5.65 ਲੱਖ ਰੁਪਏ ਵਿੱਚ ਆਲ-ਨਿਊ ਗ੍ਰੈਵਾਈਟ ਲਾਂਚ: ਨਿਸਾਨ ਦੀ ‘ਬੋਲਡ ਇੰਡੀਆ ਰੀਸਰਜੈਂਸ’ ਦੀ ਸ਼ੁਰੂਆਤ, ਐਮ.ਕੇ. ਭਾਟੀਆ ਮੁੱਖ ਮਹਿਮਾਨ
5.65 ਲੱਖ ਰੁਪਏ ਵਿੱਚ ਆਲ-ਨਿਊ ਗ੍ਰੈਵਾਈਟ ਲਾਂਚ: ਨਿਸਾਨ ਦੀ ‘ਬੋਲਡ ਇੰਡੀਆ ਰੀਸਰਜੈਂਸ’ ਦੀ ਸ਼ੁਰੂਆਤ, ਐਮ.ਕੇ. ਭਾਟੀਆ ਮੁੱਖ ਮਹਿਮਾਨ
ਚੰਡੀਗੜ੍ਹ 25 ਫਰਵਰੀ ( ਰਣਜੀਤ ਧਾਲੀਵਾਲ ) : ਨਿਸ਼ਾਨ ਮੋਟਰ ਇੰਡੀਆ ਪ੍ਰਾਈਵੇਟ ਲਿਮਿਟਡ ਨੇ 5.65 ਲੱਖ ਰੁਪਏ ਦੀ ਆਕਰਸ਼ਕ ਸ਼ੁਰੂਆਤੀ ਕੀਮਤ ‘ਤੇ ਆਲ-ਨਿਊ ਗ੍ਰੈਵਾਈਟ ਲਾਂਚ ਕਰਕੇ ਭਾਰਤ ਵਿੱਚ ਆਪਣੇ “ਬੋਲਡ ਇੰਡੀਆ ਰੀਸਰਜੈਂਸ” ਅਭਿਆਨ ਦੀ ਸਰਕਾਰੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ‘ਤੇ ਪ੍ਰਸਿੱਧ ਉਦਯਮੀ ਐਮ.ਕੇ. ਭਾਟੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। 7-ਸੀਟਰ ਐਮਪੀਵੀ ਸੈਗਮੈਂਟ ਵਿੱਚ ਪੇਸ਼ ਕੀਤੀ ਗਈ ਗ੍ਰੈਵਾਈਟ ਨੂੰ “ਮੇਡ ਇਨ ਇੰਡੀਆ, ਮੇਡ ਫ਼ੋਰ ਇੰਡੀਆ” ਵਿਜ਼ਨ ਅਧੀਨ ਤਿਆਰ ਕੀਤਾ ਗਿਆ ਹੈ।
ਕੰਪਨੀ ਦੇ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਅਤੇ ਪ੍ਰੈਜ਼ੀਡੈਂਟ ਥੀਏਰੀ ਸਬਾਘ ਨੇ ਕਿਹਾ ਕਿ ਭਾਰਤ ਨਿਸਾਨ ਦੀ ਗਲੋਬਲ ਰਣਨੀਤੀ ਦਾ ਕੇਂਦਰ ਹੈ ਅਤੇ ਗ੍ਰੈਵਾਈਟ ਕੰਪਨੀ ਦੇ ਸਤਤ ਵਿਕਾਸ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੈ। ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਦੱਸਿਆ ਕਿ ਇਹ ਮਾਡਲ ਭਾਰਤੀ ਪਰਿਵਾਰਾਂ ਦੀਆਂ ਬਦਲਦੀਆਂ ਲੋੜਾਂ ਅਤੇ ਆਕਾਂਖਾਵਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।ਗ੍ਰੈਵਾਈਟ ਵਿੱਚ 2 ਤੋਂ 7 ਸੀਟਿੰਗ ਕਾਨਫਿਗਰੇਸ਼ਨ, 625 ਲੀਟਰ ਤੱਕ ਬੂਟ ਸਪੇਸ ਅਤੇ ਪ੍ਰੀਮੀਅਮ ਮਾਡਿਊਲਰ ਇੰਟੀਰੀਅਰ ਦਿੱਤਾ ਗਿਆ ਹੈ। ਸੁਰੱਖਿਆ ਲਈ 6 ਏਅਰਬੈਗ, ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ, ਟ੍ਰੈਕਸ਼ਨ ਕੰਟਰੋਲ ਅਤੇ ਹਿੱਲ ਸਟਾਰਟ ਅਸਿਸਟ ਸਮੇਤ 30 ਤੋਂ ਵੱਧ ਸਟੈਂਡਰਡ ਫੀਚਰ ਸ਼ਾਮਲ ਹਨ। ਟੈਕਨੋਲੋਜੀ ਦੇ ਤੌਰ ‘ਤੇ ਵਾਇਰਲੈਸ ਐਂਡਰਾਇਡ ਆਟੋ, ਐਪਲ ਕਾਰਪਲੇ, ਡਿਜ਼ੀਟਲ ਕਲੱਸਟਰ ਅਤੇ ਵਾਇਰਲੈਸ ਚਾਰਜਿੰਗ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ।
1.0 ਲੀਟਰ ਪੈਟਰੋਲ ਇੰਜਣ ਨਾਲ ਲੈਸ ਇਹ ਕਾਰ 19.6 ਕਿਮੀ ਪ੍ਰਤੀ ਲੀਟਰ ਤੱਕ ਮਾਈਲੇਜ ਦਿੰਦੀ ਹੈ। ਚੇਨਈ ਵਿੱਚ ਇਸ ਦੀ ਲੋਕਲ ਮੈਨਿਊਫੈਕਚਰਿੰਗ ਨਿਸਾਨ ਦੀ ਭਾਰਤ ਪ੍ਰਤੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ।

Comments
Post a Comment