ਚਿਤਕਾਰਾ ਯੂਨੀਵਰਸਿਟੀ ’ਚ ਅੰਤਰਰਾਸ਼ਟਰੀ ਐਨੀਮੇਸ਼ਨ ਤੇ ਫਿਲਮ ਫੈਸਟਿਵਲ ਦਾ ਸ਼ਾਨਦਾਰ ਆਯੋਜਨ
ਐਨੀਮੇਸ਼ਨ ਅਤੇ ਡਿਜ਼ੀਟਲ ਕ੍ਰੀਏਟਿਵਿਟੀ ਦਾ ਭਰਪੂਰ ਪ੍ਰਦਰਸ਼ਨ
ਚੰਡੀਗੜ੍ਹ 20 ਮਾਰਚ ( ਰਣਜੀਤ ਧਾਲੀਵਾਲ ) : ਚਿਤਕਾਰਾ ਯੂਨੀਵਰਸਿਟੀ ਵਿੱਚ ਆਯੋਜਿਤ ਅੰਤਰਰਾਸ਼ਟਰੀ ਐਨੀਮੇਸ਼ਨ ਅਤੇ ਫਿਲਮ ਫੈਸਟਿਵਲ ਦਾ ਦੂਜਾ ਸੰਸਕਰਣ ਉਤਸ਼ਾਹ ਅਤੇ ਰਚਨਾਤਮਕ ਮਾਹੌਲ ਵਿੱਚ ਸਫਲਤਾਪੂਰਵਕ ਕਰਵਾਇਆ ਗਿਆ। ਦੋ ਦਿਨਾਂ ਤੱਕ ਚੱਲੇ ਇਸ ਫੈਸਟਿਵਲ ਦੌਰਾਨ ਐਨੀਮੇਸ਼ਨ, ਸਟੋਰੀਟੈਲਿੰਗ ਅਤੇ ਡਿਜ਼ੀਟਲ ਕ੍ਰੀਏਟਿਵਿਟੀ ਦੇ ਵੱਖ-ਵੱਖ ਪੱਖਾਂ ਦੀ ਸ਼ਾਨਦਾਰ ਝਲਕ ਵੇਖਣ ਨੂੰ ਮਿਲੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਇੰਡਸਟਰੀ ਮਾਹਿਰਾਂ ਅਤੇ ਕ੍ਰੀਏਟਰਾਂ ਨੇ ਭਾਗ ਲਿਆ। ਚਿਤਕਾਰਾ ਡਿਜ਼ਾਈਨ ਸਕੂਲ ਦੇ ਐਨੀਮੇਸ਼ਨ ਵਿਭਾਗ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਫਿਲਮ ਸਕ੍ਰੀਨਿੰਗ, ਪੈਨਲ ਚਰਚਾ, ਮਾਸਟਰਕਲਾਸ ਅਤੇ ਸਟੂਡੈਂਟ ਸ਼ੋਕੇਸ ਵਰਗੇ ਆਕਰਸ਼ਕ ਸੈਸ਼ਨ ਕਰਵਾਏ ਗਏ। ਫੈਸਟਿਵਲ ਨੇ ਉਭਰਦੀਆਂ ਪ੍ਰਤਿਭਾਵਾਂ ਨੂੰ ਮੰਚ ਮੁਹੱਈਆ ਕਰਵਾਉਂਦੇ ਹੋਏ ਇੰਡਸਟਰੀ ਨਾਲ ਸਿੱਧਾ ਜੁੜਨ ਦਾ ਮੌਕਾ ਵੀ ਦਿੱਤਾ।
ਫੈਸਟਿਵਲ ਦਾ ਮੁੱਖ ਆਕਰਸ਼ਣ ਪ੍ਰਸਿੱਧ ਕਲਾਕਾਰ ਅਤੇ ਕੰਟੈਂਟ ਕ੍ਰੀਏਟਰ ਹਾਰੂਨ ਰਾਬਰਟ ਰਹੇ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦੇ ਹੋਏ ਆਪਣੇ ਤਜਰਬੇ ਸਾਂਝੇ ਕੀਤੇ ਅਤੇ ‘ਖੁਦ ਕਰਕੇ ਸਿੱਖਣ’ ਦੀ ਰਚਨਾਤਮਕਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਡਿਜ਼ੀਟਲ ਸਟੋਰੀਟੈਲਰ ਪ੍ਰਤੀਕ ਸੇਠੀ ਨੇ ਆਪਣੇ ਕੰਮ ਦੇ ਅਨੁਭਵ ਸਾਂਝੇ ਕਰਦੇ ਹੋਏ ਕੰਟੈਂਟ ਕ੍ਰੀਏਸ਼ਨ ਦੇ ਬਦਲਦੇ ਰੁਝਾਨਾਂ ਅਤੇ ਦਰਸ਼ਕਾਂ ਨਾਲ ਨਵੀਆਂ ਤਰੀਕਿਆਂ ਨਾਲ ਜੁੜਨ ਬਾਰੇ ਚਰਚਾ ਕੀਤੀ। ਇਸ ਮੌਕੇ ਪ੍ਰਸਿੱਧ ਐਨੀਮੇਸ਼ਨ ਫਿਲਮ ਨਿਰਮਾਤਾ ਨੀਨਾ ਸਭਨਾਨੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਐਨੀਮੇਸ਼ਨ ਅਤੇ ਕਹਾਣੀ ਕਹਿਣ ਦੇ ਖੇਤਰ ਵਿੱਚ ਉਨ੍ਹਾਂ ਦੇ ਲੰਬੇ ਸਮੇਂ ਦੇ ਯੋਗਦਾਨ ਦੀ ਸਰਾਹਨਾ ਕੀਤੀ ਗਈ। ਕਾਰਜਕ੍ਰਮ ਵਿੱਚ ਸ਼ਾਮਲ ਹੋਏ ਹੋਰ ਮਾਹਿਰਾਂ ਨੇ ਵੀ ਐਨੀਮੇਸ਼ਨ ਦੀਆਂ ਨਵੀਆਂ ਤਕਨੀਕਾਂ, ਕ੍ਰੀਏਟਿਵ ਪ੍ਰੋਸੈਸ ਅਤੇ ਇਸ ਦੇ ਭਵਿੱਖੀ ਸੰਭਾਵਨਾਵਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਵੱਧਣ ਲਈ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਉਦਯੋਗ ਦਰਮਿਆਨ ਇਹ ਪੁਲ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। “ਸਟੂਡੈਂਟਸ ਨੂੰ ਇੰਡਸਟਰੀ ਲੀਡਰਾਂ ਨਾਲ ਜੋੜ ਕੇ ਸਾਡਾ ਮਕਸਦ ਇਨੋਵੇਸ਼ਨ ਨੂੰ ਵਧਾਵਾ ਦੇਣਾ ਅਤੇ ਉਨ੍ਹਾਂ ਨੂੰ ਐਨੀਮੇਸ਼ਨ ਅਤੇ ਡਿਜ਼ਾਈਨ ਦੇ ਬਦਲਦੇ ਗਲੋਬਲ ਮਾਹੌਲ ਲਈ ਤਿਆਰ ਕਰਨਾ ਹੈ।”
ਗਿਆਨ ਦੇ ਆਦਾਨ-ਪ੍ਰਦਾਨ ਅਤੇ ਰਚਨਾਤਮਕ ਖੋਜ ’ਤੇ ਕੇਂਦਰਿਤ ਚਿਤਕਾਰਾ ਅੰਤਰਰਾਸ਼ਟਰੀ ਐਨੀਮੇਸ਼ਨ ਅਤੇ ਫਿਲਮ ਫੈਸਟਿਵਲ-2026 ਨੇ ਅਕਾਦਮਿਕ ਜਗਤ ਅਤੇ ਇੰਡਸਟਰੀ ਦਰਮਿਆਨ ਸਾਰਥਕ ਸੰਵਾਦ ਨੂੰ ਪ੍ਰੋਤਸਾਹਿਤ ਕੀਤਾ ਅਤੇ ਇਸ ਦੌਰਾਨ ਵਿਦਿਆਰਥੀਆਂ ਨੂੰ ਨਵੀਆਂ ਸਟੋਰੀਟੈਲਿੰਗ ਤਕਨੀਕਾਂ ਨਾਲ ਜਾਣੂ ਹੋਣ ਦਾ ਮੌਕਾ ਵੀ ਮਿਲਿਆ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਇਕ ਵਾਰ ਫਿਰ ਸਪਸ਼ਟ ਕੀਤਾ ਕਿ ਉਹ ਰਚਨਾਤਮਕ ਸਿੱਖਿਆ ਅਤੇ ਨਵਾਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਚਿਤਕਾਰਾ ਅੰਤਰਰਾਸ਼ਟਰੀ ਐਨੀਮੇਸ਼ਨ ਅਤੇ ਫਿਲਮ ਫੈਸਟਿਵਲ ਇੱਕ ਮਹੱਤਵਪੂਰਨ ਸਿੱਖਿਆ ਅਤੇ ਸੱਭਿਆਚਾਰਕ ਪਹਿਲ ਵਜੋਂ ਆਪਣੀ ਪਛਾਣ ਬਣਾਉਂਦਾ ਜਾ ਰਿਹਾ ਹੈ, ਜੋ ਆਧੁਨਿਕ ਮੀਡੀਆ ਅਤੇ ਸੰਚਾਰ ਵਿੱਚ ਐਨੀਮੇਸ਼ਨ ਅਤੇ ਡਿਜ਼ੀਟਲ ਸਟੋਰੀਟੈਲਿੰਗ ਦੇ ਵਧਦੇ ਮਹੱਤਵ ਨੂੰ ਦਰਸਾਉਂਦਾ ਹੈ।

Comments
Post a Comment