ਫ੍ਰੈਂਕਫਿਨ ਨੇ ਅੰਮ੍ਰਿਤਸਰ ਸੈਂਟਰ ਦੇ ਸਫਲਤਾਪੂਰਵਕ ਦੋ ਸਾਲ ਪੂਰੇ ਹੋਣ ਦੀ ਖੁਸ਼ੀ ਮਨਾਈ
144 ਵਿਦਿਆਰਥੀਆਂ ਨੂੰ ਵੱਖ-ਵੱਖ ਏਅਰਲਾਈਨਾਂ ਅਤੇ 5-ਸਟਾਰ ਹੋਟਲਾਂ ਵਿੱਚ ਨੌਕਰੀਆਂ
ਅੰਮ੍ਰਿਤਸਰ 4 ਜਨਵਰੀ ( ਰਣਜੀਤ ਧਾਲੀਵਾਲ ) : ਦੁਨੀਆ ਦਾ ਅਗੇਤਾਰ ਏਅਰ ਹੋਸਟੈਸ ਅਤੇ ਏਵੀਏਸ਼ਨ ਟ੍ਰੇਨਿੰਗ ਸੰਸਥਾਨ, ਫ੍ਰੈਂਕਫਿਨ ਇੰਸਟੀਟਿਊਟ ਆਫ ਏਅਰ ਹੋਸਟੈਸ ਟ੍ਰੇਨਿੰਗ, ਆਪਣੇ ਅੰਮ੍ਰਿਤਸਰ ਏਅਰ ਹੋਸਟੈਸ ਟ੍ਰੇਨਿੰਗ ਸੈਂਟਰ ਦੇ ਸਫਲ ਦੋ ਸਾਲ ਪੂਰੇ ਹੋਣ ਦੀ ਘੋਸ਼ਣਾ ਕੀਤੀ। 1993 ਵਿੱਚ ਸਥਾਪਤ ਫ੍ਰੈਂਕਫਿਨ ਇੱਕ ਬਹੁ-ਰਾਸ਼ਟਰੀ ਸੰਸਥਾ ਹੈ ਜੋ 2026 ਵਿੱਚ ਆਪਣੇ 33 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ ਅਤੇ ਦੇਸ਼-ਵਿਦੇਸ਼ ਵਿੱਚ ਵੱਡੇ ਵਿਸਥਾਰ ਦੀ ਯੋਜਨਾ ਬਣਾ ਰਹੀ ਹੈ।
ਇਸ ਸਮਾਗਮ ਵਿੱਚ ਕਈ ਪ੍ਰਸਿੱਧ ਹਸਤੀਆਂ ਅਤੇ ਉਦਯੋਗ ਜਗਤ ਦੇ ਨੇਤਾ ਸ਼ਾਮਲ ਹੋਏ, ਜਿਨ੍ਹਾਂ ਵਿੱਚ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ, ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਅਤੇ ਸਾਬਕਾ ਕੈਬਿਨੇਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਸ਼ਾਮਲ ਸਨ। ਬਾਲੀਵੁੱਡ ਅਦਾਕਾਰ ਅਤੇ ਸੈਲੀਬ੍ਰਿਟੀ ਅਰਵਿੰਦਰ ਭੱਟੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਫ੍ਰੈਂਕਫਿਨ ਦੇ ਨੇਤ੍ਰਤਵ ਵਿੱਚ ਸੰਸਥਾਪਕ ਅਤੇ ਨਾਨ-ਐਗਜ਼ਿਕਿਊਟਿਵ ਚੇਅਰਮੈਨ ਕੇ.ਐਸ. ਕੋਹਲੀ, ਨਾਨ-ਐਗਜ਼ਿਕਿਊਟਿਵ ਡਾਇਰੈਕਟਰ ਆਰ.ਐਸ. ਕੋਹਲੀ, ਮੈਨੇਜਿੰਗ ਡਾਇਰੈਕਟਰ ਮਿਸਟਰ ਵਿਲੀਅਮ ਡੈਨਿਯਲ, ਸੀਓਓ ਸੁਧੀਰ ਮਲਹੋਤਰਾ, ਅਮਰਜੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।ਅੰਮ੍ਰਿਤਸਰ ਸੈਂਟਰ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਏਅਰਲਾਈਨਾਂ ਅਤੇ 5-ਸਟਾਰ ਹੋਟਲਾਂ ਵਿੱਚ ਨਿਯੁਕਤੀ ਲਈ ਸਨਮਾਨਿਤ ਕੀਤਾ ਗਿਆ। ਜਨਵਰੀ ਤੋਂ ਦਸੰਬਰ 2025 ਤੱਕ, ਫ੍ਰੈਂਕਫਿਨ ਨੇ ਦੇਸ਼ ਭਰ ਵਿੱਚ 4,000 ਤੋਂ ਵੱਧ ਇੰਟਰਵਿਊ ਡਰਾਈਵ ਕਰਵਾਈਆਂ ਅਤੇ ਲਗਭਗ 10,000 ਵਿਦਿਆਰਥੀਆਂ ਨੂੰ ਏਵੀਏਸ਼ਨ, ਹੋਸਪਿਟੈਲਿਟੀ, ਟ੍ਰੈਵਲ ਅਤੇ ਕਸਟਮਰ ਸਰਵਿਸ ਖੇਤਰਾਂ ਵਿੱਚ ਨੌਕਰੀਆਂ ਦਿਵਾਈਆਂ। ਆਪਣੇ ਭਾਸ਼ਣ ਦੌਰਾਨ ਕੇ. ਐਸ. ਕੋਹਲੀ ਨੇ ਭਾਰਤੀ ਹਵਾਈ ਉਦਯੋਗ ਦੇ ਤੇਜ਼ੀ ਨਾਲ ਹੋ ਰਹੇ ਵਿਸਤਾਰ ਅਤੇ ਕੇਬਿਨ ਕਰੂ ਅਤੇ ਹੋਸਪਿਟੈਲਿਟੀ ਟ੍ਰੇਨਿੰਗ ਦੇ ਖੇਤਰ ਵਿੱਚ ਫ੍ਰੈਂਕਫਿਨ ਦੀ ਅਗੇਤੀ ਅਤੇ ਵਿਸ਼ਵ ਪੱਧਰੀ ਨੇਤ੍ਰਿਤਵਕ ਭੂਮਿਕਾ ’ਤੇ ਰੋਸ਼ਨੀ ਪਾਈ। ਪ੍ਰਸ਼ਿਖ਼ਤ ਪੇਸ਼ੇਵਰਾਂ ਦੀ ਵਧ ਰਹੀ ਮੰਗ ਨੂੰ ਦੇਖਦੇ ਹੋਏ, ਫ੍ਰੈਂਕਫਿਨ ਅਗਲੇ ਇੱਕ ਸਾਲ ਵਿੱਚ ਜਲੰਧਰ, ਲੁਧਿਆਣਾ, ਬਠਿੰਡਾ, ਪਠਾਨਕੋਟ, ਪਟਿਆਲਾ ਅਤੇ ਜੰਮੂ ਸਮੇਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਨਵੇਂ ਸੈਂਟਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਅਗਲੇ ਤਿੰਨ ਸਾਲਾਂ ਵਿੱਚ ਭਾਰਤ ਵਿੱਚ 100 ਅਤੇ ਵਿਦੇਸ਼ਾਂ ਵਿੱਚ 30 ਨਵੇਂ ਸੈਂਟਰ ਖੋਲ੍ਹਣ ਦਾ ਟੀਚਾ ਹੈ।
ਅੰਮ੍ਰਿਤਸਰ ਸਥਿਤ ਫ੍ਰੈਂਕਫਿਨ ਸੈਂਟਰ ਅਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ, ਜਿਸ ਵਿੱਚ ਪ੍ਰੋਜੈਕਟਰ ਅਤੇ ਆਧੁਨਿਕ ਆਡੀਓ-ਵਿਜ਼ੂਅਲ ਸਹੂਲਤਾਂ ਨਾਲ ਸਜੀਆਂ ਕੰਪਿਊਟਰ ਲੈਬਜ਼ ਸ਼ਾਮਲ ਹਨ। ਪੇਸ਼ੇਵਰ ਤੌਰ 'ਤੇ ਡਿਜ਼ਾਇਨ ਕੀਤੀਆਂ ਕਲਾਸਾਂ ਦੇ ਨਾਲ, ਇੱਥੇ ਇੱਕ ਮੌਕ ਏਅਰਕ੍ਰਾਫਟ ਵੀ ਹੈ, ਜਿਸ ਨਾਲ ਵਿਦਿਆਰਥੀ ਪਹਿਲੇ ਦਿਨ ਤੋਂ ਹੀ ਜਹਾਜ਼ ਦੇ ਅੰਦਰੂਨੀ ਹਿੱਸੇ ਨਾਲ ਜਾਣੂ ਹੋ ਸਕਦੇ ਹਨ। ਫ੍ਰੈਂਕਫਿਨ ਨੇ ਏਅਰ ਇੰਡੀਆ ਨਾਲ ਸਾਂਝਦਾਰੀ ਕਰਕੇ ਕੈਬਿਨ ਸਰਵਿਸ ਫੈਮਿਲੀਅਰਾਈਜ਼ੇਸ਼ਨ ਟ੍ਰੇਨਿੰਗ ਸ਼ੁਰੂ ਕੀਤੀ ਹੈ। ਟ੍ਰੇਨਿੰਗ ਪੂਰੀ ਕਰਨ ਉਪਰੰਤ ਵਿਦਿਆਰਥੀਆਂ ਨੂੰ ਏਅਰ ਇੰਡੀਆ ਨਾਲ ਸਹਿ-ਬ੍ਰਾਂਡਿਡ ਸਰਟੀਫਿਕੇਟ ਦਿੱਤਾ ਜਾਂਦਾ ਹੈ। ਫ੍ਰੈਂਕਫਿਨ ਦੇ ਸਾਰੇ ਕੋਰਸ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC) ਅਤੇ ਟੂਰਿਜ਼ਮ ਐਂਡ ਹੋਸਪਿਟੈਲਿਟੀ ਸਕਿੱਲ ਕੌਂਸਲ (THSC) ਨਾਲ ਸੰਬੰਧਿਤ ਹਨ।
ਫ੍ਰੈਂਕਫਿਨ ਨੂੰ ਲਗਾਤਾਰ ਸਾਲਾਂ ਤੱਕ ਸਭ ਤੋਂ ਵੱਧ ਕੈਬਿਨ ਕ੍ਰੂ ਪਲੇਸਮੈਂਟ ਲਈ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਫ੍ਰੈਂਕਫਿਨ ਦੇ ਵਿਦਿਆਰਥੀਆਂ ਨੂੰ ਮਿਲੀ ਸਭ ਤੋਂ ਉੱਚੀ ਤਨਖਾਹ ₹2,47,000 ਪ੍ਰਤੀ ਮਹੀਨਾ ਹੈ। ਸੰਸਥਾ ਨੇ 14 ਲਗਾਤਾਰ ਸਾਲਾਂ ਤੋਂ ਐਮਿਰੇਟਸ ਗਰੁੱਪ (ਐਮਿਰੇਟਸ ਏਅਰਲਾਈਨ ਸਮੇਤ) ਨਾਲ ਰਿਕ੍ਰੂਟਮੈਂਟ ਪਾਰਟਨਰ ਦਾ ਦਰਜਾ ਕਾਇਮ ਰੱਖਿਆ ਹੈ।

Comments
Post a Comment