ਮਜੀਠੀਆ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਬਦਲਾਵ ਵਾਲੀ ਸਰਕਾਰ ਦਾ *ਨਵਾਂ ਕਾਂਡ* ਲਿਆਂਦਾ ਸਾਹਮਣੇ
ਸ਼ਰਾਬ ਦੇ ਸਮਗਲਰ ਅਤੇ ਅਦਾਲਤ ਵੱਲੋਂ ਕੀਤੇ *ਭਗੌੜੇ ਕਰਾਰ ਆਪ* ਆਗੂ ਨੂੰ ਲਾਇਆ *ਚੇਅਰਮੈਨ*
ਸ਼ਰਾਬ ਦੇ ਸਮਗਲਰ ਅਤੇ ਭਗੌੜੇ ਜਤਿੰਦਰ ਸਿੰਘ ਨੂੰ ਬਲਾਕ ਸਮਤੀ ਸ਼੍ਰੀ ਹਰਗੋਬਿੰਦਪੁਰ ਦਾ ਚੇਅਰਮੈਨ ਲਾ ਕੇ ਕੀਤਾ ਵੱਡਾ ਬਦਲਾਵ - ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ ਤੋਂ ਸਸਤੀ ਸ਼ਰਾਬ ਚੁੱਕ ਕੇ ਪੰਜਾਬ ਚ ਸਮਗਲ ਕਰਦਾ ਸੀ ਆਪ ਦਾ ਭਗੌੜਾ ਆਗੂ ਜਤਿੰਦਰ ਸਿੰਘ
ਕੱਚੇ ਡੀਜੀਪੀ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਅਦਾਲਤਾਂ ਨੂੰ ਵੀ ਗੁਮਰਾਹ ਕਰਨ 'ਤੇ ਲੱਗੀ
ਗੁੰਡੇ ਲਾਲਜੀਤ ਸਿੰਘ ਮਗਰੋਂ ਹੁਣ ਆਪ ਦੇ ਚੇਅਰਮੈਨ ਦੀਆਂ ਵਧੀਕੀਆਂ ਤੋਂ ਤੰਗ ਹੋ ਕੇ ਆਪ ਦੇ ਹੀ ਵਲੰਟੀਅਰ ਨੇ ਖੋਲ੍ਹੇ ਗੁੱਝੇ ਭੇਤ
50-50 ਲੱਖ ਵਿੱਚ ਵਿਕਦੀਆਂ ਚੇਅਰਮੈਨੀਆਂ* ਦੇ ਭੇਤ ਖੁੱਲਣ ਦੇ ਡਰੋਂ ਆਪ ਵਲੰਟੀਅਰ ਵਰੁਣ ਭਗਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਆਪ ਵਾਲਿਆਂ ਦੇ ਗੁੰਡਾ ਰਾਜ ਵਿੱਚ ਡਾ, ਰੰਧਾਵਾ ਮਗਰੋਂ ਇੱਕ ਹੋਰ ਪਰਿਵਾਰ ਖੁਦਕੁਸ਼ੀ ਦੇ ਕਗਾਰ 'ਤੇ ਖੜਾ
ਚੰਡੀਗੜ੍ਹ 26 ਮਾਰਚ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਨਕਲੀ ਬਦਲਾਵ ਵਾਲੀ ਸਰਕਾਰ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ l ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਕਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਦਲਾਵ ਵਾਲੀ ਸਰਕਾਰ ਵਿੱਚ ਅਦਾਲਤ ਵੱਲੋਂ ਭਗੌੜੇ ਕਰਾਰ ਕੀਤੇ ਜਾ ਚੁੱਕੇ ਸ਼ਰਾਬ ਦੇ ਸਮਗਲਰਾਂ ਨੂੰ ਬਲਾਕ ਸੰਮਤੀਆਂ ਦਾ ਚੇਅਰਮੈਨ ਲਾਇਆ ਜਾ ਰਿਹਾ ਹੈ।
ਉਹਨਾਂ ਇਸ ਸਬੰਧੀ ਸਾਰੇ ਸਬੂਤਾਂ ਦੇ ਅਧਾਰ 'ਤੇ ਖੁਲਾਸਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਹਰਗੋਬਿੰਦਪੁਰ ਵਿਖੇ ਜਤਿੰਦਰ ਸਿੰਘ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਲਾਇਆ ਗਿਆ ਹੈ ਉਸ ਨੂੰ ਅਦਾਲਤ ਵੱਲੋਂ 18 ਦਸੰਬਰ 2025 ਨੂੰ ਭਗੋੜਾ ਕਰਾਰ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਸ ਸਬੰਧੀ ਖੁਲਾਸੇ ਕਰਦੇ ਹੋਏ ਕਿਹਾ ਕਿ ਜਤਿੰਦਰ ਸਿੰਘ ਪਿੰਡ ਭੰਗੋਈ ਭਗੌੜਾ ਹੁੰਦੇ ਹੋਏ ਬਲਾਕ ਸੰਮਤੀ ਦੀਆਂ ਚੋਣਾਂ ਵੀ ਲੜ ਲੈਂਦਾ ਹੈ ਜਦਕਿ ਪੰਜਾਬ ਪੁਲਿਸ ਅਦਾਲਤ ਨੂੰ ਗੁਮਰਾਹ ਕਰਦੀ ਹੈ ਕਿ ਇਹ ਲੱਭ ਨਹੀਂ ਰਿਹਾ l
ਉਹਨਾਂ ਕਿਹਾ ਕਿ ਪੰਜਾਬ ਦੇ ਕੱਚੇ ਡੀਜੀਪੀ ਗੌਰਵ ਯਾਦਵ ਦੀ ਗਵਾਹੀ ਵਿੱਚ ਪੰਜਾਬ ਦੀ ਪੁਲਿਸ ਅਦਾਲਤਾਂ ਨੂੰ ਵੀ ਗੁਮਰਾਹ ਕਰਨ ਉੱਤੇ ਲੱਗੀ ਹੋਈ ਹੈ। ਉਹਨਾਂ ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਤਿੰਦਰ ਸਿੰਘ ਉੱਤੇ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਸਮਗਲਿੰਗ ਕਰਕੇ ਪੰਜਾਬ ਵਿੱਚ ਵੇਚਣ ਦਾ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੌਰਾਨ ਉਹ ਜਿੱਥੇ ਸਮਗਲਿੰਗ ਕਰ ਰਿਹਾ ਸੀ ਉੱਥੇ ਪੰਜਾਬ ਦੇ ਖਜ਼ਾਨੇ ਨੂੰ ਵੀ ਚੂਨਾ ਲਿਆ ਰਿਹਾ ਸੀ। ਇਸ ਮਗਰੋਂ ਇਸ ਮਾਮਲੇ ਵਿੱਚ ਉਸ ਨੂੰ 31 ਜਨਵਰੀ 2022 ਵਿੱਚ ਜਮਾਨਤ ਮਿਲ ਜਾਂਦੀ ਹੈ। ਫਿਰ ਅਦਾਲਤ ਦੀਆਂ ਤਰੀਕਾਂ ਉੱਤੇ ਲਗਾਤਾਰ ਪੇਸ਼ ਨਹੀਂ ਹੁੰਦਾ ਜਿਸ ਤੋਂ ਬਾਅਦ 18 ਦਸੰਬਰ 2025 ਨੂੰ ਇਸ ਨੂੰ ਭਗੋੜਾ ਕਰਾਰ ਦੇ ਦਿੱਤਾ ਜਾਂਦਾ ਹੈ। ਪਰ ਉਸ ਦੇ ਬਾਵਜੂਦ ਇਹ ਆਮ ਆਦਮੀ ਪਾਰਟੀ ਦੀ ਤਰਫੋਂ ਚੋਣਾਂ ਵੀ ਲੜਦਾ ਹੈ ਅਤੇ ਉਸ ਨੂੰ ਬਦਲਾਵ ਵਾਲੀ ਸਰਕਾਰ ਵੱਲੋਂ ਬਲਾਕ ਸੰਮਤੀ ਦਾ ਚੇਅਰਮੈਨ ਵੀ ਲਗਾ ਦਿੱਤਾ ਜਾਂਦਾ ਹੈ ਅਤੇ ਜਿਹੜੀ ਪੁਲਿਸ ਅਦਾਲਤ ਵਿੱਚ ਇਹ ਕਹਿੰਦੀ ਹੈ ਕਿ ਸ਼ਰਾਬ ਦਾ ਤਸਕਰ ਕਿਤੇ ਵੀ ਲੱਭ ਨਹੀਂ ਰਿਹਾ ਉਹੀ ਇਸ ਨੂੰ ਸਟੇਜ ਤੇ ਬਿਠਾਉਂਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੋਵੇਗੀ ਜਿਸ ਨੇ ਅਜਿਹਾ ਬਦਲਾਵ ਲਿਆਂਦਾ ਹੈ ਕਿ ਦਲਤ ਵੱਲੋਂ ਕੀਤੇ ਗਏ ਭਗੌੜਿਆਂ ਅਤੇ ਸ਼ਰਾਬ ਦੇ ਸਮਗਲਰਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਹਨ l
ਇਸ ਦੇ ਨਾਲ ਹੀ ਉਹਨਾਂ ਇੱਕ ਹੋਰ ਗੰਭੀਰ ਮਸਲੇ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਡਾਕਟਰ ਗਗਨ ਰੰਧਾਵਾ ਦੇ ਮਾਮਲੇ ਵਿੱਚ ਲਾਲਜੀਤ ਭੁੱਲਰ ਵੱਲੋਂ ਉਹਨਾਂ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਉਸੇ ਤਰ੍ਹਾਂ ਹੁਣ ਜਿੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਭਰਿਸ਼ਟਾਚਾਰ ਦਾ ਚਿੱਠਾ ਖੋਲਣ ਉੱਤੇ ਲੱਗੇ ਹੋਏ ਹਨ ਦੂਜੇ ਪਾਸੇ ਇਸੇ ਪਾਰਟੀ ਦੇ ਵੱਡੇ ਨੇਤਾ ਆਪਣੇ ਵਲੰਟੀਅਰਾਂ ਨੂੰ ਭੇਤ ਖੁੱਲਣ ਦੇ ਡਰ ਤੋਂ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਉਤੇ ਲੱਗੇ ਹੋਏ ਹਨ ਜਿਸ ਦੀ ਇੱਕ ਤਾਜ਼ਾ ਵੀਡੀਓ ਵੀ ਸਾਹਮਣੇ ਆਈ ਹੈ l ਉਹਨਾਂ ਪੁਲਿਸ ਨੂੰ ਕੀਤੀ ਸ਼ਿਕਾਇਤ ਦਿਖਾਉਂਦੇ ਕਿਹਾ ਕਿ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰੁਣ ਭਗਤ ਦੀ ਪਤਨੀ ਜਯੋਤਿਕਾ ਵੱਲੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਆਪਣੇ ਪਤੀ ਦੇ ਅਚਾਨਕ ਗਾਇਬ ਹੋਣ ਅਤੇ ਖੁਦਕੁਸ਼ੀ ਨੋਟ ਛੱਡ ਕੇ ਜਾਣ ਬਾਰੇ ਕੀਤੀ ਗਈ ਜਿਸ ਵਿਚ ਉਸ ਵਲੋਂ ਉਸਦੇ ਪਤੀ ਵਰਣ ਭਗਤ ਅਤੇ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਦੀ ਵਿਤੀ ਲੈਣ ਦੇਣ ਦੀ ਚੈਟ ਅਤੇ ਕਈ ਗੁੱਝੇ ਭੇਤਾਂ ਬਾਰੇ ਵੀ ਦੱਸਿਆ ਗਿਆ l ਇਸੇ ਦੌਰਾਨ ਵਰੁਣ ਭਗਤ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਪਾਇਆ ਜਾਂਦਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦਾ ਵਲੰਟੀਅਰ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਉਹ 2012 ਤੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਤੇ ਜਦੋਂ ਸਾਲ 2022 ਵਿੱਚ ਸਰਕਾਰਾਂ ਆਉਂਦੀ ਹੈ ਤਾਂ ਉਹਨਾਂ ਨੂੰ ਆਸ ਜਾਗਦੀ ਹੈ ਕਿ ਹੁਣ ਸਰਕਾਰ ਆ ਗਈ ਤਾਂ ਕੋਈ ਨਾ ਕੋਈ ਕੰਮ ਕਾਜ ਕੀਤਾ ਜਾਵੇਗਾ। ਹੁਣ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਤੇ 5ਪ ਦੇ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਦਾ ਨਾਮ ਲੈਣ ਦੇ ਆਖਿਆ ਕਿ ਉਸ ਨਾਲ ਉਸਦੇ ਚੰਗੇ ਸੰਬੰਧ ਸਨ ਜਿਸ ਨੂੰ ਉਸਨੇ ਕਿਹਾ ਕਿ ਹੁਣ ਸਰਕਾਰ ਆ ਗਈ ਹੈ ਤਾਂ ਉਸ ਨੂੰ ਕੋਈ ਨਾ ਕੋਈ ਕੰਮ ਦਿੱਤਾ ਜਾਵੇ ਜਿਸਤੇ ਪ੍ਰਭਬੀਰ ਸਿੰਘ ਬਰਾੜ ਨੇ ਉਸ ਨੂੰ ਪੰਜ ਸੱਤ ਦੇ ਦਫਤਰ ਵਿੱਚ ਕੱਲਿਆ ਆਉਣ ਲਈ ਕਿਹਾ ਅਤੇ ਕੁਝ ਅਜਿਹੇ ਕੰਮਾਂ ਬਾਰੇ ਦੱਸਿਆ ਜਿਸ ਨੂੰ ਗੁੱਤ ਰੱਖਣ ਲਈ ਕਿਹਾ ਗਿਆ l ਉਸਨੇ ਕਿਹਾ ਕਿ ਉਕਤਾਗੋ ਨੇ ਕੁਝ ਹੋਰ ਬੰਦਿਆਂ ਨੂੰ ਵੀ ਇਸ ਕੰਮ ਵਿੱਚ ਲਿਆਉਣ ਲਈ ਕਿਹਾ ਜਿਸ ਤੇ ਉਸਨੇ ਆਪਣੇ ਕੁਝ ਕਰੀਬੀ ਆ ਦੋਸਤਾਂ ਨੂੰ ਕੰਮ ਵਿੱਚ ਲਵਾਇਆ ਜਿਨਾਂ ਨੇ 10 ਤੋਂ 12 ਲੱਖ ਰੁਪਏ ਲਾ ਕੇ ਦੋ ਤੋਂ ਢਾਈ ਕਰੋੜ ਰੁਪਏ ਕਮਾ ਲਏ ਪਰ ਮੈਨੂੰ ਕਮਿਸ਼ਨ ਦੇਣ ਲਈ ਜੋ ਵਾਅਦਾ ਕੀਤਾ ਗਿਆ ਸੀ ਉਹ ਕਿੱਥੇ ਗਿਆ ਮੈਨੂੰ ਨਹੀਂ ਪਤਾ l ਵਰੁਣ ਭਗਤ ਨੇ ਕਿਹਾ ਕਿ ਇਸ ਮਗਰੋਂ ਫਿਰ ਉਸਨੇ ਪ੍ਰਭ ਬੀਰ ਸਿੰਘ ਬਰਾੜ ਨੂੰ ਸਿਸੋਦੀਆ ਦੇ ਪੰਜਾਬ ਦਾ ਇੰਚਾਰਜ ਬਣਨ ਮਗਰੋਂ ਕੋਈ ਕੰਮ ਦੇਣ ਲਈ ਕਿਹਾ ਕਿਉਂਕਿ ਪ੍ਰਭਬੀਰ ਸਿੰਘ ਬਰਾੜ ਦੇ ਸਿਸੋਦੀਆ ਨਾਲ ਚੰਗੇ ਸੰਬੰਧ ਸਨ। ਉਸਨੇ ਦੱਸਿਆ ਕਿ ਇਸ ਮਗਰੋਂ ਉਸ ਨੂੰ ਗੱਲਬਾਤ ਕਰਨ ਤੇ ਚੇਅਰਮੈਨੀਆਂ ਲਵਾਉਣ ਦੇ ਕੰਮ ਉਤੇ ਲਗਾ ਦਿੱਤਾ ਗਿਆ ਜਿਸ ਦੀ ਕੀਮਤ 50 ਲੱਖ ਰੁਪਏ ਦੱਸੀ ਗਈ l ਵਰਣ ਭਗਤ ਨੇ ਕਿਹਾ ਕਿ ਉਸਨੇ ਇੱਕ ਕਰੀਬੀ ਨਾਲ ਚੇਅਰਮੈਨ ਨਹੀਂ ਲੈਣ ਬਾਰੇ ਗੱਲ ਕਰਕੇ 50 ਲੱਖ ਰੁਪਏ ਕਹੀ ਗਈ ਗੱਲਬਾਤ ਅਨੁਸਾਰ ਪਹੁੰਚਾ ਵੀ ਦਿੱਤੇ ਪਰ ਮੁੜ ਕੇ ਉਸ ਨੂੰ ਨਾ ਪੁੱਛਿਆ ਗਿਆ ਅਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਿਸ ਦੇ ਚਲਦੇ ਉਹ ਡੇਢ ਮਹੀਨਿਆਂ ਤੋਂ ਆਪਣੇ ਪਰਿਵਾਰ ਅਤੇ ਦੋ ਧੀਆਂ ਤੋਂ ਦੂਰ ਹੋ ਕੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਘਰੋਂ ਚਲਾ ਗਿਆ ਸੀ l ਉਸ ਨੇ ਇਸ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਦਾ ਨਾਮ ਵੀ ਲਿਆ ਜਿਸ ਨੇ ਉਸਨੂੰ ਕਿਹਾ ਸੀ ਕਿ ਰੈਲੀਆਂ ਵਿੱਚ ਚਾਰ ਤੋਂ ਪੰਜ ਲੱਖ ਦਾ ਖਰਚਾ ਕਰੋਗੇ ਤਾਂ ਉਸ ਨੂੰ ਕੋਈ ਵੱਡੀ ਚੇਅਰਮੈਨ ਨਹੀਂ ਦੇ ਦਿੱਤੀ ਜਾਵੇਗੀ। ਉਸ ਨੇ ਦੱਸਿਆ ਕਿ ਇਸ ਦੇ ਇਲਾਵਾ ਉਸ ਨੂੰ ਦਿੱਲੀ ਦੇ ਕਈ ਹੋਰ ਆਗੂਆਂ ਜਿਨਾਂ ਵਿੱਚ ਸੰਦੀਪ ਪਾਠਕ ਦੇ ਕਰੀਬੀ ਦੀਪਕ ਚੌਹਾਨ ਦਾ ਨਾਮ ਵੀ ਸ਼ਾਮਿਲ ਹੈ ਦੇ ਫੋਨ ਵੀ ਆਉਂਦੇ ਰਹੇ ਜੋ ਉਸ ਤੋਂ ਪੈਸੇ ਦੀ ਮੰਗ ਕਰਦੇ ਰਹੇ ਅਤੇ ਉਸ ਨੂੰ ਇਸ ਕਦਰ ਤੰਗ ਪਰੇਸ਼ਾਨ ਅਤੇ ਮਾਨਸਿਕ ਤੌਰ ਤੇ ਰਤਾੜਿਤ ਕੀਤਾ ਗਿਆ ਕਿ ਉਹ ਅੱਜ ਮਰਨ ਲਈ ਮਜਬੂਰ ਹੋ ਗਿਆ ਹੈ। ਉਸਨੇ ਕਿਹਾ ਕਿ ਇਸ ਦੌਰਾਨ ਉਸ ਨੇ ਪ੍ਰਭਬੀਰ ਸਿੰਘ ਬਰਾੜ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਹ ਸੁਨੇਹਾ ਲਾਇਆ ਕਿ ਜੇਕਰ ਉਹਨਾਂ ਨੂੰ ਭਗਤ ਕਿਤੇ ਮਿਲ ਵੀ ਗਿਆ ਤਾਂ ਉਸਨੂੰ ਜਾਨੋ ਮਾਰ ਦਿੱਤਾ ਜਾਵੇ l ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਗਾਂ ਨੂੰ ਭਗਤ ਨੇ ਪ੍ਰਭ ਬੀਰ ਸਿੰਘ ਬਰਾੜ ਅਤੇ ਕਈ ਹੋਰ ਦੇ ਨਾਮ ਲੈ ਕੇ ਕਿਹਾ ਕਿ ਜੇਕਰ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਕੁਝ ਹੁੰਦਾ ਤਾਂ ਉਸ ਦੀ ਜਿੰਮੇਵਾਰ ਇਹ ਆਗੂ ਹੋਣਗੇ l
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਉਣ ਤੋਂ ਪਹਿਲਾਂ ਕ੍ਰਾਂਤੀਕਾਰੀ ਅੰਨਾ ਹਜ਼ਾਰੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਰਹੇ ਕੁਮਾਰ ਵਿਸ਼ਵਾਸ ਅਤੇ ਜੋਗਿੰਦਰ ਯਾਦਵ ਨੇ ਵੀ ਇਹਨਾਂ ਦੀਆਂ ਪੋਲਾਂ ਖੋਲਦੇ ਹੋਏ ਕਿਹਾ ਸੀ ਕਿ ਇਹਨਾਂ ਨੂੰ ਪੰਜਾਬ ਵਿੱਚ ਨਾ ਵੜਨ ਦੋ ਇਹਨਾਂ ਨੂੰ ਸੱਤਾ ਵਿੱਚ ਨਾ ਲੈ ਕੇ ਆਓ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਖੁਦ ਦੇ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੇ ਭਰਿਸ਼ਟਾਚਾਰ ਦੀਆਂ ਪੋਲਾਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਅਜਿਹੇ ਵਲੰਟੀਅਰ ਆ ਨੂੰ ਭੇਤ ਖੁੱਲਣ ਤੇ ਡਰ ਤੋਂ ਆਪ ਦੇ ਵੱਡੇ ਆਗੂਆਂ ਵੱਲੋਂ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ l ਉਹਨਾਂ ਕਿਹਾ ਕਿ ਡਾ ਗਗਨ ਰੰਧਾਵਾ ਵਾਂਗ ਕੋਈ ਅਜਿਹਾ ਕਦਮ ਨਾ ਚੁੱਕਿਆ ਜਾਵੇ ਅਤੇ ਉਨਾਂ ਨੂੰ ਆ ਕੇ ਮਿਲਿਆ ਜਾਵੇ ਅਤੇ ਉਹ ਇਸ ਵਲੰਟੀਅਰ ਅਤੇ ਉਸ ਦੇ ਪਰਿਵਾਰ ਦੇ ਨਾਲ ਖੜ ਕੇ ਉਸਨੂੰ ਇਨਸਾਫ ਦਵਾਉਣ ਲਈ ਪੰਜਾਬ ਵਿੱਚ ਜਿੱਥੇ ਵਾਜ ਬੁਲੰਦ ਕਰਨਗੇ ਉਥੇ ਇਸ ਝੂਠੇ ਇਨਕਲਾਬੀਆਂ ਦੇ ਫਰਜ਼ੀਵਾੜੇ ਨੂੰ ਵੀ ਨੰਗਾ ਕਰਦੇ ਰਹਿਣਗੇ l

Comments
Post a Comment