Skip to main content

MY Bharat to organise youth-led activities under to mark Shaheedi Diwas 2026

MY Bharat to organise youth-led activities under to mark Shaheedi Diwas 2026 Chandigarh 21 March ( Ranjeet Singh Dhaliwal ) : In solemn remembrance of the unparalleled sacrifices of Shaheed Bhagat Singh, Shaheed Sukhdev, and Shaheed Rajguru, MY Bharat, Ministry of Youth Affairs & Sports, Government of India, is organizing a series of impactful youth-led activities under the theme “MY BHARAT, MY RESPONSIBILITY” to mark Shaheedi Diwas 2026. The initiative aims to ignite the spirit of patriotism, civic responsibility, and active nation-building among the youth by encouraging their participation in meaningful activities that reflect the ideals of the great martyrs. As part of the observance, the following key events are being organized in Chandigarh: ● Online Quiz on MY Bharat Portal – A nationwide quiz to enhance awareness about India’s freedom struggle and the legacy of our martyrs. ● Reel Competition – “Ek Yuva Aisa Bhi” – A creative platform to inspire youth, where they can express...

ਸੀਯੂ ਪੰਜਾਬ ਦੇ ਅੱਠ ਫੈਕਲਟੀ ਮੈਂਬਰਾਂ ਨੂੰ ₹1.07 ਕਰੋੜ ਦੀ ਆਈਸੀਐੱਸਐੱਸਆਰ ਰਿਸਰਚ ਗ੍ਰਾਂਟ ਪ੍ਰਾਪਤ


ਸੀਯੂ ਪੰਜਾਬ ਦੇ ਅੱਠ ਫੈਕਲਟੀ ਮੈਂਬਰਾਂ ਨੂੰ ₹1.07 ਕਰੋੜ ਦੀ ਆਈਸੀਐੱਸਐੱਸਆਰ ਰਿਸਰਚ ਗ੍ਰਾਂਟ ਪ੍ਰਾਪਤ

ਬਠਿੰਡਾ 20 ਮਾਰਚ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਅੱਠ ਅਧਿਆਪਕਾਂ ਨੂੰ ਭਾਰਤੀ ਸਮਾਜਿਕ ਵਿਗਿਆਨ ਖੋਜ ਪਰਿਸ਼ਦ (ਆਈਸੀਐੱਸਐੱਸਆਰ) ਵੱਲੋਂ ਕੁੱਲ ₹1.07 ਕਰੋੜ ਦੀ ਗ੍ਰਾਂਟ ਖੋਜ ਕਾਰਜਾਂ ਲਈ ਮਨਜ਼ੂਰ ਹੋਈ ਹੈ। ਇਹ ਪ੍ਰਾਪਤੀ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਰਹਿਨੁਮਾਈ ਹੇਠ ਪ੍ਰਾਪਤ ਹੋਈ ਹੈ। ਇਹ ਗ੍ਰਾਂਟਾਂ ਆਈਸੀਐੱਸਐੱਸਆਰ ਦੀਆਂ ਰਿਸਰਚ ਪ੍ਰੋਜੈਕਟ ਸਕੀਮਾਂ ਅਧੀਨ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਉਦੇਸ਼ ਸਮਕਾਲੀ ਸਮਾਜਿਕ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਉੱਚ ਗੁਣਵੱਤਾ ਵਾਲੇ ਸਮਾਜਿਕ ਵਿਗਿਆਨ ਰਿਸਰਚ ਨੂੰ ਉਤਸ਼ਾਹਿਤ ਕਰਨਾ ਹੈ। ਇਹ ਗ੍ਰਾਂਟ ਪ੍ਰਾਪਤ ਕਰਨ ਵਾਲੇ ਫੈਕਲਟੀ ਮੈਂਬਰਾਂ ਵਿੱਚ ਡਾ. ਰੇਣੂ ਸ਼ਰਮਾ (ਭੂਗੋਲ ਵਿਭਾਗ), ਡਾ. ਪ੍ਰੀਤਮ ਚੰਦ (ਭੂਗੋਲ ਵਿਭਾਗ), ਡਾ. ਸ਼ਾਹਿਲਾ ਜ਼ਫਰ (ਅੰਗਰੇਜ਼ੀ ਵਿਭਾਗ), ਡਾ. ਬਲੀ ਬਹਾਦੁਰ (ਸਮਾਜਸ਼ਾਸਤਰ ਵਿਭਾਗ), ਡਾ. ਸਮ੍ਰਿਤੀ ਰਾਇ (ਕਾਨੂੰਨ ਵਿਭਾਗ), ਡਾ. ਸੁਖਦੇਵ ਸਿੰਘ (ਲਾਇਬ੍ਰੇਰੀ ਅਤੇ ਜਾਣਕਾਰੀ ਵਿਗਿਆਨ ਵਿਭਾਗ), ਡਾ. ਲਾਲਮੰਗਾਈਹੀ ਛਕਛੁਆਕ (ਸਮਾਜਸ਼ਾਸਤਰ ਵਿਭਾਗ) ਅਤੇ ਡਾ. ਐਲ.ਟੀ. ਸਸਾਂਗ ਗੁਇਟੇ (ਭੂਗੋਲ ਵਿਭਾਗ) ਸ਼ਾਮਲ ਹਨ।

ਮਨਜ਼ੂਰਸ਼ੁਦਾ ਪ੍ਰੋਜੈਕਟ ਵੱਖ-ਵੱਖ ਸਮਾਜਿਕ ਤੌਰ ‘ਤੇ ਮਹੱਤਵਪੂਰਨ ਖੇਤਰਾਂ ਨੂੰ ਕਲੇਵਰ ਵਿੱਚ ਲੈਂਦੇ ਹਨ, ਜਿਵੇਂ ਕਿ ਆਦਿਵਾਸੀ ਭਲਾਈ, ਨਾਜ਼ੁਕ ਪਰੀਸਥਿਤਕੀ ਤੰਤਰਾਂ ਵਿੱਚ ਟਿਕਾਊ ਸੈਰਸਪਾਟਾ, ਡਿਜ਼ਿਟਲ ਸਭਿਆਚਾਰ ਅਤੇ ਪਹਿਚਾਣ, ਪ੍ਰਵਾਸੀ ਭਾਈਚਾਰਿਆਂ ਦਾ ਯੋਗਦਾਨ, ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੀ ਮਾਈਗ੍ਰੇਸ਼ਨ ਅਤੇ ਗਿਆਨ ਦਾ ਦਸਤਾਵੇਜ਼ੀਕਰਨ ਆਦਿ। ਮੁੱਖ ਕੇਂਦਰੀ ਖੇਤਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਆਦਿਵਾਸੀ ਸਮੂਹਾਂ (PVTGs) ਵਿੱਚ ਪੀਐਮ-ਜਨਧਨ ਯੋਜਨਾ ਦੇ ਪ੍ਰਭਾਵ, ਸੰਭਾਵੀ ਖਤਰੇ ਅਧੀਨ ਪਹਾੜੀ ਇਲਾਕਿਆਂ ਵਿੱਚ ਟਿਕਾਊ ਸੈਰਸਪਾਟਾ ਢਾਂਚਾ, ਭਾਸ਼ਾਈ ਸੰਕਰਤਾ, ਪਹਿਚਾਣ ਅਤੇ ਡਿਜ਼ਿਟਲ ਸਭਿਆਚਾਰ, ਰਵਿਦਾਸੀਆ ਪ੍ਰਵਾਸੀ ਭਾਈਚਾਰੇ ਦਾ ਪੰਜਾਬੀ ਸਮਾਜ ਵਿੱਚ ਯੋਗਦਾਨ, ਭਾਰਤ ਵਿੱਚ ਜਲਵਾਯੂ ਪ੍ਰੇਰਿਤ ਮਾਈਗ੍ਰੇਸ਼ਨ ਅਤੇ ਤਟਵਰਤੀ ਸੰਕਟ, ਸ੍ਰੀ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਸਾਹਿਤ ਦਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਦਸਤਾਵੇਜ਼ੀਕਰਨ, ਮਾਤਾ ਸਿਹਤ ਸਸ਼ਕਤੀਕਰਨ ਅਤੇ ਮਿਜ਼ੋਰਮ ਤੇ ਮੇਘਾਲਿਆ ਵਿੱਚ ਸਿਹਤ ਸੰਬੰਧੀ ਨਿਰਧਾਰਕਾਂ, ਨਤੀਜਿਆਂ ਅਤੇ ਸਿਹਤ ਸੇਵਾਵਾਂ ਦਾ ਸਥਾਨਕ ਵਿਸ਼ਲੇਸ਼ਣ ਆਦਿ ਸ਼ਾਮਲ ਹਨ।

ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ, “ਇਹ ਪ੍ਰਾਪਤੀ ਯੂਨੀਵਰਸਿਟੀ ਦੀ ਵਧਦੀ ਰਿਸਰਚ ਸਮਰੱਥਾ ਅਤੇ ਅਕਾਦਮਿਕ ਜੀਵੰਤਾ ਨੂੰ ਦਰਸਾਉਂਦੀ ਹੈ। ਇਹ ਪ੍ਰੋਜੈਕਟ ਸਮਾਜਿਕ ਤੌਰ ‘ਤੇ ਮਹੱਤਵਪੂਰਨ ਮਸਲਿਆਂ ‘ਤੇ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਦੇ ਹੋਏ ਨੀਤੀ ਬਣਾਉਣ, ਸੁਸ਼ਾਸਨ ਅਤੇ ਭਾਈਚਾਰਕ ਪੱਧਰ ‘ਤੇ ਯੋਗਦਾਨ ਲਈ ਸਬੂਤ-ਅਧਾਰਿਤ ਦ੍ਰਿਸ਼ਟੀਕੋਣ ਪੈਦਾ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਵਿਸ਼ਿਆਂ ਦੀ ਵਿਭਿੰਨਤਾ ‘ਵਿਕਸਿਤ ਭਾਰਤ’ ਦੇ ਵਿਜ਼ਨ ਨਾਲ ਸੰਗਤ ਨੀਤੀ-ਕੇਂਦਰਿਤ ਪ੍ਰਭਾਵਸ਼ਾਲੀ ਰਿਸਰਚ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।” ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ ਨੇ ਵੀ ਸਾਰੇ ਚੁਣੇ ਗਏ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀ ਰਿਸਰਚ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਅਰਥਪੂਰਨ ਅਤੇ ਸਮਾਜ-ਉਪਯੋਗੀ ਨਤੀਜੇ ਪ੍ਰਾਪਤ ਹੋਣ ਅਤੇ ਉੱਚ ਪ੍ਰਭਾਵ ਵਾਲੀਆਂ ਖੋਜ ਪ੍ਰਕਾਸ਼ਨਵਾਂ ਹੋ ਸਕਣ। ਡਾਇਰੈਕਟਰ (ਰਿਸਰਚ ਐਂਡ ਡਿਵੈਲਪਮੈਂਟ) ਪ੍ਰੋ. ਅੰਜਨਾ ਮੁੰਸ਼ੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਬਾਹਰੀ ਵਿੱਤੀ ਸਹਾਇਤਾ ਵਾਲੀਆਂ ਪ੍ਰੋਜੈਕਟ ਗ੍ਰਾਂਟਾਂ ਯੂਨੀਵਰਸਿਟੀ ਦੇ ਰਿਸਰਚ ਇਕੋਸਿਸਟਮ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਅਰਥਪੂਰਨ ਸਹਿਯੋਗ ਲਈ ਨਵੇਂ ਮੌਕੇ ਖੋਲ੍ਹਦੀਆਂ ਹਨ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

Chandigarh Students excelled at India Skills Competition held at Agra