Skip to main content

Stability in India Amidst a Surge in Global Oil Prices — A Result of Prime Minister Modi's Visionary Policies : Hardev Singh Ubha

Stability in India Amidst a Surge in Global Oil Prices — A Result of Prime Minister Modi's Visionary Policies : Hardev Singh Ubha Chandigarh 20 March ( Ranjeet Singh Dhaliwal ) : Bharatiya Janata Party Punjab State Press Secretary Hardev Singh Ubbha said that while the entire world is grappling with rising oil prices due to war-like conditions, Meanwhile, the stability of petrol and diesel prices in India stands as clear proof of Prime Minister Shri Narendra Modi's visionary thinking and strong leadership. He stated that, despite the massive surge in global crude oil prices, the prudent decisions taken periodically by the Government of India—such as balanced adjustments in taxation and comprehensive planning of energy sources—have successfully shielded the country from economic shocks. Hardev Singh Ubha stated that the Central Government has always formulated policies by prioritizing the national interest above all else, as a result of which the common people are receiving reli...

ਪੰਜਾਬ ਵਿਰਾਸਤੀ ਮੇਲੇ ਵਿੱਚ ਪੰਜਾਬੀ ਦੀ ਅਣਦੇਖੀ ਖ਼ਿਲਾਫ਼ ਮਿਸਲ ਸਤਲੁਜ ਦਾ ਵਿਰੋਧ

ਪੰਜਾਬ ਵਿਰਾਸਤੀ ਮੇਲੇ ਵਿੱਚ ਪੰਜਾਬੀ ਦੀ ਅਣਦੇਖੀ ਖ਼ਿਲਾਫ਼ ਮਿਸਲ ਸਤਲੁਜ ਦਾ ਵਿਰੋਧ

ਪੰਜਾਬੀ ਨੂੰ ਬਣੇ ਪ੍ਰਾਥਮਿਕਤਾ: ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਵਿਰਾਸਤੀ ਮੇਲੇ ‘ਚ ਅੰਗਰੇਜ਼ੀ ਹਾਵੀ, ਪੰਜਾਬੀ ਪਿੱਛੇ : ਜਥੇਬੰਦੀ ਮਿਸਲ ਸਤਲੁਜ ਦਾ ਇਤਰਾਜ਼

ਪੰਜਾਬੀ ਭਾਸ਼ਾ ਦੇ ਸਨਮਾਨ ਲਈ ਮਿਸਲ ਸਤਲੁਜ ਦੀ ਆਵਾਜ਼ ਬੁਲੰਦ

ਸਰਕਾਰੀ ਸਮਾਗਮਾਂ ਵਿੱਚ ਪੰਜਾਬੀ ਲਾਜ਼ਮੀ ਬਣੇ : ਮਿਸਲ ਸਤਲੁਜ

“ਪੰਜਾਬ ਵਿਰਾਸਤੀ ਮੇਲੇ” ਵਿੱਚ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਮਿਸਲ ਸਤਲੁਜ ਵੱਲੋਂ ਇਤਰਾਜ਼

ਪਟਿਆਲਾ 16 ਫ਼ਰਵਰੀ ( ਪੀ ਡੀ ਐਲ ) : ਮਿਸਲ ਸਤਲੁਜ ਜਥੇਬੰਦੀ ਵੱਲੋਂ ਅੱਜ “ਪੰਜਾਬ ਵਿਰਾਸਤੀ ਮੇਲੇ” ਦੌਰਾਨ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਲਗਾਏ ਗਏ ਬੋਰਡਾਂ ਅਤੇ ਦਿਸ਼ਾ-ਨਿਰਦੇਸ਼ਕ ਫਲੈਕਸਾਂ ਖ਼ਿਲਾਫ਼ ਤਿੱਖਾ ਇਤਰਾਜ਼ ਦਰਜ ਕਰਵਾਇਆ ਗਿਆ। ਜਥੇਬੰਦੀ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਯਾਦੂ ਅਲਾਲ ਨੇ ਕਿਹਾ ਕਿ ਪੰਜਾਬ ਦੀ ਰਾਜ ਅਤੇ ਮੁੱਢਲੀ ਭਾਸ਼ਾ ਪੰਜਾਬੀ ਹੈ ਅਤੇ ਪੰਜਾਬ ਰਾਜ ਅਧਿਕਾਰਿਕ ਭਾਸ਼ਾ ਐਕਟ, 1967 ਅਨੁਸਾਰ ਪੰਜਾਬ ਸਰਕਾਰ ਅਤੇ ਇਸ ਦੇ ਅਧੀਨ ਆਉਂਦੇ ਸਾਰੇ ਦਫ਼ਤਰਾਂ ਵਿੱਚ ਸਰਕਾਰੀ ਕੰਮਕਾਜ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਲਾਜ਼ਮੀ ਹੈ। ਇਸ ਦੇ ਬਾਵਜੂਦ ਮੇਲੇ ਵਿੱਚ ਸਿਰਫ਼ ਅੰਗਰੇਜ਼ੀ ਵਿੱਚ ਬੋਰਡ ਲਗਾਉਣਾ ਪੰਜਾਬੀ ਭਾਸ਼ਾ ਦੀ ਅਣਦੇਖੀ ਹੈ। ਪੰਜਾਬ ਵਿਰਾਸਤੀ ਮੇਲੇ ਦੇ ਬੋਰਡਾਂ ‘ਚ ਪੰਜਾਬੀ ਦੇ ਨਾਂ ‘ਤੇ ਅੰਗਰੇਜ਼ੀ ਦਾ ਲਿਪੀ ਅੰਤਰਨ ਕੀਤਾ ਗਿਆ ਹੈ ਜੋ ਪੰਜਾਬੀ ਭਾਸ਼ਾ ਨਾਲ ਖਿਲਵਾੜ ਹੈ ।

ਇਹ ਗੱਲ ਬਹੁਤ ਹੀ ਦੁੱਖਦਾਇਕ ਅਤੇ ਹੈਰਾਨੀਜਨਕ ਹੈ ਕਿ “ਪੰਜਾਬ ਵਿਰਾਸਤੀ ਮੇਲਾ” ਸੂਬੇ ਦੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨੂੰ ਉਜਾਗਰ ਕਰਨ ਲਈ ਕਰਵਾਇਆ ਜਾ ਰਿਹਾ ਹੈ, ਅਜਿਹੇ ਵਿਰਾਸਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਹੈ। ਸਿਰਫ਼ ਅੰਗਰੇਜ਼ੀ ਵਿੱਚ ਬੋਰਡ ਲਗਾਉਣਾ ਨਾ ਕੇਵਲ ਪੰਜਾਬੀ ਭਾਸ਼ਾ ਦੀ ਅਣਦੇਖੀ ਹੈ, ਸਗੋਂ ਇਹ ਸੂਬੇ ਦੀ ਸੱਭਿਆਚਾਰਕ ਪਛਾਣ ਨਾਲ ਵੀ ਅਨੁਕੂਲ ਨਹੀਂ ਹੈ।

ਮਿਸਲ ਸਤਲੁਜ ਦੇ ਯੂਥ ਆਗੂ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ-ਬੋਲੀ ਅਤੇ ਪਛਾਣ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਮੇਲੇ ਵਿੱਚ ਲੱਗੇ ਸਾਰੇ ਬੋਰਡ ਪੰਜਾਬੀ ਵਿੱਚ ਜਾਂ ਘੱਟੋ-ਘੱਟ ਦੋ-ਭਾਸ਼ੀ ਰੂਪ ਵਿੱਚ ਪੰਜਾਬੀ ਨੂੰ ਪਹਿਲ ਦੇ ਕੇ ਲਗਾਏ ਜਾਣ। ਡਾ ਐਤਪਾਲ ਸਿੰਘ ਬਰਾੜ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਮੀਦ ਜਤਾਈ ਕਿ ਇਸ ਗੰਭੀਰ ਮਸਲੇ ‘ਤੇ ਜਲਦ ਸੰਵੇਦਨਸ਼ੀਲਤਾ ਨਾਲ ਕਾਰਵਾਈ ਕਰਕੇ ਪੰਜਾਬੀ ਭਾਸ਼ਾ ਦਾ ਮਾਣ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਜਸਕਰਨ ਸਿੰਘ,ਸੁਖਮਨ ਸਿੰਘ,ਅਨਮੋਲ ਸਿੰਘ, ਮਨਵੀਰ ਸਿੰਘ, ਹਰਕੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

Chandigarh Students excelled at India Skills Competition held at Agra