Skip to main content

Amit Shah’s Moga Rally Marks the Beginning of the Countdown for the Bhagwant Mann Government : Hardev Singh Ubha

Amit Shah’s Moga Rally Marks the Beginning of the Countdown for the Bhagwant Mann Government : Hardev Singh Ubha • Moga rally set to significantly heat up the political atmosphere in Punjab • The Mann government's false promises and failures will be exposed • Congress, too, has failed to fulfill its responsibilities as the opposition Chandigarh 13 March ( Ranjeet Singh Dhaliwal ) : Hardev Singh Ubha, the State Press Secretary of the Bharatiya Janata Party (BJP) in Punjab, stated that the massive rally scheduled to be held in Moga by senior BJP leader and Union Home Minister Amit Shah will prove to be a major turning point in Punjab's politics. He asserted that this rally would expose the failures of the Bhagwant Mann-led government before the people of Punjab, thereby marking the beginning of the countdown for the Mann administration. Ubha noted that the law and order situation in Punjab has remained a matter of grave concern throughout the Mann government's tenure. Grand c...

ਅਕਾਲੀ ਦਲ ਲਈ ਇਹ ਮਾਣ ਵਾਲੀ ਗੱਲ ਕਿ ਜਿਹੜਾ ਵਿਕਾਸ ਅਸੀਂ ਕੀਤਾ, ਆਪ ਸਰਕਾਰ ਉਹ ਪੰਜਾਬ ਨਿਵੇਸ਼ ਸੰਮੇਲਨ ’ਚ ਵਿਖਾ ਰਹੀ ਹੈ : ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਲਈ ਇਹ ਮਾਣ ਵਾਲੀ ਗੱਲ ਕਿ ਜਿਹੜਾ ਵਿਕਾਸ ਅਸੀਂ ਕੀਤਾ, ਆਪ ਸਰਕਾਰ ਉਹ ਪੰਜਾਬ ਨਿਵੇਸ਼ ਸੰਮੇਲਨ ’ਚ ਵਿਖਾ ਰਹੀ ਹੈ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਸੰਮੇਲਨ ਦੌਰਾਨ ਕੋਈ ਨਿਵੇਸ਼ ਨਹੀਂ ਹੋਵੇਗਾ ਕਿਉਂਕਿ ਨਿਵੇਸ਼ਕ ਗੈਂਗਸਟਰਵਾਦ ਤੋਂ ਡਰੇ ਜੋ ਆਪ ਸਰਕਾਰ ਵਿਚ ਪੰਜਾਬ ਵਿਚ ਫੈਲਿਆ

ਫਤਿਹਗੜ੍ਹ ਚੂੜੀਆਂ ਦੀ ਪੰਜਾਬ ਬਚਾਓ ਰੈਲੀ ’ਚ ਹੋਇਆ ਹਜ਼ਾਰਾਂ ਦਾ ਇਕੱਠ

ਫਤਿਹਗੜ੍ਹ ਚੂੜੀਆਂ/ਚੰਡੀਗੜ੍ਹ 13 ਮਾਰਚ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਪਾਰਟੀ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਉਸ ਵਿਕਾਸ ਨੂੰ ਪੰਜਾਬ ਨਿਵੇਸ਼ ਸੰਮੇਲਨ ਵਿਚ ਵਿਖਾ ਰਹੀ ਹੈ ਜੋ ਅਕਾਲੀ ਦਲ ਦੀ ਸਰਕਾਰ ਸਮੇਂ ਨਿਵੇਸ਼ ਇਥੇ ਲਿਆਂਦਾ ਗਿਆ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਹੁਣ ਕੋਈ ਵੀ ਵਿਅਕਤੀ ਨਿਵੇਸ਼ ਨਹੀਂ ਕਰੇਗਾ ਜਦੋਂ ਤੱਕ ਆਪ ਸਰਕਾਰ ਵਿਚ ਫੈਲਿਆ ਗੈਂਗਸਟਰਵਾਦ ਖ਼ਤਮ ਨਹੀਂ ਹੋ ਜਾਂਦਾ। ਇਥੇ ਸੀਨੀਅਰ ਆਗੂ ਲਖਬੀਰ ਸਿੰਘ ਲੋਧੀਨੰਗਲ ਦੇ ਨਾਲ ਰਲ ਕੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਹਵਾਈ ਅੱਡੇ, ਚੌੜੀਆਂ ਸੜਕਾਂ ਤੇ ਪੰਜਾਬ ਦੇ ਬਿਜਲੀ ਸਰਪਲੱਸ ਹੋਣ ਦੀ ਗੱਲ ਨਿਵੇਸ਼ ਸੰਮੇਲਨ ਵਿਚ ਰੱਖ ਰਹੀ ਹੈ ਜਦੋਂ ਕਿ ਇਹ ਸਭ ਕੁਝ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਸਭ ਵਾਸਤੇ ਸਾਨੂੰ ਸਨਮਾਨਤ ਕਰਨਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਇਹਨਾਂ ਪ੍ਰਾਪਤੀਆਂ ਦੇ ਬਾਵਜੂਦ ਪੰਜਾਬ ਵਿਚ ਕੋਈ ਨਿਵੇਸ਼ ਨਹੀਂ ਹੋਵੇਗਾ ਕਿਉਂਕਿ ਨਿਵੇਸ਼ਕ ਪੰਜਾਬ ਵਿਚ ਆਪ ਸਰਕਾਰ ਦੇ ਰਾਜ ਵਿਚ ਚਲ ਰਹੇ ਗੁੰਡਾਵਾਦ ਤੇ ਗੈਂਗਸਟਰਵਾਦ ਤੋਂ ਡਰੇ ਹੋਏ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸੰਮੇਲਨ ਆਪ ਸਰਕਾਰ ਦੇ ਕਾਰਜਕਾਲ ਦੇ ਅਖੀਰ ਵਿਚ ਹੋ ਰਿਹਾ ਹੈ ਜਦੋਂ ਕਿ ਇਹ ਪਹਿਲੇ ਸਾਲ ਵਿਚ ਹੋਣਾ ਚਾਹੀਦਾ ਸੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਿਰਫ ਇਕ ਪ੍ਰਾਪੇਗੰਡਾ ਦਾ ਕੰਮ ਹੈ। ਉਹਨਾਂ ਨੇ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਕਿ ਅਰਵਿੰਦ ਕੇਜਰੀਵਾਲ ਇਸ ਸੰਮੇਲਨ ਦੀ ਅਗਵਾਈ ਕਿਉਂ ਕਰ ਰਹੇ ਹਨ ? ਕੀ ਉਹ ਪੰਜਾਬ ਦੇ ਮੁੱਖ ਮੰਤਰੀ ਹਨ ? ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਹ ਸੂਬੇ ਦੀਆਂ ਔਰਤਾਂ ਨੂੰ ਧੋਖਾ ਦੇਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਯ ਸਾਲ 52000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤੇ ਚਾਰ ਸਾਲਾਂ ਵਿਚ ਇਸਨੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਤਾਂ ਸਰਕਾਰੀ ਜਾਇਦਾਦਾਂ ਵੀ ਵੇਚ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਸੂਬੇ ਅਤੇ ਇਸਦੇ ਲੋਕਾਂ ਨੂੰ ਕਰਜ਼ਈ ਕਰਨ ਤੋਂ ਬਾਅਦ ਆਪ ਸਰਕਾਰ ਇਸਦੀਆਂ ਪ੍ਰਾਪਤੀਆਂ ਨਾਲ ਔਰਤਾਂ ਦੀਆਂ ਵੋਟਾਂ ਖਰੀਦਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਔਰਤਾਂ ਇਸ ਧੋਖੇ ਨੂੰ ਸਮਝਦੀਆਂ ਹਨ ਤੇ ਉਹ ਕਦੇ ਵੀ ਆਪ ਦਾ ਸਮਰਥਨ ਨਹੀਂ ਕਰਨਗੀਆਂ। 

ਪੰਜਾਬ ਲਈ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹਰ ਰੋਜ਼ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰਵਾਦ ਤੇ ਨਸ਼ਾ ਮਾਫੀਆ ਨੂੰ ਖ਼ਤਮ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਸ ਤਹਿਤ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤ ਨਹੀਂ ਮਿਲੇਗੀ ਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਉਹਨਾਂ ਅਗਲੀ ਅਕਾਲੀ ਦਲ ਦੀ ਸਰਕਾਰ ਦੀ ਤਰਜੀਹ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਉਦਯੋਗਿਕ ਤੇ ਸੀਵਰੇਜ ਗੰਦਗੀ ਦਾ ਇਕ ਬੂੰਦ ਵੀ ਸਤਲੁਜ ਤੇ ਬਿਆਸ ਵਿਚ ਨਹੀਂ ਜਾਣ ਦੇਵਾਂਗੇ। ਉਹਨਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੇ ਖਾਤਮੇ ਵਾਸਤੇ ਇਸਦੇ ਸਰੋਤ ਨਾਲ ਨਜਿੱਠਣਾ ਜ਼ਰੂਰੀ ਹੈ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਔਰਤਾਂ ਦੀ ਭਲਾਈ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਅਸੀਂ ਗਰੀਬ ਵਰਗ ਦੀਆਂ ਧੀਆਂ ਵਾਸਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਾਂਗੇ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰਾਂਗੇ ਅਤੇ ਆਟਾ ਦਾਲ ਸਕੀਮ ਦੇ ਤਹਿਤ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਲਾਭਪਾਤਰੀਆਂ ਨੂੰ ਦੇਵਾਂਗੇ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਦੇ ਸਾਰੇ 13000 ਪਿੰਡਾਂ ਦਾ ਯੋਜਨਾਬੱਧ ਵਿਕਾਸ ਕੀਤਾ ਜਾਵੇਗਾ ਤੇ ਸਾਰੇ ਪਿੰਡਾਂ ਵਿਚ ਸ਼ਹਿਰਾਂ ਵਾਂਗੂ ਪੱਕੀਆਂ ਗਲੀਆਂ ਤੇ ਸੀਵਰੇਜ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਵਪਾਰੀਆਂ ਲਈ ਟੈਕਸ ਅਤਿਵਾਦ ਖਤਮ ਕਰ ਕੇ ਮੁੜ ’ਰਾਹਤ’ ਸਕੀਮ ਸ਼ੁਰੂ ਕਰੇਗੀ। ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਬਿਨਾਂ ਵਿਆਜ਼ ਤੋਂ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਤਾਂ ਜੋ ਉਹ ਉਦਮੀ ਬਣ ਸਕਣ ਅਤੇ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਤੇ ਵੈਟਨਰੀ ਕਾਲਜ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਰਇਕਬਾਲ ਸਿੰਘ ਮਾਹਲ, ਰਾਜਨਬੀਰ ਘੁੰਮਣ, ਰਮਨ ਸੰਧੂ, ਨਰੇਸ਼ ਮਹਾਜਨ ਤੇ ਕਮਲਜੀਤ ਚਾਵਲਾ ਅਤੇ ਸੰਦੀਪ ਸਿੰਘ ਲੋਧੀਨੰਗਲ ਨੇ ਵੀ ਸੰਬੋਧਨ ਕੀਤਾ। 

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ