Skip to main content

Sukhbir S Badal visits Malout Mandi, expresses shock that farmers waiting in Mandis to sell their produce since 10 days.

Sukhbir S Badal visits Malout Mandi, expresses shock that farmers waiting in Mandis to sell their produce since 10 days. (Says CM can concoct 100 ‘kiklis’ against him but should not punish the farmers and procure their wheat crop imm) (Also visited Kabarwala and Pakki Tibbi villages where wheat crop across 700 acres was burnt due to short circuiting) Malout 17 April ( PDL ) : Shiromani Akali Dal (SAD) president Sukhbir Singh Badal today said it was shocking that wheat procurement had not started and that farmers were suffering in Mandis even as chief minister Bhagwant Mann was holidaying in five star comfort and planning foreign trips.The SAD president, who visited this Mandi and interacted with farmers, said it was shocking that even after the “mahurat” of procurement and distribution of “ladoos” by cabinet minister Baljit Kaur eleven days back, the wheat produce of farmer Darshan Singh of Jodhpur village was yet to be procured. Farmers at the Mandi told the SAD president that wheat w...

ਸੁਖਬੀਰ ਸਿੰਘ ਬਾਦਲ ਨੇ ਮਲੋਟ ਮੰਡੀ ਦਾ ਕੀਤਾ ਦੌਰਾ, 10 ਦਿਨਾਂ ਤੋਂ ਮੰਡੀਆਂ ’ਚ ਕਿਸਾਨਾਂ ਦੀ ਜਿਣਸ ਦੀ ਖਰੀਦ ਨਾ ਹੋਣ ’ਤੇ ਜਤਾਈ ਚਿੰਤਾ

ਸੁਖਬੀਰ ਸਿੰਘ ਬਾਦਲ ਨੇ ਮਲੋਟ ਮੰਡੀ ਦਾ ਕੀਤਾ ਦੌਰਾ, 10 ਦਿਨਾਂ ਤੋਂ ਮੰਡੀਆਂ ’ਚ ਕਿਸਾਨਾਂ ਦੀ ਜਿਣਸ ਦੀ ਖਰੀਦ ਨਾ ਹੋਣ ’ਤੇ ਜਤਾਈ ਚਿੰਤਾ

ਕਿਹਾ ਕਿ ਮੁੱਖ ਮੰਤਰੀ ਭਾਵੇਂ ਉਹਨਾਂ ’ਤੇ 100 ਕਿੱਕਲੀਆਂ ਪਾ ਲੈਣ ਪਰ ਕਿਸਾਨਾਂ ਨੂੰ ਸਜ਼ਾ ਨਾ ਦੇਣ ਤੇ ਉਹਨਾਂ ਦੀ ਜਿਣਸ ਦੀ ਖਰੀਦ ਤੁਰੰਤ ਕੀਤੀ ਜਾਵੇ

ਕਬਰਵਾਲਾ ਤੇ ਪੱਕੀ ਟਿੱਬੀ ਪਿੰਡਾਂ ਦਾ ਵੀ ਕੀਤਾ ਦੌਰਾ ਜਿਥੇ ਸ਼ਾਰਟ ਸਰਕਟ ਕਾਰਨ 700 ਏਕੜ ਵਿਚ ਕਣਕ ਦੀ ਫਸਲ ਸੜ ਕੇ ਸੁਆਹ ਹੋਈ

ਮਲੋਟ 17 ਅਪ੍ਰੈਲ ( ਪੀ ਡੀ ਐਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੰਡੀਆਂ ਵਿਚ ਕਿਸਾਨ ਕਣਕ ਦੀ ਖਰੀਦ ਦੇ ਮਾਮਲੇ ਵਿਚ ਮੁਸ਼ਕਿਲਾਂ ਝੱਲ ਰਹੇ ਹਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜ ਤਾਰਾ ਹੋਟਲਾਂ  ਵਿਚ ਮੌਜਾਂ ਮਾਣ ਰਹੇ ਹਨ ਤੇ ਵਿਦੇਸ਼ੀ ਦੌਰਿਆਂ ਦੀ ਯੋਜਨਾਬੰਦੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਇਸ ਮੰਡੀ ਦਾ ਦੌਰਾ ਕਰ ਕਿਸਾਨਾਂ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਬਲਜੀਤ ਕੌਰ ਨੇ 11 ਦਿਨ ਪਹਿਲਾਂ ਕਣਕ ਦੀ ਖਰੀਦ ਸ਼ੁਰੂ ਕਰਨ ਵਾਸਤੇ ਮਹੂਰਤ ਵਾਸਤੇ ਲੱਡੂ ਵੰਡੇ ਸਨ ਪਰ ਪਿੰਡ ਜੋਧਪੁਰ ਦੇ ਕਿਸਾਨ ਦਰਸ਼ਨ ਸਿੰਘ ਨੂੰ ਹਾਲੇ ਤੱਕ ਕਣਕ ਦੀ ਖਰੀਦ ਦੀ ਉਡੀਕ ਹੈ।

ਕਿਸਾਨਾਂ ਨੇ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਨਮੀ ਦੀ ਮਾਤਰਾ ਦਾ ਬਹਾਨਾ ਬਣਾ ਕੇ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ ਜਦੋਂ ਕਿ ਜਿਣਸ ਪੂਰੀ ਤਰ੍ਹਾਂ ਸੁੱਕੀ ਹੋਈ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਮੰਡੀ ਵਿਚ ਹਾਲੇ ਤੱਕ ਬਾਰਦਾਨਾ ਨਹੀਂ ਆਇਆ ਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਸੁਖਬੀਰ ਸਿੰਘ ਬਾਦਲ ਨੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਨੇ ਦੱਸਿਆ ਕਿ ਮੰਡੀਆਂ ਵਿਚ ਕਣਕ ਸੁੱਟਣ ਵਾਲੇ ਥਾਂ ਨਹੀਂ ਹੈ ਤੇ ਲੇਬਰ ਤੇ ਬਾਰਦਾਨੇ ਦੀ ਘਾਟ ਕਾਰਨ ਖਰੀਦ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਮੰਡੀ ਵਿਚ 80 ਫੀਸਦੀ ਕਣਕ ਦੀ ਖਰੀਦ ਹਾਲੇ ਬਾਕੀ ਹੈ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮਾੜੇ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜੈਸਲਮੇਰ ਵਿਚ ਪੰਜ ਤਾਰਾ ਹੋਟਲ ਵਿਚ ਛੁੱਟੀਆਂ ਮਨਾਉਂਦੇ ਰਹੇ ਹਨ। ਉਹਨਾਂ ਕਿਹਾ ਕਿ ਹੁਣ ਉਹ ਵਿਦੇਸ਼ ਦੌਰੇ ਦੀ ਯੋਜਨਾਬੰਦੀ ਕਰ ਰਹੇ ਹਨ ਜਦੋਂ ਕਿ ਉਹਨਾਂ ਨੂੰ ਮੰਡੀਆਂ ਦਾ ਦੌਰਾ ਕਰ ਕੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇਹ ਹੋਰ ਵੀ ਸ਼ਰਮ ਵਾਲੀ ਗੱਲ ਹੈ ਕਿ ਬਜਾਏ ਖਰੀਦ ਦੀ ਜ਼ਿੰਮੇਵਾਰੀ ਪ੍ਰਵਾਨ ਕਰਨ ਦੇ ਭਗਵੰਤ ਮਾਨ ਕਿੱਕਲੀਆਂ ਪਾਉਂਦੇ ਫਿਰਦੇ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਉਹਨਾਂ ’ਤੇ 100 ਕਿੱਕਲੀਆਂ ਪਾ ਲੈਣ ਪਰ ਉਹਨਾਂ ਨੂੰ ਪਰਵਾਹ ਨਹੀਂ। ਉਹਨਾਂ ਕਿਹਾ ਕਿ ਉਹਨਾਂ ਨੂ਼ੰ ਕਿਸਾਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਸਲਾਹ ਦਿੰਦੇ ਹਨ ਕਿ ਉਹ ਕਣਕ ਦੀ ਖਰੀਦ ਤੁਰੰਤ ਯਕੀਨੀ ਬਣਾਉਣ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਖ਼ਤਮ ਕਰਨ। ਬਾਦਲ ਨੇ ਪਿੰਡ ਕਬਰਵਾਲਾ ਤੇ ਪੱਕੀ ਟਿੱਬੀ ਸ੍ਰੀ ਮੁਕਤਸਰ ਸਾਹਿਬ ਦਾ ਵੀ ਦੌਰਾ ਕੀਤਾ ਜਿਥੇ ਅੱਗਜ਼ਨੀ ਕਾਰਨ 700 ਏਕੜ ਵਿਚ ਕਣਕ ਦੀ ਖੜ੍ਹੀ ਫਸਲ ਅੱਗ ਨਾਲ ਤਬਾਹ ਹੋ ਗਈ। ਕਿਸਾਨਾਂ ਨੇ ਮੌਕੇ ’ਤੇ ਬਾਦਲ ਨੂੰ ਦੱ‌ਿਆ ਕਿ ਉਹਨਾਂ ਨੇ ਫਸਲ ਨੂੰ ਅੱਗ ਤੋਂ ਬਚਾਉਣ ਵਾਸਤੇ ਯਤਨ ਕੀਤੇ ਪਰ ਤੇਜ਼ ਹਵਾਵਾਂ ਕਾਰਨ ਉਹਨਾਂ ਦੇ ਯਤਨ ਫੇਲ੍ਹ ਹੋ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਇਹ ਅੱਗ ਲੱਗੀ ਹੈ। ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਵਤ ਕਿਸਾਨਾਂ ਨੂੰ ਪਾਵਰਕਾਮ ਤੋਂ ਬਣਦਾ ਮੁਆਵਜ਼ਾ ਦੁਆਉਣ ਵਾਸਤੇ ਕੇਸ ਦੀ ਪੈਰਵੀ ਕਰਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਪ੍ਰਭਾਵਤ ਕਿਸਾਨਾਂ ਨੂੰ ਕਣਕ ਦੀ ਵੰਡ ਕਰੇਗਾ ਤੇ ਉਹਨਾਂ ਦੀ ਹਰ ਸੰਭਵ ਮਦਦ ਕਰੇਗਾ। ਇਸ ਮੌਕੇ ਮਲੋਟ ਦੇ ਸਾਬਕਾ ਐਮ ਐਲ ਏ ਹਰਪ੍ਰੀਤ ਸਿੰਘ, ਪਵਨਪ੍ਰੀਤ ਬਾਦਲ, ਪਰਮਿੰਦਰ ਸਿੰਘ ਕੋਲਿਆਂਵਾਲੀ, ਬਸੰਤ ਸਿੰਘ ਕੰਗ, ਲੱਪੀ ਇੰਨਾ ਖੇੜਾ ਤੇ ਹੋਰ ਸ਼ਖਸੀਅਤਾਂ ਅਕਾਲੀ ਦਲ ਪ੍ਰਧਾਨ ਦੇ ਨਾਲ ਹਾਜ਼ਰ ਸਨ।

Comments

Most Popular

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ ਨੇ ਸਫਲ ਜਨਤਕ ਮੀਟਿੰਗ ਲਈ ਆਂਗਣਵਾੜੀ ਅਤੇ ਕਰੈਚ ਵਰਕਰਾਂ ਅਤੇ ਹੈਲਪਰਾਂ ਦਾ ਧੰਨਵਾਦ ਕੀਤਾ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

Anganwadi Workers and Helpers Union Expresses Gratitude to Anganwadi and Crèche Workers and Helpers for Successful Public Meeting

Dr. Tulika Mehta Honoured for Outstanding Contribution to Nasha Mukt Bharat Abhiyaan