ਏਆਈ ਸਾਡੀ ਜਰੂਰਤ ਹੈ ਪਰ ਇਹ ਯਕੀਨੀ ਬਣੇ ਕਿ ਇਹਦੀ ਸੁਚੱਜੀ ਵਰਤੋ ਹੋਵੇ ਨਾ ਕੀ ਕੁਚੱਜੀ ਸਾਂਸਦ ਸਤਨਾਮ ਸਿੰਘ ਸੰਧੂ
23ਵੇਂ ਸਿੰਮੀ ਮਰਵਾਹਾ ਨੌਜਵਾਨ ਪੱਤਰਕਾਰ ਸਨਮਾਨ ਸਮਾਰੋਹ ਚ ਕੀਤੀ ਸ਼ਮੂਲੀਅਤ
ਅਨਿਲ ਕੱਕੜ ਪ੍ਰਿਅੰਕਾ ਸ਼ਰਮਾ ਮੋਹਿਤ ਪਾਂਡੇ ਤੇ ਕਰੁਣ ਸ਼ਰਮਾ ਨੂੰ ਮਿਲਿਆ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ
ਚੰਡੀਗੜ੍ਹ 03 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ਤੋਂ ਰਾਜਸਭਾ ਸਾਂਸਦ ਸਤਨਾਮ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਮਨੁੱਖ ਦੀ ਜਰੂਰਤ ਬਣ ਚੁੱਕੀ ਹੈ ਪਰ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਸ ਦੀ ਸੁਚੱਜੀ ਵਰਤੋ ਹੋਵੇ ਨਾ ਕਿ ਕੁਚੱਜੀ ।ਉਹ ਸ਼ੁੱਕਰਵਾਰ ਨੂੰ ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਗਏ 23ਵੇਂ ਨੌਜਵਾਨ ਪੱਤਰਕਾਰ ਸਨਮਾਨ ਸਮਾਰੋਹ ਵਿੱਚ ਸੰਬੋਧਿਤ ਕਰ ਰਹੇ ਸਨ। ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸਾੱਸਦ ਸੰਧੂ ਨੇ ਕਿਹਾ ਕਿ ਜਿਵੇਂ ਹਾਲ ਹੀ ਵਿੱਚ ਗੁਰਪ੍ਰੀਤ ਘੁੱਗੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਐਵੇਂ ਹੀ ਉਹਨਾਂ ਦੀ ਵੀ ਜਨਮ ਤਾਰੀਖਾਂ ਨੂੰ ਲੈ ਕੇ ਕੀਤੀ ਗਈ ਸੀ ਹਾਲਾਂਕਿ ਇੱਕ ਵਾਰ ਉਹ ਵੀ ਪਰੇਸ਼ਾਨ ਹੋਏ ਪਰ ਫਿਰ ਆਪਣੇ ਆਪ ਨੂੰ ਸੰਭਾਲਿਆ।
ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਉਹਨਾਂ ਕਿਹਾ ਕਿ ਇਹ ਸਮੇਂ ਦੀ ਜਰੂਰਤ ਹੈ ਕਿ ਅੱਜ ਕੱਲ ਦੇ ਪੱਤਰਕਾਰਾਂ ਨੂੰ ਏਆਈ ਦੀ ਵਰਤੋਂ ਉਹਦੇ ਗੰਭੀਰ ਸਿੱਟੇ ਤੇ ਇਸੇ ਤਰ੍ਹਾਂ ਦੇ ਹੋਰ ਵੱਖੋ ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਸਕਾਰਾਤਮਕ ਭਾਵਨਾ ਨਾਲ ਪੱਤਰਕਾਰ ਇਹਨਾਂ ਦੀ ਵਰਤੋਂ ਕਰਨ ਨਾ ਕਿ ਕਿਸੇ ਦੁਸ਼ਭਾਵਨਾ ਨਾਲ। ਇਸ ਸਮਾਗਮ ਦੌਰਾਨ ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੇ ਵੀ ਪੰਜਾਬ ਪੁਲਿਸ ਵੱਲੋਂ ਉਹਨਾਂ ਨਾਲ ਕੀਤੀ ਗਈ ਧੱਕੇਸ਼ਾਹੀ ਬਾਰੇ ਹਾਜ਼ਰ ਪੱਤਰਕਾਰਾਂ ਨੂੰ ਦੱਸਿਆ। ਸਮਾਗਮ ਵਿੱਚ ਦਿ ਟ੍ਰਿਬਿਊਨ ਸਿਰਸਾ ਹਰਿਆਣਾ ਦੇ ਪੱਤਰਕਾਰ ਅਨਿਲ ਕੱਕੜ, ਦੈਨਿਕ ਜਾਗਰਣ ਚੰਡੀਗੜ੍ਹ ਦੇ ਪੱਤਰਕਾਰ ਮੋਹਿਤ ਪਾਂਡੇ, ਅਮਰ ਉਜਾਲਾ ਚੰਡੀਗੜ੍ਹ ਦੇ ਫੋਟੋਗ੍ਰਾਫਰ ਕਰੁਣ ਸ਼ਰਮਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਿਊਨਕੇਸ਼ਨ ਪੱਤਰਾਚਾਰ ਦੀ ਟਾੱਪਰ ਵਿਦਿਆਰਥਣ ਪ੍ਰਿਅੰਕਾ ਸ਼ਰਮਾ ਨਿਵਾਸੀ ਮਨੀ ਮਾਜਰਾ ਨੂੰ ਇਹ ਸਨਮਾਨ ਸ਼ੁੱਧ ਚਾਂਦੀ ਦੇ ਰੂਪ ਵਿੱਚ ਭੇਂਟ ਕੀਤੇ ਗਏ। ਸਮਾਗਮ ਦੌਰਾਨ ਸਿੰਮੀ ਮਰਵਾਹਾ ਦੇ ਜੀਵਨ ਤੇ ਉਨਾਂ ਦੀ ਬਤੌਰ ਪੱਤਰਕਾਰ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ ਸਰਕਾਰੀ ਕਾਲਜ ਫੇਜ ਛੇ ਮੋਹਾਲੀ ਤੋਂ ਸੇਵਾ ਮੁਕਤ ਪ੍ਰੋਫੈਸਰ ਗੁਰਮੀਤ ਅਆਨੰਦ ਨੇ ਸਿੰਮੀ ਦੇ ਵਿਦਿਆਰਥੀ ਜੀਵਨ ਤੇ ਝਾਤ ਪਾਈ। ਮਸ਼ਹੂਰ ਸ਼ਾਇਰ ਪਾਲ ਅਜਨਬੀ ਵਾਸੀ ਨਵਾਂ ਗਾਂਵ,ਜਗਤਾਰ ਸਿੰਘ ਜੋਗ ਤੇ ਚੰਡੀਗੜ੍ਹ ਤੋਂ ਸੇਵਾ ਮੁਕਤ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਆਪਣੀ ਕਾਵਿ ਕਲਾ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ।

Comments
Post a Comment