Skip to main content

Harsimrat K Badal demands Anti - Sacrilege Bill passed by erstwhile SAD govt be ratified by the centre.

Harsimrat K Badal demands Anti - Sacrilege Bill passed by erstwhile SAD govt be ratified by the centre. (Also calls for release of Bhai Balwant S Rajoana) Chandigarh 02 April ( Ranjeet Singh Dhaliwal ) : Senior Shiromani Akali Dal (SAD) leader Harsimrat Kaur Badal today demanded that the Anti-Sacrilege Bill passed by the Vidhan Sabha in 2016 during the tenure of the Shiromani Akali Dal government, which was still awaiting approval of the central government, be ratified immediately. Speaking in parliament, Harsimrat Badal came down heavily on the Congress and it’s State President Amarinder Singh Raja Warring who proudly referred to former prime minister Indira Gandhi his mother. While describing the Indira Gandhi ordered attack on Sri Darbar Sahib as the biggest sacrilege ever, Harsimrat Badal said “hundreds of holy Granths were destroyed but Raja Warring has never spoken on this issue, forget seeking justice for the same”. Harsimrat Badal said the Aam Aadmi Party was also responsible f...

ਤਨਖਾਹਾਂ ਨਾ ਜਾਰੀ ਕਰਨ ਤੇ ਭੜਕੇ ਜੰਗਲਾਤ ਕਾਮੇ 7 ਅਪ੍ਰੈਲ ਨੂੰ ਮੌਹਾਲੀ ਚ, ਕਰਨਗੇ ਰੋਸ ਪ੍ਰਦਰਸ਼ਨ

ਤਨਖਾਹਾਂ ਨਾ ਜਾਰੀ ਕਰਨ ਤੇ ਭੜਕੇ ਜੰਗਲਾਤ ਕਾਮੇ 7 ਅਪ੍ਰੈਲ ਨੂੰ ਮੌਹਾਲੀ ਚ, ਕਰਨਗੇ ਰੋਸ ਪ੍ਰਦਰਸ਼ਨ

ਪਟਿਆਲਾ 1 ਅਪ੍ਰੈਲ ( ਪੀ ਡੀ ਐਲ ) : ਜੰਗਲਾਤ ਜੰਗਲੀ ਜੀਵ ਤੇ ਕਾਰਪੋਰੇਸ਼ਨ ਕਾਮਿਆ ਦੀ ਸੰਘਰਸ਼ੀਲ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਦੀ ਪ੍ਰਧਾਨਗੀ ਵਿਚ ਪਟਿਆਲਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾ ਜਾਰੀ ਕਰਦਿਆਂ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜਰ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿਤ ਸੱਕਤਰ ਅਮਨਦੀਪ ਸਿੰਘ ਛੱਤ, ਵਿਰਸਾ ਸਿੰਘ ਚਹਿਲ, ਰਣਜੀਤ ਗੁਰਦਾਸਪੁਰ ਅਤੇ ਸਤਨਾਮ ਸਿੰਘ ਸੰਗਤੀਵਾਲਾ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 25/25 ਸਾਲਾਂ ਤੋ ਕੰਮ ਕਰਦੇ ਡੇਲੀਵੇਜ ਸੀਨੀਅਰ ਅਨਪੜ੍ਹ *519* ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ, ਸਰਕਾਰ ਨੇ ਇਨ੍ਹਾਂ ਕਾਮਿਆ ਨੂੰ ਪਿਛਲੇ ਕਈ ਮਹੀਨੀਆ ਤੋ ਤਨਖਾਹਾਂ ਨਹੀ ਦਿੱਤੀਆ ਗਈਆ ਅਤੇ ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦਾ

 ਮਾਨਯੋਗ ਹਾਈਕੋਰਟ ਦੇ *26.02.2024* ਦੇ ਫੈਸਲੇ ਵਿੱਚ ਜਿਨ੍ਹਾਂ ਸਾਥੀਆਂ ਦਾ ਏਰੀਅਲ ਬਕਾਇਆ ਬਣਾਇਆ ਗਿਆ ਹੈ, ਪਰ ਸਰਕਾਰ ਨੇ ਖਜ਼ਾਨੇ ਤੇ ਲਾਈ ਪਾਬੰਦੀ ਕਾਰਨ ਤਨਖਾਹਾਂ ਅਤੇ ਏਰੀਅਲ ਬਕਾਇਆ ਵੀ ਇਨ੍ਹਾਂ ਵਰਕਰਾਂ ਦੇ ਖਾਤਿਆਂ ਵਿੱਚ ਨਹੀ ਪਾਇਆ ਗਿਆ ਅਤੇ ਇਹ ਪਹਿਲੀ ਬਾਰ ਹੋਇਆ ਜਦੋਂ ਆਮ ਆਦਮੀ ਸਰਕਾਰ ਨੇ ਜੰਗਲਾਤ ਕਾਮਿਆਂ ਦੀਆਂ ਪਿਛਲੇ ਕਈ ਮਹੀਨੀਆ ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਦੇ ਪਰਿਵਾਰ ਪ੍ਰੇਸ਼ਾਨ ਹਨ ਕਿੳਕਿ ਮਾਰਚ ਮਹੀਨੇ ਵਿਚ ਆਪਣੇ ਬੱਚਿਆ ਨੂੰ ਸਕੂਲਾਂ ਵਿਚ ਦਾਖਲੇ ਨਾ ਕਰਵਾਉਣ ਕਾਰਨ ਅਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰਥ ਹਨ, ਉੱਥੇ ਆਉਣ ਸਮੇਂ ਪਰਿਵਾਰ ਲਈ ਕਣਕ ਖਰੀਦਣ ਲਈ ਅਤੇ ਪਸ਼ੂਆਂ ਲਈ ਤੂੜੀ ਲੈਣ ਤੋ ਅਸਮਰਥ ਹਨ। ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੀਆਂ ਸਰਕਾਰ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਬਲਵੀਰ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ, ਬਲਰਾਜ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਜਲੰਧਰ ਦੱਸਿਆ ਕਿ ਅੰਤਾਂ ਦੀ ਮਹਿੰਗਾਈ ਵਿੱਚ ਅਪਣੇ ਪਰਿਵਾਰਾਂ ਦਾ ਗੁਜਾਰਾਂ ਕਰਨਾ ਮੁਸ਼ਕਿਲ ਹੋ ਗਿਆ ਹੈ। ਜੱਥੇਬੰਦੀ ਦੇ ਮੁੱਖ ਸਲਾਹਕਾਰ ਅਤੇ ਫੈਡਰੇਸਨ ਆਗੂ ਮੱਖਣ ਸਿੰਘ ਵਾਹਿਦਪੁਰੀ ਨੇ ਕਿਹਾ ਕੀ ਫੈਡਰੇਸ਼ਨ ਦੇ ਸਹਿਯੋਗ ਨਾਲ ਮੰਗ ਪੱਤਰ ਵਿੱਚ ਦਰਜ ਇਹਨਾ ਮੰਗਾ ਜਿਵੇ ਕੀ ਸਾਲ 2006 ਤੱਕ 10 ਸਾਲ ਪੂਰੇ ਕਰਦੇ 14 ਵਰਕਰਾਂ ਨੂੰ ਵੀ ਸਰਕਾਰ ਨੇ ਹੁਣ ਤੱਕ ਪੱਕਾ ਨਹੀਂ ਕੀਤਾ ਅਤੇ ਸੀਨੀਅਰ ਅਨਪੜ੍ਹ ਕਾਮੇ ਪੱਕੇ ਹੋਣ ਤੋਂ ਰਹਿ ਗਏ ਹਨ, ਉਹਨਾ ਸਾਰੇ ਕਾਮਿਆਂ ਨੂੰ ਬਿਨਾ ਸ਼ਰਤ ਪੱਕਿਆ ਕਰਵਾਉਣ ਲਈ, ਵਿਭਾਗ ਦੇ ਕਾਮਿਆਂ ਦੀ ਸੀਨੀਅਰਤਾ ਸੂਚੀ 31-03-2026 ਤੱਕ ਅਪਡੇਟ ਕਰਨ ਲਈ, ਵਿਭਾਗ ਵਿੱਚ ਨਵੇਂ ਕੰਮ ਚਲਾਉਣ ਲਈ, ਮਨਰੇਗਾ ਵਰਕਰਾਂ ਤੋਂ ਅਤੇ ਠੇਕੇਦਾਰਾਂ ਤੋਂ ਵਿਭਾਗ ਦੇ ਕੰਮ ਨਾ ਕਰਵਾਏ ਜਾਣ, ਵਿਭਾਗ ਵਿੱਚ ਨਵੇਂ ਕਾਮਿਆਂ ਨੂੰ ਕੰਮ ਤੇ ਰੱਖਿਆ ਜਾਵੇ,ਘੱਟੋ-ਘੱਟ ਉਜਰਤਾਂ ਵਿਚ ਵਾਧਾ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ 7 ਅਪ੍ਰੈਲ 2026 ਨੂੰ ਮੌਹਾਲੀ ਚੰਡੀਗੜ੍ਹ ਦੀਆਂ ਸੜਕਾਂ ਤੇ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸਨ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸੁਲੱਖਣ ਮੌਹਾਲੀ ਮਲਕੀਤ ਮੁਕਤਸਰ ਪਵਨ ਹੁਸ਼ਿਆਰਪੁਰ ਰਾਣਾ ਫਿਰੋਜ਼ਪੁਰ ਭੁਪਿੰਦਰ ਦਸੂਹਾ ਕਰਮ ਸਿੰਘ ਹਰੀਕੇ ਪੱਤਣ ਆਦਿ ਹਾਜ਼ਰ ਸਨ। 

Comments

Most Popular

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Chandigarh Students excelled at India Skills Competition held at Agra

Anganwadi Workers and Helpers Submit Memorandum Against Draft Rules Issued by the Social Welfare Department

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

ਯੂਨੀਅਨ ਨੇ ਜੇਈਆਰਸੀ ਮੀਟਿੰਗ ਵਿੱਚ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਦਾ ਮੁੱਦਾ ਉਠਾਇਆ

Chandigarh School Education Department’s Situation — Dearness Allowance of Guest/Contract Teachers Not Increased Since July 2025

ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਦਾ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ 8 ਮਾਰਚ ਨੂੰ : ਸਤੀਸ਼ ਰਾਣਾ