Skip to main content

Amit Shah’s Moga Rally Marks the Beginning of the Countdown for the Bhagwant Mann Government : Hardev Singh Ubha

Amit Shah’s Moga Rally Marks the Beginning of the Countdown for the Bhagwant Mann Government : Hardev Singh Ubha • Moga rally set to significantly heat up the political atmosphere in Punjab • The Mann government's false promises and failures will be exposed • Congress, too, has failed to fulfill its responsibilities as the opposition Chandigarh 13 March ( Ranjeet Singh Dhaliwal ) : Hardev Singh Ubha, the State Press Secretary of the Bharatiya Janata Party (BJP) in Punjab, stated that the massive rally scheduled to be held in Moga by senior BJP leader and Union Home Minister Amit Shah will prove to be a major turning point in Punjab's politics. He asserted that this rally would expose the failures of the Bhagwant Mann-led government before the people of Punjab, thereby marking the beginning of the countdown for the Mann administration. Ubha noted that the law and order situation in Punjab has remained a matter of grave concern throughout the Mann government's tenure. Grand c...

ਆਪ ਸਰਕਾਰ ਹੇਠ ਪੰਜਾਬ ਫਿਸਕਲ ਹੈਲਥ ਇੰਡੈਕਸ ਵਿੱਚ ਸਭ ਤੋਂ ਹੇਠਾਂ

ਆਪ ਸਰਕਾਰ ਹੇਠ ਪੰਜਾਬ ਫਿਸਕਲ ਹੈਲਥ ਇੰਡੈਕਸ ਵਿੱਚ ਸਭ ਤੋਂ ਹੇਠਾਂ

ਨੀਤੀ ਆਯੋਗ ਨੇ ਆਪ ਦੇ ਝੂਠੇ ਦਾਅਵਿਆਂ ਨੂੰ ਬੇਨਕਾਬ ਕੀਤਾ : ਵੜਿੰਗ

ਕਿਹਾ: ਸੂਬੇ ਦੀ ਵਿੱਤੀ ਹਾਲਤ ਬਾਰੇ ਕਾਂਗਰਸ ਦੀ ਗੱਲ ਸਹੀ ਸਾਬਤ ਹੋਈ

ਪੰਜਾਬ ਦੀ ਵਿੱਤੀ ਸਥਿਤੀ ‘ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਦੁਹਰਾਈ

ਚੰਡੀਗੜ੍ਹ 13 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ 18 ਵੱਡੇ ਸੂਬਿਆਂ ਦੇ ਤਾਜ਼ਾ ਫਿਸਕਲ ਹੈਲਥ ਇੰਡੈਕਸ ਨੇ ਪੰਜਾਬ ਵਿੱਚ ਤਰੱਕੀ ਬਾਰੇ ਆਮ ਆਦਮੀ ਪਾਰਟੀ ਦੇ ਝੂਠੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ, ਕਿਉਂਕਿ ਇਸ ਇੰਡੈਕਸ ਵਿੱਚ ਪੰਜਾਬ ਨੂੰ ਸਭ ਤੋਂ ਹੇਠਾਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਸਕਲ ਹੈਲਥ ਇੰਡੈਕਸ ਵਿੱਚ ਦੇਸ਼ ਦੇ 18 ਵੱਡੇ ਸੂਬਿਆਂ ਵਿੱਚ ਪੰਜਾਬ ਨੂੰ ਸਭ ਤੋਂ ਹੇਠਾਂ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਨੀਤੀ ਆਯੋਗ ਦੀ ਇਹ ਰਿਪੋਰਟ ਆਪ ਸਰਕਾਰ ਦੀ ਭਾਰੀ ਨਾਕਾਮੀ ਦਾ ਵੱਡਾ ਖੁਲਾਸਾ ਹੈ, ਜਿਸਨੇ ਸੂਬੇ ਨੂੰ ਵਿੱਤੀ ਸਿਹਤ ਦੇ ਇੰਡੈਕਸ ਵਿੱਚ ਸਭ ਤੋਂ ਹੇਠਾਂ ਅਤੇ ਲਗਭਗ ਦਿਵਾਲੀਆ ਹਾਲਤ ਤੱਕ ਧੱਕ ਦਿੱਤਾ ਹੈ।

ਇਸ ਦੌਰਾਨ, ਵੜਿੰਗ ਨੇ ਪੰਜਾਬ ਦੀ ਵਿੱਤੀ ਹਾਲਤ ‘ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਆਪਣੀ ਮੰਗ ਦੁਹਰਾਉਂਦਿਆਂ, ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਆਪ ਸਰਕਾਰ ਨੇ ਆਰਥਿਕ, ਸਮਾਜਿਕ ਅਤੇ ਕਾਨੂੰਨ-ਵਿਵਸਥਾ ਦੇ ਮਾਮਲੇ ਵਿੱਚ ਸੂਬੇ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵਾਰ-ਵਾਰ ਸਰਕਾਰ ਨੂੰ ਉਸਦੀ “ਬੇਲਗਾਮ ਫਿਜੂਲਖਰਚੀ” ਬਾਰੇ ਚੇਤਾਵਨੀ ਦਿੰਦੀ ਰਹੀ ਹੈ, ਜਿਹੜੀ ਪੰਜਾਬ ਦੀ ਵਿੱਤੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਸੀ, ਅਤੇ ਉਸਦੇ ਨਤੀਜੇ ਅੱਜ ਸਭ ਦੇ ਸਾਹਮਣੇ ਹਨ।

ਉਨ੍ਹਾਂ ਦੱਸਿਆ ਕਿ ਫਿਸਕਲ ਹੈਲਥ ਇੰਡੈਕਸ ਸੂਬਿਆਂ ਦੀ ਕਾਰਗੁਜ਼ਾਰੀ ਨੂੰ ਪੰਜ ਮਾਪਦੰਡਾਂ ‘ਤੇ ਆਂਕਦਾ ਹੈ, ਜਿਨ੍ਹਾਂ ਵਿੱਚ ਰਿਵੈਨਿਊ ਇਕੱਠਾ ਕਰਨਾ, ਖਰਚ ਦੀ ਗੁਣਵੱਤਾ, ਵਿੱਤੀ ਅਨੁਸ਼ਾਸਨ, ਕਰਜ਼ੇ ਦਾ ਪੱਧਰ ਅਤੇ ਕਰਜ਼ੇ ਦੀ ਟਿਕਾਊਪਣ ਸ਼ਾਮਲ ਹਨ। ਉਨ੍ਹਾਂ ਦਰਸਾਇਆ ਕਿ ਪੰਜਾਬ ਨੂੰ 100 ਵਿੱਚੋਂ ਕੇਵਲ 12.4 ਅੰਕ ਮਿਲੇ ਹਨ, ਜਿਸ ਕਾਰਨ ਇਹ ਸਭ ਤੋਂ ਹੇਠਾਂ ਆ ਗਿਆ ਹੈ। ਵੜਿੰਗ ਨੇ ਯਾਦ ਕਰਵਾਇਆ ਕਿ ਕਿਵੇਂ ਆਪ ਦੇ ਆਗੂ ਭ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਰੇਤ ਦੀ। ਮਾਈਨਿੰਗ ‘ਤੇ ਰੋਕ ਲਗਾ ਕੇ ਸੂਬੇ ਦੀ ਆਮਦਨ ਵਿੱਚ ਵੱਡਾ ਵਾਧਾ ਕਰਨ ਦੇ ਦਾਅਵੇ ਕਰਦੇ ਰਹੇ ਸਨ ਅਤੇ ਕਲਪਨਾਤਮਕ ਅੰਕੜੇ ਪੇਸ਼ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਉਹ ਸਾਰੇ ਦਾਅਵੇ ਬੁਰੀ ਤਰ੍ਹਾਂ ਬੇਨਕਾਬ ਹੋ ਗਏ ਹਨ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ