ਪੰਚਾਇਤ ਵਿਭਾਗ ਵਿੱਚ ਇਤਿਹਾਸਕ ਕਾਡਰ ਏਕੀਕਰਨ, ‘ਪੰਚਾਇਤ ਵਿਕਾਸ ਸਕੱਤਰ’ ਦਾ ਗਠਨ
ਚੰਡੀਗੜ੍ਹ 24 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਨੇ ਪੰਚਾਇਤ ਵਿਭਾਗ ਵਿੱਚ ਇਤਿਹਾਸਕ ਫੈਸਲਾ ਲੈਂਦੇ ਹੋਏ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਕਾਡਰ ਦਾ ਏਕੀਕਰਨ ਕਰਕੇ ‘ਪੰਚਾਇਤ ਵਿਕਾਸ ਸਕੱਤਰ’ ਨਾਮ ਦਾ ਨਵਾਂ ਕਾਡਰ ਬਣਾਇਆ ਹੈ। ਇਸ ਸਬੰਧੀ 23 ਜਨਵਰੀ 2026 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਹ ਫੈਸਲਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਰਹਿਨੁਮਾਈ ਹੇਠ ਲਿਆ ਗਿਆ ਹੈ, ਜਿਸ ਨੂੰ ਕੈਬਨਿਟ ਵੱਲੋਂ ਪਹਿਲਾਂ ਹੀ 14 ਅਗਸਤ 2025 ਨੂੰ ਮਨਜ਼ੂਰੀ ਮਿਲ ਚੁੱਕੀ ਸੀ।
ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੇ ਚੇਅਰਮੈਨ ਭੁਪਿੰਦਰ ਸਿੰਘ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਤਨਖਾਹ ਸਰਕਾਰੀ ਖ਼ਜ਼ਾਨੇ ਵਿੱਚੋਂ ਸਮੇਂ ਸਿਰ ਮਿਲੇਗੀ, ਤਰੱਕੀ ਦੇ ਮੌਕੇ ਵਧਣਗੇ ਅਤੇ ਲਗਭਗ 1700 ਖਾਲੀ ਅਸਾਮੀਆਂ ‘ਤੇ ਭਰਤੀ ਦਾ ਰਾਹ ਖੁੱਲ੍ਹੇਗਾ। ਉਨ੍ਹਾਂ ਨੇ ਇਸਨੂੰ ਪੰਚਾਇਤ ਵਿਭਾਗ ਲਈ ਨਵਾਂ ਇਤਿਹਾਸ ਕਰਾਰ ਦਿੰਦਿਆਂ ਮੁੱਖ ਮੰਤਰੀ, ਮੰਤਰੀ ਅਤੇ ਸਾਰੇ ਸੰਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ।

Comments
Post a Comment