ਟਾਈਕਾਨ ਚੰਡੀਗੜ੍ਹ 2026 ਦਾ ਆਯੋਜਨ 10 ਅਤੇ 11 ਅਪ੍ਰੈਲ ਨੂੰ ਸ਼ਹਿਰ ਵਿਚ
ਭਾਰਤ ਦਾ ਮਜ਼ਬੂਤ ਦੇਸੀ ਆਈਟੀ ਖੇਤਰ ਦੁਨੀਆ ਵਿੱਚ ਚੱਲ ਰਹੀਆਂ ਜੰਗਾਂ ਦੇ ਦਰਮਿਆਨ ਸਥਿਰਤਾ ਲਿਆਉਣ ਲਈ ਤਿਆਰ ਹੈ। ਟਾਈਕਾਨ ਚੰਡੀਗੜ੍ਹ 2026 ਭਾਰਤ ਦੀ ਵਧ ਰਹੀ ਨਵੀਨਤਾ ਅਤੇ ਤਕਨੀਕੀ ਤਾਕਤ ਨੂੰ ਦੁਨੀਆ ਭਰ ਦੇ ਲੋਕਾਂ ਦੀ ਭਲਾਈ ਲਈ ਵਰਤਣ ਵਾਸਤੇ ਇੱਕ ਮੰਚ ਪ੍ਰਦਾਨ ਕਰਦਾ ਹੈ।
10 ਅਤੇ 11 ਅਪ੍ਰੈਲ ਨੂੰ ਆਈਟੀ ਖੇਤਰ ਦੇ ਵਿਚਾਰਸ਼ੀਲ ਨੇਤਾ, ਨੀਤੀ-ਨਿਰਧਾਰਕ, ਅਗੇਤਰਨ ਸੰਸਥਾਪਕ, ਨਿਵੇਸ਼ਕ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਦੋ ਦਿਨਾਂ ਕਾਨਫਰੰਸ ਹੋਵੇਗਾ, ਜਿਸ ਵਿੱਚ ਹਰਿਆਣਾ ਦੇ ਰਾਜਪਾਲ ਅਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਵਿਸ਼ੇਸ਼ ਹਾਜ਼ਰੀ ਹੋਵੇਗੀ।
ਲੋਕ ਸਭਾ ਦੇ ਸਾਂਸਦ ਅਨੁਰਾਗ ਸਿੰਘ ਠਾਕੁਰ, ਰਾਜ ਸਭਾ ਦੇ ਸਾਂਸਦ ਸਤਨਾਮ ਸਿੰਘ ਸੰਧੂ ਅਤੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਉਭਰਦੇ ਨਿਵੇਸ਼ਕਾਂ ਨਾਲ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਨਗੇ।
ਪਹਿਲੇ ਦਿਨ ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਦਾ ਮੁੱਖ ਭਾਸ਼ਣ ਹੋਵੇਗਾ। ਇਸ ਦੇ ਨਾਲ ਹੀ “ਸਟਾਰਟਅਪ ਸ਼ਾਰਕ ਸੋਇਰੀ 5.0” ਅਤੇ “ਦ ਸਾਇੰਸ ਆਫ ਸੇਲਜ਼ ਗ੍ਰੋਥ: ਫ੍ਰੌਮ ਲੋਕਲ ਸਕਸੈਸ ਟੂ ਗਲੋਬਲ ਸਕੇਲ” ਪ੍ਰੋਗਰਾਮ ਖਾਸ ਆਕਰਸ਼ਣ ਹੋਣਗੇ।
2000 ਤੋਂ ਵੱਧ ਭਾਗੀਦਾਰ, 200 ਕੰਪਨੀਆਂ, 100 ਵਿਸ਼ਵ ਪੱਧਰੀ ਵਕਤਾ
ਚੰਡੀਗੜ੍ਹ 08 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤ ਦੀ ਦੇਸੀ ਤੌਰ ‘ਤੇ ਵਿਕਸਤ ਹੋ ਰਹੀ ਆਈਟੀ ਸਮਰੱਥਾ ‘ਤੇ ਵਿਚਾਰ-ਵਟਾਂਦਰੇ ਲਈ ਮੰਚ ਤਿਆਰ ਕਰਦਿਆਂ, ਜੋ ਜੰਗ-ਪ੍ਰਭਾਵਿਤ ਅਤੇ ਵੰਡੇ ਹੋਏ ਸੰਸਾਰ ਵਿੱਚ ਇੱਕ ਤਾਕਤ ਵਜੋਂ ਉਭਰ ਰਹੀ ਹੈ, ਟਾਈਕਾਨ ਚੰਡੀਗੜ੍ਹ 2026 ਦਾ 11ਵਾਂ ਸੰਸਕਰਣ 10 ਅਤੇ 11 ਅਪ੍ਰੈਲ ਨੂੰ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਹਰਿਆਣਾ ਦੇ ਰਾਜਪਾਲ ਆਸ਼ੀਮ ਕੁਮਾਰ ਘੋਸ਼, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਖ-ਵੱਖ ਵਿਚਾਰਸ਼ੀਲ ਨੇਤਾਵਾਂ ਨਾਲ ਚਰਚਾ ਦੀ ਅਗਵਾਈ ਕਰਨਗੇ। ‘ਇੰਡਿਜਿਨਸ ਇਨੋਵੇਸ਼ਨ, ਗਲੋਬਲ ਇੰਪੈਕਟ’ ਥੀਮ ‘ਤੇ ਆਧਾਰਿਤ ਇਹ ਦੋ ਦਿਨਾਂ ਵਿਸ਼ਾਲ ਕਾਨਫਰੰਸ ਹਯਾਤ ਰੀਜੈਂਸੀ ਵਿੱਚ ਹੋਵੇਗੀ, ਜਿਸਦਾ ਉਦੇਸ਼ ਇਹ ਦਰਸਾਉਣਾ ਹੈ ਕਿ ਭਾਰਤ ਦੀਆਂ ਦੇਸੀ ਨਵੀਨਤਾਵਾਂ ਕਿਵੇਂ ਗਲੋਬਲ ਪੱਧਰ ‘ਤੇ ਫੈਲ ਸਕਦੀਆਂ ਹਨ। ਇਹ ਮੰਚ ਉਦਯੋਗਪਤੀਆਂ, ਨਿਵੇਸ਼ਕਾਂ, ਨੀਤੀ-ਨਿਰਧਾਰਕਾਂ ਅਤੇ ਵਿਸ਼ਵ ਨੇਤਾਵਾਂ ਨੂੰ ਇਕੱਠਾ ਕਰੇਗਾ ਅਤੇ ਭਾਰਤ ਦੀ ਵਧ ਰਹੀ ਆਈਟੀ ਸਥਿਤੀ ਅਤੇ ਉਸ ਦੀ ਮਜ਼ਬੂਤ ਸਮਰੱਥਾ ‘ਤੇ ਗਹਿਰਾ ਵਿਚਾਰ ਕਰੇਗਾ, ਤਾਂ ਜੋ ਮੌਜੂਦਾ ਵਿਸ਼ਵ ਚੁਣੌਤੀਆਂ ਵਿਚਕਾਰ ਸੰਸਾਰ ਦੇ ਨਾਗਰਿਕਾਂ ਲਈ ਸਾਂਝੀ ਭਲਾਈ ਯਕੀਨੀ ਬਣਾਈ ਜਾ ਸਕੇ। ਟਾਈ ਚੰਡੀਗੜ੍ਹ ਚੈਪਟਰ ਦੇ ਪ੍ਰੈਸੀਡੈਂਟ ਪੁਨੀਤ ਵਰਮਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਸਮਾਂ ਲੰਘ ਗਿਆ ਹੈ ਜਦੋਂ ਭਾਰਤ ਨੂੰ ਸਿਰਫ ਘੱਟ ਲਾਗਤ ਵਾਲੇ ਬੈਕ ਆਫਿਸ ਵਜੋਂ ਦੇਖਿਆ ਜਾਂਦਾ ਸੀ। ਅੱਜ ਅਸੀਂ ਬਦਲਾਅ ਦੇ ਅਗਵਾਨ ਹਾਂ ਅਤੇ ਪੂਰੀ ਦੁਨੀਆ ਹੱਲਾਂ ਲਈ ਭਾਰਤ ਵੱਲ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਪਲਾਈ ਚੇਨ ਵਿੱਚ ਆ ਰਹੀਆਂ ਰੁਕਾਵਟਾਂ ਦੇ ਦਰਮਿਆਨ ਭਾਰਤ ਦੀ ਮਜ਼ਬੂਤ ਡਿਜਿਟਲ ਢਾਂਚਾ ਅਤੇ ਤਕਨੀਕੀ ਤਰੱਕੀ ਦੁਨੀਆ ਵਿੱਚ ਸਥਿਰਤਾ ਅਤੇ ਸੰਤੁਲਨ ਲਿਆ ਸਕਦੀ ਹੈ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ‘ਇੰਡਿਜਿਨਸ ਇਨੋਵੇਸ਼ਨ, ਗਲੋਬਲ ਇੰਪੈਕਟ’ ਦੀ ਥੀਮ ਟਾਈਕਾਨ ਚੰਡੀਗੜ੍ਹ 2026 ਦੇ ਕੇਂਦਰ ਵਿੱਚ ਹੈ। ਟਾਈ ਚੰਡੀਗੜ੍ਹ ਉਭਰਦੇ ਉਦਯੋਗਪਤੀਆਂ ਨੂੰ ਮਾਰਗਦਰਸ਼ਨ, ਮੈਨਟਰਸ਼ਿਪ ਅਤੇ ਉੱਤਮ ਵਿੱਤੀ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਨਾਲ ਅਰਥਪੂਰਨ ਨੈੱਟਵਰਕਿੰਗ ਅਤੇ ਸਹਿਯੋਗ ਨੂੰ ਵਧਾਵਾ ਮਿਲੇਗਾ।
ਪੁਨੀਤ ਵਰਮਾ ਨੇ ਅੱਗੇ ਕਿਹਾ ਕਿ ਇਹ ਕਾਨਫਰੰਸ ਸਿਰਫ ਥੀਮ ਤੱਕ ਸੀਮਿਤ ਨਹੀਂ ਹੈ, ਬਲਕਿ ਇਸਨੂੰ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਅਤੇ ਇਕੋਸਿਸਟਮ ਦੀ ਸਰਗਰਮ ਭਾਗੀਦਾਰੀ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਸਟਾਰਟਅਪਸ ਨੂੰ ਸਥਾਨਕ ਪੱਧਰ ਤੋਂ ਗਲੋਬਲ ਪੱਧਰ ਤੱਕ ਲਿਜਾਣਾ, ਸਰਕਾਰੀ ਸਹਿਯੋਗ ਮਜ਼ਬੂਤ ਕਰਨਾ ਅਤੇ ਨੀਤੀ, ਨਵੀਨਤਾ ਅਤੇ ਉਦਯੋਗ ਵਿਚਕਾਰ ਤਾਲਮੇਲ ਬਣਾਉਣਾ ਹੈ। ਹਰ ਸਾਲ ਚੰਡੀਗੜ੍ਹ ਵਿੱਚ ਹੋਣ ਵਾਲਾ ਇਹ ਸਮਾਗਮ ਆਈਟੀ ਖੇਤਰ ਦਾ ਇੱਕ ਪ੍ਰਮੁੱਖ ਅਤੇ ਬਹੁਤ ਉਡੀਕਿਆ ਗਿਆ ਇਵੈਂਟ ਬਣ ਚੁੱਕਾ ਹੈ। ਟਾਈ ਚੰਡੀਗੜ੍ਹ ਚੈਪਟਰ ਦੇ ਵਾਈਸ ਪ੍ਰੈਸੀਡੈਂਟ ਬ੍ਰਹਮ ਅਲਰੇਜਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹਰਿਆਣਾ ਦੇ ਰਾਜਪਾਲ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਉਦਯੋਗ ਮੰਤਰੀ ਖਾਸ ਸੰਬੋਧਨ ਕਰਨਗੇ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਾਨਫਰੰਸ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ (ਏਆਈ), ਡਾਟਾ ਤਕਨਾਲੋਜੀ, ਨਵੀਨਤਾ ਅਤੇ ਸੁਰੱਖਿਆ ਵਰਗੇ ਵਿਸ਼ਿਆਂ ‘ਤੇ ਮਾਹਿਰਾਂ ਵੱਲੋਂ ਚਰਚਾ ਹੋਵੇਗੀ ਅਤੇ ਇਹ ਦਿਖਾਇਆ ਜਾਵੇਗਾ ਕਿ ਕਿਵੇਂ ਉਦਯੋਗਪਤੀਤਾ ਨੂੰ ਵਧਾਵਾ ਦੇ ਕੇ ਗਲੋਬਲ ਪੱਧਰ ‘ਤੇ ਟਿਕਾਊ ਵਿਕਾਸ ਅਤੇ ਗਰੀਬੀ ਉਨਮੂਲਨ ਵਿੱਚ ਯੋਗਦਾਨ ਦਿੱਤਾ ਜਾ ਸਕਦਾ ਹੈ। ਇਸ ਸਮਾਗਮ ਦਾ ਉਦੇਸ਼ ਭਾਗੀਦਾਰਾਂ ਨੂੰ ਇੱਕ ਸਮ੍ਰਿੱਧ ਅਤੇ ਅਨੁਭਵੀ ਮੰਚ ਪ੍ਰਦਾਨ ਕਰਨਾ ਹੈ, ਜਿਸ ਵਿੱਚ ਪੈਨਲ ਚਰਚਾਵਾਂ, ਫਾਇਰਸਾਈਡ ਚੈਟਸ ਅਤੇ ਲਾਈਵ ਇੰਟਰੈਕਸ਼ਨ ਵਰਗੇ ਇੰਟਰੈਕਟਿਵ ਫਾਰਮੈਟ ਸ਼ਾਮਲ ਹੋਣਗੇ। ਕਾਰਜਕ੍ਰਮ ਦੀ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਟਾਈ ਚੰਡੀਗੜ੍ਹ ਦੇ ਪ੍ਰੈਸੀਡੈਂਟ ਅਤੇ ਸਾਇਬ੍ਰੇਨ ਸਾਫਟਵੇਅਰ ਸੋਲੂਸ਼ਨਜ਼ ਦੇ ਫਾਊਂਡਰ ਅਤੇ ਸੀਈਓ ਪੁਨੀਤ ਵਰਮਾ ਨੇ ਕਿਹਾ ਕਿ ਭਾਰਤ ਆਪਣੀ ਨੌਜਵਾਨ ਪ੍ਰਤਿਭਾ ਅਤੇ ਵੱਡੀ ਜਨਸੰਖਿਆ ਦੇ ਲਾਭ ਕਰਕੇ ਤਕਨੀਕੀ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵੱਧਣ ਲਈ ਤਿਆਰ ਹੈ।ਟਾਈ ਚੰਡੀਗੜ੍ਹ ਦੇ ਜਨਰਲ ਸੇਕ੍ਰੇਟਰੀ ਰਵੀ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ, ਜਿਵੇਂ ਹਰਿਆਣਾ ਦੇ ਰਾਜਪਾਲ ਆਸ਼ੀਮ ਕੁਮਾਰ ਘੋਸ਼, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਦੇ ਉਦਯੋਗ ਅਤੇ ਵਪਾਰ ਮੰਤਰੀ ਸੰਜੀਵ ਅਰੋੜਾ, ਐਸਟੀਪੀਆਈ ਦੇ ਡਾਇਰੈਕਟਰ ਜਨਰਲ ਅਰਵਿੰਦ ਕੁਮਾਰ, ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ (ਆਈਏਐਸ), ਪੰਜਾਬ ਦੇ ਪ੍ਰਸ਼ਾਸਨਿਕ ਸਕੱਤਰ ਗੁਰਕੀਰਤ ਕਿਰਪਾਲ ਸਿੰਘ (ਆਈਏਐਸ) ਅਤੇ ਐਸਟੀਪੀ ਦੇ ਡਾਇਰੈਕਟਰ ਸ਼ੈਲੇਂਦਰ ਤਿਆਗੀ ਆਦਿ। ਪਹਿਲੇ ਦਿਨ “ਸਟਾਰਟਅਪ ਸ਼ਾਰਕ ਸੋਇਰੀ 5.0” ਦੌਰਾਨ ਸ਼ੁਰੂਆਤੀ ਤੋਂ ਲੈ ਕੇ ਸਥਾਪਿਤ ਕੰਪਨੀਆਂ ਆਪਣੇ ਉਤਪਾਦ ਅਤੇ ਸੇਵਾਵਾਂ ਪੇਸ਼ ਕਰਨਗੀਆਂ। ਇਸ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਆਸ਼ੀਮ ਕੁਮਾਰ ਘੋਸ਼ ਦਾ ਮੁੱਖ ਸੰਬੋਧਨ ਹੋਵੇਗਾ ਅਤੇ “ਸੇਲਜ਼ ਗ੍ਰੋਥ ਦਾ ਵਿਗਿਆਨ: ਸਥਾਨਕ ਸਫਲਤਾ ਤੋਂ ਗਲੋਬਲ ਪੱਧਰ ਤੱਕ” ਵਿਸ਼ੇ ‘ਤੇ ਵਿਸ਼ੇਸ਼ ਸੈਸ਼ਨ ਹੋਵੇਗਾ।
11 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਬੋਧਨ ਕਰਨਗੇ। ਇਸ ਤੋਂ ਬਾਅਦ ਕਈ ਦਿਲਚਸਪ ਸੈਸ਼ਨ ਹੋਣਗੇ—ਜਿਵੇਂ ਆਈਡੀਆ ਤੋਂ ਪ੍ਰਭਾਵ ਤੱਕ, ਪੰਜਾਬ ਕਿਵੇਂ ਨਵੇਂ ਗਲੋਬਲ ਸਟਾਰਟਅਪ ਤਿਆਰ ਕਰ ਰਿਹਾ ਹੈ, 1500 ਕਰੋੜ ਦਾ ਬ੍ਰਾਂਡ ਕਿਵੇਂ ਬਣਾਇਆ ਜਾਵੇ, ਭਾਰਤ ਤੋਂ ਗਲੋਬਲ ਪੱਧਰ ਤੱਕ ਪਹੁੰਚਣ ਦੀ ਰਣਨੀਤੀ, ਪ੍ਰੇਰਣਾਦਾਇਕ ਉਦਯੋਗਪਤੀ ਯਾਤਰਾਵਾਂ ਅਤੇ ਕਲਾਕਾਰਾਂ ਦੀ ਵਪਾਰ ਵਿੱਚ ਵਧਦੀ ਭੂਮਿਕਾ। ਦੂਜੇ ਦਿਨ ਰਾਜ ਸਭਾ ਸਾਂਸਦ ਸਤਨਾਮ ਸਿੰਘ ਸੰਧੂ ਮੁੱਖ ਭਾਸ਼ਣ ਦੇਣਗੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਉਦਯੋਗ, ਵਪਾਰ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਸੰਬੋਧਨ ਕਰਨਗੇ। ਇਸ ਪ੍ਰੈਸ ਕਾਨਫਰੰਸ ਵਿੱਚ ਟਾਈ ਚੰਡੀਗੜ੍ਹ ਦੇ ਹੋਰ ਸੀਨੀਅਰ ਅਧਿਕਾਰੀ—ਵਿਸ਼ਾਲ ਕੇਡੀਆ (ਜੌਇੰਟ ਸੇਕ੍ਰੇਟਰੀ), ਰਿਤਿਕਾ ਸਿੰਘ (ਟ੍ਰਰੇਜਰਾਰ ) ਅਤੇ ਸਤੀਸ਼ ਕੁਮਾਰ ਅਰੋੜਾ (ਪੂਰਵ ਪ੍ਰੈਸੀਡੈਂਟ)—ਵੀ ਮੌਜੂਦ ਸਨ, ਜਿਨ੍ਹਾਂ ਨੇ ਸਾਰੇ ਸੈਸ਼ਨਾਂ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ।

Comments
Post a Comment