ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਡਾ. ਜਤਿੰਦਰ ਸ਼ੰਟੀ ਨੇ ਪੀੜਤ ਪਰਿਵਾਰਾਂ ਦੀਆਂ ਸੁਣੀਆਂ ਸ਼ਿਕਾਇਤਾਂ
ਆਏ ਪੀੜਤਾਂ ਦੀਆਂ ਸ਼ਿਕਾਇਤਾਂ ਜਿਆਦਾਤਰ ਜ਼ਿਲਾ ਮੋਹਾਲੀ ਦੇ ਥਾਣਿਆਂ ਨਾਲ ਸਬੰਧਤ ਸਨ
ਡਾ. ਸ਼ੰਟੀ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਪੁੱਛੇ ਸਵਾਲ ਅਤੇ ਪੀੜਤਾਂ ਨੂੰ ਜਲਦ ਕਾਰਵਾਈ ਦਾ ਭਰੋਸਾ ਦਿੱਤਾ
ਐਸ ਸੀ ਬੀਸੀ ਮੋਰਚੇ ਦੇ ਆਗੂ ਪ੍ਰਧਾਨ ਬਲਵਿੰਦਰ ਕੁੰਭੜਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ
ਐਸ.ਏ.ਐਸ.ਨਗਰ 27 ਮਾਰਚ ( ਰਣਜੀਤ ਧਾਲੀਵਾਲ ) : ਮੋਹਾਲੀ ਦੇ ਸੈਕਟਰ 69 ਵਿੱਚ ਸਥਿਤ ਕਮਿਊਨਟੀ ਸੈਂਟਰ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ (ਪੰਜਾਬ ਅਤੇ ਯੂ.ਟੀ.) ਦੇ ਮੈਂਬਰ ਡਾ. ਜਤਿੰਦਰ ਸਿੰਘ ਸ਼ੰਟੀ ਪਹੁੰਚੇ। ਡਾਕਟਰ ਸ਼ੰਟੀ ਦੇ ਪਹੁੰਚਣ ਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਹੋਰ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਸ਼ੰਟੀ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਪੀੜਿਤ ਪਰਿਵਾਰਾਂ ਨੇ ਆਪਣੀਆਂ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਜਿਲੇ ਦੇ ਸੀਨੀਅਰ ਉੱਚ ਅਧਿਕਾਰੀਆਂ ਅਤੇ ਪ੍ਰੈਸ ਦੇ ਸਾਹਮਣੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਵਧੀਕੀਆਂ ਦੀ ਪੋਲ ਖੋਲੀ।
ਪੀੜਿਤ ਪਰਿਵਾਰਾਂ ਵਿੱਚ ਲਗਭਗ 10 ਪਰਿਵਾਰ ਵੱਖ-ਵੱਖ ਥਾਣਿਆਂ ਤੋਂ ਪੁਲਿਸ ਦੀ ਧੱਕੇਸ਼ਾਹੀ ਦੇ ਸ਼ਿਕਾਰ ਹੋਏ ਆਏ ਅਤੇ ਉਹਨਾਂ ਨੇ ਭਰਿਸ਼ਟਾਚਾਰ ਦੇ ਬੋਲਬਾਲੇ ਦੀਆਂ ਲਿਖਤੀ ਦਰਖਾਸਤਾਂ ਡਾ. ਜਤਿੰਦਰ ਸਿੰਘ ਸ਼ੈਂਟੀ ਨੂੰ ਦਿੱਤੀਆਂ ਅਤੇ ਇਨਸਾਫ ਦੀ ਗੁਹਾਰ ਲਗਾਈ। ਇਸ ਮੌਕੇ ਪਿੰਡ ਗੋਬਿੰਦਗੜ੍ਹ ਤੋਂ ਪਹੁੰਚੇ ਸੁਰਿੰਦਰ ਕੁਮਾਰ ਨੇ ਹਲਫੀਆ ਬਿਆਨ ਦੇ ਕੇ 5 ਲੱਖ 20 ਹਜਾਰ ਦੀ ਰਿਸ਼ਵਤ ਦੀ ਹਕੀਕਤ ਦੱਸੀ। ਐਸ ਸੀ ਬੀਸੀ ਮੋਰਚਾ ਪ੍ਰਧਾਨ ਕੁੰਭੜਾ ਨੇ ਕਿਹਾ ਕਿ ਥਾਣਾ ਫੇਸ 8 ਦੀ ਪੁਲਿਸ ਅਤੇ ਮੋਹਾਲੀ ਦੇ ਐਸ.ਐਸ.ਪੀ. ਐਸ ਸੀ ਕਮਿਸ਼ਨ ਪੰਜਾਬ ਅਤੇ ਨੈਸ਼ਨਲ ਦੇ ਹੁਕਮਾਂ ਨੂੰ ਨਹੀਂ ਮੰਨ ਰਹੇ। ਪਿੰਡ ਰੁੜਕੀ ਪੁਖਤਾ ਦੀ ਬਲਵਿੰਦਰ ਕੌਰ ਨੇ ਥਾਣਾ ਘੜੂਆਂ ਦੀ ਧੱਕੇਸ਼ਾਹੀ ਦੀ ਹਕੀਕਤ ਦੱਸੀ। ਇਸੇ ਤਰ੍ਹਾਂ ਮੋਹਾਲੀ ਦੀ ਵਸਨੀਕ ਜਨਕ ਕੁਮਾਰੀ ਪਤਨੀ ਅਸ਼ੋਕ ਕੁਮਾਰ ਫੇਸ ਸੱਤ ਨੇ ਥਾਣਾ ਮਟੌਰ ਵੱਲੋਂ ਉਸ ਦੀ ਸੁਣਵਾਈ ਨਾ ਕਰਨ ਬਾਰੇ ਦੱਸਿਆ। ਉਸਨੇ ਕਿਹਾ ਕਿ ਪੁਲਿਸ ਲਗਭਗ 18 ਲੱਖ ਰੁਪਏ ਦੀ ਠੱਗੀ ਦੇ ਦੋਸ਼ੀ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪਿੰਡ ਕੁੰਭੜਾ ਦੀ ਵਸਨੀਕ ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਫੇਸ 8 ਵਿੱਚ ਮੇਰੇ ਪਰਿਵਾਰ ਤੇ ਹੋਏ ਝੂਠੇ ਪਰਚਿਆਂ ਦੀ ਇਨਕੁਆਰੀ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਰੱਦ ਕੀਤੇ ਜਾ ਰਹੇ ਹਨ। ਮਾਸਟਰ ਬਨਵਾਰੀ ਲਾਲ ਵੱਲੋਂ ਵੀ ਇੱਕ ਲਿਖਤੀ ਦਰਖਾਸਤ ਸੌਂਪੀ। ਜਦੋਂ ਉਪਰੋਕਤ ਪੀੜਤਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਤਾਂ ਉੱਥੇ ਮੌਜੂਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆਇਆ। ਮਾਨਯੋਗ ਮੈਂਬਰ ਸਾਹਿਬਾਨ ਨੇ ਸਾਰੀਆਂ ਦਰਖਾਸਤਾਂ ਲੈਂਦੇ ਹੋਏ ਜਲਦ ਕਾਰਵਾਈ ਕਰਨ ਅਤੇ ਇਨਸਾਫ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਵਰਿੰਦਰ ਸਿੰਘ ਮਾਨ, ਸੁਖਦੇਵ ਸਿੰਘ ਚੱਪੜਚਿੜੀ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਪ੍ਰੋਫੈਸਰ ਹਰਵਿੰਦਰ ਕੋਹਲ਼ੀ, ਬੱਬਲ ਚੋਪੜਾ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।

Comments
Post a Comment