Skip to main content

SAD to chart out programme to help distressed farmers whose wheat crop was destroyed by hail storms : Sukhbir S Badal

SAD to chart out programme to help distressed farmers whose wheat crop was destroyed by hail storms : Sukhbir S Badal (Asserts CM and Kejriwal constantly lying on sacrilege & providing compensation to farmers) Budhlada/Chandigarh 07 April ( Ranjeet Singh Dhaliwal ) : Shiromani Akali Dal (SAD) president Sukhbir Singh Badal today said the SAD would chart out a programme to help distressed farmers whose standing wheat crop had been destroyed across 1.25 lakh acres of land as they had been completely abandoned by the Aam Aadmi Party (AAP) government. Addressing a massive rally here as part of the Punjab Bachao campaign along with halka incharge Dr Nishan Singh, the SAD president said “we are making a programme to provide wheat as well as green and dry fodder to affected farmers”. He said the modalities of the entire exercise would be finalised at a meeting of the party’s district presidents and halka incharges’ at Chandigarh tomorrow. Asserting that chief minister Bhagwant Mann had for...

ਪੰਜਾਬ ਵਿੱਚ ਛੱਪੜਾਂ 'ਤੇ ਹੋ ਰਹੇ ਨੇ ਨਾਜਾਇਜ਼ ਕਬਜ਼ੇ, ਸਰਕਾਰ ਸਿਰਫ਼ ਆਪਣੀਆਂ ਇਸ਼ਤਿਹਾਰਾਂ ਤੱਕ ਹੀ ਸੀਮਿਤ ਰਹਿ ਗਈ ਹੈ : ਬਲਵਿੰਦਰ ਸਿੰਘ ਕੁੰਬੜਾ

ਪੰਜਾਬ ਵਿੱਚ ਛੱਪੜਾਂ 'ਤੇ ਹੋ ਰਹੇ ਨੇ ਨਾਜਾਇਜ਼ ਕਬਜ਼ੇ, ਸਰਕਾਰ ਸਿਰਫ਼ ਆਪਣੀਆਂ ਇਸ਼ਤਿਹਾਰਾਂ ਤੱਕ ਹੀ ਸੀਮਿਤ ਰਹਿ ਗਈ ਹੈ : ਬਲਵਿੰਦਰ ਸਿੰਘ ਕੁੰਬੜਾ

ਐਸ.ਏ.ਐਸ.ਨਗਰ 07 ਅਪ੍ਰੈਲ ( ਰਣਜੀਤ ਧਾਲੀਵਾਲ ) : ਅੱਜ ਮੰਗਲਵਾਰ ਨੂੰ ਐਸ.ਸੀ.ਬੀ.ਸੀ ਮੋਰਚਾ ਮਹਾਂ ਪੰਚਾਇਤ ਪੰਜਾਬ ਫੇਜ਼ 7 ਦੀਆਂ ਲਾਈਟਾਂ ’ਤੇ ਪ੍ਰੈਸ ਦੇ ਸਾਹਮਣੇ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਅੱਜਕੱਲ੍ਹ ਪੰਜਾਬ ਸਰਕਾਰ ਵੱਲੋਂ ਇੱਕ ਇਸ਼ਤਿਹਾਰ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਛੱਪੜਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਜਿਨ੍ਹਾਂ ਲੋਕਾਂ ਨੇ ਮਕਾਨ ਬਣਾਏ ਹਨ, ਉਹਨਾਂ ਤੋਂ ਪੰਜਾਬ ਸਰਕਾਰ ਕਬਜ਼ੇ ਛੁਡਵਾ ਰਹੀ ਹੈ।

ਪਰ ਕੁੰਬੜਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਪਿੰਡ ਕੁੰਬੜਾ, ਮੋਹਾਲੀ ਵਿੱਚ ਲਾਲ ਡੋਰੇ ਦੇ ਅੰਦਰ 3 ਛੱਪੜ ਸਨ। 1979 ਵਿੱਚ ਸਰਕਾਰੀ ਵਾਟਰ ਸਪਲਾਈ ਦੇ ਨਕਸ਼ਿਆਂ ਵਿੱਚ ਵੀ ਇਹ ਦਰਸਾਏ ਗਏ ਸਨ, ਪਰ ਹੁਣ ਤਿੰਨਾਂ ਛੱਪੜਾਂ ’ਤੇ ਲੋਕਾਂ ਨੇ ਇਮਾਰਤਾਂ ਖੜ੍ਹੀਆਂ ਕਰ ਲਈਆਂ ਹਨ, ਹੋਰ ਵੀ ਇਮਾਰਤਾਂ ਬਣ ਰਹੀਆਂ ਹਨ ਤੇ ਸਕੂਲਾਂ ਦੇ ਗਰਾਊਂਡ ਉੱਤੇ ਵੀ ਕਬਜ਼ੇ ਹੋ ਰਹੇ ਹਨ।

ਉਹਨਾਂ ਨੇ ਕਿਹਾ ਕਿ ਮੌਜੂਦਾ ਐਮ.ਸੀ ਅਤੇ ਮੌਜੂਦਾ ਐਮ.ਐਲ.ਏ ਵੱਲੋਂ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਿਤ ਰਹਿ ਗਈ ਹੈ, ਜਦਕਿ ਹਕੀਕਤ ਇਸਦੇ ਉਲਟ ਹੈ। ਉਹਨਾਂ ਨੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ’ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਕਰਮ ਸਿੰਘ ਕੁਰੜੀ, ਕਰਮਜੀਤ, ਹਰਨੇਕ ਸਿੰਘ ਮਲੂਆ, ਪ੍ਰਿੰਸੀਪਲ ਬਨਵਾਰੀ ਲਾਲ, ਬੱਬਲ ਛੋਪੜਾ, ਹਰਵਿੰਦਰ ਕੋਹਲੀ, ਢਿੱਲੋਂ ਆਦਿ ਮੌਜੂਦ ਰਹੇ।

Comments

Most Popular

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Anganwadi Workers and Helpers Submit Memorandum Against Draft Rules Issued by the Social Welfare Department

Chandigarh Students excelled at India Skills Competition held at Agra

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

ਯੂਨੀਅਨ ਨੇ ਜੇਈਆਰਸੀ ਮੀਟਿੰਗ ਵਿੱਚ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਦਾ ਮੁੱਦਾ ਉਠਾਇਆ

Chandigarh School Education Department’s Situation — Dearness Allowance of Guest/Contract Teachers Not Increased Since July 2025

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ ਨੇ ਸਫਲ ਜਨਤਕ ਮੀਟਿੰਗ ਲਈ ਆਂਗਣਵਾੜੀ ਅਤੇ ਕਰੈਚ ਵਰਕਰਾਂ ਅਤੇ ਹੈਲਪਰਾਂ ਦਾ ਧੰਨਵਾਦ ਕੀਤਾ