Skip to main content

CM’s demand for water royalty from Rajasthan is a kneejerk reaction to the SAD’s announcement ⁠: Sukhbir S Badal

CM’s demand for water royalty from Rajasthan is a kneejerk reaction to the SAD’s announcement ⁠: Sukhbir S Badal (Says CM should have followed up on similar resolution passed by Vidhan Sabha in 2016 seeking royalty from Raj, Haryana and Delhi) (Demands govt intervene & direct Markfed to purchase potatoes to help distressed farmers) (Addresses massive rally in Shahkot) Shahkot 20 March ( Ranjeet Singh Dhaliwal ) : Shiromani Akali Dal (SAD) president Sukhbir Singh Badal today said chief minister Bhagwant Mann had just woken up to the injustice rendered to Punjab by the flow of half of it’s River waters to Rajasthan instead of acting on the 2016 resolution passed by the Vidhan Sabha during the erstwhile SAD government demanding royalty for River waters supplied to not only Rajasthan but also Haryana and Delhi. Addressing a massive rally here as part of the party’s Punjab Bachao campaign along with halka incharge Bachittar Singh Kohar, the SAD president said “the chief minister’s state...

ਨਿਰੰਕਾਰੀ ਯੂਥ ਫੋਰਮ: ਆਧਿਆਤਮ, ਸੇਵਾ, ਖੇਡਾਂ ਅਤੇ ਸਭਿਆਚਾਰ ਰਾਹੀਂ ਯੁਵਾ ਸਸ਼ਕਤੀਕਰਨ

ਨਿਰੰਕਾਰੀ ਯੂਥ ਫੋਰਮ: ਆਧਿਆਤਮ, ਸੇਵਾ, ਖੇਡਾਂ ਅਤੇ ਸਭਿਆਚਾਰ ਰਾਹੀਂ ਯੁਵਾ ਸਸ਼ਕਤੀਕਰਨ

ਚੰਡੀਗੜ੍ਹ/ਪੰਚਕੂਲਾ/ਕਾਨਪੁਰ 20 ਮਾਰਚ ( ਰਣਜੀਤ ਧਾਲੀਵਾਲ ) : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਆਯੋਜਿਤ ਨਿਰੰਕਾਰੀ ਯੂਥ ਸਿੰਪੋਜ਼ਿਯਮ (NYF Games) ਨੌਜਵਾਨ ਵਰਗ ਨੂੰ ਆਧਿਆਤਮਿਕ ਜਾਗਰੂਕਤਾ, ਨਿਸ਼ਕਾਮ ਸੇਵਾ, ਸਰੀਰਕ ਤੰਦਰੁਸਤੀ ਅਤੇ ਸੱਭਿਆਚਾਰਕ ਸਮ੍ਰਿੱਧੀ ਦੇ ਸੰਤੁਲਿਤ ਰਾਹ ‘ਤੇ ਪ੍ਰੇਰਿਤ ਕਰ ਰਿਹਾ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਦਿਵਿਆ ਅਸ਼ੀਰਵਾਦ ਨਾਲ ਨਿਰੰਕਾਰੀ ਯੂਥ ਫੋਰਮ (NYF) ਨੌਜਵਾਨਾਂ ਨੂੰ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਦਾ ਹੈ, ਜਿੱਥੇ ਉਹ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਂਦੇ ਹੋਏ ਨਿਮਰਤਾ, ਅਨੁਸ਼ਾਸਨ, ਏਕਤਾ ਅਤੇ ਦਇਆ ਵਰਗੇ ਜੀਵਨ ਮੁੱਲਾਂ ਨੂੰ ਅਪਣਾਉਂਦੇ ਹਨ।

ਇਸ ਪ੍ਰੋਗਰਾਮ ਦਾ ਸ਼ੁਭਾਰੰਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੱਲੋਂ ਮਿਸ਼ਨ ਦਾ ਝੰਡਾ ਲਹਿਰਾ ਕੇ ਕਾਨਪੁਰ ਵਿੱਚ ਕੀਤਾ ਗਿਆ। ਇਸ ਮੌਕੇ ‘ਤੇ ਹਾਜ਼ਰ ਨੌਜਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ, “ਇਸ ਨਿਰੰਕਾਰ ਪ੍ਰਭੂ ਨੇ ਸਾਨੂੰ ਇਹ ਤਨ ਬਖ਼ਸ਼ਿਆ ਹੈ, ਇਸ ਲਈ ਸਾਡਾ ਸਰੀਰ ਤੰਦਰੁਸਤ ਰਹੇ, ਮਨ ਤੰਦਰੁਸਤ ਰਹੇ ਅਤੇ ਅਸੀਂ ਪ੍ਰਦੂਸ਼ਣ ਤੋਂ ਦੂਰ ਰਹੀਏ। ਖੇਡਾਂ ਰਾਹੀਂ ਟੀਮ ਸਪਿਰਿਟ ਦੇਖਣ ਨੂੰ ਮਿਲਦੀ ਹੈ—ਅਕੇਲਾ ਤਾਂ ਹਰ ਕੋਈ ਜੀ ਲੈਂਦਾ ਹੈ, ਪਰ ਸਭ ਨੂੰ ਨਾਲ ਲੈ ਕੇ ਜੀਣ ਨਾਲ ਹੀ ਸੰਸਾਰ ਸੁੰਦਰ ਬਣਦਾ ਹੈ। ਸਭ ਦਾ ਉਤਸ਼ਾਹ ਇਸੇ ਤਰ੍ਹਾਂ ਬਣਿਆ ਰਹੇ ਅਤੇ ਆਪਣੇ ਜੀਵਨ ਨੂੰ ਭਗਤੀ ਨਾਲ ਮਹਕਾਓ।” ਇਸ ਪ੍ਰੋਗਰਾਮ ਵਿੱਚ ਪੂਰੇ ਉੱਤਰ ਪ੍ਰਦੇਸ਼ ਤੋਂ 15 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਪ੍ਰੋਗਰਾਮ ਵਿੱਚ ਊਰਜਾ, ਏਕਤਾ ਅਤੇ ਭਾਈਚਾਰੇ ਦਾ ਅਦਭੁੱਤ ਮਿਸ਼ਰਨ ਦੇਖਣ ਨੂੰ ਮਿਲਿਆ।
ਨਿਰੰਕਾਰੀ ਯੂਥ ਫੋਰਮ ਦੀ ਇੱਕ ਵਿਸ਼ੇਸ਼ਤਾ ਖੇਡਾਂ ਨੂੰ ਸਮੂਹਿਕ ਵਿਕਾਸ ਦਾ ਸਾਧਨ ਮੰਨਣਾ ਹੈ। ਅੱਜ ਆਯੋਜਿਤ ਕ੍ਰਿਕਟ, ਫੁੱਟਬਾਲ ਅਤੇ ਐਥਲੈਟਿਕਸ ਵਰਗੀਆਂ ਖੇਡ ਗਤੀਵਿਧੀਆਂ ਨਾ ਸਿਰਫ ਸਰੀਰਕ ਸਿਹਤ ਨੂੰ ਮਜ਼ਬੂਤ ਕਰਦੀਆਂ ਹਨ, ਸਗੋਂ ਟੀਮ ਭਾਵਨਾ, ਲੀਡਰਸ਼ਿਪ, ਅਨੁਸ਼ਾਸਨ ਅਤੇ ਸੱਚੇ ਖੇਡ ਭਾਵ ਵਰਗੇ ਮਹੱਤਵਪੂਰਨ ਗੁਣਾਂ ਦਾ ਵੀ ਵਿਕਾਸ ਕਰਦੀਆਂ ਹਨ, ਜਿਸ ਨਾਲ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤੀ ਮਿਲਦੀ ਹੈ। ਇਸ ਦੇ ਨਾਲ ਹੀ, NYF ਵੱਲੋਂ ਸੱਭਿਆਚਾਰਕ ਅਤੇ ਸਥਾਨਕ ਵਿਰਾਸਤ ਨਾਲ ਜੁੜੇ ਪ੍ਰੋਗਰਾਮਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਸੰਗੀਤ, ਨਾਟਕ, ਕਲਾ ਅਤੇ ਪਰੰਪਰਾਗਤ ਪ੍ਰਸਤੁਤੀਆਂ ਰਾਹੀਂ ਨੌਜਵਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ। ਇਹ ਯਤਨ ਸਥਾਨਕ ਸਭਿਆਚਾਰ ਅਤੇ ਇਤਿਹਾਸ ਦੇ ਸੰਰੱਖਣ ਅਤੇ ਵਿਕਾਸ ਵਿੱਚ ਸਹਾਇਕ ਹਨ ਅਤੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਦੇ ਹਨ।
ਇਨ੍ਹਾਂ ਸਾਰੇ ਯਤਨਾਂ ਰਾਹੀਂ NYF ਇਹ ਸੰਦੇਸ਼ ਦਿੰਦਾ ਹੈ ਕਿ ਅਸਲ ਵਿਕਾਸ ਸਰੀਰ, ਮਨ ਅਤੇ ਆਤਮਾ ਦੇ ਸੰਯੁਕਤ ਵਿਕਾਸ ਦੇ ਨਾਲ ਨਾਲ ਆਪਣੀ ਸੱਭਿਆਚਾਰਕ ਵਿਰਾਸਤ ਪ੍ਰਤੀ ਡੂੰਘੀ ਸਮਝ ਅਤੇ ਸਤਿਕਾਰ ਵਿੱਚ ਨਿਹਿਤ ਹੈ। ਨਿਰੰਕਾਰੀ ਯੂਥ ਫੋਰਮ ਅੱਜ ਦੇ ਨੌਜਵਾਨਾਂ ਨੂੰ ਜ਼ਿੰਮੇਵਾਰ, ਸੰਵੇਦਨਸ਼ੀਲ, ਸੱਭਿਆਚਾਰਕ ਤੌਰ ‘ਤੇ ਜਾਗਰੂਕ ਅਤੇ ਆਧਿਆਤਮਿਕ ਤੌਰ ‘ਤੇ ਪ੍ਰਬੁੱਧ ਨਾਗਰਿਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਤਾਂ ਜੋ ਉਹ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਂਦੇ ਹੋਏ ਸੰਤੁਲਿਤ ਅਤੇ ਉਦੇਸ਼ਪੂਰਨ ਜੀਵਨ ਜੀ ਸਕਣ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

Chandigarh Students excelled at India Skills Competition held at Agra