Skip to main content

Next SAD govt will create a Rs 50,000 crore tourism hub at the Thein dam : Sukhbir S Badal

Next SAD govt will create a Rs 50,000 crore tourism hub at the Thein dam : Sukhbir S Badal (Says SAD committed to allocating a special package to industry in the border areas besides creating an IT hub at Amritsar) (Punjab Bachao rally at Dera Baba Nanak receives tremendous response) Dera Baba Nanak 21 March ( Ranjeet Singh Dhaliwal ) : Shiromani Akali Dal (SAD) president Sukhbir Singh Badal today said once the SAD formed the government in 2027 it would create a Rs 50,000 crore tourism hub at the Thein dam. Addressing a mammoth gathering here as part of the party’s Punjab Bachao campaign along with senior leader Sucha Singh Langah, the SAD president said the tourism hub would provide much needed employment to the youth of the region besides giving a boost to the area’s economy. He also announced that the SAD was committed to giving a special package to encourage establishment of industry in the border belt of the State. “These incentives will include cheaper power and tax concessions b...

ਸਿੱਖਿਆ ਵਿਭਾਗ ਵੱਲੋਂ ਹਜ਼ਾਰਾਂ ਲੈਕਚਰਾਰਾਂ ਨੂੰ ਰਿਵਰਟ ਕਰਨ ਦੀ ਤਿਆਰੀ

ਸਿੱਖਿਆ ਵਿਭਾਗ ਵੱਲੋਂ ਹਜ਼ਾਰਾਂ ਲੈਕਚਰਾਰਾਂ ਨੂੰ ਰਿਵਰਟ ਕਰਨ ਦੀ ਤਿਆਰੀ

2008, 12, 16, 21 ਵਿੱਚ ਪ੍ਰਮੋਟ ਹੋਏ ਲੈਕਚਰਾਰਾਂ ਨੂੰ 2024 ਦੀ ਸੂਚੀ ਵਿੱਚ ਕੀਤਾ ਫਿੱਟ; 16 ਇਨਕਰੀਮੈਂਟਾਂ ਦੇ ਨੁਕਸਾਨ ਦਾ ਖ਼ਦਸ਼ਾ

ਐਸ.ਏ.ਐਸ.ਨਗਰ 21 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 25-8-2025 ਨੂੰ ਲੈਕਚਰਾਰ ਕਾਡਰ ਦੀ ਪ੍ਰੋਵੀਜਨਲ ਸੀਨੀਅਰਤਾ ਸੂਚੀ ਜਾਰੀ ਕਰਕੇ ਇਤਰਾਜ਼ ਮੰਗੇ ਗਏ ਸਨ, ਜਿਸ ਨੂੰ ਇਤਰਾਜ਼ ਪ੍ਰਾਪਤ ਕਰਨ ਤੋਂ 13/11/2025 ਨੂੰ ਫਾਈਨਲ ਰੂਪ ਵਿੱਚ ਜਾਰੀ ਕੀਤਾ ਗਿਆ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਫਾਈਨਲ ਸੂਚੀ ਜਾਰੀ ਹੋਣ ਤੋਂ ਹੁਣ ਤੱਕ ਲਗਾਤਾਰ ਇਸ ਸੂਚੀ ਦੇ ਦੋਸ਼ਪੂਰਨ ਅਤੇ ਪੱਖਪਾਤੀ ਹੋਣ ਕਾਰਨ, ਇਸ ਦਾ ਵਿਰੋਧ ਕਰਦੀ ਆ ਰਹੀ ਹੈ। ਇਸ ਸੂਚੀ ਨੂੰ ਬਣਾਉਂਦੇ ਸਮੇਂ ਵਿਭਾਗ ਵੱਲੋਂ ਵਿਭਾਗੀ ਨਿਯਮਾਂ, ਅਦਾਲਤੀ ਫੈਸਲਿਆਂ ਦੀ ਅਣਦੇਖੀ ਕਰਨ ਦੇ ਨਾਲ -ਨਾਲ ਸਮੇਂ-ਸਮੇਂ ਡੀ ਬਾਰ ਕਰਮਚਾਰੀਆਂ ਦਾ ਧਿਆਨ ਨਾ ਰੱਖਣਾ, ਮਾਸਟਰ ਡਿਗਰੀ ਕਰਨ ਦੀ ਮਿਤੀਆਂ ਨੂੰ ਨਜ਼ਰ-ਅੰਦਾਜ਼ ਕਰਨਾ, ਇੱਕ ਹੀ ਸੂਚੀ ਵਿੱਚ ਸੀਨੀਅਰਤਾ ਨਿਰਧਾਰਿਤ ਕਰਨ ਲਈ ਵੱਖ ਵੱਖ ਫਾਰਮੂਲੇ ਅਪਣਾਉਣਾ ਅਤੇ ਨਿਯੁਕਤੀ ਦੀਆਂ ਮਿਤੀਆਂ ਨੂੰ ਅੱਖੋਂ ਪਰੋਖੇ ਕਰਨਾ ਸ਼ਾਮਿਲ ਹੈ। 

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਹੁਣ ਇਸ ਗ਼ੈਰਵਾਜਿਬ ਸੂਚੀ ਦੇ ਪ੍ਰਮਾਣ ਆਉਣੇ ਸ਼ੁਰੂ ਹੋ ਗਏ ਹਨ। ਮਿਤੀ 03/03/2026 ਨੂੰ ਵਿਭਾਗ ਵੱਲੋਂ 245 ਲੈਕਚਰਾਰਾਂ ਦੀ ਰੀਵਰਸ਼ਨ ਦੀ ਸੂਚੀ ਜਾਰੀ ਕੀਤੀ ਗਈ ਹੈ। ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ 16 ਵਿਸ਼ਿਆਂ ਦੇ ਹਜਾਰਾਂ ਲੈਕਚਰਾਰਾਂ ਨੂੰ ਇਸ ਸੀਨੀਅਰਤਾ ਸੂਚੀ ਦੇ ਪ੍ਰਭਾਵ ਅਧੀਨ ਰਿਵਰਟ ਕੀਤੇ ਜਾਣ ਦੀ ਕਨਸੋਅ ਹੈ। ਜਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਤੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਸਾਲ 2008 ਵਿੱਚ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਨਵੀਂ ਸੂਚੀ ਵਿੱਚ ਸਾਲ 2024 ਵਿੱਚ ਫਿੱਟ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2008, 2012, 2016, 2021 ਵਿੱਚ ਹੋਈਆਂ ਪ੍ਰਮੋਸ਼ਨਾਂ ਨੂੰ 2024 ਵਿੱਚ ਰੀਵਿਊ ਕਰਦੇ ਸਮੇਂ ਪਹਿਲਾਂ ਤੋਂ ਕੰਮ ਕਰ ਰਹੇ ਲੈਕਚਰਾਰਾਂ ਦੀ ਸੀਨੀਅਰਤਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਰੀਵਿਊ ਦੌਰਾਨ ਉਨ੍ਹਾਂ ਮਾਸਟਰਾਂ ਨੂੰ ਵੀ ਪਹਿਲਾਂ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਦੇ ਬਰਾਬਰ ਲਾਭ ਦੇ ਦਿੱਤੇ ਗਏ ਹਨ, ਜਿਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਸਾਲ 2016 ਜਾਂ 2021 ਤੋਂ ਵੀ ਬਾਅਦ ਵਿੱਚ ਮੁਕੰਮਲ ਕੀਤੀ ਹੈ। ਨਿਯਮਾਂ ਮੁਤਾਬਕ ਜਿਹੜੇ ਲੈਕਚਰਾਰ ਪਿਛਲੇ 15-16 ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਨੂੰ ਪਿੱਛੇ ਧੱਕ ਕੇ ਨਵੇਂ ਡਿਗਰੀ ਧਾਰਕਾਂ ਦੇ ਬਰਾਬਰ ਖੜ੍ਹਾ ਕਰਨਾ ਪ੍ਰਸ਼ਾਸਨਿਕ ਢਾਂਚੇ ‘ਤੇ ਸਵਾਲ ਖੜ੍ਹੇ ਕਰਦਾ ਹੈ।

ਸੂਬਾ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਬੈੰਸ ਨੇ ਦੱਸਿਆ ਕਿ ਇਸ ਦੋਸ਼ਪੂਰਨ ਸੂਚੀ ਨਾਲ਼ ਸਿਰਫ਼ ਰਿਵਰਟ ਹੋਣ ਵਾਲ਼ੇ ਸੀਨੀਅਰਤਾ ਨਿਰਧਾਰਨ ਕਾਰਨ 2008, 2012, 2016 ਤੇ 2021 ਵਿੱਚ ਪ੍ਰਮੋਟ ਹੋਣ ਵਾਲੇ ਲੈਕਚਰਾਰਾਂ ਨੂੰ ਭਾਰੀ ਵਿੱਤੀ ਮਾਰ ਦਾ ਸਾਹਮਣਾ ਕਰਨਾ ਪਵੇਗਾ। ਮਸਲਨ 2008 ਵਿੱਚ ਪ੍ਰਮੋਟ ਲੈਕਚਰਾਰ ਜਿਸ ਨੂੰ 2024 ਵਿੱਚ ਫਿਕਸ ਕੀਤਾ ਗਿਆ ਹੈ, ਨੂੰ 16 ਇਨਕਰੀਮੈਂਟਾਂ ਦਾ ਨੁਕਸਾਨ ਹੋਵੇਗਾ ਜਿਸ ਨਾਲ਼ ਉਸਦੀ ਮੌਜੂਦਾ ਤਨਖਾਹ ਅਤੇ ਪੈਨਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਸ. ਅਵਤਾਰ ਸਿੰਘ, ਜਸਪਾਲ ਸਿੰਘ ਤੇ ਅਮਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤ ਵਿੱਚ ਅਧਿਆਪਕਾਂ ਦਾ ਸਹਿਜ ਤੇ ਚਿੰਤਾ ਮੁਕਤ ਹੋਣਾ ਬਹੁਤ ਜ਼ਰੂਰੀ ਹੈ। ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਤੋਂ ਮੰਗ ਕੀਤੀ ਕਿ ਇਸ ਸੀਨੀਅਰਤਾ ਸੂਚੀ ਨੂੰ ਉੱਚ ਪੱਧਰੀ ਕਮੇਟੀ ਬਣਾ ਕੇ ਰੀਵਿਓ ਕੀਤਾ ਜਾਵੇ ਅਤੇ ਪ੍ਰਭਾਵਿਤ ਲੈਕਚਰਾਰਾਂ ਨਾਲ਼ ਇਨਸਾਫ਼ ਕੀਤਾ ਜਾਵੇ ਅਤੇ ਗ਼ਲਤ ਢੰਗ ਨਾਲ਼ ਸੀਨੀਅਰਤਾ ਸੂਚੀ ਤਿਆਰ ਕਰਨ ਵਾਲ਼ੇ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਵਾਪਰੇ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

Chandigarh Students excelled at India Skills Competition held at Agra