ਜੰਗਲਾਤ ਵਰਕਰਜ ਯੂਨੀਅਨ ਵੱਲੋਂ ਵਣ ਰੇਂਜ ਅਧਿਕਾਰੀ ਨਾਲ ਮੀਟਿੰਗ
ਡੇਰਾ ਬੱਸੀ 11 ਮਾਰਚ ( ਰਣਜੀਤ ਧਾਲੀਵਾਲ ) : ਅੱਜ ਇਥੇ ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਵਰਕਰਜ ਯੂਨੀਅਨ ਪੰਜਾਬ (ਮੁੱਖ ਦਫਤਰ 1406/22-ਬੀ ਚੰਡੀਗੜ੍ਹ)ਵੱਲੋਂ ਵਣ ਰੇਂਜ ਅਫ਼ਸਰ ਡੇਰਾ ਬੱਸੀ ਸ਼੍ਰੀ ਜੈ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਵਫ਼ਦ ਦੀ ਅਗਵਾਈ ਜ਼ਿਲਾ ਪ੍ਰਧਾਨ ਸੁਲੱਖਣ ਸਿੰਘ ਸੀਸਵਾ, ਸੂਬਾ ਆਗੂ ਅਮਨਦੀਪ ਸਿੰਘ ਛੱਤ ਬੀੜ ਚਿੜੀਆਂਘਰ, ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਕੀਤੀ।
ਮੀਟਿੰਗ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਰੇਂਜ ਦੇ ਪ੍ਰਧਾਨ ਸ਼ਿੰਦਰ ਸਿੰਘ ਭਾਂਖਰਪੁਰ ਤੇ ਜਨਰਲ ਸਕੱਤਰ ਅਮਨਦੀਪ ਸਿੰਘ ਕਰਾਲਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਇਹ ਮੰਗਾਂ ਕਾਫ਼ੀ ਸਮੇਂ ਤੋਂ ਲਟਕ ਅਵਸੱਥਾ ਵਿੱਚ ਪਈਆਂ ਸਨ ਜਿਨ੍ਹਾਂ ਦਾ ਅੱਜ ਦੋ ਧਿਰੀ ਗੱਲਬਾਤ ਰਾਹੀਂ ਹੱਲ ਕੀਤਾ ਗਿਆ ਜਿਵੇਂ ਕੁਝ ਕਾਮਿਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਪੈਡਿਗ ਪਈਆਂ ਹੋਈਆਂ ਸਨ ਜਿਨ੍ਹਾਂ ਨੂੰ ਜਲਦੀ ਹੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਤਿਆਰ ਕਰਕੇ ਜਲਦੀ ਹੀ ਦੇ ਦਿੱਤੀ ਜਾਵੇਗੀ, ਕਰਮਚਾਰੀਆਂ ਨੂੰ ਵਰਦੀਆਂ ਤੇ ਬੂਟ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ, ਕਰਮਚਾਰੀਆਂ ਦੇ ਕੰਮ ਵਾਲੇ ਸਥਾਨ ਉੱਤੇ ਫਸਟ ਏਡ ਬਾਕਸ ਰੱਖੇ ਜਾਣਗੇ, ਵੱਧ ਤੋਂ ਵੱਧ ਕੰਮ ਵਿਭਾਗੀ ਕਾਮਿਆਂ ਤੋਂ ਕਰਵਾਇਆ ਜਾਵੇਗਾ ਅਤੇ ਕਾਮਿਆਂ ਨੂੰ ਜ਼ਰੂਰੀ ਔਜ਼ਾਰ ਜਲਦੀ ਹੀ ਦੇ ਦਿੱਤੇ ਜਾਣਗੇ ਆਦਿਕ ਮੰਗਾਂ ਦਾ ਹੱਲ ਕਰਨ ਦਾ ਯਕੀਨ ਦਿਵਾਇਆ ਗਿਆ।
ਇਸ ਤੋਂ ਉਪਰੰਤ ਜਥੇਬੰਦੀ ਵਲੋਂ ਮੀਟਿੰਗ ਕਰਕੇ 8 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਆਪਣੀਆਂ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਤੇ ਪਾਣੀ ਦੀਆਂ ਬੁਛਾੜਾਂ, ਲਾਠੀ ਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਲਈ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ ਅਤੇ ਭਵਿੱਖ ਵਿੱਚ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜ਼ੋਰਦਾਰ ਸੰਘਰਸ਼ ਕਰਨ ਦਾ ਪ੍ਰਣ ਕੀਤਾ ਗਿਆ ਹੈ ਮੀਟਿੰਗ ਵਿੱਚ ਚੇਅਰਮੈਨ ਕ੍ਰਿਸ਼ਨ ਲਾਲ, ਸੀਨੀਅਰ ਮੀਤ ਪ੍ਰਧਾਨ ਨੱਥੂ ਖਾਨ, ਸੌਦਾਗਰ ਖ਼ਾਨ,ਮੀਤ ਪ੍ਰਧਾਨ ਪਵਨ ਕੁਮਾਰ ਖੇੜੀ ਗੁੱਜਰਾਂ, ਖਜਾਨਚੀ ਕੁਲਵਿੰਦਰ ਕੌਰ, ਜਥੇਬੰਦਕ ਸਕੱਤਰ ਸਰੋਜ ਬਾਲਾ, ਜਰਨੈਲ ਕੌਰ, ਐਗਜੇਕਟਿਵ ਮੈਂਬਰ ਗੁਰਵਿੰਦਰ ਸਿੰਘ ਹਰੀਪੁਰ, ਸ਼ਿਆਮ ਸਿੰਘ, ਅਮਰਨਾਥ ਹਸਨਪੁਰ, ਅਮਰੀਕ ਸਿੰਘ, ਸੋਨੀਆ, ਪਰਮਜੀਤ, ਸੁਨੀਤਾ, ਕਿਰਨਾਂ, ਬਿੰਦਰ, ਕੁਲਜੀਤ ਆਦਿ ਸ਼ਾਮਲ ਸਨ।

Comments
Post a Comment