ਐਸ ਕੇ ਐਮ ਵੱਲੋਂ ਸਾੜਿਆ ਗਿਆ ਮੋਦੀ ਅਤੇ ਟਰੰਪ ਦਾ ਪੁਤਲਾ
ਚੰਡੀਗੜ੍ਹ/ਡੇਰਾਬੱਸੀ 11 ਫਰਵਰੀ ( ਰਣਜੀਤ ਧਾਲੀਵਾਲ ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਜਮਹੂਰੀ ਕਿਸਾਨ ਸਭਾ ਬਲਾਕ ਡੇਰਾਬੱਸੀ ਵੱਲੋਂ ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਟੋਲ ਪਲਾਜਾ ਦੱਪਰ ਵਿਖੇ ਸਾੜਿਆ ਗਿਆ। ਪੁਤਲਾ ਸਾੜਨ ਦੇ ਸਮੇਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾ ਬਸੀ ਦੇ ਬਲਾਕ ਪ੍ਰਧਾਨ ਸ੍ਰੀ ਰਣਜੀਤ ਸਿੰਘ ਰਾਣਾ ਅਤੇ ਜਮਹੂਰੀ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਗੁਰਬਿੰਦਰ ਸਿੰਘ ਚੌਂਦਹੇੜੀ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ ਇਸ ਸਮੇਂ ਰਣਜੀਤ ਸਿੰਘ ਰਾਣਾ ਅਤੇ ਗੁਰਬਿੰਦਰ ਸਿੰਘ ਚੌਂਦਹੇੜੀ ਨੇ ਸਾਂਝੇ ਤੌਰ ਤੇ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਦੇ ਨਾਲ ਟੈਕਸ ਮੁਕਤ ਵਪਾਰ ਸਮਝੌਤਾ ਕਰਨ, ਬਿਜਲੀ ਬਿਲ 2025, ਬੀਜ ਬਿਲ ਅਤੇ ਚਾਰ ਲੇਬਰ ਕੋਡ ਕਾਨੂੰਨ ਵਾਪਸ ਲੈਣ ਅਤੇ ਮਨਰੇਗਾ ਦੇ ਨਾਲ ਛੇੜਛਾੜ ਕਰਕੇ ਇਸ ਦਾ ਨਾਂ ਜੀ ਰਾਮ ਜੀ ਰੱਖਣ ਦੇ ਸਬੰਧ ਵਿੱਚ ਇਹ ਪੁਤਲੇ ਪੂਰੇ ਭਾਰਤ ਭਰ ਵਿੱਚ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।ਉਨਾਂ ਨੇ ਕਿਹਾ ਕਿ 12 ਫਰਵਰੀ ਨੂੰ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾਣ ਵਾਲੀ ਹੜਤਾਲ ਦੇ ਉਲੀਕੇ ਗਏ ਪ੍ਰੋਗਰਾਮ ਦਾ ਵੀ ਕਿਸਾਨ ਯੂਨੀਅਨਾਂ ਪੂਰਾ ਸਮਰਥਨ ਕਰਨਗੀਆਂ ਉਨਾਂ ਨੇ ਅੱਗੇ ਕਿਹਾ ਕਿ 22 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਐਮ ਐਲ ਏਜ ਦੇ ਘਰਾਂ ਅਤੇ ਦਫਤਰਾਂ ਅੱਗੇ ਧਰਨੇ ਦੇ ਪ੍ਰੋਗਰਾਮ ਦੀ ਵੀ ਕਿਸਾਨ ਯੂਨੀਅਨਾਂ ਇਨ ਬਿੰਨ ਪਾਲਣਾ ਕਰਨਗੀਆਂ।
ਇਸ ਮੌਕੇ ਰਣਜੀਤ ਸਿੰਘ ਰਾਣਾ ਬਲਾਕ ਪ੍ਰਧਾਨ ਬੀਕੇਯੂ ਲੱਖੋਵਾਲ ਡੇਰਾਬਸੀ ਗੁਰਬਿੰਦਰ ਸਿੰਘ ਚੌਂਦਹੇੜੀ ਬਲਾਕ ਪ੍ਰਧਾਨ ਜਮਹੂਰੀ ਕਿਸਾਨ ਸਭਾ ਡੇਰਾਬਸੀ ਤੋਂ ਇਲਾਵਾ ਜਗਤਾਰ ਸਿੰਘ ਝਰਮੜੀ ਹਰੀ ਸਿੰਘ ਚੰਡਿਆਲਾ ਨਾਨੂ ਸਿੰਘ ਜਨੇਤਪੁਰ ਨਿਰਮਲ ਸਿੰਘ ਨਾਭਾ ਗੁਰਪਾਲ ਸਿੰਘ ਦੱਪਰ ਗੁਰਪ੍ਰੀਤ ਸਿੰਘ ਜਾਸਤਨਾਂ ਮੋਹਨ ਸਿੰਘ ਕਸੌਲੀ ਅਵਤਾਰ ਸਿੰਘ ਸਰਸੀਣੀ ਬੇਅੰਤ ਸਿੰਘ ਬਸੌਲੀ ਹਰੀ ਸਿੰਘ ਬਸੌਲੀ ਅਵਤਾਰ ਸਿੰਘ ਚਰਨਜੀਤ ਸਿੰਘ ਤਸੀਬਲੀ ਦਰਸ਼ਨ ਸਿੰਘ ਫਤਿਹਪੁਰ ਜੱਟਾ ਜਗਪਾਲ ਸਿੰਘ ਤਸਿੰਬਲੀ ਜਗਜੀਤ ਸਿੰਘ ਤਸਿੰਬਲੀ ਦੇਵ ਸਿੰਘ ਤਸਿੰਬਲੀ ਦਰਬਾਰਾ ਸਿੰਘ ਹਾਕਮ ਸਿੰਘ ਹੰਸਾਲਾ ਧਰਮ ਸਿੰਘ ਦੱਪਰ ਕੇਹਰ ਸਿੰਘ ਜਡਿਆਲਾ ਹਰੀ ਸਿੰਘ ਚਡਿਆਲਾ ਹਰਬੰਸ ਸਿੰਘ ਧਨੋਨੀ ਰਘਵੀਰ ਸਿੰਘ ਦੱਪਰ ਹਰਪਾਲ ਸਿੰਘ ਚੌਂਦਹੇੜੀ ਛੱਜਾ ਸਿੰਘ ਦੱਪਰ ਕੁਲਵੰਤ ਸਿੰਘ ਤੋਗਾਂਪੁਰ ਸੇਰ ਸਿੰਘ ਸੈਕਟਰੀ ਦੱਪਰ ਆਦਿ ਕਿਸਾਨ ਵੀਰ ਹਾਜ਼ਰ ਸਨ।

Comments
Post a Comment