ਅਰਵਿੰਦ ਰਾਣਾ ਪੀਐਮਸੀ ਰੈਜ਼ੀਡੈਂਟਸ ਵੈੱਲਫੇਅਰ ਐੱਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ
ਜ਼ੀਰਕਪੁਰ 25 ਜਨਵਰੀ ( ਰਣਜੀਤ ਧਾਲੀਵਾਲ ) : ਬਲਟਾਣਾ ਸਥਿਤ ਪੰਜਾਬ ਮਾਡਰਨ ਕੰਪਲੈਕਸ ਵਿਚ ਅੱਜ ਇਕ ਇਕੱਠ ਕੀਤਾ ਗਿਆ। ਇਸ ਮੌਕੇ ਅਰਵਿੰਦ ਰਾਣਾ ਨੂੰ ਪੀ ਐੱਮ ਸੀ ਰੈਜ਼ੀਡੈਂਟਸ ਵੈੱਲਫੇਅਰ ਐੱਸੋਸੀਏਸ਼ਨ ਦਾ ਛੇਵੀਂ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਹ ਚੋਣ ਅਰਵਿੰਦ ਰਾਣਾ ਦੀ ਮਿਹਨਤ, ਇਮਾਨਦਾਰੀ ਅਤੇ ਲੋਕਾਂ ਦੀ ਸੇਵਾ ਪ੍ਰਤੀ ਉਨ੍ਹਾਂ ਦੇ ਜਜ਼ਬੇ 'ਤੇ ਮੋਹਰ ਲਗਾਉਂਦੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਅਰਵਿੰਦ ਰਾਣਾ ਨੇ ਕਾਲੋਨੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਸਭਨਾਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਦਾ ਮਕਸਦ ਪੀ ਐੱਮ ਸੀ ਨੂੰ ਇੱਕ ਆਦਰਸ਼ ਅਤੇ ਖੁਸ਼ਹਾਲ ਕੰਪਲੈਕਸ ਬਣਾਉਣਾ ਹੈ। ਲੋਕਾਂ ਨੇ ਇੱਕ ਸੁਰ ਵਿੱਚ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਰਾਮ ਲੋਚਨ ਗੁਪਤਾ ਨੇ ਕਾਲੋਨੀ ਵਿੱਚ ਹੋਏ ਕੰਮਾਂ ਦਾ ਜ਼ਿਕਰ ਕੀਤਾ। ਇਸ ਮੌਕੇ ਬਜ਼ੁਰਗਾਂ ਨੇ ਰਾਣਾ ਨੂੰ ਆਸ਼ੀਰਵਾਦ ਦਿੱਤਾ ਅਤੇ ਨੌਜਵਾਨਾਂ ਨੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਭਰੋਸਾ ਦਿੱਤਾ।
ਇਸ ਮੌਕੇ ਫਰਨੀਚਰ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ, ਕਾਲੋਨੀ ਦੀ ਸਾਬਕਾ ਪ੍ਰਧਾਨ ਰਵੀ ਵਰਮਾ, ਮੋਹਨ ਲਾਲ, ਐਸ ਸੀ ਗੁਲੇਰੀਆ, ਏ ਐਸ ਚੰਦੇਲ, ਬਲਦੇਵ ਸਿੰਘ, ਰਾਮਬਹਾਦੁਰ ਯਾਦਵ ਰਾਜੀਵ ਸ਼ਰਮਾ, ਮਹਾਦੇਵ, ਜੈ ਸਿੰਘ, ਨਰਿੰਦਰ ਸ਼ਰਮਾ, ਰੇਣੂ ਰਾਣਾ, ਕੁਲਵੰਤ ਕੌਰ, ਵੰਦਨਾ ਪਾਂਡੇ, ਸੋਨੀਆ ਆਦਿ ਹਾਜ਼ਰ ਸਨ।

Comments
Post a Comment