8 ਮਾਰਚ ਦੇ ਵਿਧਾਨ ਸਭਾ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ,
ਮਿੱਡ ਡੇ ਮੀਲ ਭੈਣਾਂ ਵਲੋਂ ਮੀਟਿੰਗ ਦੌਰਾਨ ਫੈਸਲਾ।
ਕੁਰਾਲੀ 2 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਬਜ਼ਟ ਸੈਸ਼ਨ ਦੌਰਾਨ 8 ਮਾਰਚ ਵਾਲੇ ਦਿਨ ਮੁਹਾਲੀ ਵਿੱਚ ਇੱਕਤਰ ਹੋ ਕੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਹੈ।ਇਸ ਮੌਕੇ ਮਿੱਡ ਡੇ ਮੀਲ ਵਰਕਰਜ ਯੂਨੀਅਨ (ਸਬੰਧਤ 1406/22-ਬੀ, ਚੰਡੀਗੜ੍ਹ) ਵਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ ਇਸ ਗੱਲ ਦਾ ਪ੍ਰਗਟਾਵਾ ਮਿੱਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ਦੀ ਆਗੂ ਕੁਲਵਿੰਦਰ ਕੌਰ ਅੰਧਹੇੜੀ ਨੇ ਜਥੇਬੰਦੀ ਦੀ ਮੀਟਿੰਗ ਕਰਨ ਉਪਰੰਤ ਦਿੱਤਾ। ਉਨਾਂ ਅੱਗੇ ਕਿਹਾ ਕਿ ਜਥੇਬੰਦੀਆਂ ਵੱਲੋਂ ਅਜਿਹਾ ਕਦਮ ਪੰਜਾਬ ਸਰਕਾਰ ਵੱਲੋਂ ਸਮੁੱਚੇ ਮੁਲਾਜ਼ਮ ਵਰਗ ਦੀਆਂ ਮੰਗਾਂ ਪ੍ਰਤੀ ਪਿਛਲੇ ਚਾਰ ਸਾਲ ਤੋਂ ਧਾਰੀ ਚੁੱਪ ਕਾਰਨ ਕੀਤਾ ਗਿਆ ਹੈ।
ਚੋਣਾਂ ਤੋਂ ਪਹਿਲਾਂ ਇਸ ਸਰਕਾਰ ਦੇ ਆਗੂਆਂ ਵੱਲੋਂ ਮਿੱਡ ਡੇ ਮੀਲ ਕੁੱਕ ਬੀਬੀਆਂ ਨੂੰ ਹਰਿਆਣਾ ਦੇ ਬਰਾਬਰ ਮਾਣ ਭੱਤਾ ਦੇਣ ਦਾ ਐਲਾਨ ਕੀਤਾ ਸੀ। ਪ੍ਰੰਤੂ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਇਸ ਸਰਕਾਰ ਨੇ ਮਾਣਭੱਤਾ ਵਰਕਰਾਂ ਦੀ ਕੋਈ ਸਾਰ ਨਹੀਂ ਲਈ। ਜੇਕਰ ਧਰਨਾ ਰੈਲੀਆਂ ਦੇ ਦਬਾਅ ਹੇਠ ਮੀਟਿੰਗਾਂ ਦਿੱਤੀਆਂ ਜਾਂਦੀਆਂ ਤਾਂ ਨੇੜੇ ਜਾ ਕੇ ਮੀਟਿੰਗ ਦੀ ਤਰੀਕ ਬਦਲ ਦਿੱਤੀ ਜਾਂਦੀ।ਇਸ ਕਾਰਨ ਸਰਕਾਰ ਪ੍ਰਤੀ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ ਇਸ ਲਈ ਵਿਧਾਨ ਸਭਾ ਮਾਰਚ ਦੌਰਾਨ ਪੰਜਾਬ ਭਰ ਤੋਂ ਕੁੱਕ ਬੀਬੀਆਂ ਵੱਡੀ ਗਿਣਤੀ ਵਿੱਚ ਮਾਰਚ ਵਿੱਚ ਹਿੱਸਾ ਲੈਣਗੀਆਂ। ਮੀਟਿੰਗ ਵਿੱਚ ਮਨਜੀਤ ਕੌਰ ਝੰਡੇ ਮਾਜਰਾ, ਨਰਿੰਦਰ ਕੌਰ ਪੀਰਸੁਹਾਣਾ, ਸਰਬਜੀਤ ਕੌਰ ਰੋੜਾ, ਰੁਬੀਨਾ ਖਿਜਰਾਬਾਦ, ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ, ਅਜਮੇਰ ਸਿੰਘ ਲੌਂਗੀਆ, ਹਰਨੇਕ ਸਿੰਘ ਮਾਵੀ, ਹਰਜੀਤ ਸਿੰਘ ਚਿੜੀਆਂ ਘਰ ਅਤੇ ਹੋਰ ਆਗੂ ਹਾਜ਼ਰ ਸਨ।

Comments
Post a Comment