Warring seeks MSP guarantee as promised to farmers Demands Rs 50-70 cr annual research grant for PAU Seeks debt relief for farmers on pattern of industry loan waiver Reveals, Punjab didn’t get a penny of Rs 1600 cr flood relief Demands withdrawal of the law on stubble burning Chandigarh/New Delhi 18 March ( Ranjeet Singh Dhaliwal ) : Punjab Congress president and Ludhiana MP Amarinder Singh Raja Warring today demanded that the government of India should bring the law to provide MSP guarantee to the farmers as had been promised to them when they withdrew their 15 month long strike against three farm laws. He also demanded Rs 50 crore to Rs 70 crores annual research grant for the Punjab Agricultural University, Ludhiana to improve the research facilities for better agriculture. The Ludhiana MP made a strong case for providing debt relief to the small and marginal farmers through one time settlement by waiving off their interests. He asked, if the government can waive off loans worth Rs 1...
ਨਾਇਲਿਟ ਰੋਪੜ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ "ਨੌਕਰੀ ਮੇਲਾ 2026" ਦਾ ਆਯੋਜਨ ਕੀਤਾ
ਰੋਪੜ 13 ਮਾਰਚ ( ਰਣਜੀਤ ਧਾਲੀਵਾਲ ) : ਰਾਸ਼ਟਰੀ ਇਲੈਕਟ੍ਰੋਨਿਕੀ ਅਤੇ ਸੂਚਨਾ ਤਕਨਾਲੋਜੀ ਸੰਸਥਾ ਜੋ ਕਿ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰਾਲੇ ਦੇ ਅਧੀਨ ਇੱਕ ਡੀਮਡ ਟੂ ਬੀ ਯੂਨੀਵਰਸਿਟੀ ਹੈ ਦੁਆਰਾ 13 ਮਾਰਚ 2026 ਨੂੰ ਰੋਪੜ ਵਿਖੇ ਆਪਣੇ ਕੈਂਪਸ ਵਿੱਚ "ਨੌਕਰੀ ਮੇਲਾ 2026" ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸੀ, ਜਿਸ ਰਾਹੀਂ ਨਾਮਵਰ ਕੰਪਨੀਆਂ ਅਤੇ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਨੂੰ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕੀਤਾ ਗਿਆ।
ਨਾਇਲਿਟ ਰੋਪੜ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਦੀਪਕ ਵਾਸਨ ਦੁਆਰਾ ਨੌਕਰੀ ਮੇਲੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਪ੍ਰਭਜੋਤ ਸਿੰਘ, ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਧਿਕਾਰੀ (ਡੀ.ਈ.ਜੀ.ਟੀ.ਓ.), ਮੀਨਾਕਸ਼ੀ ਬੇਦੀ, ਪਲੇਸਮੈਂਟ ਅਧਿਕਾਰੀ, ਰੋਪੜ ਅਤੇ ਸੰਦੀਪ ਕੁਮਾਰ, ਉਪ-ਖੇਤਰੀ ਰੁਜ਼ਗਾਰ ਅਧਿਕਾਰੀ, ਡੀ.ਜੀ.ਈ., ਜਲੰਧਰ ਨੇ ਵੀ ਸ਼ਿਰਕਤ ਕੀਤੀ। ਵਾਸਨ ਨੇ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਮੇਗਾ ਨੌਕਰੀ ਮੇਲੇ ਦੇ ਆਯੋਜਨ ਦੇ ਉਦੇਸ਼ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਅਜਿਹੀ ਪਹਿਲਕਦਮੀਆਂ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਜਗਤ ਨਾਲ ਜੁੜਨ ਅਤੇ ਉਚਿਤ ਰੋਜ਼ਗਾਰ ਪ੍ਰਾਪਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦੇ ਹਨ। ਵੱਖ-ਵੱਖ ਖੇਤਰਾਂ ਦੀਆਂ ਕਈ ਕੰਪਨੀਆਂ ਨੇ ਨੌਕਰੀ ਮੇਲੇ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਉਪਲਬਧ ਅਸਾਮੀਆਂ ਲਈ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਨਾਲ ਸੰਪਰਕ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਨਵੇਂ ਗ੍ਰੈਜੂਏਟਸ ਅਤੇ ਨੌਕਰੀ ਭਾਲ ਕਰ ਰਹੇ ਉਮੀਦਵਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਰੇਜ਼ਿਊਮੇ ਜਮ੍ਹਾਂ ਕਰਵਾਏ ਅਤੇ ਕੰਪਨੀ ਦੇ ਪ੍ਰਤੀਨਿਧੀਆਂ ਨਾਲ ਸਿੱਧੀ ਗੱਲਬਾਤ ਕੀਤੀ।
ਇਸ ਸਮਾਗਮ ਵਿੱਚ 23 ਤੋਂ ਵੱਧ ਕੰਪਨੀਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਤਕਨੀਕੀ ਅਤੇ ਪੇਸ਼ਾਵਰ ਪਿਛੋਕੜ ਵਾਲੇ ਲਗਭਗ 500 ਉਮੀਦਵਾਰਾਂ ਦੇ ਇੰਟਰਵਿਊ ਕੀਤੇ ਗਏ। ਮੇਲੇ ਦੌਰਾਨ, ਕਈ ਉਮੀਦਵਾਰਾਂ ਨੂੰ ਕੀਮਤੀ ਕਰੀਅਰ ਮਾਰਗਦਰਸ਼ਨ ਅਤੇ ਰੁਜ਼ਗਾਰ ਦੇ ਮੌਕੇ ਮਿਲੇ। ਖਾਸ ਤੌਰ ਤੇ, 300 ਤੋਂ ਵੱਧ ਉਮੀਦਵਾਰਾਂ ਨੂੰ ਮੌਕੇ ਤੇ ਹੀ ਸ਼ੋਰਟਲਿਸਟ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਜਿਸ ਨਾਲ ਇਹ ਸਮਾਗਮ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਬਹੁਤ ਸਫਲ ਸਾਬਿਤ ਹੋਇਆ। ਇਹ ਪਹਿਲ ਕੋਸ਼ਲ ਵਿਕਾਸ, ਰੋਜ਼ਗਾਰ ਯੋਗਤਾ ਵਧਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਪ੍ਰਤੀ ਨਾਇਲਿਟ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਨੌਕਰੀ ਮੇਲਾ ਕੁਸ਼ਲ ਉਮੀਦਵਾਰਾਂ ਅਤੇ ਉਦਯੋਗ ਜਗਤ ਦੀ ਲੋੜਾਂ ਵਿਚਕਾਰ ਸੰਬੰਧ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।

Comments
Post a Comment