ਐਪਿਕ 2026 - ਮਾਹਿਰ ਚਿਕਿਤਸਕਾਂ ਦਾ ਰਾਸ਼ਟਰੀ ਸੰਮੇਲਨ ਸ਼ੁਰੂ
ਚੰਡੀਗੜ੍ਹ 17 ਅਪ੍ਰੈਲ ( ਰਣਜੀਤ ਧਾਲੀਵਾਲ ) : ਐਪਿਕ – “ਐਮਪਾਵਰਿੰਗ ਫਿਜ਼ੀਸ਼ੀਅਨਜ਼ ਵਿਥ ਇੰਟਰਨੈਸ਼ਨਲ ਸਟੈਂਡਰਡ ਕੇਅਰ ਪ੍ਰੈਕਟਿਸਜ਼” ਸਿਰਲੇਖ ਹੇਠ ਆਯੋਜਿਤ ਪ੍ਰਤਿਸ਼ਠਿਤ ਦੋ ਦਿਵਸੀਏ ਰਾਸ਼ਟਰੀ ਸੰਮੇਲਨ ਦਾ ਅੱਜ ਇੱਥੇ ਪ੍ਰੀ-ਕਾਨਫਰੰਸ ਵਰਕਸ਼ਾਪ ਨਾਲ ਸ਼ੁਭਾਰੰਭ ਹੋਇਆ। ਸੰਮੇਲਨ ਦਾ ਥੀਮ ਹੈ “ਬਰਿਜਿੰਗ ਸਾਇੰਸ, ਪ੍ਰੈਕਟਿਸ ਐਂਡ ਫਿਊਚਰ ਥੈਰਪੀਜ਼”। ਦੇਸ਼ ਭਰ ਤੋਂ ਲਗਭਗ 800–1000 ਮਾਹਿਰ ਚਿਕਿਤਸਕ ਇਸ ਵਿੱਚ ਭਾਗ ਲੈ ਰਹੇ ਹਨ।
ਮੁੱਖ ਸੰਮੇਲਨ ਵਿੱਚ ਮੋਟਾਪਾ, ਸ਼ੂਗਰ, ਇੰਸੁਲਿਨ ਪੰਪ, ਪੋਸ਼ਣ ਅਤੇ ਮਹਿਲਾ ਸਿਹਤ ਦੇ ਖੇਤਰ ਵਿੱਚ ਨਵੀਆਂ ਤਰੱਕੀਆਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਵਿੱਚ ਵਿਗਿਆਨਕ ਸੈਸ਼ਨ, ਪੈਨਲ ਚਰਚਾ ਅਤੇ ਦੇਸ਼ ਭਰ ਤੋਂ ਆਏ ਪ੍ਰਤਿਸ਼ਠਿਤ ਵਕਤਾਵਾਂ ਦੇ ਮੁੱਖ ਭਾਸ਼ਣ ਸ਼ਾਮਲ ਹੋਣਗੇ। ਡਾ. ਸਚਿਨ ਮਿੱਤਲ, ਆਯੋਜਨ ਸਕੱਤਰ, ਨੇ ਇਸ ਮਹੱਤਵਪੂਰਨ ਸ਼ੈਖਸ਼ਣਿਕ ਪ੍ਰੋਗਰਾਮ ਦੀ ਧਾਰਨਾ ਅਤੇ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ।
ਲੈਫਟਿਨੈਂਟ ਜਨਰਲ (ਸੇਵਾਮੁਕਤ) ਡਾ. ਨਰੇਂਦਰ ਕੋਟਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਵਿਕਸਿਤ ਹੋ ਰਹੇ ਵਿਗਿਆਨ ਨੂੰ ਬਿਹਤਰ ਮਰੀਜ਼ ਦੇਖਭਾਲ ਵਿੱਚ ਬਦਲਣ ਅਤੇ ਚਿਕਿਤਸਕਾਂ ਵਿੱਚ ਸਹਿਯੋਗ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹਨ। ਇਸ ਸੰਮੇਲਨ ਦਾ ਉਦੇਸ਼ ਚਿਕਿਤਸਕਾਂ ਨੂੰ ਪ੍ਰਯੋਗਾਤਮਕ ਅਤੇ ਸਬੂਤ-ਆਧਾਰਿਤ ਜਾਣਕਾਰੀ ਨਾਲ ਸਸ਼ਕਤ ਬਣਾਉਣਾ ਅਤੇ ਬਿਹਤਰ ਮਰੀਜ਼ ਨਤੀਜਿਆਂ ਲਈ ਅਰਥਪੂਰਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
Comments
Post a Comment