ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਗੂੰਜਿਆ ਸਤਿੰਦਰ ਸਰਤਾਜ ਦਾ ਸੁਰਾਂ ਦਾ ਜਾਦੂ; 2 ਲੱਖ ਤੋਂ ਵੱਧ ਪ੍ਰਸ਼ੰਸਕ ਮੋਹਿਤ
ਚੰਡੀਗੜ੍ਹ/ਦਿੱਲੀ 16 ਫਰਵਰੀ ( ਰਣਜੀਤ ਧਾਲੀਵਾਲ ) : ਜਵਾਹਰਲਾਲ ਨੇਹਰੂ ਸਟੇਡੀਅਮ ਵਿੱਚ ਹੋਈ ਸ਼ਾਨਦਾਰ ਸੰਗੀਤਮਈ ਸ਼ਾਮ ਉਸ ਵੇਲੇ ਯਾਦਗਾਰ ਬਣ ਗਈ ਜਦੋਂ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ 2 ਲੱਖ ਤੋਂ ਵੱਧ ਦਰਸ਼ਕਾਂ ਨੂੰ ਆਪਣੀ ਆਵਾਜ਼ ਦੇ ਜਾਦੂ ਨਾਲ ਮੋਹ ਲਿਆ। ਜਿਵੇਂ ਹੀ ਸਰਤਾਜ ਮੰਚ ‘ਤੇ ਪਹੁੰਚੇ, ਸਟੇਡੀਅਮ ਵਿੱਚ ਜੋਸ਼ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ।
ਆਪਣੇ ਸ਼ਬਦਾਂ ਅਤੇ ਧੁਨਾਂ ਦੇ ਜਾਦੂ ਨਾਲ ਸਰਤਾਜ ਨੇ ਹਰ ਇਕ ਸਰੋਤੇ ਨੂੰ ਮਗਨ ਕਰ ਦਿੱਤਾ। ਉਨ੍ਹਾਂ ਦੀ ਰੂਹਾਨੀ ਆਵਾਜ਼ ਨੇ ਸਿੱਧਾ ਦਰਸ਼ਕਾਂ ਦੇ ਦਿਲਾਂ ‘ਤੇ ਅਸਰ ਕੀਤਾ। ਹਰ ਗੀਤ ਨਾਲ ਉਨ੍ਹਾਂ ਨੇ ਐਸਾ ਮਾਹੌਲ ਬਣਾਇਆ ਕਿ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਨਾਲ ਇਕਸੁਰ ਹੋ ਕੇ ਗਾਉਣ ਲੱਗ ਪਏ।ਸਰਤਾਜ ਦੀ ਖਾਸੀਅਤ ਇਹ ਹੈ ਕਿ ਉਹ ਵੱਡੀ ਤੋਂ ਵੱਡੀ ਭੀੜ ਨਾਲ ਵੀ ਭਾਵਨਾਤਮਕ ਜੋੜ ਬਣਾਉਂਦੇ ਹਨ। ਦਰਸ਼ਕ ਸਿਰਫ ਇਕੱਠ ਨਹੀਂ ਰਹੇ, ਸਗੋਂ ਇਹ ਸ਼ਾਮ ਭਾਵਨਾਵਾਂ, ਅਹਿਸਾਸਾਂ ਅਤੇ ਸੰਗੀਤਕ ਰਚਨਾ ਦਾ ਸਾਂਝਾ ਤਜਰਬਾ ਬਣ ਗਈ।
ਸਟੇਡੀਅਮ ਵਿੱਚ ਮੌਜੂਦ ਦਰਸ਼ਕ ਕੀਮਤੀ ਮੋਤੀਆਂ ਵਾਂਗ ਲੱਗ ਰਹੇ ਸਨ, ਜਿਨ੍ਹਾਂ ਨੂੰ ਸਰਤਾਜ ਦੀ ਮਿੱਠੀ ਆਵਾਜ਼ ਨੇ ਇੱਕ ਧਾਗੇ ਵਿੱਚ ਪਰੋ ਕੇ ਯਾਦਾਂ ਦਾ ਬੇਮਿਸਾਲ ਹਾਰ ਬਣਾ ਦਿੱਤਾ। ਇਹ ਸੰਗੀਤਮਈ ਰਾਤ ਦਿੱਲੀ ਦੇ ਨਿਵਾਸੀਆਂ ਦੇ ਦਿਲਾਂ ਵਿੱਚ ਲੰਮੇ ਸਮੇਂ ਤੱਕ ਵਸਦੀ ਰਹੇਗੀ।

Comments
Post a Comment