Skip to main content

Punjab Investment Summit merely a PR exercise, Majithia questions government over BMW plant claim

Punjab Investment Summit merely a PR exercise, Majithia questions government over BMW plant claim Majithia demands CBI probe into alleged fake encounter of Ranjit Singh Chandigarh/Sri Hargobindpur 14 March ( Ranjeet Singh Dhaliwal ) : Senior Bikram Singh Majithia, leader of the Shiromani Akali Dal and former minister, on Friday took a sharp dig at the Punjab Investment Summit, calling it nothing more than a public relations exercise. He said this was evident from the fact that none of the industrialists who attended the summit announced any major investment in the state. Questioning Chief Minister Bhagwant Mann’s claim about setting up a BMW plant in Punjab, Majithia asked where exactly the plant was. Referring to industrialist Lakshmi Mittal, Majithia said Mittal spoke about the refinery named after Guru Gobind Singh, but every child in Punjab knows who actually brought that refinery to the state. He said the project was brought to Punjab in 1999 during the tenure of former Chief Mini...

ਕਾਲ਼ੇ ਬੈਗਾਂ ਤੇ ਮੁੱਖ ਮੰਤਰੀ ਦੀ ਚੁੱਪ ਨੂੰ ਧਾਰਮਿਕਤਾ ਤੇ ਕਾਨੂੰਨ ਨਾਲ਼ ਧੋਖਾ ਸਮਝਿਆ ਜਾਏ-

ਕਾਲ਼ੇ ਬੈਗਾਂ ਤੇ ਮੁੱਖ ਮੰਤਰੀ ਦੀ ਚੁੱਪ ਨੂੰ ਧਾਰਮਿਕਤਾ ਤੇ ਕਾਨੂੰਨ ਨਾਲ਼ ਧੋਖਾ ਸਮਝਿਆ ਜਾਏ-

 ਪੰਜਾਬ ਸਰਕਾਰ ਨੇ ਚੰਡੀਗੜ੍ਹ ਜਾਣ ਤੋਂ ਰਾਹ ਬੰਦ ਕਰਕੇ ਵਿਖਾਈ ਬਦਮਾਸ਼ੀ

ਮੁੱਖ ਮੰਤਰੀ ਪੰਜਾਬ ਭਗੌੜਾ ਕਰਾਰ 

ਅਗਲੇ ਪ੍ਰੋਗਰਾਮ ਚ ਗੜਗੱਜ ਸਾਬ੍ਹ ਨੂੰ ਪੁੱਛਿਆ ਜਾਵੇਗਾ ਜੇਕਰ ਕਾਲ਼ੇ ਬੈਗਾਂ ਚ ਹੈ ਹੀ ਕੁਝ ਨਹੀ ਸੀ ਫਿਰ ਮੁੱਖ ਮੰਤਰੀ ਖਿਲਾਫ ਕਾਰਵਾਈ ਕਿਉ ਨਹੀ?

ਐਸ.ਏ.ਐਸ.ਨਗਰ 14 ਮਾਰਚ ( ਰਣਜੀਤ ਧਾਲੀਵਾਲ ) : ਅੱਜ ਐਸ.ਏ.ਐਸ.ਨਗਰ ਵਿਖੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਸੁਖਜੀਤ ਸਿੰਘ ਖੋਸੇ, ਭਾਈ ਬਲਦੇਵ ਸਿੰਘ ਸਿਰਸਾ, ਡਾ ਪਰਮਜੀਤ ਸਿੰਘ ਐਡਵੋਕੇਟ, ਭਾਈ ਗੁਰਵਤਨ ਸਿੰਘ ਮੁਕੇਰੀਆਂ, ਭਾਈ ਗੁਰਮੀਤ ਸਿੰਘ ਥੂਹੀ, ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਲਖਬੀਰ ਸਿੰਘ ਮਹਾਲਮ ਨੇ ਰੋਸ਼ ਪ੍ਰਦਰਸ਼ਨ ਕੀਤਾ।  ਆਗੂਆਂ ਨੇ ਕਿਹਾ ਕਿ ਗਿ: ਕੁਲਦੀਪ ਸਿੰਘ ਗੜਗੱਜ ਸਾਬ੍ਹ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਵਿਖੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਮਿਤੀ 15 ਜਨਵਰੀ 2026 ਨੂੰ ਤਲਬ ਕੀਤਾ ਗਿਆ ਸੀ।ਜਿੱਥੇ ਮੁੱਖ ਮੰਤਰੀ ਪੰਜਾਬ ਨਿਮਾਣੇ ਸਿੱਖ ਵਜੋਂ ਪੇਸ਼ ਹੇ ਕੇ ਆਪਣਾ ਸਪਸ਼ਟੀਕਰਨ ਦਿੱਤਾ ਉੱਥੇ ਕਾਲ਼ੇ ਬੈਗ ਵੀ ਗੜਗੱਜ ਸਾਬ੍ਹ ਨੂੰ ਪੇਸ਼ ਕੀਤੇ ਗਏ।ਜਿੰਨਾਂ ਵਿੱਚ ਸ੍ਰੋਮਣੀ ਕਮੇਟੀ ਤੇ ਕਾਬਜ ਧਿਰ ਦੇ ਕਾਲੇ ਕਾਰਨਾਮਿਆਂ ਤੇ ਘਪਲ਼ਿਆਂ ਦਾ ਵੇਰਵਾ ਦੱਸਿਆ ਜਾ ਰਿਹਾ ਹੈ। ਕਿਉਕਿ ਮੁੱਖ ਮੰਤਰੀ ਵੱਲੋਂ ਗੋਲਕਾਂ ਦੀ ਹੋ ਰਹੀ ਦੁਰਵਰਤੋੰ ਤੇ ਟਿੱਪਣੀਆਂ ਕੀਤੀਆਂ ਸਨ।ਜਿੰਨਾ ਨਾਲ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਅਤੇ ਕਾਨੂੰਨਨ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਰ ਇੰਨਾਂ ਦੋਵਾਂ ਜਿਮੇਦਾਰਾਂ ਵੱਲੋਂ ਗੁਮੰਰਾਹ ਕੀਤਾ ਜਾ ਰਿਹਾ ਹੈ।ਗੜਗੱਜ ਸਾਬ੍ਹ ਕਹਿ ਰਹੇ ਹਨ ਕਿ ਕਾਲੇ ਬੈਗਾਂ ਹੈ ਹੀ ਕੁਝ ਨਹੀ ਪਰ ਸੋਚਿਆ ਜਾਏ ਤਾਂ ਕਾਰਵਾਈ ਵੀ ਕੋਈ ਨਹੀ? ਤੇ ਮੁੱਖ ਮੰਤਰੀ ਵੀ ਚੁੱਪ ਹਨ?ਸੰਗਤ ਜਾਣਨਾ ਚਾਹੁੰਦੀ ਹੈ ਆਖਿਰ ਇਹ ਮਾਜਰਾ ਕੀ ਸੀ ? ਬਾਦਲ ,ਧਾਮੀ,ਗੜਗੱਜ,ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਤੇ ਡਰਾਮਾ ਸੀ ਜਾਂ ਹਕੀਕਤ?72 ਘੰਟੇ ਸਮਾਂ ਦੇਣ ਦੇ ਬਾਵਜੂਦ ਵੀ ਨਾਂ ਬੋਲਣ ਤੇ ਅੱਜ ਸਿੱਖ ਸੰਗਤਾਂ ਧਾਰਮਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਮੁੱਖ ਮੰਤਰੀ ਦੇ ਘਰ ਜਾਣ ਦਾ ਪ੍ਰੋਗਰਾਮ ਮਜਬੂਰਨ ਦੇਣਾ ਪਿਆ।ਪੁੱਛਣਾ ਚਾਹੁੰਦੇ ਹਾਂ ਮਾਨ ਸਾਬ੍ਹ ਕੀ ਗੜਗੱਜ ਸਾਬ੍ਹ ਅੱਗੇ ਸਵਿੰਧਾਨ ਕਾਨੂੰਨ ਜਮਹੂਰੀਅਤ ਵੇਚ ਆਏ ਹੋ? ਇਸੇ ਕਰਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਚ ਸੋਧ ਕਰਕੇ ਤੁਰੰਤ ਸਖ਼ਤ ਕਨੂੰਨ ਬਣਾਉਣ ਚ ਦੇਰੀ ਕਰ ਰਹੀ ਹੈ ਪੰਜਾਬ ਸਰਕਾਰ?

328 ਪਾਵਨ ਸਰੂਪਾਂ ਦੇ ਸੰਵੇਦਨਸ਼ੀਲ ਮਸਲੇ ਨੂੰ ਠੰਡੇ ਬਸਤੇ ਇਸੇ ਕਰਕੇ ਪਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ?

ਸਿੱਖ ਇਤਿਹਾਸ ਦੀ ਹਿੰਦੀ ਬੁੱਕ ਤੇ F.I.R ਤਾਂ ਹੋਈ ਪਰ ਕਾਰਵਾਈ ਹੁਣ ਤੱਕ ਕੋਈ ਨਹੀ ਕਿਉਂ ?

ਮੁੱਖ ਮੰਤਰੀ ਪੰਜਾਬ ਵੱਲੋਂ ਗੜਗੱਜ ਸਾਬ੍ਹ ਨੂੰ ਦਿੱਤੇ ਕਾਲ਼ੇ ਬੈਗਾਂ ਤੇ ਚੁੱਪ ਆਖਿਰ ਇਹ ਸੀ?

ਬਹਿਬਲ ਕਲਾਂ ਗੋਲ਼ੀਕਾਂਡ ਅਤੇ ਬਰਗਾੜੀ ਬੇ-ਅਦਬੀ ਕਾਂਡ ਦੇ ਇਨਸਾਫ ਚ ਦੇਰੀ ਇਸੇ ਕਰਕੇ ਸੀ?

ਸ੍ਰੋਮਣੀ ਕਮੇਟੀ ਚੋਣਾਂ,ਗੁਰਦੁਆਰਾ ਜੁਡੀਸ਼ਲ ਕਮਿਸ਼ਨ ਗੁ: ਚੋਣ ਕਮਿਸ਼ਨ 

ਗੁਰੂ ਕੀਆਂ ਜਮੀਨਾਂ,ਜਾਇਦਾਦਾਂ, ਵਿਰਾਸਤਾਂ ਕੀ ਸਭ ਕੁੱਝ ਤੈਅ ਹੋਣ ਦੀ ਗੱਲ ਸੀ?ਫਿਰ ਨਕੋਦਰ ਗੋਲੀਕਾਂਡ, ਭਾਈ ਜਸਵੰਤ ਸਿੰਘ ਖਾਲੜਾ,ਸ਼ਹੀਦ ਭਾਈ ਗੁਰਦੇਵ ਸਿੰਘ ਕਾਂਉਕੇ,ਬੰਦੀ ਸਿੰਘ ਰਿਹਾਈ, ਨਸ਼ਾ,ਕਰਜਾ, ਮੁਕਤ ਪੰਜਾਬ,ਨਕਲੀ ਮੁਕਾਬਲੇ,ਜਾਨ,ਮਾਲ, ਇੱਜਤ ਬਚਾਉਣ ਆਦਿਕ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।ਦੱਸ ਦੇਈਏ ਕਿ ਤੁਹਾਡੀ ਚੁੱਪ ਨੂੰ ਜਿੱਥੇ ਧੋਖਾ ਸਮਝਿਆ ਜਾਵੇਗਾ ਉੱਥੇ ਇਸ ਦੇ ਖਿਲਾਫ ਮੁਹਿੰਮ ਵੀ ਚਲਾਈ ਜਾਵੇਗੀ ਅਤੇ ਇਨਸਾਫ ਲੈਣ ਤੱਕ ਜਾਰੀ ਰਹੇਗੀ। ਜਿਉਂ ਹੀ ਗੁ: ਅੰਬ ਸਾਹਿਬ ਤੋਂ ਅਰਦਾਸ ਕਰਕੇ ਪੈਦਲ ਮਾਰਚ ਅਰੰਭ ਕੀਤਾ।ਜਿਸ ਨੂੰ ਪ੍ਰਸ਼ਾਸਨ ਨੇ ਕੌਮੀ ਇਨਸਾਫ ਮੋਰਚੇ ਤੇ ਵੱਡੇ ਬੈਰੀਅਰ ਲਾ ਕੇ ਅੱਗੇ ਜਾਣ ਤੋਂ ਰੋਕਿਆ।ਜਿੱਥੇ ਵੱਖ-ਵੱਖ ਆਗੂਆਂ ਵਿਚਾਰ ਰੱਖੇ ਉਪ੍ਰੰਤ ਮੁੱਖ ਮੰਤਰੀ ਪੰਜਾਬ ਨੂੰ ਭਗੌੜਾ ਕਰਾਰ ਦੇ ਕੇ ਅਗਲਾ ਪ੍ਰੋਗਰਾਮ ਗੜਗੱਜ ਸਾਬ੍ਹ ਕੋਲ਼ ਜਾਣ ਦਾ ਐਲਾਨ ਕਰ ਦਿੱਤਾ। ਜਿਸ ਦੀ ਤਰੀਕ ਅਗਲੇ ਦਿਨਾਂ ਚ ਐਲਾਨੀ ਜਾਵੇਗੀ। ਹਾਜ਼ਰ ਸੇਵਾਦਾਰ ਭਾਈ ਅਵਤਾਰ ਸਿੰਘ ਖ਼ਾਲਸਾ,ਭਾਈ ਨਿਰਮਲ ਸਿੰਘ,ਭਾਈ ਕੁਲਦੀਪ ਸਿੰਘ ਚੰਡੀਗੜ੍ਹ, ਭਾਈ ਗੁਰਬਖਸ਼ ਸਿੰਘ, ਭਾਈ ਬਲਰਾਜ ਸਿੰਘ ਫਰੀਦਕੋਟ,ਭਾਈ ਸਰਬਜੀਤ ਸਿੰਘ ਪਟਿਆਲ਼ਾ,ਭਾਈ ਗੁਰਜੀਤ ਸਿੰਘ ਬਰਨਾਲਾ, ਭਾਈ ਸਿਮਰਨ ਸਿੰਘ ਸਕੱਤਰ, ਭਾਈ ਹਰਪ੍ਰੀਤ ਸਿੰਘ ਮੱਖੂ,ਭਾਈ ਹਰਪਾਲ ਸਿੰਘ ਮੱਖੂ, ਭਾਈ ਹਰਮਨਜੀਤ ਸਿੰਘ ਬਾਜਵਾ, ਭਾਈ ਕੁਲਵੰਤ ਸਿੰਘ ਖੱਟੜਾ, ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ,ਭਾਈ ਸਤਵੰਤ ਸਿੰਘ ਵੇਰਕਾ,ਭਾਈ ਬਲਵਿੰਦਰ ਸਿੰਘ ਮਕਬੂਲਪੁਰਾ,ਭਾਈ ਹਰਦੇਵ ਸਿੰਘ ਛਹੇਰਾਟਾ,ਭਾਈ ਜਸਵੰਤ ਸਿੰਘ ਮਰਗਿੰਦਪੁਰਾ,ਬੀਬੀ ਗੁਰਦੇਵ ਕੌਰ, ਭਾਈ ਪ੍ਰਮਜੀਤ ਸਿੰਘ ਚੰਡੀਗੜ੍ਹ, ਰਾਮ ਸਿੰਘ ਬੀ.ਕੇ.ਯੁ, ਅਵਤਾਰ ਸਿੰਘ ਬੀ.ਕੇ.ਯੁ,ਭਾਈ ਪ੍ਰਮਬੀਰ ਸਿੰਘ ਬੀ.ਕੇ.ਯੁ, ਲਵਪ੍ਰੀਤ ਸਿੰਘ ਬੀ.ਕੇ.ਯੁ, ਆਦਿਕ ਹੋਰ ਸਿੱਖ,ਕਿਸਾਨ,ਜਥੇਬੰਦੀਆਂ ਹਾਜ਼ਰ ਸਨ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ