HBCH&RC ਪੰਜਾਬ ਵਿੱਚ ONTOP 2026 ਦੀ ਸ਼ੁਰੂਆਤ: ਨੌਜਵਾਨ ਡਾਕਟਰਾਂ ਲਈ ਕੈਂਸਰ ਦੀ ਜਾਂਚ ਦੀ ਟ੍ਰੇਨਿੰਗ ਲਈ ਰਾਸ਼ਟਰੀ CME
HBCH&RC ਪੰਜਾਬ ਵਿੱਚ ONTOP 2026 ਦੀ ਸ਼ੁਰੂਆਤ: ਨੌਜਵਾਨ ਡਾਕਟਰਾਂ ਲਈ ਕੈਂਸਰ ਦੀ ਜਾਂਚ ਦੀ ਟ੍ਰੇਨਿੰਗ ਲਈ ਰਾਸ਼ਟਰੀ CME
ਨਿਊ ਚੰਡੀਗੜ੍ਹ 13 ਮਾਰਚ ( ਰਣਜੀਤ ਧਾਲੀਵਾਲ ) : ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ (HBCH&RC), ਪੰਜਾਬ ਦੇ ਔਨਕੋਪੈਥੋਲੋਜੀ ਵਿਭਾਗ ਵੱਲੋਂ ਨਿਊ ਚੰਡੀਗੜ੍ਹ ਕੈਂਪਸ ਵਿੱਚ ਤਿੰਨ ਦਿਨਾਂ ਦਾ Continuing Medical Education (CME) ਪ੍ਰੋਗਰਾਮ “ONTOP 2026 – Oncopathology Teaching of Postgraduates” ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ 13 ਤੋਂ 15 ਮਾਰਚ 2026 ਤੱਕ ਚੱਲੇਗਾ, ਇਸ ਵਿੱਚ ਦੇਸ਼ ਭਰ ਤੋਂ ਪ੍ਰਸਿੱਧ ਪੈਥੋਲੋਜਿਸਟ, ਕੈਂਸਰ ਵਿਸ਼ੇਸ਼ਗਿਆਣ ਅਤੇ ਪੋਸਟਗ੍ਰੈਜੂਏਟ ਮੈਡੀਕਲ ਵਿਦਿਆਰਥੀ ਸ਼ਾਮਲ ਹੋ ਰਹੇ ਹਨ ਤਾਂ ਜੋ ਔਨਕੋਪੈਥੋਲੋਜੀ ਵਿੱਚ ਹੋ ਰਹੀਆਂ ਨਵੀਆਂ ਤਰੱਕੀਆਂ ਤੇ ਚਰਚਾ ਕੀਤੀ ਜਾ ਸਕੇ ਅਤੇ ਕੈਂਸਰ ਦੀ ਸਹੀ ਪਹਿਚਾਣ ਦੀ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਸ ਸੀ.ਐਮ.ਈ. (CME) ਦਾ ਆਯੋਜਨ ਸੀ.ਐਮ.ਈ. ਦੇ ਸਰਪ੍ਰਸਤ ਅਤੇ HBCH&RC ਪੰਜਾਬ ਦੇ ਡਾਇਰੈਕਟਰ ਡਾ. ਅਸ਼ੀਸ਼ ਗੁਲੀਆ; ਪ੍ਰਬੰਧਕੀ ਚੇਅਰਪਰਸਨ ਡਾ. ਸੰਕਲਪ ਸੰਚੇਤੀ; ਅਤੇ ਪ੍ਰਬੰਧਕੀ ਸਕੱਤਰ ਡਾ. ਨਿਲਯ ਨਿਸ਼ਿਥ ਦੀ ਅਗਵਾਈ ਹੇਠ, ਓਨਕੋਪੈਥੋਲੋਜੀ ਵਿਭਾਗ ਅਤੇ ਇੱਕ ਨਿਪੁੰਨ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਅਤੇ ਨੌਜਵਾਨ ਡਾਕਟਰਾਂ ਨੂੰ ਆਧੁਨਿਕ ਓਨਕੋਪੈਥੋਲੋਜੀ ਅਭਿਆਸਾਂ ਬਾਰੇ ਵਿਹਾਰਕ ਜਾਣਕਾਰੀ (practical exposure) ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।।
ਅਕਾਦਮਿਕ ਸੈਸ਼ਨਾਂ ਵਿੱਚ ਵਿਸ਼ੇਸ਼ਗਿਆਨਾਂ ਦੇ ਲੈਕਚਰ, ਕੇਸ-ਅਧਾਰਿਤ ਚਰਚਾਵਾਂ, ਸਲਾਈਡ ਸੈਮੀਨਾਰ, ਹੈਂਡਸ-ਆਨ ਵਰਕਸ਼ਾਪਾਂ ਅਤੇ ਪੋਸਟਗ੍ਰੈਜੂਏਟ ਵਿਦਿਆਰਥੀਆਂ ਲਈ ਪੈਥੋਲੋਜੀ ਕਵਿਜ ਸ਼ਾਮਲ ਹਨ, ਜਿਸ ਨਾਲ ਇਹ ਪ੍ਰੋਗਰਾਮ ਸਿੱਖਣ ਅਤੇ ਜਾਣਕਾਰੀ ਸਾਂਝੀ ਕਰਨ ਲਈ ਇੱਕ ਮਹੱਤਵਪੂਰਨ ਮੰਚ ਬਣਦਾ ਹੈ। ਸਾਇਟੋਪੈਥੋਲੋਜੀ, ਹਿਮੈਟੋਪੈਥੋਲੋਜੀ, ਹਿਸਟੋਪੈਥੋਲੋਜੀ ਅਤੇ ਲਿੰਫੋਮਾ ਨਾਲ ਸੰਬੰਧਤ ਖਾਸ ਵਰਕਸ਼ਾਪਾਂ ਵੀ ਦੇਸ਼ ਦੇ ਪ੍ਰਸਿੱਧ ਸੰਸਥਾਨਾਂ ਦੇ ਵਿਸ਼ੇਸ਼ਗਿਆਨਾਂ ਦੁਆਰਾ ਕਰਵਾਈਆਂ ਜਾ ਰਹੀਆਂ ਹਨ।
ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ. ਸੁਰੇਸ਼ ਕੁਮਾਰ ਸਿੰਘਲ, ਡਾਇਰੈਕਟਰ PGIMS ਰੋਹਤਕ ਅਤੇ ਗੈਸਟ ਆਫ ਆਨਰ ਡਾ. ਰਵਨੀਤ ਕੌਰ, ਡਾਇਰੈਕਟਰ-ਪ੍ਰਿੰਸਿਪਲ, ਸਰਕਾਰੀ ਮੈਡੀਕਲ ਕਾਲਜ਼ ਅਤੇ ਹਸਪਤਾਲ (GMCH-32) ਚੰਡੀਗੜ੍ਹ ਮੌਜੂਦ ਰਹੇ। ਇਸ ਮੌਕੇ ਤੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਭਾਗੀਦਾਰਾਂ ਦੀ ਹਾਜ਼ਰੀ ਵਿੱਚ ਪਰੰਪਰਾਗਤ ਦੀਵਾ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਤੇ HBCH&RC ਪੰਜਾਬ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲਿਆ ਨੇ ਕਿਹਾ ਕਿ ਕੈਂਸਰ ਦੇ ਇਲਾਜ ਵਿੱਚ ਪੈਥੋਲੋਜੀ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ, “ਕੈਂਸਰ ਦਾ ਪ੍ਰਭਾਵਸ਼ਾਲੀ ਇਲਾਜ ਤਦੋਂ ਹੀ ਸੰਭਵ ਹੈ ਜਦੋਂ ਉਸ ਦੀ ਸਹੀ ਅਤੇ ਸਮੇਂ ’ਤੇ ਪਹਿਚਾਣ ਹੋਵੇ। ONTOP 2026 ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਨੌਜਵਾਨ ਪੈਥੋਲੋਜਿਸਟਾਂ ਨੂੰ ਨਵੀਆਂ ਤਕਨੀਕਾਂ ਅਤੇ ਪ੍ਰੈਕਟੀਕਲ ਹੁਨਰਾਂ ਨਾਲ ਲੈਸ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਕੈਂਸਰ ਦੇ ਖ਼ਿਲਾਫ਼ ਲੜਾਈ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਣ।”
ਡਾ. ਸੁਰੇਸ਼ ਕੁਮਾਰ ਸਿੰਘਲ ਨੇ ਕਿਹਾ ਕਿ ONTOP 2026 ਵਰਗੇ ਅਕਾਦਮਿਕ ਪ੍ਰੋਗਰਾਮ ਦੇਸ਼ ਵਿੱਚ ਕੈਂਸਰ ਦੀ ਪਹਿਚਾਣ ਅਤੇ ਇਲਾਜ ਨੂੰ ਮਜ਼ਬੂਤ ਕਰਨ ਅਤੇ ਅਗਲੀ ਪੀੜ੍ਹੀ ਦੇ ਡਾਕਟਰਾਂ ਨੂੰ ਤਿਆਰ ਕਰਨ ਲਈ ਬਹੁਤ ਜ਼ਰੂਰੀ ਹਨ। ਡਾ. ਰਵਨੀਤ ਕੌਰ ਨੇ ਵੀ ਕਿਹਾ ਕਿ ਕੇਸ-ਅਧਾਰਿਤ ਚਰਚਾਵਾਂ ਅਤੇ ਪ੍ਰੈਕਟੀਕਲ ਟ੍ਰੇਨਿੰਗ ਪੋਸਟਗ੍ਰੈਜੂਏਟ ਵਿਦਿਆਰਥੀਆਂ ਅਤੇ ਨੌਜਵਾਨ ਡਾਕਟਰਾਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੀਆਂ। ਇਨ੍ਹਾਂ ਤਿੰਨ ਦਿਨਾਂ ਦੌਰਾਨ ਭਾਗੀਦਾਰ ਟਾਟਾ ਮੈਮੋਰੀਅਲ ਸੈਂਟਰ, PGIMER ਚੰਡੀਗੜ੍ਹ, AIIMS ਮੰਗਲਾਗਿਰੀ ਸਮੇਤ ਦੇਸ਼ ਦੇ ਪ੍ਰਮੁੱਖ ਮੈਡੀਕਲ ਸੰਸਥਾਨਾਂ ਦੇ ਮਾਹਿਰਾਂ ਨਾਲ ਸੰਪਰਕ ਕਰ ਸਕਣਗੇ। ਇਸ CME ਪ੍ਰੋਗਰਾਮ ਨੂੰ PMC ਵੱਲੋਂ ਕਰੈਡਿਟ ਪਾਇੰਟ ਵੀ ਦਿੱਤੇ ਗਏ ਹਨ।
ਆਯੋਜਕਾਂ ਨੂੰ ਭਰੋਸਾ ਹੈ ਕਿ ONTOP 2026 ਭਾਰਤ ਵਿੱਚ ਔਨਕੋਪੈਥੋਲੋਜੀ ਦੀ ਸਿੱਖਿਆ ਨੂੰ ਮਜ਼ਬੂਤ ਕਰੇਗਾ ਅਤੇ ਕੈਂਸਰ ਦੀ ਪਹਿਚਾਣ ਅਤੇ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ ਨੂੰ ਸੁਧਾਰੇਗਾ।

Comments
Post a Comment