਲ ਅਤੇ ਬੀਬੀ ਕੁਸ਼ਲ ਭੌਰਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਕਾਰਪੋਰੇਟਾਂ ਦਾ ਪੱਖ ਪੂਰ ਰਹੀ ਹੈ ਗਰੀਬ ਜਨਤਾ ਦੀਆਂ ਸਹੂਲਤਾਂ ਤੇ ਕੱਟ ਲਗਾ ਰਹੀ ਹੈ ਉਹ ਕਾਨੂੰਨਾਂ ਜੋ ਮਜ਼ਦੂਰ ਨੂੰ ਇਨਸਾਫ ਦਵਾਉਂਦੇ ਹਨ ਜਾਂ ਰੁਜ਼ਗਾਰ ਦੀ ਗਰੰਟੀ ਦਿੰਦੇ ਹਨ ਉਹਨਾਂ ਨੂੰ ਜਾਂ ਤਾਂ ਬਦਲਿਆ ਜਾ ਰਿਹਾ ਹੈ ਜਾਂ ਫਿਰ ਰੱਦ ਕੀਤਾ ਜਾ ਰਿਹਾ ਹੈ। ਇਸ ਸਮੇਂ ਬੇਰੁਜ਼ਗਾਰੀ ਪਿਛਲੇ 45 ਸਾਲਾਂ ਦੇ ਸਮੇਂ ਤੋਂ ਵੱਧ ਹੈ ਭਾਰਤ ਨੌਜਵਾਨਾਂ ਦਾ ਦੇਸ਼ ਹੈ ਨੌਜਵਾਨ ਨੌਕਰੀਆਂ ਲਈ ਤਰਲੋ ਮੱਛੀ ਹੋ ਰਹੇ ਹਨ ਪਰ ਸਰਕਾਰ ਹਰ ਸਮੇਂ ਨੌਕਰੀਆਂ ਤੇ ਕੱਟ ਲਾ ਕੇ ਬੇਰੁਜ਼ਗਾਰੀ ਵਿੱਚ ਵਾਧਾ ਕਰ ਰਹੀ ਹੈ। ਮਨਰੇਗਾ ਨੂੰ ਗਰਾਮ ਜੀ ਕਾਨੂੰਨ ਲਿਆ ਕੇ ਕੰਮ ਦੇ ਅਧਿਕਾਰ ਦੀ ਗਰੰਟੀ ਖੋਹੀ ਜਾ ਰਹੀ ਹੈ ਸੂਬਿਆਂ ਵੱਲੋਂ 10% ਹਿੱਸੇ ਦੀ ਬਜਾਏ 40% ਹਿੱਸਾ ਪਾਉਣ ਦੀ ਗੱਲ ਕਹਿ ਕੇ ਮਜ਼ਦੂਰਾਂ ਦੀ ਮੂੰਹ ਦੀ ਰੋਟੀ ਖੋਹਣ ਲਈ ਸਰਕਾਰ ਧਰਲੋ ਮੱਛੀ ਹੋ ਰਹੀ ਹੈ। ਟਰੇਡ ਯੂਨੀਅਨ ਵੱਲੋਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਤੋੜਕੇ ਚਾਰ ਲੇਬਰ ਕੋੜ ਲਾਗੂ ਕਰਕੇ ਮਜ਼ਦੂਰਾਂ ਨੂੰ ਕਾਰਪੋਰੇਟ ਦੇ ਗੁਲਾਮ ਬਣਾਇਆ ਜਾ ਰਿਹਾ ਹੈ ਹੈ। ਬੀਜ ਬਿਲ ਲਿਆ ਕੇ ਵੱਡੀਆਂ ਕੰਪਨੀਆਂ ਦਾ ਖੇਤੀ ਤੇ ਕਬਜ਼ਾ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ ਬਿਜਲੀ ਕਾਨੂੰਨ 2025 ਨੂੰ 2020 ਤੋਂ ਲਗਾਤਾਰ ਲਿਆਉਣ ਦੀਆਂ ਤਿਆਰੀਆਂ ਦੇ ਸਿੱਟੇ ਵਜੋਂ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਸਮੇਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਹੀ ਬਿਜਲੀ ਬਿਲ ਲਿਆਂਦਾ ਜਾਏਗਾ ਪਰ ਹੁਣ ਸਰਕਾਰ ਮੁੱਕਰ ਗਈ ਹੈ ਮਿਲ ਰਹੀਆਂ ਸਹੂਲਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਸਰਕਾਰ ਫਿਰਕੂ ਨਫਰਤ ਫੈਲਾ ਕੇ ਆਪਣੇ ਰਾਜ ਦੀ ਉਮਰ ਲੰਬੀ ਕਰਨ ਵਿੱਚ ਮਸ਼ਰੂਫ ਹੈ ਅਨੇਕਤਾ ਵਿੱਚ ਏਕਤਾ ਅਤੇ ਧਰਮ ਨਿਰਪੱਖਤਾ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।
ਦੇਸ਼ ਦੀ ਆਰਥਿਕਤਾ ਤਬਾਹੀ ਦੇ ਕੰਢੇ ਤੇ ਹੈ ਮੋਦੀ ਸਾਹਿਬ ਦੀ ਹਕੂਮਤ ਦੌਰਾਨ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ ਵਿਸ਼ਵ ਗੁਰੂ ਕਹਾਉਣ ਵਾਲੀ ਸਰਕਾਰ ਦੇ ਗਵਾਂਢੀਆਂ ਨਾਲ ਵੀ ਸਬੰਧ ਚੰਗੇ ਨਹੀਂ ਹਨ। ਸੂਬਾ ਸਰਕਾਰ ਜੋ ਬਦਲਾਓ ਦੇ ਨਾਂ ਤੇ ਬਣੀ ਸੀ ਲੋਕਾਂ ਨਾਲ ਧੋਖਾ ਕਰ ਰਹੀ ਹੈ ਧਰਨਿਆ ਮੁਜ਼ਾਰਿਆਂ ਤੇ ਲਗਾਤਾਰ ਲਾਠੀ ਚਾਰਜ ਹੋ ਰਿਹਾ ਹੈ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੈ। ਕਿਸਾਨ ਲਗਾਤਾਰ ਲੜਾਈ ਦੇ ਰਾਹ ਤੇ ਹਨ ਲੜਨ ਵਾਲੇ ਲੋਕਾਂ ਨੂੰ ਸੰਘਰਸ਼ ਦੌਰਾਨ ਮੀਟਿੰਗਾਂ ਦੇ ਕੇ ਮੀਟਿੰਗਾਂ ਕਰਨ ਤੋਂ ਸਰਕਾਰ ਭੱਜ ਰਹੀ ਹੈ ਸਰਕਾਰ ਨੇ ਸਾਰਾ ਜ਼ੋਰ ਪ੍ਰਚਾਰ ਤੇ ਲਾਇਆ ਹੋਇਆ ਤੇ ਲੋਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਬਖਸ਼ੀਵਾਲਾ ਸਤਵੰਤ ਸਿੰਘ ਖੰਡੇਬਾਦ ਸੰਪੂਰਨ ਸਿੰਘ ਛਾਜਲੀ ਡਾਕਟਰ ਮਨਿੰਦਰ ਸਿੰਘ ਧਾਲੀਵਾਲ ਭਰਪੂਰ ਸਿੰਘ ਬੋਲਾਪੁਰ ਅਤੇ ਮੂਲ ਚੰਦ ਸ਼ਰਮਾ ਨੇ ਸੰਬੋਧਨ ਕੀਤਾ ਭਾਨ ਸਿੰਘ ਭੌਰਾ ਦੇ ਪਰਿਵਾਰ ਤੋਂ ਇਲਾਵਾ ਨੀਲੇ ਖਾਂ ਬੀਰਜ ਲਾਲ ਧੀਮਾਨ ਜੀਵਨ ਸਿੰਘ ਮੇਲਾ ਸਿੰਘ ਪੁਣਾਵਾਲ ਜਗਦੇਵ ਸਿੰਘ ਲਹਿਲ ਖੁਰਦ ਗੁਰਮੁਖ ਸਿੰਘ ਦਰਸ਼ਨ ਸਿੰਘ ਸੰਜੂਮਾ ਜਗਦੇਵ ਸਿੰਘ ਬਾਹੀਆ ਇੰਦਰ ਸਿੰਘ ਗੁਰਜੰਟ ਸਿੰਘ ਸੁਰਿੰਦਰ ਕੌਰ ਅਤੇ ਵਿੰਦਰ ਕੌਰ ਇਹਆਦਿ ਸਾਥੀਆਂ ਚ ਨੇ ਵੀ ਸੰਬੋਧਨ ਕੀਤਾ ਇਸ ਉਪਰੰਤ ਕੁਸ਼ਲ ਭੌਰਾ ਅਤੇ ਭੌਰਾ ਪਰਿਵਾਰ ਦਾ ਜਿਲਾ ਕਮਿਊਨਿਸਟ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ ਸੁਖਦੇਵ ਸ਼ਰਮਾ ਵੱਲੋਂ ਹਾਜਰੀਨ ਸਾਥੀਆਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ।

Comments
Post a Comment